Share on Facebook

Main News Page

ਵਿੱਦਿਅਕ ਕੇਂਦਰਾਂ ਵਿੱਚ ਫਿਲਮਾਂ ਦੀ ਪ੍ਰਮੋਸ਼ਨ ਦਾ ਚੱਲ ਰਿਹਾ ਦੌਰ ਮੰਦਭਾਗਾ
-
ਇਕਵਾਕ ਸਿੰਘ ਪੱਟੀ

ਅੰਮ੍ਰਿਤਸਰ - ਪਿਛਲੇ ਕੁੱਝ ਸਮੇਂ ਤੋਂ ਸਮਾਜ ਵਿੱਚ ਅਸ਼ਲੀਲਤਾ ਅਤੇ ਲੱਚਰਤਾ ਦਾ ਬੋਲਬਾਲਾ ਵਧਿਆ ਹੈ, ਅਤੇ ਭੱਦੀ ਸ਼ਬਦਾਵਲੀ ਦੇ ਗੀਤਾਂ ਦੇ ਰੋਸ ਵੱਜੋਂ ਇਸਤ੍ਰੀ ਜਾਗ੍ਰਿਤੀ ਮੰਚ ਵੱਲੋਂ ਇਸ ਖਿਲਾਫ ਜ਼ੋਰਦਾਰ ਮੁਹਿੰਮ ਵੀ ਛੇੜੀ ਹੋਈ ਹੈ ਤਾਂ ਕਿ ਸਮਾਜ ਨੂੰ ਗੰਦਲਾ ਕਰਨ ਵਾਲੇ ਅਨਸਰਾਂ ਨੂੰ ਨੱਥ ਪਾਈ ਜਾ ਸਕੇ । ਸੱਭਿਅਤਾ ਦਾ ਨਾਮ ਤੇ ਫੈਲਾਈ ਜਾ ਰਹੀ ਅਸੱਭਿਅਤਾ ਨੂੰ ਜਿੱਥੇ ਹਰ ਪੜ੍ਹਿਆ ਲਿਖਿਆ ਵਰਗ ਨਿੰਦਾ ਕਰ ਰਿਹਾ ਹੈ, ਉੱਥੇ ਅੱਜ ਗੁਰੂ ਨਾਨਕ ਮਿਸ਼ਨ ਯੂਥ ਕਲੱਬ ਦੇ ਨੌਜਵਾਨ ਆਗੂ ਸ. ਇਕਵਾਕ ਸਿੰਘ ਪੱਟੀ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ‘ਸੱਭਿਆਚਾਰ ਨੂੰ ਬਰਕਰਾਰ ਰੱਖਣ ਲਈ, ਜਿੱਥੇ ਟੀ.ਵੀ. ਚੈਨਲਾਂ ਤੇ ਚੱਲਦੇ ਅਸ਼ਲੀਲ ਗੀਤਾਂ ਤੇ ਪਾਬੰਦੀ ਲੱਗਣੀ ਚਾਹੀਦੀ ਹੈ, ਉਥੇ ਸੱਭਿਆਚਾਰ ਦੇ ਨਾਮ ਤੇ ਸੱਭਿਆਚਾਰ ਨੂੰ ਮਿੱਟੀ ਵਿੱਚ ਰੋਲਣ ਵਾਲੀਆਂ ਫਿਲਮਾਂ ਦੇ ਸਕੂਲਾਂ/ਕਾਲਜਾਂ ਵਿੱਚ ਹੋ ਰਹੇ ਪ੍ਰਮੋਸ਼ਨ ਤੇ ਵੀ ਵੀ ਪਾਬੰਦੀ ਲੱਗਣੀ ਚਾਹੀਦੀ ਹੈ’।

ਸ. ਪੱਟੀ ਨੇ ਕਿਹਾ ਕਿ ਸਕੂਲ/ਕਾਲਜ ਸਾਡੇ ਵਿੱਦਿਆ ਦੇ ਕੇਂਦਰ ਹਨ, ਜਿੱਥੋਂ ਵਿਦਿਆਰਥੀ ਨੇ ਸਮਾਜ ਪ੍ਰਤੀ ਜਿੰਮੇਵਾਰੀਆਂ ਅਤੇ ਨੈਕਿਤਾ ਦਾ ਪਾਠ ਸਿੱਖਣਾ ਹੁੰਦਾ ਹੈ, ਪਰ ਅਫਸੋਸ ਕਿ ਅਜੋਕੇ ਸਮੇਂ ਵਿੱਚ ਵਿੱਦਿਅਕ ਕੇਂਦਰਾਂ ਵਿੱਚ ਫਿਲਮਾਂ ਦੀ ਪ੍ਰਮੋਸ਼ਨ ਦਾ ਮੰਦਭਾਗਾ ਦੌਰ ਚੱਲ ਪਿਆ ਹੈ, ਜਿਸ ਰਾਹੀਂ ਵਿਦਿਆਰਥੀਆਂ ਨੂੰ ਫਿਲਮਾਂ ਜ਼ਰੂਰ ਦੇਖਣ ਲਈ ਉਕਸਾਇਆ ਜਾਂਦਾ ਹੈ, ਔਰ ਫਿਲਮਾਂ ਵਿਚਲੇ ਦ੍ਰਿਸ਼ਾਂ ਦਾ ਸਮਾਜਿਕ ਕਦਰਾਂ ਕੀਮਤਾਂ ਨਾਲ ਕੋਈ ਸਰੋਕਾਰ ਨਹੀਂ ਹੁੰਦਾ। ਇਸ ਮੌਕੇ ਉਹਨਾਂ ਨਾਲ ਪਵਿੱਤਰਜੀਤ ਸਿੰਘ, ਹਰਿੰਦਰਪਾਲ ਸਿੰਘ, ਦਮਨਦੀਪ ਸਿੰਘ, ਹਰਪ੍ਰੀਤ ਸਿੰਘ ਸੁਲਤਾਨਵਿੰਡ, ਸਰਬਜੀਤ ਸਿੰ੍ਹ ਐ ਹੋਰ ਆਗੂ ਹਾਜ਼ਰ ਸਨ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top