Share on Facebook

Main News Page

ਸੌਦਾ ਸਾਧ ਇਰਾਦਾ ਕਤਲ ਕੇਸ; ਸਰਕਾਰਾਂ ਤੇ ਅਦਾਲਤਾਂ ਦੇਹਧਾਰੀ-ਪਖੰਡੀਆਂ ਨਾਲ ਰਲੀਆਂ
-
ਪੰਚ ਪਰਧਾਨੀ

ਲੁਧਿਆਣਾ, ੧੩ ਸਤੰਬਰ (ਪੰਚ ਪਰਧਾਨੀ)- ਅਕਾਲੀ ਦਲ ਪੰਚ ਪਰਧਾਨੀ ਦੇ ਕੌਮੀ ਪ੍ਰਧਾਨ ਭਾਈ ਕੁਲਵੀਰ ਸਿੰਘ ਬੜਾਪਿੰਡ, ਸੀਨੀਅਰ ਮੀਤ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ, ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ ਤੇ ਸਕੱਤਰ ਜਨਰਲ ਭਾਈ ਮਨਧੀਰ ਸਿੰਘ ਨੇ ਕਰਨਾਲ ਦੀ ਅਦਾਲਤ ਵਲੋਂ ਸੌਦਾ ਸਾਧ ਇਰਾਦਾ ਕਤਲ ਕੇਸ ਵਿਚ ਸਿੱਖਾਂ ਨੂੰ ਸਜ਼ਾਵਾਂ ਸੁਣਾਏ ਜਾਣ ਉੱਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਦਿੱਲੀ ਸਰਕਾਰ, ਉਸਦੀਆਂ ਏਜੰਸੀਆਂ ਤੇ ਅਦਾਲਤਾਂ ਸਬਦ ਗੁਰੂ ਦੇ ਸਿਧਾਂਤ ਖਿਲਾਫ ਖੜ੍ਹਣ ਵਾਲੇ ਦੇਹਧਾਰੀਆਂ-ਪਖੰਡੀਆਂ ਨਾਲ ਰਲ ਚੁੱਕੀਆਂ ਹਨ ਅਤੇ ਸਿੱਖਾਂ ਪ੍ਰਤੀ ਹਮੇਸ਼ਾਂ ਕਾਨੂੰਨ ਦੇ ਦੋਹਰੇ ਮਾਪਢੰਡ ਅਪਾਣਾਉਂਦਿਆਂ ਸਿੱਖਾਂ ਦੇ ਕਾਤਲਾਂ ਨੂੰ ਹਮੇਸ਼ਾ ਬਰੀ ਕੀਤਾ ਜਾਂਦਾ ਹੈ ਪਰ ਜੇਕਰ ਸਿੱਖ ਆਪਣੇ ਗੁਰੂ-ਆਸ਼ੇ ਮੁਤਾਬਕ ਕਿਸੇ ਦੁਸ਼ਟ ਨੂੰ ਸੋਧਣ ਦਾ ਇਰਾਦਾ ਵੀ ਕਰਦੇ ਹਨ ਤਾ ਉਹਨਾਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਂਦੀਆਂ ਹਨ।

ਜਿਕਰਯੋਗ ਹੈ ਕਿ ਉਕਤ ਕੇਸ ਵਿਚ ਭਾਈ ਬਖਸ਼ੀਸ਼ ਸਿੰਘ, ਭਾਈ ਸਵਰਨ ਸਿੰਘ ਕੋਟਧਰਮੂੰ ਤੇ ਭਾਈ ਮਹਿੰਦਰ ਸਿੰਘ ਅਸੰਧ ਨੂੰ ੧੦ ਸਾਲ ਦੀ ਸਜ਼ਾ ਤੇ ਬਾਕੀ ੪ ਸਿੱਖਾਂ ਭਾਈ ਜਸਵੰਤ ਸਿੰਘ ਪਿੱਪਲ ਥੇਹ, ਭਾਈ ਹੁਸ਼ਿਆਰ ਸਿੰਘ ਝੰਡੇ ਕਲਾਂ, ਭਾਈ ਗੁਰਿੰਦਰ ਸਿੰਘ ਘੋਨਾ ਤੇ ਭਾਈ ਧਰਮਿੰਦਰ ਸਿੰਘ ਨੂੰ ੫ ਸਾਲ ਦੀ ਸਜ਼ਾ ਤੇ ਪ੍ਰਵੀਨ ਕੌਰ ਨੂੰ ਬਰੀ ਕੀਤਾ ਗਿਆ ਹੈ।੨ ਫਰਵਰੀ ੨੦੦੮ ਨੂੰ ਹੋਏ ਇਸ ਹਮਲੇ ਵਿਚ ਸੌਦਾ ਸਾਧ ਦੇ ਕੋਈ ਸੱਟ ਨਹੀਂ ਸੀ ਲੱਗੀ ਪਰ ਫਿਰ ਵੀ ੧੦ ਤੇ ੫ ਸਾਲ ਦੀਆਂ ਸਜਾਵਾਂ ਆਮ ਨਾਲੋਂ ਜਿਆਦਾ ਹਨ।

ਪੰਚ ਪ੍ਰਧਾਨੀ ਦੇ ਆਗੂਆਂ ਨੇ ਕਿਹਾ ਕਿ ਅਸਲ ਵਿਚ ਦਿੱਲੀ ਸਰਕਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਭਾਉਂਦੀ ਨਹੀਂ ਤੇ ਉਹਨਾਂ ਨੇ ਹਮੇਸ਼ਾਂ ਸਮਾਜ ਵਿਚ ਵੰਡੀਆਂ ਪਾਉਂਣ ਦੀਆਂ ਸਾਜ਼ਿਸਾਂ ਹੀ ਰਚੀਆਂ ਹਨ ਅਤੇ ਇਸ ਕਾਰਨ ਦਿੱਲੀ ਸਰਕਾਰ, ਉਸਦੀਆਂ ਏਜੰਸੀਆਂ ਤੇ ਹੋਰ ਸਾਰੇ ਪ੍ਰਬੰਧਾਂ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਸਬਦ ਗੁਰੂ ਨੂੰ ਢਾਹ ਲਗਾਉਣ ਵਾਲਿਆਂ ਦੀ ਸਰਪ੍ਰਸਤੀ ਕੀਤੀ ਜਾਵੇ ਤੇ ਇਸੇ ਅਧੀਨ ਹੀ ਨਰਕਧਾਰੀਆਂ, ਦਰਸ਼ਨ-ਦਾਸੀਆ, ਭਨਿਆਰਵਾਲੇ, ਆਸ਼ੂਤੋਸ਼, ਸਰਸੇ ਵਾਲੇ ਤੇ ਰਾਧਾ ਸੁਆਮੀਆਂ ਦੀ ਪਿੱਠ ਉੱਤੇ ਹਮੇਸ਼ਾਂ ਇਹ ਖੜ੍ਹਦੇ ਹਨ ਅਤੇ ਇਹ ਪਖੰਡੀ ਭਾਵੇਂ ਕਤਲ ਕਰਨ, ਧੀਆਂ-ਭੈਣਾਂ ਦੀ ਬੇਪੱਤੀ ਕਰਨ, ਅਸਮਾਜਿਕ ਕਾਰਵਾਈਆਂ ਕਰਨ ਜਾਂ ਲੋਕਾਂ ਦੀ ਜਮੀਨਾਂ ਉੱਤੇ ਧੱਕੇ ਨਾਲ ਕਬਜੇ ਕਰਨ ਤਾਂ ਇਹਨਾਂ ਨੂੰ ਸਭ ਮੁਆਫ ਕੀਤਾ ਜਾਂਦਾ ਹੈ।

ਆਗੂਆਂ ਨੇ ਕਿਹਾ ਕਿ ਭਾਰਤ ਦੀਆਂ ਜੇਲ੍ਹਾਂ ਭਰੀਆਂ ਹੋਈਆਂ ਹਨ ਕਾਤਲਾਂ ਤੇ ਬਲਾਤਕਾਰੀਆਂ ਨਾਲ ਪਰ ਕਾਨੂੰਨ ਦੀ ਅਜਿਹੀ ਕੀ ਮਜਬੂਰੀ ਹੈ ਕਿ ਸੌਦਾ ਸਾਧ ਖਿਲਾਫ ਸਰਕਾਰ ਦੀ ਸਭ ਤੋਂ ਉੱਚੀ ਜਾਂਚ ਏਜੰਸੀ ਸੀ.ਬੀ.ਆਈ ਵਲੋਂ ਕਤਲ ਤੇ ਬਲਾਤਕਾਰ ਦੇ ਕੇਸਾਂ ਵਿਚ ਚਾਰਜ਼ਸ਼ੀਟ ਕਰਨ ਦੇ ਬਾਵਜੂਦ ਬਾਹਰੋਂ-ਬਾਹਰ ਜ਼ਮਾਨਤ ਦੇ ਦਿੱਤੀ ਗਈ?, ਬੰਬੇ, ਸੁਨਾਮ ਤੇ ਡੱਬਵਾਲੀ ਵਿਚ ਕਤਲ ਕੀਤੇ ਸਿੱਖਾਂ ਦੇ ਕੇਸਾਂ ਵਿਚੋਂ ਸੌਦਾ ਸਾਧ ਤੇ ਉਸਦੇ ਹਮਾਇਤੀਆਂ ਨੂੰ ਬਰੀ ਕਰ ਦਿੱਤਾ ਗਿਆ? ਅਤੇ ਸਲਾਬਤਪੁਰੇ ਵਿਚ ਸੌਦਾ ਸਾਧ ਵਲੋਂ ਕੀਤੀ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਦੇ ਕੇਸ ਵਿਚ ਉਸਨੂੰ ਕਲੀਨ ਚਿੱਟ ਦੇ ਦਿੱਤੀ ਗਈ ?

ਪੰਚ ਪਰਧਾਨੀ ਦੇ ਆਗੂਆਂ ਨੇ ਸਿੱਖ ਸੰਗਤਾਂ ਨੂੰ ਕਿਹਾ ਕਿ ਉਹ ਗੁਰੂ ਗਰੰਥ ਸਾਹਿਬ ਜੀ ਦੇ ਸਤਿਕਾਰ ਤੇ ਸ਼ਹੀਦਾਂ ਦੇ ਸੁਪਨਿਆਂ ਪ੍ਰਤੀ ਸੁਚੇਤ ਹੋ ਕੇ ਲਾਮਬੱਧ ਹੋਣ।

ਜਾਰੀ ਕਰਤਾ:
ਜਸਪਾਲ ਸਿੰਘ ਮੰਝਪੁਰ
ਪ੍ਰੈਸ ਸਕੱਤਰ
ਅਕਾਲੀ ਦਲ ਪੰਚ ਪਰਧਾਨੀ
੯੮੫੫੪-੦੧੮੪੩


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top