Share on Facebook

Main News Page

ਸ: ਜੋਗਿੰਦਰ ਸਿੰਘ ਜੀ! ਤੁਹਾਡੇ ਸੁਭਾ ’ਚ ਸਿਰਫ ਕਾਹਲਾਪਨ ਹੀ ਨਹੀਂ, ਕਪਟ ਵੀ ਕੁੱਟ ਕੁੱਟ ਕੇ ਭਰਿਆ ਹੈ
-
ਕਿਰਪਾਲ ਸਿੰਘ ਬਠਿੰਡਾ
ਮੋਬ: 9855480797

* ਉਸ ਦੇ ਸ਼੍ਰਧਾਲੂਆਂ ਸਮੇਤ ਸਮੁਚੇ ਸਿੱਖ ਜਗਤ ਨੂੰ ਜੋਗਿੰਦਰ ਸਿੰਘ ਤੋਂ ਇਹ ਸਪਸ਼ਟੀਕਰਣ ਮੰਗਣਾ ਚਾਹੀਦਾ ਹੈ ਕਿ ਮੁਆਫ਼ੀਨਾਮੇ ਪਿੱਛੋਂ ਉਸ ਦਾ ਪੁਜਾਰੀਵਾਦ, ਗੁਰੂ ਗ੍ਰੰਥ ਸਾਹਿਬ ਤੇ ਅੰਮ੍ਰਿਤ ਸੰਸਕਾਰ ਸਬੰਧੀ ਕੀ ਵੀਚਾਰ ਹੋਣਗੇ?

9 ਸਤੰਬਰ 2012 ਦੇ ਰੋਜ਼ਾਨਾ ਸਪੋਕਸਮੈਨ ’ਚ ਇਸ ਦੇ ਮੁੱਖ ਸੰਪਾਦਕ ਸ: ਜੋਗਿੰਦਰ ਸਿੰਘ ਨੇ ਆਪਣੀ ‘ਨਿੱਜੀ ਡਾਇਰੀ ਦੇ ਪੰਨੇ’ ਸਿਰਲੇਖ ਹੇਠ ਬੜੇ ਲੱਛੇਦਾਰ ਸ਼ਬਦਾਵਲੀ ਵਿੱਚ ‘ਉੱਚਾ ਦਰ ਬਾਬੇ ਨਾਨਕ ਦਾ’ ਸੁਪਨਾ ਵਿਖਾ ਕੇ ਲਿਖਿਆ ਹੈ ਕਿ ਇਸ ਬਿਲਡਿੰਗ ਦੀ ਸਕੀਮ ਪਲੈਨ, ਨਕਸ਼ੇ ਤੇ ਡਰਾਇੰਗਾਂ ਬਿਲਕੁਲ ਤਿਆਰ ਹਨ ਤੇ ਕੁਝ ਹੀ ਦਿਨਾਂ ’ਚ ਠੇਕੇਦਾਰਾਂ ਤੋਂ ਟੈਂਡਰ ਮੰਗ ਕੇ ਇਸ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਕਾਰਸੇਵਾ ਵੀ ਸ਼ੁਰੂ ਹੋ ਜਾਵੇਗੀ, ਇਸ ਲਈ ਉਹ ਚਾਹੁੰਦੇ ਹਨ ਕਿ ਹਰ ਜ਼ਿਲ੍ਹੇ ਦੇ ਪਾਠਕ ਵਾਰੋ ਵਾਰੀ ਮਹੀਨੇ ਜਾਂ 15 ਦਿਨਾਂ ਪਿਛੋਂ ਇਕੱਠੇ ਹੋ ਕੇ ਜਰੂਰ ਪਹੁੰਚ ਕੇ ਇਸ ਦਾ ਕੰਮ ਆਪਣੇ ਅੱਖੀਂ ਵੇਖਣ ਤੇ ਜਿਹੜੇ ਕਾਰਸੇਵਾ ਕਰ ਸਕਦੇ ਹੋਣ ਉਹ ਜਰੂਰ ਇਸ ਵਿੱਚ ਹਿੱਸਾ ਪਾਉਣ। ਇਸ ਉਪ੍ਰੰਤ ਉਨ੍ਹਾਂ ਦਿਲ ਨੂੰ ਟੁੰਭਣ ਵਾਲੀ ਪ੍ਰਭਾਵਸ਼ਾਲੀ ਸਸ਼ਬਦਾਵਲੀ ’ਚ ਲਿਖਿਆ ਹੈ ਕਿ ਆਮ ਬੰਦਿਆਂ ਨਾਲੋਂ ਉਸ ਦੀ ਸੋਚ ਬਹੁਤ ਤੇਜੀ ਨਾਲ ਕੰਮ ਕਰਦੀ ਹੈ ਤੇ ਇਸੇ ਹੀ ਤੇਜੀ ਨਾਲ ਉਹ ਹੱਥ ਵਿੱਚ ਲਏ ਹਰ ਕੰਮ ਨੂੰ ਬਹੁਤ ਜਲਦੀ ਨਿਪਟਾਉਣਾ ਚਾਹੁੰਦੇ ਹਨ। ਇਸ ਕਾਰਣ ਉਨ੍ਹਾਂ ਦੇ ਸੁਭਾਅ ਵਿੱਚ ਕਾਹਲਾਪਨ ਆ ਗਿਆ ਹੈ ਤੇ ਇਸ ਕਾਹਲੇਪਨ ਕਾਰਣ ਹੌਲੀ ਚੱਲਣ ਵਾਲੇ ਉਸ ਦੇ ਕਈ ਨਜ਼ਦੀਕੀ ਸਾਥੀ ਉਸ ਨਾਲ ਰੁੱਸ ਵੀ ਗਏ ਹਨ। ਇਸ ਸੰਪਾਦਕ ਨੇ ਉਨ੍ਹਾਂ ਸਾਰੇ ਰੁੱਸੇ ਹੋਏ ਸਾਥੀਆਂ ਨੂੰ ਅਪੀਲ ਕੀਤੀ ਹੈ ਕਿ ‘ਪੰਜਾਬ ਦੀ ਇਹ ਰਿਵਾਇਤ ਹੈ ਕਿ ਸ਼ਰੀਕੇ ਦੇ ਲੋਕ ਆਪਸ ਵਿੱਚ ਰੁੱਸੇ ਹੋਏ ਵੀ ਹੋਣ ਤੇ ਬੋਲਚਾਲ ਵੀ ਬੰਦ ਹੋਵੇ, ਤਾਂ ਵੀ ਜੇ ਇੱਕ ਦੇ ਘਰ ਵਿੱਚ ਵਿਆਹ ਰੱਖ ਦਿੱਤਾ ਜਾਵੇ ਤਾਂ ਦੂਜੇ, ਆਪਣੇ ਰੋਸੇ ਨੂੰ ਭੁਲਾ ਕੇ ਵਿਆਹ ਦੇ ਕੰਮ ਵਿੱਚ ਹੱਥ ਵਟਾਉਣ ਦੀ ਪੇਸ਼ਕਸ਼ ਲੈ ਕੇ ਆ ਜਾਂਦੇ ਹਨ ਤੇ ਇਹ ਕਹਿੰਦੇ ਹੋਏ ਕੋਈ ਨਾ ਕੋਈ ਜਿੰਮੇਵਾਰੀ ਆਪਣੇ ਉਪਰ ਲੈ ਲੈਂਦੇ ਹਨ ਕਿ ਗਿਲੇ ਗੁੱਸੇ ਬਾਅਦ ਵਿੱਚ ਨਿਪਟਾ ਲਵਾਂਗੇ ਇਸ ਵੇਲੇ ਦੁਨੀਆਂ ਨੂੰ ਇਹ ਕਿਉਂ ਲੱਗੇ ਕਿ ਅਸੀਂ ਇੱਕ ਦੂਜੇ ਨਾਲ ਰੁੱਸੇ ਹੋਏ ਹਾਂ?’

ਇਸ ਤੋਂ ਅਗਾਂਹ ਆਪਣੇ ਸੁਪਨਿਆਂ ਦੀ ਝਲਕ ਵਿਖਾ ਕੇ, ਇਸ ਰੋਸੇ ਦੀ ਸਾਰੀ ਜਿੰਮੇਵਾਰੀ ਆਪਣੀ ਲੱਛੇਦਾਰ ਸ਼ਬਦਾਵਲੀ ’ਚ ਵਾਰੋ ਵਾਰੀ ਰੁੱਸਿਆਂ ਹੋਇਆਂ ’ਤੇ ਪਾ ਕੇ ਲਿਖਿਆ ਹੈ ਕਿ ‘ਇਸ ਤੋਂ ਮਗਰੋਂ ਵੀ ਕੁਝ ਚੰਗੇ ਬੰਦੇ ਮੇਰੇ ਨਾਲ ਰੁੱਸ ਗਏ {ਮੈਨੂੰ (ਭਾਵ ਇਸ ਲੇਖਕ ਨੂੰ) ਇੰਝ ਲੱਗਿਆ ਕਿ ਇਹ ਇਸ਼ਾਰਾ ਮੇਰੇ ਤੇ ਹਰਲਾਜ ਸਿੰਘ ਬਹਾਦਰਪੁਰ ਵੱਲ ਸੀ} ਪਰ ਉਨ੍ਹਾਂ ਦੇ ਰੋਸੇ ਨੂੰ ਵੇਖ ਕੇ ਤਾਂ ਮੈਨੂੰ (ਭਾਵ ਜੋਗਿੰਦਰ ਸਿੰਘ ਨੂੰ) ਹਾਸਾ ਹੀ ਆ ਜਾਂਦਾ ਹੈ। ਕਿਸੇ ਦਾ ਰੋਸਾ ਸੀ ਕਿ ਮੇਰੀ ਭੇਜੀ ਖ਼ਬਰ ਸਪੋਕਸਮੈਨ ਨੇ ਨਾ ਛਪੀ ਤੇ ਕਿਸੇ ਹੋਰ ਦਾ ਰੋਸਾ ਸੀ ਕਿ ਸਟੇਜ ’ਤੇ ਉਨ੍ਹਾਂ ਨੂੰ ਕੁਰਸੀ ’ਤੇ ਬੈਠਣ ਲਈ ਨਾ ਕਿਹਾ ਗਿਆ ਵਗੈਰਾ ਵਗੈਰਾ। ਮੰਨ ਲੈਂਦਾ ਹਾਂ ਕਿ ਸਾਡੇ ਕੋਲੋਂ ਅਣਗਹਿਲੀ ਹੋ ਗਈ ਹੋਵੇਗੀ ਪਰ ਵੱਡੇ ਮਾਨਵੀ ਆਦਰਸ਼ਾਂ ਲਈ ਜੂਝਣ ਵਲੇ ਹੀ ਇਨ੍ਹਾਂ ਛੋਟੀਆਂ ਗੱਲਾਂ ਨੂੰ ਲੈ ਕੇ ਰੁੱਸ ਜਾਣ ਤਾਂ ਲੋਕ ਉਨ੍ਹਾਂ ਦੀ ਨਿਸ਼ਕਾਮਤਾ ਬਾਰੇ ਕੀ ਸੋਚਣਗੇ?’ ਸੰਪਾਦਕ ਦੀ ਇਹ ਸ਼ਬਦਾਵਲੀ ਮੈਨੂੰ ਕਪਟ ਭਰਪੂਰ ਨਜ਼ਰ ਆਈ।

9 ਸਤੰਬਰ ਨੂੰ ਸਵੇਰੇ ਨੌ ਵਜੇ ਮੇਰੇ ਇੱਕ ਬਹੁਤ ਪੁਰਾਣੇ ਮਿੱਤਰ ਤੇ ਇਸ ਵੇਲੇ ਸਪੋਕਸਮੈਨ ਦੇ ਬਣੇ (ਅੰਨ੍ਹੇ) ਸ਼੍ਰਧਾਲੂ ਦਾ ਫ਼ੋਨ ਆਇਆ ਕਿ ਤੁਸੀਂ ਅੱਜ ਦੇ ਸਪੋਕਸਮੈਨ ਦੇ ਪੰਨਾ 6 ’ਤੇ ‘ਮੇਰੀ ਨਿੱਜੀ ਡਾਇਰੀ ਦੇ ਪੰਨੇ’ ਪੜ੍ਹ ਲਏ ਹੋਣਗੇ? ਮੇਰੇ ਵੱਲੋਂ ਨਾਂਹ ਦਾ ਜਵਾਬ ਦੇਣ ਤੇ ਉਨ੍ਹਾਂ ਕਿਹਾ ਤੁਸੀਂ ਹੁਣ ਪੜ੍ਹ ਲਵੋ ਫਿਰ ਮੈਂ ਤੁਹਾਡੇ ਨਾਲ ਗੱਲ ਕਰਦਾ ਹਾਂ। ਬਾਅਦ ’ਚ ਹੋਈ ਗੱਲ ਬਾਤ ਦੌਰਾਨ ਮੈਂ ਉਸ ਮਿੱਤਰ ਨੂੰ ਪੁੱਛਿਆ ਕਿ ਹੁਣ ਮੈਂ ਪੜ੍ਹ ਲਈ ਹੈ ਦੱਸੋ ਇਸ ਸਬੰਧੀ ਕੀ ਕਹਿਣਾ ਜਾਂ ਦੱਸਣਾ ਚਾਹੁੰਦੇ ਹੋ? ਉਨ੍ਹਾਂ ਕਿਹਾ ਤੁਸੀਂ ਸਪੋਕਸਮੈਨ ਨਾਲ ਰੁੱਸੇ ਹੋਏ ਹੋ। ਹੁਣ ਉਨ੍ਹਾਂ ਬੜੇ ਖੁੱਲ੍ਹੇ ਦਿੱਲ ਨਾਲ ਸਾਰੇ ਰੁੱਸੇ ਹੋਇਆਂ ਨੂੰ ਸੱਦਾ ਦਿੱਤਾ ਹੈ ਕਿ ਰੋਸੇ ਭੁਲਾ ਕੇ ਉਸ ਨੂੰ ਸਹਿਯੋਗ ਦਿੱਤਾ ਜਾਵੇ। ਉਸ ਵੱਲੋਂ ਚਿਤਵੇ ਮਿਸ਼ਨ ਸਬੰਧੀ ਕਿਸੇ ਨੂੰ ਕੋਈ ਭੁਲੇਖਾ ਹੀ ਨਹੀਂ ਇਸ ਲਈ ਤੁਸੀਂ ਵੀ ਆਪਣੇ ਰੋਸੇ ਭੁਲਾ ਕੇ ਇਸ ਮਿਸ਼ਨ ਨੂੰ ਸਿਦਕ ਦਿਲੀ ਨਾਲ ਪੂਰਾ ਕਰਨ ਲਈ ਸਜਿਯੋਗ ਦੇਣ ਲਈ ਅੱਗੇ ਆਓ। ਮੇਰੇ ਮਿੱਤਰ ਦੀ ਇਸ ਸ਼ਬਦਾਵਲੀ ਨੇ ਸਪਸ਼ਟ ਕਰ ਦਿੱਤਾ ਕਿ ਉਕਤ ਪਿਛਲਾ ਪਹਿਰਾ ਜਿਸ ਸਬੰਧੀ ਮੈਨੂੰ ਪਹਿਲਾਂ ਹੀ ਛੱਕ ਸੀ, ਬਿਲਕੁਲ ਸਾਡੇ ਵੱਲ ਹੀ ਸੇਧਤ ਕਰ ਕੇ ਲਿਖਿਆ ਸੀ। ਮੈਂ ਆਪਣੇ ਉਸ ਮਿੱਤਰ ਨੂੰ ਕਿਹਾ ਕਿ ਇਸ ਵੱਲੋਂ ਪੰਜਾਬ ਦੀ ਰਵਾਇਤ ਨੂੰ ਬਿਲਕੁਲ ਗਲਤ ਤੌਰ ’ਤੇ ਪੇਸ਼ ਕੀਤਾ ਗਿਆ ਹੈ ਕਿਉਂਕਿ ਪੰਜਾਬੀ, ਆਪਣੇ ਗੁੱਸੇ ਗਿਲੇ ਵਾਲੇ ਦੇ ਘਰ ਵਿਆਹ ਦੇ ਮੌਕੇ, ਵਿਆਹ ਵਾਲੇ ਵੱਲੋਂ ਨਿਜੀ ਤੌਰ ’ਤੇ ਮਿਲ ਕੇ ਦਿੱਤੇ ਬੁਲਾਵੇ ਤੋਂ ਬਿਨਾਂ ਕਦੀ ਵੀ ਵਿਆਹ ਵਾਲੇ ਘਰ ਜਾ ਕੇ ਜਿੰਮੇਵਾਰੀ ਤਾਂ ਕੀ ਸੰਭਾਲਣੀ ਸੀ ਉਹ ਸਰਸਰੀ ਤੌਰ ’ਤੇ ਵੀ ਉਸ ਘਰ ਨਹੀਂ ਜਾਂਦੇ। ਆਮ ਤੌਰ ’ਤੇ ਵਿਆਹ ਵਾਲੇ ਘਰ ਦਾ ਮੁੱਖੀ ਆਪਣੇ ਰਿਸ਼ਤੇਦਾਰਾਂ ਤੇ ਸ਼ਰੀਕੇ ਕਬੀਲੇ ਵਿੱਚੋਂ ਸਿਆਣੇ ਬੰਦੇ ਲੈ ਕੇ ਆਪਣੇ ਰੁੱਸੇ ਰਿਸ਼ਤੇਦਾਰ ਜਾਂ ਦੋਸਤ ਦੇ ਘਰ ਜਾ ਕੇ ਨਿੱਜੀ ਤੌਰ ’ਤੇ ਬੇਨਤੀ ਕਰਦਾ ਹੈ ਕਿ ਜਾਣੇ ਅਣਜਾਣੇ ’ਚ ਹੋਈਆਂ ਪਿਛਲੀਆਂ ਗਲਤੀਆਂ ਤੇ ਰੋਸੇ ਨੂੰ ਭੁਲਾ ਕੇ ਸਾਡੀਆਂ ਖੁਸ਼ੀਆਂ ਵਿੱਚ ਸ਼ਰੀਕ ਹੋਵੋ। ਰੁੱਸੇ ਹੋਏ ਵੀਰ ਆਪਣੀ ਦਰਿਆ ਦਿਲੀ ਵਿਖਾ ਕੇ ਵਿਆਹ ਵਾਲੇ ਘਰ ਜਾ ਕੇ ਖੁਸ਼ੀਆਂ ਵੰਡਾਉਂਦੇ ਹਨ ਤੇ ਕਈ ਵਾਰ ਜਿੰਮੇਵਾਰੀਆਂ ਵੀ ਸੰਭਾਲਦੇ ਹਨ। ਬਿਨਾਂ ਬੁਲਾਏ ਤੋਂ ਸਿਰਫ ਮਰਗ ਵਾਲੇ ਘਰ ਜਾਂ ਉਸ ’ਤੇ ਆਏ ਕਿਸੇ ਹੋਰ ਸੰਕਟ ਮੌਕੇ ਹੀ ਜਾਂਦੇ ਹਨ। ਇਸ ਲਈ ਜੇ ਜੋਗਿੰਦਰ ਸਿੰਘ ਚਾਹੁੰਦਾ ਹੈ ਕਿ ਰੁੱਸੇ ਹੋਏ ਉਸ ਦੇ ਸਾਥੀ ਉਸ ਦੀਆਂ ਖੁਸ਼ੀਆਂ ਵਿੱਚ ਸ਼੍ਰੀਕ ਹੋਣ ਤੇ ਜਿੰਮੇਵਾਰੀਆਂ ਸੰਭਾਲਣ ਤਾਂ ਉਹ ਨਿੱਜੀ ਡਾਇਰੀਆਂ ਦੇ ਗੁਮਰਾਹਕੁੰਨ ਪੰਨੇ ਲਿਖਣ ਦੀ ਬਜ਼ਾਏ ਤੁਹਾਡੇ ਵਰਗੇ ਸੱਜਣਾਂ ਨੂੰ ਨਾਲ ਲੈ ਕੇ ਰੁੱਸੇ ਹੋਏ ਸਾਥੀਆਂ ਦੇ ਘਰ ਜਾਣ ਤੇ ਉਨ੍ਹਾਂ ਤੋਂ ਸਜਿਯੋਗ ਦੀ ਮੰਗ ਕਰਨ। ਜੇ ਇਸ ਤਰ੍ਹਾਂ ਦੀ ਮੰਗ ਮੇਰੇ ਕੋਲ ਆਉਂਦੀ ਹੈ ਤਾਂ ਮੈਂ ਉਸ ’ਤੇ ਗੌਰ ਕਰ ਸਕਦਾ ਹਾਂ।

ਦੂਸਰੀ ਗੱਲ ਹੈ ਕਿ ਤੁਸੀਂ ਤਾਂ ਮੈਨੂੰ ਰੁੱਸਿਆ ਹੋਇਆ ਦੱਸ ਰਹੇ ਹੋ ਪਰ ਤੁਹਾਡਾ ਸੰਪਾਦਕ ਤੇ ਉਸ ਦੇ ਕੁਝ ਚਮਚਾ ਟਾਈਪ ਪੱਤਰਕਾਰ ਤਾਂ ਮੈਨੂੰ ਬੇਇੱਜਤ ਕਰ ਕੇ ਕੱਢਿਆ ਹੋਇਆ ਦੱਸ ਰਹੇ ਹਨ! ਇਸ ਲਈ ਪਹਿਲਾਂ ਇਹ ਸਪਸ਼ਟ ਕਰੋ ਕਿ ਮੈਂ ‘ਬੇਇੱਜਤ ਕਰ ਕੇ ਕੱਢਿਆ ਗਿਆ ਹਾਂ’ ਜਾਂ ‘ਰੁੱਸਿਆ ਹੋਇਆਂ ਹਾਂ’ ਅਤੇ ਬੇਇੱਜਤ ਕਰ ਕੇ ਕੱਢੇ ਜਾਣ ਜਾਂ ਰੁੱਸ ਕੇ ਛੱਡੇ ਜਾਣ ਦੇ ਕਾਰਣ ਕੀ ਸਨ? ਇਹ ਸਾਫ ਹੋਣ ਪਿੱਛੋਂ ਹੀ ਮੈਂ ਕੋਈ ਫੈਸਲਾ ਕਰ ਸਕਦਾ ਹਾਂ। ਮੇਰੇ ਮਿੱਤਰ ਨੇ ਕਿਹਾ ਕਿ ਦੋ ਵਜੇ ਤੱਕ ਮੈਂ ਉਨ੍ਹਾਂ ਨਾਲ ਗੱਲ ਕਰਕੇ ਦੱਸਦਾ ਹਾਂ।

ਤੀਸਰੀ ਗੱਲ ਮੈਂ ਉਨ੍ਹਾਂ ਨੂੰ ਕਹੀ ਕਿ ਮੈਂ ਕੱਢਿਆ ਹੋਵਾਂ ਜਾਂ ਰੁੱਸ ਕੇ ਛੱਡਿਆ ਹੋਵੇ, ਇਹ ਦੁਨਿਆਵੀ ਗੱਲਾਂ ਹਨ। ਬੰਦਾ ਆਪਣੀ ਜਿੰਦਗੀ ’ਚ ਕਈਆਂ ਨਾਲ ਰੁਸਦਾ ਹੈ ਤੇ ਕਈ ਵਾਰ ਉਹ ਰੋਸੇ ਦੂਰ ਵੀ ਹੁੰਦੇ ਹਨ, ਇਸ ਲਈ ਸਾਡੇ ਰੋਸੇ ਵੀ ਦੂਰ ਹੋ ਸਕਦੇ ਹਨ ਬਸ਼ਰਤੇ ਕਿ ਉਹ ਆਪਣੇ ਮਿਸ਼ਨ ਨੂੰ ਸਪਸ਼ਟ ਕਰੇ। ਕਿਉਂਕਿ ਹੁਣ ਤੱਕ ਦੀਆਂ ਉਨ੍ਹਾਂ ਦੀਆਂ ਲਿਖਤਾਂ ਸਪਸ਼ਟ ਕਰਦੀਆਂ ਹਨ ਕਿ ਉਹ ਬਾਬੇ ਨਾਨਕ ਤੋਂ ਬਿਨਾਂ ਬਾਕੀ ਦੇ ਨੌ ਗੁਰੂਆਂ ਨੂੰ ਨਹੀਂ ਮੰਨਦਾ। ਜਦੋਂ ਨੌ ਗੁਰੂਆਂ ਨੂੰ ਹੀ ਨਹੀ ਮੰਨਦਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪੇ ਹੀ ਰੱਦ ਕਰ ਦਿੰਦਾ ਹੈ ਕਿਉਂਕਿ ਇਸ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਤਾਂ ਪੰਜਵੇਂ ਗੁਰੂ, ਗੁਰੂ ਅਰਜੁਨ ਸਾਹਿਬ ਜੀ ਨੇ ਕੀਤੀ ਤੇ ਗੁਰਿਆਈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਿੱਤੀ ਸੀ। ਇਸ ਤਰ੍ਹਾਂ ਦੇ ਉਹ ਆਪਣੇ ਲਿਖਤੀ ਵੀਚਾਰ ਕਈ ਵਾਰ ਸਪੋਕਸਮੈਨ ’ਚ ਛਪੇ ਲੇਖਾਂ, ਸੰਪਾਦਕੀਆਂ ਤੇ ਨਿਜੀ ਡਾਇਰੀ ਦੇ ਪੰਨਿਆਂ ’ਚ ਲਿਖ ਚੁੱਕਾ ਹੈ। ਇਹ ਸੁਣ ਕੇ ਮੇਰਾ ਮਿੱਤਰ ਕਹਿਣ ਲੱਗਾ ਮੈਂ 15 ਸਾਲਾਂ ਤੋਂ, ਪਹਿਲਾਂ ਸਪੋਕਸਮੈਨ ਮਾਸਕ ਤੇ ਹੁਣ ਰੋਜ਼ਾਨਾ ਸਪੋਕਸਮੈਨ ਦਾ ਪੱਕਾ ਪਾਠਕ ਹਾਂ। ਜਿਹੜੀਆਂ ਗੱਲਾਂ ਤੁਸੀਂ ਅੱਜ ਮੈਨੂੰ ਦੱਸ ਰਹੇ ਹੋ ਇਹ ਮੈਂ ਕਦੀ ਵੀ ਪੜ੍ਹੀਆਂ ਜਾਂ ਸੁਣੀਆਂ ਨਹੀਂ।

ਜਵਾਬ ’ਚ ਉਨ੍ਹਾਂ ਨੂੰ ਕਹਿਣਾ ਪਿਆ ਕਿ ਇਸੇ ਕਾਰਣ ਤਾਂ ਤੁਹਾਨੂੰ ਸਪੋਕਸਮੈਨ ਦੇ ਅੰਨ੍ਹੇ ਸ਼੍ਰਧਾਲੂ ਕਹਿਣ ਲਈ ਮਜਬੂਰ ਹੋਣਾ ਪੈਂਦਾ ਹੈ। ਤੁਹਾਡਾ ਉਸ ਨੇ ਆਪਣੀਆਂ ਜਾਦੂਮਈ ਲਿਖਤਾਂ ਨਾਲ ਉਸੇ ਤਰ੍ਹਾਂ ਬ੍ਰੇਨ ਵਾਸ਼ ਕਰ ਦਿੱਤਾ ਹੈ ਜਿਸ ਤਰ੍ਹਾਂ ਡੇਰੇਦਾਰਾਂ ਨੇ ਆਪਣੇ ਸ਼੍ਰਧਾਲੂਆਂ ਦਾ ਕੀਤਾ ਹੋਇਆ ਹੈ। ਉਨ੍ਹਾਂ ਚੇਲਿਆਂ ਨੂੰ ਵੀ ਆਪਣੇ ਡੇਰੇਦਾਰ ਬਾਬੇ ਜਾਂ ਦੇਹਧਾਰੀ ਗੁਰੂ ਵਿੱਚ ਕੋਈ ਨੁਕਸ ਨਹੀਂ ਦਿੱਸਦਾ ਤੇ ਤੁਹਾਨੂੰ ਇਸ ਸੌਦਾ ਸੰਪਾਦਕ ’ਚ ਕੋਈ ਨੁਕਸ ਨਹੀਂ ਦਿੱਸਦਾ। ਆਪਣੇ ਮਿੱਤਰ ਨੂੰ ਦੱਸਿਆ ਜੇ ਤੁਸੀਂ ਆਪਣੇ ਆਪ ਨੂੰ ਜਾਗਰੂਕ ਸਿੱਖ ਮੰਨਦੇ ਹੋ ਤਾਂ ਤੁਸੀਂ ਮੇਰੇ ਘਰ ਆਓ, ਮੈਂ ਉਹ ਸਾਰੇ ਅਖ਼ਬਾਰ ਸਾਂਭ ਕੇ ਰੱਖੇ ਹੋਏ ਹਨ ਤੁਹਾਨੂੰ ਵਿਖਾ ਸਕਦਾ ਹਾਂ, ਪਰ ਮੈਨੂੰ ਪਤਾ ਹੈ ਕਿ ਤੁਹਾਨੂੰ ਉਥੇ ਲਿਖਿਆ ਵੀ ਨਹੀਂ ਦਿੱਸਣਾ ਕਿਉਂਕਿ ਜੇ ਦਿੱਸਣਾ ਹੁੰਦਾ ਤਾਂ ਪਿੱਛਲੇ ਸਮੇਂ ’ਚ ਮੈਂ ਕਈ ਲੇਖ ਲਿਖੇ ਸਨ ਜਿਨ੍ਹਾਂ ਵਿੱਚ ਇਸ ਦੀਆਂ ਲਿਖਤਾਂ ਦੇ ਪੰਨੇ ਨੰਬਰ ਤੇ ਮਿਤੀਆਂ ਲਿਖੀਆਂ ਸਨ। ਕਈ ਵਾਰ ਤੁਹਾਨੂੰ ਉਹ ਲੇਖ ਤੁਹਾਡੀ ਈਮੇਲ ’ਤੇ ਭੇਜ ਕੇ ਬੇਨਤੀ ਵੀ ਕਰਦਾ ਰਿਹਾ ਹਾਂ ਕਿ ਇਹ ਲੇਖ ਪੜ੍ਹ ਕੇ ਮੇਰੇ ਨਾਲ ਗੱਲ ਕੀਤੀ ਜਾਵੇ। ਤੁਸੀਂ ਉਹ ਪੜ੍ਹੇ ਹਨ ਜਾਂ ਨਹੀਂ ਪਰ ਮੇਰੇ ਨਾਲ ਤੁਸੀਂ ਅੱਜ ਤੱਕ ਕਦੀ ਵੀ ਉਨ੍ਹਾਂ ਲੇਖਾਂ ਸਬੰਧੀ ਗੱਲ ਨਹੀਂ ਕੀਤੀ ਤੇ ਨਾ ਹੀ ਤੁਹਾਡੇ ਸੰਪਾਦਕ ਨੇ ਕਦੀ ਮੇਰੇ ਵੱਲੋਂ ਦਿੱਤੇ ਗਏ ਤੱਥਾਂ ਨੂੰ ਝੁਠਲਾਇਆ ਹੈ। 16 ਮਾਰਚ 2010 ਦੀ ਸੰਪਾਦਕੀ ਵਿੱਚ ਉਸ ਨੇ ਲਿਖਿਆ ਸੀ: ''ਬਾਬੇ ਨਾਨਕ ਦੀ ਅਸਲੀ ਬਾਣੀ ਦੀ ਪੋਥੀ ਤਾਂ ਸ਼੍ਰੀਚੰਦੀਆਂ ਨੇ ਕਿਸੇ ਸਾਜਿਸ਼ ਅਧੀਨ ਸਾੜ ਦਿੱਤੀ ਜਾਂ ਤਬਾਹ ਕਰ ਦਿੱਤੀ ਤੇ ਬਾਕੀ ਦੀ ਬਾਣੀ ਵਿੱਚ ਬਹੁਤ ਕੁਝ ਰਲਾਵਟ ਹੈ’।

ਉਸ ਨੇ ਅੱਗੇ ਲਿਖਿਆ ਸੀ ‘ਬਾਕੀ ਗੁਰੂਆਂ ਦੀ ਬਾਣੀ ਤੇ ਉਨ੍ਹਾਂ ਦੀ ਹਰ ਯਾਦਗਾਰ ਤਾਂ ਬਚ ਰਹੀ, 35 ਭਗਤਾਂ ਤੇ ਮਹਾਂਪੁਰਖਾਂ ਦੀ ਬਾਣੀ ਤੇ ਉਨ੍ਹਾਂ ਦੀ ਹਰ ਯਾਦਗਾਰ ਤਾਂ ਬਚ ਰਹੀ, ਜੇ ਤਬਾਹ ਹੋਣੀ ਸੀ ਤਾਂ ਸਿਰਫ ਬਾਬੇ ਨਾਨਕ ਦੀ ਅਸਲੀ ਪੋਥੀ! ਕਿਉਂ?'' ਇਸ ਦਾ ਸਿੱਧਾ ਭਾਵ ਸੀ ਕਿ ਤੁਹਾਡੇ ਸੰਪਾਦਕ ਅਨੁਸਾਰ ਬਾਕੀ ਗੁਰੂਆਂ ਅਤੇ ਭਗਤਾਂ ਦੀ ਬਾਣੀ ਤਾਂ ਨਕਲੀ ਹੋਣ ਕਰਕੇ ਬਚ ਰਹੀ ਪਰ ਬਾਬੇ ਨਾਨਕ ਦੀ ਬਾਣੀ ਦੀ ਅਸਲੀ ਪੋਥੀ ਹੋਣ ਕਰਕੇ ਸ੍ਰੀਚੰਦੀਆਂ ਨੇ ਸਾਜਿਸ਼ ਅਧੀਨ ਸਾੜ ਦਿੱਤੀ ਜਾਂ ਤਬਾਹ ਕਰ ਦਿੱਤੀ ਅਤੇ ਪਿੱਛੋਂ ਵਾਰ ਵਾਰ ਤਬਦੀਲੀਆਂ ਕਰਕੇ ਮੌਜੂਦਾ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਕੁਝ ਹੈ, ਇਹ ਨਕਲੀ ਹੈ, ਜਿਸ ਦੀ ਇਸ ਸੰਪਾਦਕ ਅਨੁਸਾਰ ਖੋਜ ਕਰਨ ਦੀ ਲੋੜ ਹੈ। ਇਸ ਦੀ ਜਥੇਬੰਦੀ 'ਏਕਸ ਕੇ ਬਾਰਕ' ਵਲੋਂ ਬਾਬੇ ਨਾਨਕ ਦੀ ਅਸਲੀ ਪੋਥੀ ਪ੍ਰਗਟ ਕਰਨ ਦਾ ਐਲਾਨ ਇਸ ਨੇ 8 ਅਪ੍ਰੈਲ 2008 ਦੀ ਮੁੱਖ ਖ਼ਬਰ ਵਿੱਚ ਜਥਬੰਦੀ ਬਣਾਉਣ ਦੇ ਨਾਲ ਹੀ ਕਰ ਦਿੱਤਾ ਸੀ ਅਤੇ ਉਸ ਖ਼ਬਰ ਅਨੁਸਾਰ 4 ਕਰੋੜ ਰੁਪਈਆ ਵੀ ਇਸ ਨੇ ਰਾਖਵਾਂ ਰੱਖ ਲਿਆ ਸੀ। ਸਪੋਕਸਮੈਨ ਦੀਆਂ ਇਨ੍ਹਾਂ ਲਿਖਤਾਂ ਕਾਰਣ ਸ਼੍ਰੋਮਣੀ ਕਮੇਟੀ ਨੇ ਜੋਗਿੰਦਰ ਸਿੰਘ ਵਿਰੁੱਧ ਅੰਮ੍ਰਿਤਸਰ ਦੇ ਇੱਕ ਥਾਣੇ ਵਿੱਚ ਧਾਰਾ 295ਏ ਅਧੀਨ ਕੇਸ ਦਰਜ ਕਰਵਾਇਆ ਜੋ ਕਿ ਅੱਜ ਕਲ੍ਹ ਅੰਮ੍ਰਿਤਸਰ ਦੀ ਇੱਕ ਅਦਾਲਤ ਵਿੱਚ ਚੱਲ ਰਿਹਾ ਹੈ। ਜੋਗਿੰਦਰ ਸਿੰਘ ਨੇ ਕਈ ਬਹਾਨੇ ਬਣਾ ਕੇ ਇਸ ਕੇਸ ਨੂੰ ਮੁਹਾਲੀ ਦੀ ਅਦਾਲਤ ਵਿੱਚ ਤਬਦੀਲ ਕਰਵਾਉਣ ਲਈ ਕੋਸ਼ਿਸ਼ ਕੀਤੀ ਪਰ ਹਾਲੀ ਤੱਕ ਸਫਲ ਨਹੀਂ ਹੋ ਸਕਿਆ। ਦਿੱਤੀ ਸੀ। ਇਸ ਤਰ੍ਹਾਂ ਦੇ ਉਹ ਆਪਣੇ ਲਿਖਤੀ ਵੀਚਾਰ ਕਈ ਵਾਰ ਸਪੋਕਸਮੈਨ ’ਚ ਛਪੇ ਲੇਖਾਂ, ਸੰਪਾਦਕੀਆਂ ਤੇ ਨਿਜੀ ਡਾਇਰੀ ਦੇ ਪੰਨਿਆਂ ’ਚ ਲਿਖ ਚੁੱਕਾ ਹੈ।

ਇਹ ਸੁਣ ਕੇ ਮੇਰਾ ਮਿੱਤਰ ਕਹਿਣ ਲੱਗਾ ਮੈਂ 15 ਸਾਲਾਂ ਤੋਂ, ਪਹਿਲਾਂ ਸਪੋਕਸਮੈਨ ਮਾਸਕ ਤੇ ਹੁਣ ਰੋਜ਼ਾਨਾ ਸਪੋਕਸਮੈਨ ਦਾ ਪੱਕਾ ਪਾਠਕ ਹਾਂ। ਜਿਹੜੀਆਂ ਗੱਲਾਂ ਤੁਸੀਂ ਅੱਜ ਮੈਨੂੰ ਦੱਸ ਰਹੇ ਹੋ ਇਹ ਮੈਂ ਕਦੀ ਵੀ ਪੜ੍ਹੀਆਂ ਜਾਂ ਸੁਣੀਆਂ ਨਹੀਂ। ਜਵਾਬ ’ਚ ਉਨ੍ਹਾਂ ਨੂੰ ਕਹਿਣਾ ਪਿਆ ਕਿ ਇਸੇ ਕਾਰਣ ਤਾਂ ਤੁਹਾਨੂੰ ਸਪੋਕਸਮੈਨ ਦੇ ਅੰਨ੍ਹੇ ਸ਼੍ਰਧਾਲੂ ਕਹਿਣ ਲਈ ਮਜਬੂਰ ਹੋਣਾ ਪੈਂਦਾ ਹੈ। ਤੁਹਾਡਾ ਉਸ ਨੇ ਆਪਣੀਆਂ ਜਾਦੂਮਈ ਲਿਖਤਾਂ ਨਾਲ ਉਸੇ ਤਰ੍ਹਾਂ ਬ੍ਰੇਨ ਵਾਸ਼ ਕਰ ਦਿੱਤਾ ਹੈ ਜਿਸ ਤਰ੍ਹਾਂ ਡੇਰੇਦਾਰਾਂ ਨੇ ਆਪਣੇ ਸ਼੍ਰਧਾਲੂਆਂ ਦਾ ਕੀਤਾ ਹੋਇਆ ਹੈ। ਉਨ੍ਹਾਂ ਚੇਲਿਆਂ ਨੂੰ ਵੀ ਆਪਣੇ ਡੇਰੇਦਾਰ ਬਾਬੇ ਜਾਂ ਦੇਹਧਾਰੀ ਗੁਰੂ ਵਿੱਚ ਕੋਈ ਨੁਕਸ ਨਹੀਂ ਦਿੱਸਦਾ ਤੇ ਤੁਹਾਨੂੰ ਇਸ ਸੌਦਾ ਸੰਪਾਦਕ ’ਚ ਕੋਈ ਨੁਕਸ ਨਹੀਂ ਦਿੱਸਦਾ। ਆਪਣੇ ਮਿੱਤਰ ਨੂੰ ਦੱਸਿਆ ਜੇ ਤੁਸੀਂ ਆਪਣੇ ਆਪ ਨੂੰ ਜਾਗਰੂਕ ਸਿੱਖ ਮੰਨਦੇ ਹੋ ਤਾਂ ਤੁਸੀਂ ਮੇਰੇ ਘਰ ਆਓ, ਮੈਂ ਉਹ ਸਾਰੇ ਅਖ਼ਬਾਰ ਸਾਂਭ ਕੇ ਰੱਖੇ ਹੋਏ ਹਨ ਤੁਹਾਨੂੰ ਵਿਖਾ ਸਕਦਾ ਹਾਂ, ਪਰ ਮੈਨੂੰ ਪਤਾ ਹੈ ਕਿ ਤੁਹਾਨੂੰ ਉਥੇ ਲਿਖਿਆ ਵੀ ਨਹੀਂ ਦਿੱਸਣਾ ਕਿਉਂਕਿ ਜੇ ਦਿੱਸਣਾ ਹੁੰਦਾ ਤਾਂ ਪਿੱਛਲੇ ਸਮੇਂ ’ਚ ਮੈਂ ਕਈ ਲੇਖ ਲਿਖੇ ਸਨ ਜਿਨ੍ਹਾਂ ਵਿੱਚ ਇਸ ਦੀਆਂ ਲਿਖਤਾਂ ਦੇ ਪੰਨੇ ਨੰਬਰ ਤੇ ਮਿਤੀਆਂ ਲਿਖੀਆਂ ਸਨ। ਕਈ ਵਾਰ ਤੁਹਾਨੂੰ ਉਹ ਲੇਖ ਤੁਹਾਡੀ ਈਮੇਲ ’ਤੇ ਭੇਜ ਕੇ ਬੇਨਤੀ ਵੀ ਕਰਦਾ ਰਿਹਾ ਹਾਂ ਕਿ ਇਹ ਲੇਖ ਪੜ੍ਹ ਕੇ ਮੇਰੇ ਨਾਲ ਗੱਲ ਕੀਤੀ ਜਾਵੇ। ਤੁਸੀਂ ਉਹ ਪੜ੍ਹੇ ਹਨ ਜਾਂ ਨਹੀਂ ਪਰ ਮੇਰੇ ਨਾਲ ਤੁਸੀਂ ਅੱਜ ਤੱਕ ਕਦੀ ਵੀ ਉਨ੍ਹਾਂ ਲੇਖਾਂ ਸਬੰਧੀ ਗੱਲ ਨਹੀਂ ਕੀਤੀ ਤੇ ਨਾ ਹੀ ਤੁਹਾਡੇ ਸੰਪਾਦਕ ਨੇ ਕਦੀ ਮੇਰੇ ਵੱਲੋਂ ਦਿੱਤੇ ਗਏ ਤੱਥਾਂ ਨੂੰ ਝੁਠਲਾਇਆ ਹੈ।

16 ਮਾਰਚ 2010 ਦੀ ਸੰਪਾਦਕੀ ਵਿੱਚ ਉਸ ਨੇ ਲਿਖਿਆ ਸੀ: ''ਬਾਬੇ ਨਾਨਕ ਦੀ ਅਸਲੀ ਬਾਣੀ ਦੀ ਪੋਥੀ ਤਾਂ ਸ਼੍ਰੀਚੰਦੀਆਂ ਨੇ ਕਿਸੇ ਸਾਜਿਸ਼ ਅਧੀਨ ਸਾੜ ਦਿੱਤੀ ਜਾਂ ਤਬਾਹ ਕਰ ਦਿੱਤੀ ਤੇ ਬਾਕੀ ਦੀ ਬਾਣੀ ਵਿੱਚ ਬਹੁਤ ਕੁਝ ਰਲਾਵਟ ਹੈ’। ਉਸ ਨੇ ਅੱਗੇ ਲਿਖਿਆ ਸੀ ‘ਬਾਕੀ ਗੁਰੂਆਂ ਦੀ ਬਾਣੀ ਤੇ ਉਨ੍ਹਂ ਦੀ ਹਰ ਯਾਦਗਾਰ ਤਾਂ ਬਚ ਰਹੀ, 35 ਭਗਤਂ ਤੇ ਮਹਾਂਪੁਰਖਂ ਦੀ ਬਾਣੀ ਤੇ ਉਨ੍ਹਂ ਦੀ ਹਰ ਯਾਦਗਾਰ ਤਾਂ ਬਚ ਰਹੀ, ਜੇ ਤਬਾਹ ਹੋਣੀ ਸੀ ਤਾਂ ਸਿਰਫ ਬਾਬੇ ਨਾਨਕ ਦੀ ਅਸਲੀ ਪੋਥੀ! ਕਿਉਂ?'' ਇਸ ਦਾ ਸਿੱਧਾ ਭਾਵ ਸੀ ਕਿ ਤੁਹਾਡੇ ਸੰਪਾਦਕ ਅਨੁਸਾਰ ਬਾਕੀ ਗੁਰੂਆਂ ਅਤੇ ਭਗਤਂ ਦੀ ਬਾਣੀ ਤਾਂ ਨਕਲੀ ਹੋਣ ਕਰਕੇ ਬਚ ਰਹੀ ਪਰ ਬਾਬੇ ਨਾਨਕ ਦੀ ਬਾਣੀ ਦੀ ਅਸਲੀ ਪੋਥੀ ਹੋਣ ਕਰਕੇ ਸ੍ਰੀਚੰਦੀਆਂ ਨੇ ਸਾਜਿਸ਼ ਅਧੀਨ ਸਾੜ ਦਿੱਤੀ ਜਾਂ ਤਬਾਹ ਕਰ ਦਿੱਤੀ ਅਤੇ ਪਿੱਛੋਂ ਵਾਰ ਵਾਰ ਤਬਦੀਲੀਆਂ ਕਰਕੇ ਮੌਜੂਦਾ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਕੁਝ ਹੈ, ਇਹ ਨਕਲੀ ਹੈ, ਜਿਸ ਦੀ ਇਸ ਸੰਪਾਦਕ ਅਨੁਸਾਰ ਖੋਜ ਕਰਨ ਦੀ ਲੋੜ ਹੈ। ਇਸ ਦੀ ਜਥੇਬੰਦੀ 'ਏਕਸ ਕੇ ਬਾਰਕ' ਵਲੋਂ ਬਾਬੇ ਨਾਨਕ ਦੀ ਅਸਲੀ ਪੋਥੀ ਪ੍ਰਗਟ ਕਰਨ ਦਾ ਐਲਾਨ ਇਸ ਨੇ 8 ਅਪ੍ਰੈਲ 2008 ਦੀ ਮੁੱਖ ਖ਼ਬਰ ਵਿੱਚ ਜਥਬੰਦੀ ਬਣਾਉਣ ਦੇ ਨਾਲ ਹੀ ਕਰ ਦਿੱਤਾ ਸੀ ਅਤੇ ਉਸ ਖ਼ਬਰ ਅਨੁਸਾਰ 4 ਕਰੋੜ ਰੁਪਈਆ ਵੀ ਇਸ ਨੇ ਰਾਖਵਂ ਰੱਖ ਲਿਆ ਸੀ। ਸਪੋਕਸਮੈਨ ਦੀਆਂ ਇਨ੍ਹਾਂ ਲਿਖਤਾਂ ਕਾਰਣ ਸ਼੍ਰੋਮਣੀ ਕਮੇਟੀ ਨੇ ਜੋਗਿੰਦਰ ਸਿੰਘ ਵਿਰੁੱਧ ਅੰਮ੍ਰਿਤਸਰ ਦੇ ਇੱਕ ਥਾਣੇ ਵਿੱਚ ਧਾਰਾ 295ਏ ਅਧੀਨ ਕੇਸ ਦਰਜ ਕਰਵਾਇਆ ਜੋ ਕਿ ਅੱਜ ਕਲ੍ਹ ਅੰਮ੍ਰਿਤਸਰ ਦੀ ਇੱਕ ਅਦਾਲਤ ਵਿੱਚ ਚੱਲ ਰਿਹਾ ਹੈ। ਜੋਗਿੰਦਰ ਸਿੰਘ ਨੇ ਕਈ ਬਹਾਨੇ ਬਣਾ ਕੇ ਇਸ ਕੇਸ ਨੂੰ ਮੁਹਾਲੀ ਦੀ ਅਦਾਲਤ ਵਿੱਚ ਤਬਦੀਲ ਕਰਵਾਉਣ ਲਈ ਕੋਸ਼ਿਸ਼ ਕੀਤੀ ਪਰ ਹਾਲੀ ਤੱਕ ਸਫਲ ਨਹੀਂ ਹੋ ਸਕਿਆ।

ਇਹ ਸੁਣ ਕੇ ਮੇਰੇ ਮਿੱਤਰ ਜੀ ਕਹਿਣ ਲੱਗੇ ਕਿ ਮੈਂ ਆਪਣੇ ਨਿਜੀ ਰੁਝੇਵਿਆਂ ਕਾਰਣ ਏਨਾਂ ਫਸਿਆ ਹੋਇਆਂ ਕਿ ਕਈ ਵਾਰ ਚਾਹੁੰਦਾ ਹੋਇਆ ਵੀ ਤੁਹਾਡੇ ਨਾਲ ਗੱਲ ਕਰਨ ਲਈ ਸਮਾਂ ਨਹੀ ਕੱਢ ਸਕਿਆ। ਅੱਛਾ ਹੁਣ ਮੈਨੂੰ ਕੁਝ ਕੰਮ ਹੈ, ਇਹ ਗੱਲਾਂ ਆਪਾਂ ਬੈਠ ਕੇ ਕਰਾਂਗੇ। ਉਨ੍ਹਾਂ ਨੂੰ ਸਪਸ਼ਟ ਕਹਿ ਦਿੱਤਾ ਕਿ ਮੈਨੂੰ ਪਤਾ ਹੈ ਕਿ ਤੁਸੀਂ ਮੇਰੇ ਕੋਲ ਬੈਠਣਾ ਬਿੱਲਕੁਲ ਨਹੀਂ। ਜੇ ਬੈਠਣਾ ਹੁੰਦਾ ਤਾਂ ਜੋਗਿੰਦਰ ਸਿੰਘ ਨਾਲੋਂ ਰੁੱਸੇ ਨੂੰ ਮੈਨੂੰ ਚਾਰ ਸਾਲ ਹੋਣ ਵਾਲੇ ਹਨ ਮੇਰਾ ਰੋਸਾ ਦੂਰ ਕਰਨ ਲਈ ਤੁਸੀਂ ਅੱਜ ਤੱਕ ਕਦੀ ਬੈਠ ਕੇ ਗੱਲ ਕਰਦੇ ਪਰ ਨਹੀਂ ਕੀਤੀ। ਮੈਨੂੰ ਤਾਂ ਹੁਣ ਫ਼ੋਨ ’ਤੇ ਹੀ ਮੌਕਾ ਮਿਲਿਆ ਹੈ ਇਸ ਲਈ ਜੋ ਕਹਿਣਾ ਹੈ ਉਹ ਹੁਣੇ ਫ਼ੋਨ ’ਤੇ ਹੀ ਕਹਿਣਾ ਹੈ। ਮਜ਼ਬੂਰੀ ਵੱਸ ਉਨ੍ਹਾਂ ਨੂੰ ਕਹਿਣਾਂ ਪਿਆ ਕਿ ਅੱਛਾ ਦੱਸੋ, ਚਲੋ ਜੋ ਕਹਿਣਾ ਹੈ ਉਹ ਹੁਣੇ ਹੀ ਕਹਿ ਲਵੋ? ਉਨ੍ਹਾਂ ਨੂੰ ਕਿਹਾ ਕਿ ਤੁਸੀਂ ਤਾਂ ਉਸ ਵੱਲੋਂ ਇੱਕ ਕਪਟ ਭਰਪੂਰ ਦਿੱਤੇ ਸੱਦੇ ਦਾ ਹਵਾਲਾ ਦੇ ਕੇ ਸਾਨੂੰ ਜ਼ਜ਼ਬਾਤੀ ਕਰਕੇ ਮੁੜ ਉਸ ਦੇ ਵਾੜੇ ਦੀ ਭੇਡ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਜਿਹੜੀ ਕਿ ਮੈਂ ਬਣਨ ਲਈ ਬਿਲਕੁਲ ਤਿਆਰ ਨਹੀਂ ਹਾਂ, ਕਿਉਂਕਿ ਇਸ ਦੀਆਂ ਲੱਛੇਦਾਰ ਲੇਖਣੀਆਂ ਤੋਂ ਪ੍ਰਭਾਵਤ ਹੋ ਕੇ ਮੈਂ ਜ਼ਜ਼ਬਾਤੀ ਹੋ ਕੇ ਇਸ ਦਾ ਸਾਥ ਦੇ ਕੇ ਪਹਿਲਾਂ ਹੀ ਬਹੁਤ ਖੁਆਰ ਹੋ ਚੁੱਕਾ ਹਾਂ ਪਰ ਹੁਣ ਮੈਨੂੰ ਸਮਝ ਆ ਚੁੱਕੀ ਹੈ, ਇਸ ਲਈ ਹੋਰ ਖ਼ੁਆਰ ਹੋਣ ਲਈ ਤਿਆਰ ਨਹੀਂ ਹਾਂ। ਸੰਪਾਦਕ ਦੇ ਕਪਟ ਦੀ ਗੱਲ ਕਰਦਿਆਂ ਕਿਹਾ ਕਿ ਇਸ ਨੇ 2003 ਵਿੱਚ ਮੋਹਾਲੀ ਵਿਖੇ ਹੋਈ ਵਰਲਡ ਸਿੱਖ ਕਨਵੈਨਸ਼ਨ, ਜਿਸ ਦੀ ਕਾਮਯਾਬੀ ਦਾ ਸਾਰਾ ਸਿਹਰਾ ਇਹ ਆਪਣੇ ਸਿਰ ਬੰਨ੍ਹ ਰਿਹਾ ਹੈ, ਵਿੱਚ ਇਹ ਮਤਾ ਪਾਸ ਕਰਵਾਇਆ ਕਿ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਅੱਜ ਦੇ ਸਿਆਸੀ ਅਕਾਲੀ, ਅਕਾਲ ਤਖ਼ਤ ਦੇ ਜਥੇਦਾਰਾਂ ਨੂੰ ਉਸੇ ਤਰ੍ਹਾਂ ਵਰਤ ਰਹੇ ਹਨ ਜਿਵੇਂ ਪਿਛਲੇ ਸਮੇਂ ’ਚ ਮੌਕੇ ਦੇ ਹਾਕਮ, ਕਾਜੀਆਂ/ ਪੁਜਾਰੀਆਂ ਨੂੰ ਵਰਤ ਕੇ ਆਪਣੇ ਗਲਤ ਕੰਮਾਂ ਤੇ ਧਰਮ ਦੀ ਮੋਹਰ ਲਵਾਉਂਦੇ ਰਹੇ ਸਨ ਤੇ ਆਪਣੇ ਵਿਰੋਧੀਆਂ ਵਿਰੁੱਧ ਹੁਕਮਨਾਮੇ ਜਾਰੀ ਕਰਵਾ ਕੇ ਉਨ੍ਹਾਂ ਦੀ ਜਬਾਨ ਬੰਦ ਕਰਵਾਉਂਦੇ ਰਹੇ ਸਨ। ਇਸ ਲਈ ਅੱਗੇ ਤੋਂ ਜੇ ਕਦੀ ਇਹ ਪੁਜਾਰੀ ਕਿਸੇ ਸਿੱਖ ਨੂੰ ਜਵਾਬ ਤਲਬੀ ਲਈ ਬੁਲਾਉਂਦੇ ਹਨ ਤਾਂ ਉਹ ਇਨ੍ਹਾਂ ਪੁਜਾਰੀਆਂ ਅੱਗੇ ਬਿਲਕੁਲ ਪੇਸ਼ ਨਾ ਹੋਣ ਤੇ ਜੇ ਇਹ ਉਸ ਨੂੰ ਪੰਥ ਵਿੱਚੋਂ ਛੇਕ ਦਿੰਦੇ ਹਨ ਤਾਂ ਉਸ ਦੀ ਬਿਲਕੁਲ ਪ੍ਰਵਾਹ ਨਾ ਕਰਨ ਤੇ ਛੇਕੇ ਗਏ ਸਿੱਖ ਨੂੰ ਵੱਡੇ ਸਮਾਗਮ ਕਰਕੇ ਸਨਮਾਨਤ ਕੀਤਾ ਜਾਵੇ।

ਇਸ ਮਤੇ ਦਾ ਸਹਾਰਾ ਲੈਂਦੇ ਹੋਏ ਇਸ ਨੇ ਕਾਬਜ਼ ਸਿਆਸੀ ਦਲ ਵੱਲੋਂ ਨਿਯੁਕਤ ਕੀਤੇ ਕਠਪੁਤਲੀ ਜਥੇਦਾਰਾਂ ਤੇ ਇਨ੍ਹਾਂ ਨੂੰ ਗਲਤ ਤੌਰ ’ਤੇ ਵਰਤ ਰਹੇ ਅਕਾਲੀ ਦਲ ਬਾਦਲ ਵਿਰੁੱਧ ਧੂੰਆਂਧਾਰ ਪ੍ਰਚਾਰ ਕੀਤਾ। ਇਸ ਦਾ ਹੀ ਅਸਰ ਸੀ ਕਿ ਧਾਰਮਿਕ ਤੌਰ ’ਤੇ ਜਾਗਰੂਕ ਸਿੱਖ ਅਤੇ ਸਿਆਸੀ ਤੌਰ ’ਤੇ ਬਾਦਲ ਵਿਰੋਧੀ ਧੜੇ ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਇਸ ਦੇ ਸਮਰਥਨ ਵਿੱਚ ਚਟਾਨ ਵਾਂਗ ਖੜ੍ਹ ਗਏ ਤੇ ਉਨ੍ਹਾਂ ਦੀ ਮੱਦਦ ਨਾਲ ਇਹ ਅਖ਼ਬਾਰ ਚਲਾਉਣ ਵਿੱਚ ਸਫਲ ਹੋ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਇਸ ਦੇ ਏਡੀਵੀਪੀ ਰੇਟ ਅਪਰੂਵ ਹੋਣ ਤੋਂ ਬਿਨਾਂ ਹੀ ਅਖ਼ਬਾਰ ਚਾਲੂ ਹੋਣ ਦੇ ਪਹਿਲੇ ਹੀ ਦਿਨ ਤੋਂ ਇਸ ਨੂੰ ਰੱਜਵੇਂ ਇਸ਼ਤਿਹਾਰ ਦਿੱਤੇ। ਜਦੋਂ ਕਿ ਬਾਦਲ ਹੁਣ ਸਪੋਕਸਮੈਨ ਸਮੇਤ ਹੋਰ ਵੀ ਕਈ ਪੰਜਾਬੀ ਅਖ਼ਬਾਰਾਂ ਨੂੰ ਏਡੀਵੀਪੀ ਰੇਟ ਅਪਰੂਵ ਹੋਣ ਦੇ ਬਾਵਯੂਦ ਵੀ ਸਰਕਾਰੀ ਇਸ਼ਤਿਹਾਰ ਨਹੀਂ ਦੇ ਰਿਹਾ ਕਿਉਂਕਿ ਉਹ ਇਸ ਦੀ ਅਲੋਚਨਾ ਕਰਦੀ ਖ਼ਬਰ ਨੂੰ ਖਾਸ ਸੁਰਖੀ ਦੇ ਕੇ ਪ੍ਰਮੁਖਤਾ ਨਾਲ ਛਾਪ ਦਿੰਦੇ ਹਨ। ਬਾਦਲ ਦੇ ਇਸ ਪੱਖਪਾਤੀ ਰਵਈਏ ਦੀ ਮੈਂ ਭਰਪੂਰ ਨਿੰਦਾ ਕਰਦਾ ਹਾਂ ਪਰ ਇਸ਼ਤਿਹਾਰ ਨਾ ਮਿਲਣ ਕਾਰਣ ਜਿੰਨੀ ਹਉ ਪਾਰਿਆ ਇਹ ਸਪੋਕਸਮੈਨ ਵਾਲਾ ਕਰ ਰਿਹਾ ਹੈ ਉਤਨੀ ਹੋਰ ਕੋਈ ਨਹੀਂ ਕਰ ਰਿਹਾ। ਇਸ ਦੀਆਂ ਲਿਖਤਾਂ ਕਾਰਣ ਇਸ ਨੂੰ ਸੰਨ 2004 ਵਿੱਚ ਪੰਥ ’ਚੋਂ ਛੇਕਿਆ ਗਿਆ ਸੀ ਤੇ ਉਸ ਸਮੇਂ ਤੋਂ ਹੀ ਇਸ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜਥੇਦਾਰਾਂ ਵਿਰੁੱਧ ਕੇਸ ਕੀਤਾ ਹੋਇਆ ਹੈ।ਇਸ ਦੀਆਂ ਬਾਦਲ ਵਿਰੋਧੀ ਲਿਖਤਾਂ ਕਾਰਣ ਫਰਵਰੀ 2007 ਤੱਕ ਇਸ ਨੇ ਕੈਪਟਨ ਸਰਕਾਰ ਤੋਂ ਰੱਜਵੇਂ ਇਸ਼ਤਿਹਾਰ ਲਏ। ਉਸ ਤੋਂ ਬਾਅਦ ਫਰਵਰੀ 2012 ਤੱਕ ਇਸ ਆਸ ਨਾਲ ਆਪਣੇ ਸਟੈਂਡ ’ਤੇ ਦ੍ਰਿੜ ਰਿਹਾ ਕਿ ਉਸ ਚੋਣ ਵਿੱਚ ਫਿਰ ਕਾਂਗਰਸ ਦੀ ਸਰਕਾਰ ਬਣ ਜਾਵੇਗੀ ਤੇ ਇਸ ਦੀਆਂ ਮੌਜਾਂ ਬਣ ਜਾਣਗੀਆਂ! ਪਰ ਨਤੀਜੇ ਅਣਕਿਆਸੇ ਨਿਕਲੇ ਤੇ ਅੱਗੇ ਤੋਂ ਵੀ ਕਾਂਗਰਸ ਦੀ ਹਾਲਤ ਇਸ ਤਰ੍ਹਾਂ ਦੀ ਬਣਦੀ ਜਾ ਰਹੀ ਹੈ ਕਿ ਨੇੜਲੇ ਭਵਿੱਖ ਵਿੱਚ ਪੰਜਾਬ ’ਚ ਮੁੜ ਕਾਂਗਰਸ ਦੀ ਸਰਕਾਰ ਬਣਨ ਦੀ ਸੰਭਾਵਨਾ ਮੱਧਮ ਪੈ ਰਹੀ ਹੈ। ਬਾਦਲ ਨੂੰ ਜਿੰਨਾਂ ਨੁਕਸਾਨ ਇਸ ਦੀਆਂ ਲਿਖਤਾਂ ਕਾਰਣ ਜਾਗਰੂਕ ਸਿੱਖਾਂ ਦੇ ਟੁੱਟਣ ਕਾਰਣ ਹੋਇਆ ਉਸ ਤੋਂ ਵੱਧ ਫਾਇਦਾ ਡੇਰੇਦਾਰਾਂ ਵੱਲੋਂ ਬਾਦਲ ਦੇ ਸਮਰਥਨ ਵਿੱਚ ਡਟਣ ਕਾਰਣ ਹੋ ਗਿਆ ਕਿਉਂਕਿ ਡੇਰਾਵਾਦ ਦੇ ਅੰਧ ਸ਼ਰਧਾਲੂਆਂ ਦੀ ਗਿਣਤੀ ਹਮੇਸ਼ਾਂ ਜਾਗਰੂਕ ਸਿੱਖਾਂ ਨਾਲੋਂ ਬਹੁਤ ਜਿਆਦਾ ਹੁੰਦੀ ਹੈ।

ਇਸ ਦੇ ਬਾਵਯੂਦ ਸਿਆਸੀ ਪਾਰਟੀਆਂ ਦੀ ਕਮਜੋਰੀ ਹੁੰਦੀ ਹੈ ਕਿ ਉਹ ਆਪਣੇ ਵਿਰੁੱਧ ਕੋਈ ਵੀ ਖ਼ਬਰ ਮੀਡੀਏ ਵਿੱਚ ਛਪੀ ਹੋਈ ਨਹੀਂ ਦੇਖਣਾ ਚਾਹੁੰਦੇ। ਇਸ ਲਈ ਆਪਣੇ ਆਪ ਨੂੰ ਹੋਰ ਮਜ਼ਬੂਤ ਕਰਨ ਲਈ ਅਕਾਲੀ ਦਲ ਬਾਦਲ ਦੀਆਂ ਦੋ ਮੁੱਖ ਲੋੜਾਂ ਹਨ- ਆਪਣੇ ਵੱਲੋਂ ਨਿਯੁਕਤ ਕੀਤੇ ਕਠਪੁਤਲੀ ਜਥੇਦਾਰਾਂ ਦੀ ਅਖੌਤੀ ਸਰਬਉਚਤਾ ਵਿਰੁੱਧ ਕੌਮ ਵਿੱਚ ਉਠ ਰਹੀ ਆਵਾਜ ਨੂੰ ਬੰਦ ਕਰਵਾਉਣਾ ਤੇ ਸਿਆਸੀ ਤੇ ਆਰਥਿਕ ਮੁਹਾਜ ’ਤੇ ਫੇਲ੍ਹ ਹੋ ਚੁੱਕੀ ਉਸ ਦੀ ਸਰਕਾਰ ਵਿਰੁੱਧ ਮੀਡੀਏ ਵਿੱਚ ਖ਼ਬਰਾਂ ਛਪਣ ਤੋਂ ਰੋਕਣਾ। ਇਨ੍ਹਾਂ ਦੋਵਾਂ ਮੁਹਾਜਾਂ ’ਤੇ ਸਪੋਕਸਮੈਨ ਅਕਾਲੀ ਦਲ ਲਈ ਇੱਕ ਵੰਗਾਰ ਹੈ। ਇਸ ਲਈ ਉਹ ਕੋਈ ਨਾ ਕੋਈ ਢੰਗ ਵਰਤ ਕੇ ਇਸ ਨਾਲ ਸਮਝੌਤਾ ਕਰਨਾ ਚਾਹੁੰਦੇ ਹਨ। ਦੂਸਰੇ ਪਾਸੇ ’ਤੇ ਜੋਗਿੰਦਰ ਸਿੰਘ ਦੀ ਪਹਿਲੀ ਮੁੱਖ ਲੋੜ ਹੈ ਸਰਕਾਰੀ ’ਤੇ ਸ਼੍ਰੋਮਣੀ ਕਮੇਟੀ ਤੋਂ ਰਜ਼ਵੇਂ ਇਸ਼ਤਿਹਾਰ ਲੈਣ ਦੀ ਅਤੇ ਦੂਸਰੀ ਵੱਡੀ ਲੋੜ ਹੈ ਬਾਬੇ ਨਾਨਕ ਦਾ ਨਾਮ ਵਰਤ ਕੇ ਲੋਕਾਂ ਨੂੰ ਗੁਮਰਾਹ ਕਰਕੇ ਇਸ ਵੱਲੋਂ ‘ਉਚਾ ਦਰ ਬਾਬੇ ਨਾਨਕ ਦਾ’ ਨਾਮ ਹੇਠ ਉਸਾਰੇ ਜਾ ਰਹੇ ਡੇਰੇ ਦੀ ਉਸਾਰੀ ਕਰਨੀ। ਕਿਉਂਕਿ ਪੰਜਾਬ ਵਿੱਚ ਕੋਈ ਵੀ ਸਿੱਖ ਵਿਰੋਧੀ ਡੇਰਾ ਸਰਕਾਰੀ ਸਰਪ੍ਰਸਤੀ ਤੋਂ ਬਿਨਾਂ ਨਹੀਂ ਉਸਰ ਸਕਦਾ ਇਸ ਲਈ ਉਸ ਲਈ ਸਰਕਾਰੀ ਸਰਪ੍ਰਸਤੀ ਹਾਸਲ ਕਰਨੀ ਉਸ ਦੀ ਮਜਬੂਰੀ ਬਣ ਗਈ ਹੈ। ਤੀਸਰਾ ਉਸ ਨੂੰ ਡਰ ਭਾਸ ਰਿਹਾ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਉਸ ਵਿਰੁਧ ਅੰਮ੍ਰਿਤਸਰ ਵਿਖੇ ਦਰਜ ਕਰਵਾਏ ਧਾਰਾ 295ਏ ਅਧੀਨ ਦਰਜ ਕਰਵਾਏ ਕੇਸ ਜੋ ਇਸ ਵੇਲੇ ਅੰਮ੍ਰਿਤਸਰ ਦੀ ਅਦਾਲਤ ਵਿੱਚ ਵੀਚਾਰ ਅਧੀਨ ਹੈ, ਉਸ ਵਿੱਚ ਇਸ ਨੂੰ ਸਜਾ ਹੋ ਸਕਦੀ ਹੈ। ਇਸ ਲਈ ਇਹ ਜੋਗਿੰਦਰ ਸਿੰਘ ਦੀ ਮਜ਼ਬੂਰੀ ਹੈ ਕਿ ਅਕਾਲੀ ਦਲ ਬਾਦਲ ਨਾਲ ਸਮਝੌਤਾ ਕੀਤਾ ਜਾਵੇ।

ਕਨਸੋਆਂ ਹਨ ਕਿ ਇਸ ਮਕਸਦ ਲਈ ਸਪੋਕਸਮੈਨ ਦੇ ਖੈਰ ਖੁਆ ਬਣੇ ਚਾਰ ਪੱਤਰਕਾਰਾਂ ਦੀ ਵਿਚੋਲਗਿਰੀ ਨਾਲ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਦੀ ਜਗਜੀਤ ਕੌਰ ਨਾਲ ਅਤੇ ਅਤੇ ਸੁਖਬੀਰ ਸਿੰਘ ਬਾਦਲ ਦੀ ਜੋਗਿੰਦਰ ਸਿੰਘ ਨਾਲ ਮੁਲਾਕਾਤ ਹੋ ਚੁੱਕੀ ਹੈ ਤੇ ਸਮਝੌਤੇ ਲਈ ਸਾਰੀਆਂ ਸ਼ਰਤਾਂ ਤਹਿ ਹੋ ਚੁੱਕੀਆਂ ਹਨ। ਪਰ ਇਸ ਸਮਝੌਤੇ ਲਈ ਸਭ ਤੋਂ ਵੱਡੀ ਅੜਚਣ ਹੈ ਜੋਗਿੰਦਰ ਸਿੰਘ ਸਪੋਕਸਮੈਨ ਵਲੋਂ, ਇਸ ਵਿਰੁੱਧ ਅਕਾਲ ਤਖ਼ਤ ਤੋਂ ਜਾਰੀ ਹੋਏ ਹੁਕਮਨਾਮੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦੇਣੀ। ਇਸ ਲਈ ਵੀ ਰਾਹ ਕੱਢਿਆ ਗਿਆ ਸੀ ਕਿ ਉਹ ਜਥੇਦਾਰਾਂ ਅੱਗੇ ਪੇਸ਼ ਨਹੀਂ ਵੀ ਹੋਣਾ ਚਾਹੁੰਦਾ ਤਾਂ ਮੁਆਫੀਨਾਮਾ ਲਿਖ ਕੇ ਭੇਜ ਦੇਵੇ ਤੇ ਜਥੇਦਾਰ ਉਸ ਨੂੰ ਬਿਨਾਂ ਹੀ ਪੇਸ਼ੀ ਤੋਂ ਉਸੇ ਤਰ੍ਹਾਂ ਮੁਆਫ ਕਰ ਦੇਣਗੇ ਜਿਵੇਂ ਉਨ੍ਹਾਂ ਨੇ ਸੌਦਾ ਸਾਧ ਦੇ ਦਰਬਾਰ ’ਚ ਕੀਰਤਨ ਕਰਦਿਆਂ ਗੁਰਮੀਤ ਰਾਮ ਰਹੀਮ ਨੂੰ ਗੁਰੂ ਨਾਨਕ ਤੇ ਆਪਣੇ ਆਪ ਨੂੰ ਭਾਈ ਮਰਦਾਨਾ ਦੱਸਣ ਦੀ ਗਲਤੀ ਕਰਨ ਬਦਲੇ ਤਨਖਾਹੀਆ ਕਰਾਰ ਦਿੱਤੇ ਗਏ ਪਟਿਆਲੇ ਦੇ ਰਾਗੀ ਸ਼ਮਿੰਦਰ ਸਿੰਘ ਵਲੋਂ ਸਿਰਫ ਸਪਸ਼ਟੀਕਰਨ ਦਿੱਤੇ ਜਾਣ ’ਤੇ ਹੀ ਬਿਨਾਂ ਉਸ ਦੇ ਪੇਸ਼ ਹੋਇਆਂ ਘਰ ਬੈਠੇ ਨੂੰ ਹੀ ਮੁਆਫ਼ ਕਰ ਦਿੱਤਾ ਸੀ। ਜੋਗਿੰਦਰ ਸਿੰਘ ਦੇ ਚੰਗੇ ਭਾਗਾਂ ਨੂੰ ਜੱਜ ਨੇ ਆਪਣੇ ਤੌਰ ’ਤੇ ਜਾਂ ਕੇਸ ਦੀ ਸੁਣਵਾਈ ਦੌਰਾਣ ਕਿਸੇ ਧਿਰ ਦੇ ਵਕੀਲ ਵੱਲੋਂ ਸਲਾਹ ਦਿੱਤੇ ਜਾਣ ’ਤੇ ਜੋਗਿੰਦਰ ਸਿੰਘ ਨੂੰ ਕਹਿ ਦਿੱਤਾ ਕਿ ਇਹ ਧਾਰਮਕ ਮਾਮਲਾ ਹੈ, ਅਦਾਲਤ ਵਿੱਚ ਲੰਬੇ ਸਮੇਂ ਲਈ ਲਟਕਦਾ ਰਹੇਗਾ ਇਸ ਲਈ ਤੁਸੀਂ ਦੋਵੇਂ ਧਿਰਾਂ ਬੈਠ ਕੇ ਆਪ ਹੀ ਨਜਿਠ ਲਵੋ। ਦੀਵਾਨੀ ਮਾਮਲਿਆਂ ਵਿੱਚ ਇਸ ਤਰ੍ਹਾਂ ਦੀ ਸਲਾਹ ਜੱਜ ਸਾਹਿਬਾਨ ਆਮ ਤੌਰ ’ਤੇ ਦੇ ਦਿੰਦੇ ਹਨ, ਇਹ ਕੋਈ ਹੁਕਮ ਨਹੀਂ ਹੁੰਦਾ ਜਿਸ ਨੂੰ ਕਿਸੇ ਧਿਰ ਲਈ ਮੰਨਣਾ ਲਾਜ਼ਮੀ ਹੋਵੇ।

ਪਰ ਜੋਗਿੰਦਰ ਸਿੰਘ ਨੂੰ ਤਾ ਬਹਾਨਾਂ ਚਾਹੀਦਾ ਸੀ ਤੇ ਉਸ ਨੇ ਝੱਟ ਲਿਖ ਕੇ ਆਪਣੇ ਪੱਤਰਕਾਰਾਂ ਰਾਹੀਂ ਇੱਕ ਤਖ਼ਤ ਦੇ ਜਥੇਦਾਰ ਦੀ ਮੱਦਦ ਨਾਲ ਅਕਾਲ ਤਖ਼ਤ ’ਤੇ ਮੁਆਫੀਨਾਮਾ ਪਹੁੰਚਾ ਦਿੱਤਾ ਜਿਸ ਵਿੱਚ ਉਨ੍ਹਾਂ ਕਈ ਵਿਅਕਤੀਆਂ ਦਾ ਹਵਾਲਾ ਵੀ ਦਿੱਤਾ ਸੀ ਜਿਨ੍ਹਾਂ ਨੂੰ ਬਿਨਾਂ ਪੇਸ਼ੀ ਦੇ ਮੁਆਫ਼ ਕੀਤਾ ਗਿਆ ਸੀ, ਤੇ ਇਸੇ ਅਧਾਰ ’ਤੇ ਉਸ (ਜੋਗਿੰਦਰ ਸਿੰਘ) ਨੂੰ ਵੀ ਮੁਆਫ਼ ਕੀਤੇ ਜਾਣ ਦੀ ਮੰਗ ਕੀਤੀ ਸੀ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਮੱਦਦ ਕਰਨ ਵਾਲਾ ਦੂਸਰਾ ਜਥੇਦਾਰ ਤਾਂ ਕਾਬਜ਼ ਧੜੇ ਦਾ ਇਸ਼ਾਰਾ ਸਮਝ ਹੀ ਚੁੱਕੇ ਸਨ ਪਰ ਆਪਣੀ ਆਦਤ ਅਨੁਸਾਰ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਤੇ ਪਟਨਾ ਸਾਹਿਬ ਦੇ ਗਿਆਨੀ ਇਕਬਾਲ ਸਿੰਘ ਨੇ ਰੌਲਾ ਪਾ ਦਿੱਤਾ ਕਿ ਅਕਾਲ ਤਖ਼ਤ ਦੀ ਮਰਿਆਦਾ ਅਨੁਸਾਰ ਉਸ ਨੂੰ ਕਈ ਮੌਕੇ ਦੇਣ ’ਤੇ ਵੀ ਜਦੋਂ ਇਸ ਵੱਲੋਂ ਕੋਈ ਸਪਸ਼ਟੀਕਰਣ ਦੇਣ ਤੋਂ ਕੋਰੀ ਦਿੱਤੀ ਸੀ ਤਾਂ ਹੀ ਇਸ ਨੂੰ ਛੇਕਿਆ ਗਿਆ ਸੀ, ਇਸ ਲਈ ਨਿੱਜੀ ਤੌਰ ’ਤੇ ਪੇਸ਼ੀ ਤੋਂ ਬਿਨਾਂ ਛੇਕੇ ਹੋਏ ਦੇ ਮੁਆਫ਼ੀਨਾਮੇ ’ਤੇ ਵੀਚਾਰ ਨਹੀਂ ਹੋ ਸਕਦਾ। ਇਸ ਕਾਰਣ ਇਸ ਨੂੰ ਅਗਲੀ ਮੀਟਿੰਗ ਵਿੱਚ ਵੀਚਾਰੇ ਜਾਣ ਲਈ ਪੈਡਿੰਗ ਰੱਖ ਲਿਆ। ਦੋਵਾਂ ਧਿਰਾਂ ਦੀ ਸਕੀਮ ਸਿਰੇ ਨਾ ਚੜ੍ਹਨ ਅਤੇ ਅਗਲੀ ਮੀਟਿੰਗ ਵਿੱਚ ਸਿਰੇ ਚੜ੍ਹ ਜਾਣ ਦੀ ਉਮੀਦ ਵਿੱਚ ਅਕਾਲ ਤਖ਼ਤ ਅਤੇ ਸਪੋਕਸਮੈਨ ਦੋਵਾਂ ਵੱਲੋਂ ਹੀ ਇਸ ਖ਼ਬਰ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਕਿਉਂਕਿ ਉਨ੍ਹਾਂ ਨੂੰ ਉਮੀਦ ਸੀ ਕਿ ਜਿਵੇਂ ਅਕਸਰ ਹੁੰਦਾ ਹੈ ਕਿ ਥੋਹੜੇ ਵਿਰੋਧ ਪਿੱਛੋਂ ਅਸਹਿਮਤੀ ਵਾਲੇ ਜਥੇਦਾਰ ਵੀ ਉਸੇ ਤਰ੍ਹਾਂ ਚੁੱਪ ਕਰਕੇ ਦਸਤਖ਼ਤ ਕਰ ਦਿੰਦੇ ਹਨ ਜਿਵੇਂ ਕਿ ਉਨ੍ਹਾਂ ਗਿਆਨੀ ਗੁਰਬਚਨ ਸਿੰਘ ਵੱਲੋਂ ਰਾਧਾ ਸਵਾਮੀਆਂ ਨੂੰ ਕਲੀਨ ਚਿੱਟ ਦਿੱਤੇ ਜਾਣ ਵਾਲੇ ਹੁਕਨਾਮੇ ’ਤੇ ਸਹੀ ਪਾ ਦਿੱਤੀ ਸੀ। ਪਰ ਖੋਜੀ ਪੱਤਰਕਾਰਾਂ ਕੋਲੋਂ ਖ਼ਬਰ ਗੁੱਝੀ ਕਿਥੇ ਰਹਿ ਸਕਦੀ ਹੈ ਇੰਡੋ ਪੰਜਾਬ ਦੇ ਪ੍ਰਤੀਨਿਧ ਨੇ ਵਿਰੋਧਤਾ ਕਰਨ ਵਾਲੇ ਦੋਵਾਂ ਜਥੇਦਾਰਾਂ ਦੇ ਚਿਹਰੇ ਨੂੰ ਭਾਂਪ ਲਿਆ ਤੇ ਉਨ੍ਹਾਂ ਨਾਲ ਕੀਤੀ ਗਲਬਾਤ ਦੇ ਅਧਾਰ ’ਤੇ ਖ਼ਬਰ ਛਾਪ ਦਿੱਤੀ। ਅਗਲੇ ਦਿਨ ਪੰਜਾਬ ਸਪੈੱਕਟ੍ਰਮ, ਸੱਚ ਕੀ ਬੇਲਾ ਤੇ ਉਸ ਪਿੱਛੋਂ ਪਹਿਰੇਦਾਰ ਅਖ਼ਬਾਰ ਵਿੱਚ ਵੀ ਛਪ ਗਈ। ਬੱਸ ਫਿਰ ਕੀ ਸੀ। ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ।

ਸਪੋਕਸਮੈਨ ਦੀ ਖੁਸ਼ਾਮਦ ਵਿੱਚ ਮਸ਼ਹੂਰ ਉਨ੍ਹਾਂ ਦਾ ਬੁਲਾਰਾ ਬਣਦਿਆਂ ਇੱਕ ਪੱਤਰਕਾਰ ਨੇ ਬਜ਼ਾਏ ਇਸ ਖ਼ਬਰ ਨੂੰ ਝੂਠਾ ਜਾਂ ਸਹੀ ਸਿੱਧ ਕਰਨ ਦੇ ਇੰਡੋ ਪੰਜਾਬ ਦੇ ਮੁੱਖ ਸੰਪਾਦਕ ਦਾ ਬਿਨਾਂ ਨਾਮ ਲਿਖਿਆਂ ਉਨ੍ਹਾਂ ’ਤੇ ਨਜ਼ਲਾ ਝਾੜਦੇ ਹੋਏ ਈਮੇਲਾਂ ਅਤੇ ਫੇਸਬੁੱਕ ਰਾਹੀਂ ਦਿੱਤੇ ਆਪਣੇ ਕੁਮੈਂਟਸ ਵਿੱਚ ਲਿਖਿਆ: ‘ਸ੍ਰ: ਜੋਗਿੰਦਰ ਸਿੰਘ ਸਪੋਕਸਮੈਨ ਅਕਾਲ ਤਖਤ 'ਤੇ ਪੇਸ਼ ਹੋ ਰਹੇ ਹਨ ਜਾਂ ਨਹੀਂ ? ਇਹ ਇੱਕ ਵਖਰਾ ਵਿਸ਼ਾ ਹੈ ਜਾਂ ਇਉਂ ਕਹਿ ਲਵੋ ਕਿ ਇਹ ਉਨ੍ਹਾਂ ਦਾ ਨਿਜੀ ਮਸਲਾ ਹੈ, ਉਹ ਪੇਸ਼ ਹੋ ਰਹੇ ਹਨ ਜਾਂ ਉਨ੍ਹਂ ਨੂੰ ਧੱਕੇ ਨਾਲ ਪੇਸ਼ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ, ਸਚਾਈ ਕੀ ਹੈ? ਅੰਦਰੂਨੀ ਗੱਲਾਂ ਕੀ ਹਨ? ਇਨ੍ਹਾਂ ਦਾ ਵਿਸਥਾਰ ਜਾਨਣ ਦੀ ਬਜ਼ਾਏ ਇੱਕ ਸਾਬਕਾ ਪੱਤਰਕਾਰ (ਸਪੋਕਸਮੈਨ 'ਚੋਂ ਕੱਢਿਆ) ਇਸ ਮਾਮਲੇ ਨੂੰ ਬੇਲੋੜਾ ਤੂਲ ਦੇ ਰਿਹਾ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਮਾਮਲੇ ਨੂੰ ਬੇਲੋੜਾ ਵਿਸਥਾਰ ਦੇਣ ਵਾਲਾ ਪੱਤਰਕਾਰ ਲਗਭਗ ਅੱਧੀ ਦਰਜ਼ਨ ਰੋਜ਼ਾਨਾ ਅਖਬਾਰਾਂ ਚੋਂ ਜ਼ਲੀਲ ਕਰਕੇ ਕੱਢਿਆ ਜਾ ਚੁੱਕਾ ਹੈ ਤੇ ਹੁਣ ਹੋਰ ਅਖਬਾਰਾਂ 'ਚ ਪੱਤਰਕਾਰੀ ਲਈ ਤਰਲੇ ਕਰਦਾ ਫਿਰਦਾ ਹੈ। ਕੀ ਇਸ ਮਾਮਲੇ 'ਚ ਵੀ ਉਸਦੀ ਮਨਸ਼ਾ ਬਲੈਕਮੇਲਿੰਗ ਵਾਲੀ ਤਾਂ ਨਹੀਂ? ਇਸ 'ਤੇ ਕਿਹੜਾ ਫਿਕਰਾ ਸਹੀ ਢੁੱਕੇਗਾ 'ਤੂੰ ਕੌਣ ਮੈਂ ਖਾਹ-ਮਖਾਹ' ਜਾਂ ਭੇਡਾਂ ਨੂੰ ਵੀ ਜ਼ੁਕਾਮ ਹੋ ਗਿਆ।’

ਇੱਕ ਹੋਰ ਖੁਸ਼ਾਮਦੀ ਨੇ ਲਿਖਿਆ: ‘‘These "Internet Akhbars" are a dime a dozen..jaan keh lao ki paiseh de drzan !! Koi vee ehojihen dwarkian banna ke koorr da parchaar kar sakdah hai...Jekar DAM HAI..taan Rozana Spokeamn de akaar da mukableh da akhbaar kaddh ke vikhao...Sant Lanneh ne vee Kaumnashtan de Press vich Bharreh da Tatto kirai te laikeh akhbar .. Sach Ki bela".. shuruu kita hai ... Kaumnashtan ne ek vaar paper chhapiah hee nahin..dharaih dhariah reh giyah...TO RUN a Stnadard Newspaper is NOT Khala ji dee varra..its a daily GRIND and Committed labour of Love...dont trust such Intenrte RUMOUR MILLS... : jarnail Singh’

ਇਸ ਤੋਂ ਉਪ੍ਰੰਤ ਸੰਪਾਦਕ ਨੇ 26 ਅਗਸਤ ਦੀ ਨਿਜੀ ਡਾਇਰੀ ’ਚ ਖ਼ੁਦ ਲਿਖਿਆ: ‘ਜਦ ਅਫਵਾਹ ਫੈਲਾ ਦਿੱਤੀ ਗਈ ਕਿ ਜੋਗਿੰਦਰ ਸਿੰਘ ਨੇ 'ਮਾਫੀਨਾਮਾ' ਲਿਖ ਕੇ ਭੇਜ ਦਿੱਤਾ ਹੈ’। ਬੇਸ਼ੱਕ ਆਪਣੀ ਸਫ਼ਾਈ ਵਿੱਚ ਕਾਲੇ ਕੀਤੇ ਅਖ਼ਬਾਰ ਦੇ ਇੱਕ ਪੰਨੇ ਵਿੱਚ ਉਸ ਨੇ ਕਿਧਰੇ ਵੀ ਇਸ ਖ਼ਬਰ ਨੂੰ ਝੁਠਲਾਇਆ ਨਹੀਂ ਸਗੋਂ ਆਪਣੀ ਸਫਾਈ ਦੇਣ ਦੇ ਯਤਨ ਵਿੱਚ ਉਸ ਨੇ ਮੰਨਿਆ ਹੈ ਕਿ ਜੱਜ ਸਾਹਿਬ ਦੇ ਕਹਿਣ ’ਤੇ ਝਗੜਾ ਨਿਪਟਾਉਣ ਲਈ ਮੁਆਫ਼ੀਨਾਮਾ ਭੇਜਿਆ ਹੈ। ਜੇ ਇਹ ਖ਼ਬਰ ਸਹੀ ਹੈ ਤਾਂ ਇਸ ਨੂੰ ਅਫ਼ਵਾਹ ਫੈਲਾਉਣਾ ਕਿਵੇਂ ਕਿਹਾ ਜਾ ਸਕਦਾ ਹੈ? ਕੀ ਉਕਤ ਤਿੰਨਾਂ ਦੀ ਲਿਖਤਾਂ ਵਿੱਚ ਸਪਸ਼ਟੀਕਰਣ ਜਾਂ ਇੰਡੋ ਪੰਜਾਬ ਦੀ ਖ਼ਬਰ ਨੂੰ ਝੂਠੀ ਅਫ਼ਵਾਹ ਕਹਿਣ ਵਿੱਚ ਕੋਈ ਦਮ ਹੈ? ਇਹ ਸਪੋਕਸਮੈਨ ਦਾ ਸੰਪਾਦਕ ਜਾਂ ਉਸ ਦੇ ਸਮਰਥਕ ਹੀ ਦੱਸ ਸਕਦੇ ਹਨ!

ਇਹ ਗੱਲ ਸਮਝਣ ਯੋਗ ਹੈ ਕਿ ਜਿਸ ਤਰ੍ਹਾਂ ਅੱਜ ਦੇ ਬਹੁਤੇ ਅਖ਼ਬਾਰ ਤੇ ਉਨ੍ਹਾਂ ਦੇ ਸੰਪਾਦਕ ਆਪਣੇ ਇਖ਼ਲਾਕ ਤੋਂ ਗਿਰ ਕੇ ਕੇਵਲ ਪੈਸੇ ਇਕੱਠੇ ਕਰਨ ਦੇ ਚੱਕਰ ਵਿੱਚ ਫਸ ਚੁੱਕੇ ਹਨ ਇਨ੍ਹਾਂ ਨੇ ਭ੍ਰਿਸ਼ਟ ਸਿਆਸਤਦਾਨਾਂ ਨੂੰ ਵੀ ਮਾਤ ਪਾ ਦਿੱਤੀ ਹੈ ਕੋਈ ਵੀ ਪੱਤਰਕਾਰੀ ਦੇ ਸਦਾਚਾਰਕ ਨਿਯਮਾਂ, ਈਮਾਨਦਾਰੀ ਤੇ ਇਖ਼ਲਾਕ ਦੀ ਗੱਲ ਕਰਨ ਵਾਲਾ ਪੱਤਰਕਾਰ ਕਿਸੇ ਅਖ਼ਬਾਰ ਵਿੱਚ ਬਹੁਤਾ ਚਿਰ ਟਿਕ ਨਹੀਂ ਸਕਦਾ। ਇਹ ਗੱਲ ਸੀਨੀਅਰ ਜਨਰਲਿਸਟ ਸ: ਗੁਰਨਾਮ ਸਿੰਘ ਅਕੀਦਾ ਆਪਣੀ ਪੁਸਤਕ ‘ਪੱਤਰਕਾਰ ਦੀ ਮੌਤ’ ਵਿੱਚ ਬਹੁਤ ਚੰਗੀ ਤਰ੍ਹਾਂ ਸਪਸ਼ਟ ਕਰ ਚੁੱਕੇ ਹਨ। ਜਿਸ ਨੇ ਹੁਣ ਤੱਕ ਨਹੀਂ ਪੜ੍ਹੀ ਉਹ ਹੁਣ ਪੜ੍ਹ ਕੇ ਆਪਣੇ ਗਿਆਨ ’ਚ ਵਾਧਾ ਕਰ ਸਕਦਾ ਹੈ। ਇਸ ਲਈ ਮੈਂ ਸਮਝਦਾ ਹਾਂ ਕਿ ਕਿਸੇ ਪੱਤਰਕਾਰ ਦਾ ਕਿਸੇ ਅਖ਼ਬਾਰ ਚੋਂ ਛੇਤੀ ਕੱਢੇ ਜਾਣਾ ਜਾਂ ਛੱਡ ਜਾਣਾ ਉਸ ਦੇ ਗੁਣਾਂ ਦੀ ਝਲਕ ਹੀ ਮਾਰ ਸਕਦਾ ਹੈ ਔਗੁਣਾਂ ਦੀ ਨਹੀਂ ਜਿਵੇਂ ਕਿ ਚਮਚਾ ਟਾਈਪ ਕੁਝ ਪੱਤਰਕਾਰ ਪੇਸ਼ ਕਰ ਰਹੇ ਹਨ। ਜਿਹੜਾ ਪੱਤਰਕਾਰ ਲੰਬੇ ਸਮੇਂ ਤੋਂ ਕਿਸੇ ਅਖ਼ਬਾਰ ਨਾਲ ਜੁੜਿਆ ਆ ਰਿਹਾ ਹੈ ਉਸ ਦਾ ਭਾਵ ਹੈ ਕਿ ਉਹ ਚਮਚਾਗਿਰੀ ਤੇ ਬਲੈਕਮੇਲਿੰਗ ਵਿੱਚ ਨਿਪੁੰਨ ਹੈ। ਆਪਣੇ ਮਿੱਤਰ ਨਾਲ ਕਰਦਿਆਂ, ਜੋਗਿੰਦਰ ਸਿੰਘ ਵੱਲੋਂ ਕੀਤੇ ਜਾ ਰਹੇ ਕਪਟ ਦੀ ਗੱਲ ਦੱਸਦਿਆਂ ਉਨ੍ਹਾਂ ਨੂੰ ਦੱਸਿਆ ਕਿ ਅਖ਼ਬਾਰ ਸ਼ੁਰੂ ਹੁੰਦਿਆਂ ਹੀ ਇਸ ਨੇ ਦਸਮ ਗ੍ਰੰਥ ਦੇ ਵਿਰੁੱਧ ਫਰੰਟ ਖੋਲ੍ਹਿਆ। ਫਰੀਦਾਬਾਦ ਵਾਲਿਆਂ ਸਮੇਤ ਹੋਰਨਾਂ ਵਲੋਂ ਇਸ ਵਿਰੁੱਧ ਕਾਲਾ ਦਿਵਸ ਮਨਾਉਣ ਤੇ ਇਸ ਦੀ ਅਸਲੀਅਤ ਦੱਸਦੇ ਪੂਰੇ ਪੂਰੇ ਪੰਨੇ ਦਾ ਇਸ਼ਤਿਹਾਰ ਲਏ। ਦਸਮ ਗ੍ਰੰਥ ਵਿਰੋਧੀ ਲਹਿਰ ਨੂੰ ਜਨਤਕ ਤੌਰ ’ਤੇ ਹੁਲਾਰਾ ਉਸ ਸਮੇਂ ਮਿਲਿਆ ਜਿਸ ਸਮੇਂ ਸਾਬਕਾ ਜਥੇਦਾਰ ਪ੍ਰੋ: ਦਰਸ਼ਨ ਸਿੰਘ ਨੇ ਹਜੂਰ ਸਾਹਿਬ ਜਾ ਕੇ ਇਸ ਮੁੱਦੇ ਨੂੰ ਉਠਾਇਆ ਤੇ ਉਸ ਉਪ੍ਰੰਤ ਗੁਰਦੁਆਰਾ ਬੰਗਲਾ ਸਾਹਿਬ ਤੇ ਦਿੱਲੀ ਦੇ ਹੋਰਨਾਂ ਗੁਰੁਦਆਰਿਆਂ ਦੀ ਸਟੇਜ ’ਤੇ ਹਜੂਰ ਸਾਹਿਬ ਤੋਂ ਚੱਲਿਆ ਮਾਰਚ ‘ 300 ਸਾਲ ਗੁਰੂ ਦੇ ਨਾਲ’ ਦਿੱਲੀ ਵਿਖੇ ਪਹੁੰਚਣ ’ਤੇ ਉਥੋਂ ਦੇ ਪ੍ਰਬੰਧਕਾਂ ਦੀ ਮੌਜੂਦਗੀ ’ਚ ਦਸਮ ਗ੍ਰੰਥ ਦੀ ਅਸਲੀਅਤ ਦੱਸ ਕੇ ਸਿੱਖਾਂ ਨੂੰ ਇਸ ਨੂੰ ਪੜ੍ਹਨ ਤੇ ਵੀਚਾਰਨ ਦਾ ਸੱਦਾ ਦਿਤਾ ਤੇ ਇਨ੍ਹਾਂ ਸਾਰਿਆਂ ਪ੍ਰੋਗਰਾਮਾਂ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋਇਆ। ਪ੍ਰੋ: ਦਰਸ਼ਨ ਸਿੰਘ ਦੀਆਂ ਅਕੱਟ ਦਲੀਲਾਂ ਸੁਣ ਕੇ ਦਸਮ ਗ੍ਰੰਥੀ, ਉਨ੍ਹਾਂ ਦੇ ਸਮਰਥਨ ਵਿੱਚ ਖੜ੍ਹੇ ਪੁਜਾਰੀ ਤੇ ਉਨ੍ਹਾਂ ਦੀ ਪਿੱਠ ਪੂਰ ਰਿਹਾ ਅਕਾਲੀ ਦਲ ਬਾਦਲ ਬੁਖ਼ਲਾਹਟ ਵਿੱਚ ਆ ਗਿਆ, ਕਿ ਜੇ ਪ੍ਰੋ: ਦਰਸ਼ਨ ਸਿੰਘ ਤੋਂ ਸਰਨੇ ਨੇ ਪੰਜਾਬ ਵਿੱਚ ਵੀ ਦਿੱਲੀ ਵਾਂਗ ਪ੍ਰੋਗਰਾਮ ਕਰਵਾਉਣੇ ਸ਼ੁਰੂ ਕਰਵਾ ਦਿੱਤੇ ਤਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਉਨ੍ਹਾਂ ਦਾ ਬਿਸਤਰਾ ਉਸੇ ਤਰ੍ਹਾਂ ਗੋਲ ਹੋ ਜਾਵੇਗਾ ਜਿਵੇਂ ਕਿ ਪਿਛਲੀਆਂ ਦਿੱਲੀ ਕਮੇਟੀ ਚੋਣਾਂ ਵਿੱਚ ਹੋਇਆ ਸੀ। ਇਸੇ ਡਰ ਕਾਰਣ ਪ੍ਰੋ: ਦਰਸ਼ਨ ਸਿੰਘ ਦੀ ਅਵਾਜ਼ ਬੰਦ ਕਰਵਾਉਣ ਲਈ ਬਹਾਨੇ ਲੱਭ ਕੇ ਇਨ੍ਹਾਂ ਅਖੌਤੀ ਜਥੇਦਾਰਾਂ ਰਾਹੀਂ ਉਸ ਨੂੰ ਪੰਥ ਵਿੱਚੋਂ ਛੇਕ ਦਿੱਤਾ।

ਮਾਨਵੀ ਆਦਰਸ਼ਾਂ ਲਈ ਪੁਜਾਰੀਵਾਦ ਤੇ ਦਸਮ ਗ੍ਰੰਥ ਵਿਰੁੱਧ ਮਰਦੇ ਦਮ ਤੱਕ ਜੂਝਣ ਦਾ ਦਾਅਵਾ ਕਰਨ ਵਾਲੇ ਅਤੇ ਹੁਣ ਪੰਜਾਬ ਦੀ ਰਵਾਇਤਾਂ ਦਾ ਵਾਸਤਾ ਪਾਉਣ ਵਾਲੇ ਇਸ ਕਪਟੀ ਸੰਪਾਦਕ ਨੇ ਇਨ੍ਹਾਂ ਰਵਾਇਤਾਂ ਨੂੰ ਛਿੱਕੇ ਟੰਗ ਕੇ ਉਸ ਔਖੇ ਸਮੇਂ ਵਿੱਚ ਪ੍ਰੋ: ਦਰਸ਼ਨ ਸਿੰਘ ਦਾ ਸਾਥ ਦੇਣ ਦੀ ਬਜ਼ਾਏ ਉਸ ਦੀ ਜ਼ਬਰਦਸਤ ਵਿਰੋਧਤਾ ਸ਼ੁਰੂ ਕਰ ਦਿੱਤੀ। ਕਾਰਣ ਇਹ ਦੱਸਿਆ ਗਿਆ ਕਿ ਉਸ ਦੀਆਂ ਖ਼ਬਰਾਂ ਲਾਉਣ ਦੇ ਇਵਜ਼ ’ਚ ਪ੍ਰੋ: ਦਰਸ਼ਨ ਸਿੰਘ ਉਸ ਦੇ ਘਰ ਉਸ ਦਾ ਧੰਨਵਾਦ ਕਰਨ ਕਿਉਂ ਨਹੀਂ ਆਇਆ? ਪ੍ਰੋ: ਦਰਸ਼ਨ ਸਿੰਘ ਇਸ ਸੰਪਾਦਕ ਵੱਲੋਂ ਗੁਰੂ ਗ੍ਰੰਥ ਸਾਹਿਬ ਅਤੇ ਅੰਮ੍ਰਿਤ ਸੰਸਕਾਰ ਦੀ ਵਿਰੋਧਤਾ ਕਰਨ ਕਰਕੇ ਇਸ ਨਾਲ ਨੇੜਤਾ ਕਾਇਮ ਕਰਨ ਤੋਂ ਪੁਰੀ ਤਰ੍ਹਾਂ ਪ੍ਰਹੇਜ਼ ਕਰ ਰਹੇ ਸਨ। ਆਖਰ ਛੇ ਵਿਦਵਾਨਾਂ ਨੇ ਹੱਲ ਕੱਢਿਆ ਕਿ ਜੋਗਿੰਦਰ ਸਿੰਘ ਆਪਣੇ ਘਰ ਕੀਰਤਨ ਪ੍ਰੋਗਰਾਮ ਰੱਖ ਲਵੇ ਤੇ ਪ੍ਰੋ: ਦਰਸ਼ਨ ਸਿੰਘ ਉਸ ਵਿੱਚ ਕੀਰਤਨ ਕਰਨ। ਇਸ ਨਾਲ ਇੱਕ ਤਾਂ ਪ੍ਰੋ: ਦਰਸ਼ਨ ਸਿੰਘ ਵਿਰੁੱਧ ਜਾਰੀ ਹੋਏ ਹੁਕਨਾਮੇ ਦੀ ਜੋਗਿੰਦਰ ਸਿੰਘ ਤੇ ਉਥੇ ਹਾਜਰ ਸੰਗਤਾਂ ਵੱਲੋਂ ਪ੍ਰਤੱਖ ਤੌਰ ’ਤੇ ਉਲੰਘਣਾ ਹੋਏਗੀ ਜਿਸ ਦਾ ਅਸਿੱਧੇ ਰੂਪ ਵਿੱਚ ਪ੍ਰੋ: ਦਰਸ਼ਨ ਨੂੰ ਸਮਰਥਨ ਮਿਲੇਗਾ ਤੇ ਦੂਸਰਾ ਲੋਕਾਂ ਤੇ ਪੁਜਾਰੀਆਂ ਨੂੰ ਇਹ ਭੁਲੇਖਾ ਪਏਗਾ ਕਿ ਪ੍ਰੋ: ਦਰਸ਼ਨ ਸਿੰਘ ਤੇ ਜੋਗਿੰਦਰ ਸਿੰਘ ਵਿੱਚ ਕੋਈ ਮਤਭੇਦ ਨਹੀਂ ਹਨ। ਆਦਰਸ਼ਾਂ ਤੇ ਰਵਾਇਤਾਂ ਦਾ ਪਾਠ ਪੜ੍ਹਾਉਣ ਵਾਲੇ ਇਸ ਕਪਟੀ ਸੰਪਾਦਕ ਨੇ ਬੇਸ਼ੱਕ ਕੀਰਤਨ ਕਰਵਾਉਣ ਦੀ ਸਕੀਮ ਨਾਲ ਤਾਂ ਸਹਿਮਤੀ ਪ੍ਰਗਟ ਕਰ ਦਿੱਤੀ ਪਰ ਪ੍ਰੋ: ਦਰਸਨ ਸਿੰਘ ਦੇ ਘਰ ਜਾ ਕੇ ਸੱਦਾ ਤਾਂ ਕੀ ਦੇਣਾ ਸੀ ਸਗੋਂ ਟੈਲੀਫ਼ੋਨ ’ਤੇ ਵੀ ਉਸ ਨੂੰ ਆਪਣੇ ਘਰ ਕੀਰਤਨ ਕਰਨ ਆਉਣ ਲਈ ਕਹਿਣ ਤੋਂ ਸਾਫ ਇਨਕਾਰ ਕਰ ਦਿੱਤਾ ਤੇ ਪਿੱਛੋਂ ਆਪਣੀ ਆਦਤ ਅਨੁਸਾਰ ਨਿਜੀ ਡਾਇਰੀ ਦਾ ਪੰਨਾ ਕਾਲਾ ਕਰਦਿਆਂ ਇਸ ਦਾ ਠੀਕਰਾ ਕਿਸੇ ‘ੳ’ ‘ਅ’ ਅਤੇ ਪ੍ਰੋ: ਦਰਸ਼ਨ ਸਿੰਘ ਸਿਰ ਭੰਨਦਿਆਂ ਲਿਖ ਦਿੱਤਾ ‘ਜਦੋਂ ਇੱਕ ਟੈਲੀਫ਼ੋਨ ਨੇ ਰਾਤੋ ਰਾਤ ਵਿਦਵਾਨਾਂ ਦੀਆਂ ਕੋਸ਼ਿਸ਼ਾਂ ’ਤੇ ਪਾਣੀ ਫੇਰ ਦਿੱਤਾ’। ਕੀ ਉਸ ਵੇਲੇ ਇਸ ਨੂੰ ਏਹ ਚੇਤਾ ਨਾ ਆਇਆ ਕਿ ਮਾਨਵੀ ਅਧਿਕਾਰਾਂ ਲਈ ਜੂਝਣ ਵਾਲਾ ਸੰਪਾਦਕ ਧੰਨਵਾਦ ਦੇ ਨਾਮ ’ਤੇ ਕਿਹੜੀ ਹਊਮੈਂ ਵਿੱਚ ਗ੍ਰਸਿਆ ਪਿਆ ਹੈ ਤੇ ਲੋਕ ਇਸ ਦੀ ਇਸ ਨੀਵੇਂ ਪੱਧਰ ਦੀ ਅਖੌਤੀ ਨਿਸ਼ਕਾਮਤਾ ਬਾਰੇ ਕੀ ਸੋਚਣਗੇ? ਪਰ ਸਦਕੇ ਜਾਈਏ ਪ੍ਰੋ: ਦਰਸ਼ਨ ਸਿੰਘ ਜੀ ਦੇ ਜਿਨ੍ਹਾਂ ਨੇ ਪੁਜਾਰੀਆਂ ਦੇ ਹੁਕਨਾਮੇ ਤੋਂ ਡਰਨ ਵਾਲੇ ਸਭ ਤੋਂ ਵੱਧ ਨਿਕਟਵਰਤੀ ਸਮਝੇ ਜਾ ਰਹੇ ਸ: ਸਰਨਾ ਵੱਲੋਂ ਸਾਥ ਛੱਡੇ ਜਾਣ, ਕਿਸੇ ਅਖ਼ਬਾਰ ’ਚ ਉਸ ਦੀਆਂ ਖ਼ਬਰਾਂ ਨਾ ਲੱਗਣ ਤੋਂ ਬੇਖੌਫ ਅਤੇ ਉਸ ਸਮੇਂ ਉਸ ਦੀਆਂ ਸੱਜੀਆਂ ਖੱਬੀਆਂ ਬਾਹਾਂ ਬਣੇ ਗਿਆਨੀ ਜਗਤਾਰ ਸਿੰਘ ਜਾਚਕ ਤੇ ਜਸਜੀਤ ਸਿੰਘ ਟੋਨੀ ਵੱਲੋਂ ਸਾਥ ਛੱਡੇ ਜਾਣ ਦੀ ਪ੍ਰਵਾਹ ਕੀਤੇ ਬਿਨਾਂ ਆਪਣੇ ਇਰਾਦੇ ’ਤੇ ਚਟਾਨ ਵਾਂਗ ਅਡੋਲ ਰਹੇ।

ਅਕਾਲ ਤਖ਼ਤ ਦੀ ਸਰਬ ਉਚਤਾ ਬਹਾਲ ਕਰਨ ਦੇ ਨਾਮ ’ਤੇ ਉਸ ਪਿੱਛੋਂ ਵੀ ਬਿਨਾਂ ਤਨਖ਼ਾਹ ਲਾਇਆਂ ਮੁਆਫ਼ੀ ਕਰਨ ਦਾ ਮੌਕਾ ਦੇਣ ਲਈ, ਹੁਣ ਤੱਕ ਅਕਾਲ ਤਖ਼ਤ ਤੋਂ ਛੇਕੇ ਗਏ ਸਾਰੇ ਵਿਅਕਤੀਆਂ ਨੂੰ ਬਿਨਾਂ ਤਨਖ਼ਾਹ ਲਾਇਆਂ ਆਮ ਮੁਆਫ਼ੀ ਦੇਣ ਦਾ ਐਲਾਣ ਕੀਤਾ ਗਿਆ ਬਸ਼ਰਤੇ ਕਿ ਉਹ ਇੱਕ ਵਾਰ ਜਥੇਦਾਰਾਂ ਅੱਗੇ ਪੇਸ਼ ਹੋ ਜਾਣ। ਇਸ ਦੇ ਜਵਾਬ ਵਿੱਚ ਜਥੇਦਾਰਾਂ ਦੇ ਨਵੇਂ ਬਣਾਏ ਅਕਾਲ ਤਖ਼ਤ ਰੂਪੀ ਸਕੱਤਰੇਤ ਦੇ ਬੰਦ ਕਮਰੇ ਵਿੱਚ ਉਨ੍ਹਾਂ ਅੱਗੇ ਪੇਸ਼ ਹੋਣ ਦੀ ਬਜ਼ਾਏ ਪ੍ਰੋ: ਦਰਸ਼ਨ ਸਿੰਘ ਨੇ ਬਿਆਨ ਦੇ ਦਿੱਤਾ ਕਿ ਜਥੇਦਾਰ ਸਮੇਤ ਆਓ ਆਪਾਂ ਸਾਰੇ ਅਕਾਲ ਤਖ਼ਤ ਤੋਂ ਬਾਹਰ ਕਿਸੇ ਥਾਂ ਇਕੱਤਰ ਹੋ ਕੇ ਬੈਠੀਏ ਤੇ ਵੀਚਾਰਾਂ ਕਰੀਏ ਕਿ ਜਥੇਦਾਰਾਂ, ਡੇਰਿਆਂ ਸੰਪਰਦਾਵਾਂ ਤੇ ਟਕਸਾਲਾਂ ਦੇ ਮੁਖੀਆਂ, ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਅਹੁੱਦੇਦਾਰਾਂ ਸਮੇਤ ਕੌਣ ਕੌਣ ਹੁਮਨਾਮਿਆਂ ਤੇ ਸਿੱਖ ਰਹਿਤ ਮਰਿਆਦਾ ਦੀਆਂ ਉਲੰਘਣਾਵਾਂ ਕਰਨ ਦਾ ਦੋਸ਼ੀ ਹਨ। ਜਿਹੜੇ ਜਿਹੜੇ ਦੋਸ਼ੀ ਪਾਏ ਜਾਣ ਉਹ ਸਾਰੇ ਇਕੱਠੇ ਹੀ ਚੱਲ ਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਿਰਜੇ ਅਕਾਲ ਤਖ਼ਤ ’ਤੇ ਪੇਸ਼ ਹੋਈਏ ਤੇ ਉਸ ਸੱਚੇ ਪਾਤਸ਼ਾਹ ਤੋਂ ਖਿਮਾ ਜਾਚਨਾ ਕਰ ਲਈਏ! ਇਹ ਜਥੇਦਾਰਾਂ ਅਤੇ ਕਾਬਜ਼ ਧੜੇ ਨੂੰ ਇੱਕ ਬਹੁਤ ਵੱਡੀ ਚੁਣੌਤੀ ਸੀ ਜਿਹੜੀ ਸਿਰਫ ਪ੍ਰੋ: ਦਰਸ਼ਨ ਸਿੰਘ ਹੀ ਦੇ ਸਕੇ ਹਨ। ਪਰ ਇਸ ਕਪਟੀ ਸੰਪਾਦਕ ਨੇ ਪ੍ਰੋ: ਦਰਸ਼ਨ ਦੇ ਬਿਆਨ ਨੂੰ ਉਲਟੀ ਰੰਗਤ ਦੇਣ ਲਈ ਖ਼ਬਰ ਦੀ ਸੁਰਖੀ ਲਾਈ ‘ਆਖਰ ਰਾਗੀ ਪੁਜਾਰੀਵਾਦ ਦਾ ਹਿੱਸਾ ਹੀ ਸਾਬਤ ਹੋਇਆ। ਪੁਜਰੀਆਂ ਨਾਲ ਅੰਦਰਖਾਤੇ ਸਮਝੌਤਾ ਹੋਇਆ ਕਿ ਉਹ ਦਸਮ ਗ੍ਰੰਥ ਤੇ ਸੋਧੇ ਗਏ ਨਾਨਕਸ਼ਾਹੀ ਕੈਲੰਡਰ ਵਿਰੁਧ ਨਹੀਂ ਬੋਲੇਗਾ, ਤੇ ਪੁਜਾਰੀ ਉਸ ਨੂੰ ਪੇਸ਼ ਹੋਣ ’ਤੇ ਬਿਨਾਂ ਤਨਖ਼ਾਹ ਲਾਇਆ ਮੁਆਫ਼ ਕਰ ਦੇਣਗੇ। ਏਡਾ ਵੱਡਾ ਫੈਸਲਾ ਲੈਣ ਤੋਂ ਪਹਿਲਾਂ ਸੰਘਰਸ਼ ਵਿੱਚ ਕੁੱਦੇ ਆਪਣੇ ਨੇੜਲੇ ਸਾਥੀਆਂ ਨਾਲ ਸਲਾਹ ਵੀ ਨਹੀਂ ਕੀਤੀ।’

ਇਸ ਤੋਂ ਕੋਈ ਪੁੱਛੇ ਕਿ ਤੂੰ ਉਸ ਨੂੰ ਨੇੜਲਾ ਸਾਥੀ ਬਣਾਇਆ ਹੀ ਕਦੋਂ ਸੀ? ਸੰਘਰਸ਼ ਵਿੱਚ ਕੁੱਦੇ ਪ੍ਰੋ: ਦਰਸ਼ਨ ਸਿੰਘ ਦੀਆਂ ਜਿਸ ਤਰ੍ਹਾਂ ਤੂੰ ਲੱਤਾਂ ਖਿੱਚੀਆਂ ਇਸ ਤਰ੍ਹਾਂ ਤਾਂ ਕੋਈ ਦੁਸ਼ਮਨ ਵੀ ਨਹੀਂ ਖਿੱਚ ਸਕਦਾ। ਉਸ ਦੇ ਪ੍ਰਵਾਰ ਨਾਲ ਸਬੰਧਤ ਝੂਠੀਆਂ ਖ਼ਬਰਾਂ ਲਾਈਆਂ ਕਿ ਇਸ ਨੇ ਆਪਣੀ ਮਾਂ ਨੂੰ ਕੁੱਟ ਕੇ ਘਰੋਂ ਕੱਢ ਦਿੱਤਾ ਤੇ ਉਸ ਨੇ ਅੰਤਮ ਸਮੇਂ ’ਚ ਨਾਨਕਸਰ ਠਾਠ ਵਿੱਚ ਰੈਣਿ ਬਸੇਰਾ ਕੀਤਾ ਤੇ ਉਥੇ ਹੀ ਉਸ ਦਾ ਦਿਹਾਂਤ ਹੋ ਗਿਆ, ਇਹ ਉਸ ਦੇ ਭੋਗ ਸਮਾਗਮ ’ਚ ਵੀ ਸ਼ਾਮਲ ਨਹੀਂ ਹੋਇਆ। ਮਾਨਵੀ ਅਧਿਕਾਰਾਂ ਲਈ ਜੂਝਣ ਦਾ ਵਾਸਤਾ ਪਾਉਣ ਵਾਲਾ, ਪੱਤਰਕਾਰੀ ਦੇ ਨਿਯਮ ਤੇ ਇਖ਼ਲਾਕ ਦੀ ਅੱਜ ਗੱਲ ਕਰਨ ਵਾਲਾ ਜਿਹੜਾ ਜੋਗਿੰਦਰ ਸਿੰਘ ਇੰਡੋ ਪੰਜਾਬ ਦੇ ਮੁੱਖ ਸੰਪਾਦਕ ’ਤੇ ਇਹ ਦੋਸ਼ ਲਾਉਂਦਾ ਹੈ ਕਿ ਖ਼ਬਰ ਛਾਪਣ ਤੋਂ ਪਹਿਲਾਂ ਉਸ ਦਾ ਪੱਖ ਨਾ ਲੈ ਕੇ ਪੱਤਰਕਾਰੀ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ, ਉਸ ਸਮੇਂ ਪ੍ਰੋ: ਦਰਸ਼ਨ ਸਿੰਘ ਦਾ ਪੱਖ ਲੈਣਾ ਕਿਵੇਂ ਭੁੱਲ ਗਿਆ? ਇਸ ਦੀ ਚਮਚਾਗਿਰੀ ਕਰਨ ਵਾਲੇ ਪੱਤਰਕਾਰ ਤੋਂ ਕੋਈ ਪੁੱਛੇ ਕਿ ਪ੍ਰੋ: ਦਰਸ਼ਨ ਸਿੰਘ ਵੱਲੋਂ ਆਪਣੀ ਮਾਂ ਦੇ ਭੋਗ ਸਮਾਗਮ ’ਚ ਸ਼ਾਮਲ ਹੋਣਾ ਉਸ ਦਾ ਨਿਜੀ ਫੈਸਲਾ ਹੈ ਜਾਂ ਵਰਲਡ ਸਿੱਖ ਕਨਵੈਨਸ਼ਨ ਦੇ ਮਤੇ ਦੀ ਉਲੰਘਣਾ ਕਰਕੇ ਪੁਜਾਰੀਵਾਦ ਅੱਗੇ ਗੋਡੇ ਟੇਕਣੇ ਜੋਗਿੰਦਰ ਸਿੰਘ ਦਾ ਨਿਜੀ ਫੈਸਲਾ ਹੈ ਤੇ ਉਸ ਦੀ ਕੀ ਮਜਬੂਰੀ ਹੈ?

ਪ੍ਰੋ: ਦਰਸ਼ਨ ਸਿੰਘ ਤੋਂ ਬਾਅਦ ਪੁਜਾਰੀਆਂ ਦਾ ਦੂਜਾ ਕੁਹਾੜਾ ਪ੍ਰੋ: ਸਰਬਜੀਤ ਸਿੰਘ ਧੂੰਦਾ ’ਤੇ ਚੱਲਿਆ। ਪ੍ਰੋ: ਦਰਸ਼ਨ ਸਿੰਘ ਦਾ ਔਖੇ ਸਮੇਂ ’ਚ ਉਸ ਦੇ ਸਾਥੀਆਂ ਵੱਲੋਂ ਸਾਥ ਛੱਡੇ ਜਾਣਾ, ਉਸ ਪਿੱਛੋਂ ਜਾਗਰੂਕ ਧਿਰਾਂ ਵਿੱਚ ਡੂੰਘੀਆਂ ਵੰਡੀਆਂ ਪਈਆਂ ਵੇਖ ਕੇ ਪ੍ਰੋ: ਧੂੰਦਾ ਤੇ ਉਸ ਦੀ ਸੰਸਥਾ ਵੀ ਡਰ ਗਈ ਕਿ ਇਹ ਹੁਕਨਾਮੇ ਦਾ ਹਥਿਆਰ ਵਰਤ ਕੇ ਉਨ੍ਹਾਂ ਦੇ ਧਰਮ ਪ੍ਰਚਾਰ ਦੇ ਸਾਰੇ ਪ੍ਰੋਜੈਕਟ ਬੰਦ ਕਰਵਾ ਦੇਣਗੇ ਇਸ ਲਈ ਨੀਤੀ ਤਹਿਤ ਪੁਜਾਰੀਆਂ ਅੱਗੇ ਪੇਸ਼ ਹੋਣਾ ਪ੍ਰਵਾਨ ਕਰ ਲਿਆ। ਜਿਸ ਵਿਦਵਾਨ ਡਾਕਟਰ ਦਾ ਅੱਜ ਜੋਗਿੰਦਰ ਸਿੰਘ ਨਾ ਵਰਤ ਰਿਹਾ ਹੈ ਕਿ ਉਸ ਨੇ ਸਲਾਹ ਦਿੱਤੀ ਹੈ ਕਿ ਜੱਜ ਸਾਹਿਬ ਦਾ ਕਿਹਾ ਮੰਨ ਕੇ ਜਥੇਦਾਰਾਂ ਤੋਂ ਮੁਆਫੀ ਮੰਗ ਲਰੀ ਜਾਵੇ, ਇਸੇ ਵਿਦਵਾਨ ਨੇ ਪ੍ਰੋ: ਧੂੰਦਾ ਤੇ ਉਸ ਨੂੰ ਸਲਾਹ ਦੇਣ ਵਾਲਿਆਂ ਦੀ ਉਸ ਮੰਦੀ ਭਾਸ਼ਾ ਵਿੱਚ ਅਲੋਚਨਾ ਕੀਤੀ ਜਿਸ ਨੂੰ ਵਰਤਣ ਤੋਂ ਆਮ ਬੰਦਾ ਵੀ ਗੁਰੇਜ ਕਰਦਾ ਹੈ।

ਦੁਸਰੇ ਪਾਸੇ ਪ੍ਰੋ: ਧੂੰਦਾ ਨੂੰ ਪੁਜਾਰੀਆਂ ਅੱਗੇ ਪੇਸ਼ ਹੋਣ ਦੀ ਸਲਾਹ ਦੇਣ ਵਾਲੇ ਇੱਕ ਵਿਦਵਾਨ ਨੇ ਗਵਾਰ ਭਾਸ਼ਾ ਵਰਤਦੇ ਹੋਏ ਪ੍ਰੋ: ਦਰਸ਼ਨ ਸਿੰਘ ਤੇ ਉਨ੍ਹਾਂ ਦੇ ਸਮਰਥਕਾਂ ਦੀ ਸਖਤ ਅਲੋਚਨਾ ਕੀਤੀ। ਇਸ ਵਰਤਾਰੇ ਨੇ ਰਹਿੰਦੀਆਂ ਖੂੰਦ੍ਹੀਆਂ ਜਾਗਰੂਕ ਧਿਰਾਂ ਨੂੰ ਹੋਰ ਟੋਟਿਆਂ ਵਿੱਚ ਵੰਡ ਦਿੱਤਾ ਤੇ ਇੱਕੋ ਵੀਚਾਰਧਾਰਾ ਦੇ ਧਾਰਨੀ, ਤੇ ਕਿਸੇ ਵੇਲੇ ਮੋਢੇ ਨਾਲ ਮੋਢਾ ਲਾ ਕੇ ਚੱਲਣ ਵਾਲੇ ਪ੍ਰੋ: ਦਰਸ਼ਨ ਸਿੰਘ ਤੇ ਪ੍ਰੋ: ਧੂੰਦਾ ਅਤੇ ਉਨ੍ਹਾਂ ਦੋਵਾਂ ਦੇ ਸਮਰਥਕਾਂ ਵਿੱਚ ਖਾਈਆਂ ਪੈ ਗਈਆਂ। ਉਸੇ ਟਰੱਕ ਡਰਾਈਵਰ ਵਿਦਵਾਨ ਵਲੋਂ ਪਿਛਲੇ ਦਿਨਾਂ ਵਿੱਚ ਹੀ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿਚ ‘ਵਿਸ਼ਵ ਸਿੱਖ ਕਾਨਫਰੈਂਸ ਬੁਲਾਈ ਸੀ। ਸ: ਇੰਦਰਜੀਤ ਸਿੰਘ ਕਾਨ੍ਹਪੁਰ ਵੱਲੋਂ ਕੀਤੇ ਗਏ ਵਿਸ਼ਲੇਸ਼ਣ ਅਨੁਸਾਰ ਉਸੇ ਸ਼ਹਿਰ ਵਿਚ ਰਹਿਣ ਵਾਲੇ ਪੰਥ ਦੇ ਨਿੱਡਰ ਪ੍ਰਚਾਰਕ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਇਸ ਕਾਨਫਰੈਂਸ ਵਿਚ ਬੁਲਾਇਆ ਤੱਕ ਨਹੀ ਗਿਆ। ਇੱਥੋਂ ਤੱਕ ਕਿ ਪੂਰੀ ਕਾਨਫਰੈਂਸ ਵਿਚ ਕਿਸੇ ਬੁਲਾਰੇ ਦੇ ਮੂੰਹ ਚੋਂ ਉਨ੍ਹਂ ਬਾਰੇ ਇਕ ਸ਼ਬਦ ਵੀ ਨਹੀਂ ਨਿਕਲਿਆ। ਭਾਈ ਇੰਦਰਜੀਤ ਸਿੰਘ ਅਨੁਸਾਰ ਭਾਰਤ ਤੋਂ ਉਚੇਚੇ ਤੌਰ ’ਤੇ ਬੁਲਾਏ ਗਏ ਭਾਈ ਇੰਦਰ ਸਿੰਘ ਘੱਗਾ ਜੀ ਸਮੇਤ ਹੋਰ ਬਹੁਤ ਸਾਰੇ ਸਜਣਂ ਨੂੰ ਗੋਲਡ ਮੈਡਲ ਅਤੇ ਸਨਮਾਨ ਚਿਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਭਾਈ ਇੰਦਰਜੀਤ ਨੇ ਇਨ੍ਹਾਂ ਸਖਸ਼ੀਅਤਾਂ ਨੂੰ ਸਨਮਾਨਤ ਕੀਤੇ ਜਾਣ ’ਤੇ ਇਤਰਾਜ ਨਹੀਂ ਕੀਤਾ ਬਲਕਿ ਖੁਸ਼ੀ ਹੀ ਜ਼ਾਹਰ ਕੀਤੀ ਹੈ ਪਰ ਇਤਰਾਜ ਇਸ ਗੱਲ ਦਾ ਕੀਤਾ ਹੈ ਕਿ ਪ੍ਰੋ: ਦਰਸ਼ਨ ਸਿੰਘ ਜੀ, ਜਿਨਂ ਦਾ ਇਸ ਲਹਿਰ ਵਿਚ ਬਹੁਤ ਵੱਡਾ ਅਤੇ ਅਹਿਮ ਰੋਲ ਹੈ, ਉਨ੍ਹਂ ਨੂੰ ਜਾਨ ਬੁੱਝ ਕੇ ਨਾ ਬੁਲਾਉਣਂ, ਉਨਂ ਦਾ ਨਾਮ ਤੱਕ ਨਾ ਲਏ ਜਾਣਾ ਤੇ ਜਾਗਰੂਕ ਧਿਰਾਂ ਵਿੱਚ ਏਕਤਾ ਕਰਨ ਵਰਗਾ ਕੋਈ ਮਤਾ ਪਾਸ ਨਾ ਕਰਨਾ; ਜਾਗਰੂਕ ਧਿਰਾਂ ਵਿੱਚ ਪਈਆਂ ਖਾਈਆਂ ਨੂੰ ਹੋਰ ਡੂੰਘਾ ਕਰ ਗਿਆ ਹੈ। ਭਾਈ ਇੰਦਰਜੀਤ ਸਿੰਘ ਨੇ ਉਸ ਵਿਦਵਾਨ ਵੱਲੋਂ ਚਲਾਈ ਜਾ ਰਹੀ ਵੈੱਬਸਾਈਟ ’ਤੇ ਪਾਏ ਲੇਖਾਂ ’ਚੋਂ ਕੁਝ ਹਵਾਲੇ ਦੇ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਆਪਣੀ ਵੀਚਾਰਧਾਰਾ ਨਾਲ ਥੋਹੜਾ ਜਿੰਨਾ ਵੀ ਵਖਰੇਵਾਂ ਰੱਖਣ ਵਾਲੇ ਵਿਰੁੱਧ ਡਾਂਗ ਚੁੱਕੀ ਰੱਖਦਾ ਹੈ ਤੇ ਉਨ੍ਹਾਂ ਨੂੰ ਇੱਕ ਤਰ੍ਹਾਂ ਗਾਲ਼ਾਂ ਕੱਢਦਾ ਰਹਿੰਦਾ ਹੈ।

ਕਿਉਂਕਿ ਉਹ ਵਿਦਵਾਨ ਜੋਗਿੰਦਰ ਸਿੰਘ ਦਾ ਸਮਰਥਕ ਹੈ ਇਸ ਲਈ ਆਪਣੀ ਤੇ ਉਸ ਸਮਰਥਕ ਵੱਲੋਂ ਵਰਤੀ ਜਾ ਰਹੀ ਸ਼ਬਦਾਵਲੀ ’ਤੇ ਇਸ ਨੇ ਕਦੀ ਇਤਰਾਜ਼ ਨਹੀਂ ਕੀਤਾ ਪਰ ਇਸ ਤੋਂ ਸਿਧਾਂਤਕ ਸਵਾਲ ਪੁੱਛਣ ਵਾਲੇ ਮੇਰੇ ਵਰਗੇ ਲੇਖਕਾਂ ਤੇ ਇਲਜ਼ਾਮ ਲਾਉਂਦਾ ਰਹਿੰਦਾ ਹੈ ਕਿ ਇਹ ਕਲਮ ਨੂੰ ਡਾਂਗ ਵਾਂਗ ਵਰਤਦੇ ਹਨ। ਵੈਸੇ ਗੱਲ ਪਹਿਲਾਂ ਹੀ ਕਾਫੀ ਲੰਬੀ ਹੋ ਗਈ ਹੈ ਪਰ ਇਸ ਸੰਪਾਦਕ ਵੱਲੋਂ ਮੇਰੇ ਅਤੇ ਹਰਲਾਜ ਸਿੰਘ ਬਹਾਦਰਪੁਰ ’ਤੇ ਲਾਏ ਬਿਲਕੁਲ ਨਿਰਅਧਾਰ ਦੋਸ਼ਾਂ ਦਾ ਜਵਾਬ ਦੇਣਾ ਵੀ ਬਣਦਾ ਹੈ। ਇਸ ਨੇ ਦੋਸ਼ ਲਾਏ ਹਨ ਕਿ ਸਾਡਾ ਰੋਸਾ ਸਿਰਫ ਇਹ ਸੀ ਕਿ ਸਾਡੀ ਭੇਜੀ ਖ਼ਬਰ ਸਪੋਕਸਮੈਨ ਨੇ ਨਾ ਛਪੀ ਜਾਂ ਸਟੇਜ ’ਤੇ ਉਨ੍ਹਾਂ ਨੂੰ ਕੁਰਸੀ ’ਤੇ ਬੈਠਣ ਲਈ ਨਾ ਕਿਹਾ ਗਿਆ।

ਅਸਲ ਵਿੱਚ ਭਾਈ ਹਰਲਾਜ ਸਿੰਘ ਦਾ ਰੋਸ ਤਾਂ ਇਹ ਸੀ ਕਿ ਆਪਣੇ ਪ੍ਰਵਾਰਕ ਕਲੇਸ਼ ਕਾਰਣ ਆਪਣਾ ਪਿੰਡ ਛੱਡ ਕੇ ਉਸ ਦੇ ਪਿੰਡ ਰਹਿ ਰਹੇ ਇੱਕ ਵਿਅਕਤੀ ਨੂੰ ਉਸ ਦੇ ਪ੍ਰਵਾਰ ਵਾਲਿਆਂ ਨੇ ਅਗਵਾ ਕਰਕੇ ਕਿਤੇ ਛੁਪਾ ਕੇ ਰੱਖ ਲਿਆ ਤੇ ਉਸ ਦੀ ਬੇਕਸੂਰ ਪਤਨੀ ’ਤੇ ਇਲਜ਼ਾਮ ਲਾ ਦਿੱਤਾ ਕਿ ਇਸ ਦੇ ਕਿਸੇ ਗੈਰ ਮਰਦ ਨਾਲ ਨਜ਼ਾਇਜ਼ ਸਬੰਧ ਹਨ ਤੇ ਉਸ ਮਰਦ ਨੇ ਇਸ ਦੇ ਪੇਕੇ ਪ੍ਰਵਾਰ ਨਾਲ ਮਿਲ ਕੇ ਸਾਡਾ ਮੁੰਡਾ ਕਤਲ ਕਰਾ ਦਿੱਤਾ ਹੈ। ਪੁਲਿਸ ਵਾਲਿਆਂ ਨੇ ਇਸ ਦੇ ਪੇਕੇ ਪ੍ਰਵਾਰ ਨੂੰ ਕਾਫੀ ਤੰਗ ਪ੍ਰਸ਼ਾਨ ਕੀਤਾ ਤੇ ਉਨ੍ਹਾਂ ਨਾਲ ਨਰਮੀ ਵਰਤਣ ਲਈ ਉਨ੍ਹਾਂ ਤੋਂ ਵੱਡੀ ਰਕਮ ਰਿਸ਼ਵਤ ਵੀ ਲਈ। ਪਰ ਕਿਸੇ ਤਰ੍ਹਾਂ ਅਗਵਾ ਕੀਤਾ ਉਹ ਵਿਅਕਤੀ ਆਪਣੇ ਪ੍ਰਵਾਰਕ ਮੈਂਬਰਾਂ ਦੀ ਚੁੰਗਲ ’ਚ ਨਿਕਲ ਕੇ ਸਹੁਰੇ ਘਰ ਪਹੁੰਚ ਗਿਆ। ਸਪੋਕਸਮੈਨ ਵੱਲੋਂ ਸੱਚ ਲਿਖੇ ਜਾਣ ਦੇ ਪਏ ਭਰਮ ਕਾਰਣ ਸਹੁਰਾ ਪ੍ਰਵਾਰ ਨੇ ਉਹ ਵਿਅਕਤੀ ਮੀਡੀਏ ਦੇ ਸਾਹਮਣੇ ਪੇਸ਼ ਕਰਨ ਲਈ ਹਰਲਾਜ ਸਿੰਘ ਨੂੰ ਬੁਲਾਇਆ। ਹਰਲਾਜ ਸਿੰਘ ਆਪਣੇ ਖਰਚੇ ’ਤੇ ਵੀਡੀਓ ਕੈਮਰਾ ਲੈ ਕੇ ਉਥੇ ਪਹੁੰਚਿਆ ਤੇ ਸਾਰੀ ਰੀਕਾਰਡਿੰਗ ਕਰ ਕੇ ਖ਼ਬਰ ਲਿਖ ਲਈ। ਸਬੰਧਤ ਥਾਣੇਦਾਰ ਦੇ ਇਸ ਕੇਸ ਸਬੰਧੀ ਵੀਚਾਰ ਜਾਨਣ ਲਈ ਜਦ ਉਸ ਨੂੰ ਫ਼ੋਨ ਕੀਤਾ ਤਾਂ ਉਸ ਦੇ ਪੈਰਾਂ ਥੱਲੋਂ ਮਿੱਟੀ ਖਿਸਕ ਗਈ ਕਿਉਂਕਿ ਉਸ ਨੇ ਦੋਵਾਂ ਪਾਸਿਆਂ ਤੋਂ ਰਿਸ਼ਵਤ ਲਈ ਸੀ। ਉਸ ਥਾਣੇਦਾਰ ਨੇ ਹਰਲਾਜ ਸਿੰਘ ਨੂੰ ਕੁਝ ਲਾਲਚ ਦੇਣ ਦੇ ਲਹਿਜੇ ਵਿੱਚ ਕਿਹਾ ਕਿ ਕੋਈ ਗੱਲ ਨਹੀਂ ਤੇਰਾ ਘਰ ਵੀ ਪੂਰਾ ਕਰਾ ਦੇਵਾਂਗਾ ਪਰ ਇਹ ਖ਼ਬਰ ਨਾ ਲਾਈਂ।

ਹਰਲਾਜ ਸਿੰਘ ਨੂੰ ਸੱਚ ਲਿਖਣ ਦਾ ਪੂਰਾ ਫ਼ਕਰ ਸੀ ਇਸ ਲਈ ਉਸ ਨੇ ਕਿਹਾ ਕਿ ਇਹ ਖ਼ਬਰ ਤਾਂ ਰੁਕਦੀ ਨਹੀਂ ਪਰ ਜੋ ਤੂੰ ਕਹਿਣਾ ਚਾਹੁੰਦਾ ਹੈਂ ਉਹ ਦੱਸ ਦੇਹ ਤੇਰਾ ਪੱਖ ਵੀ ਬਿਨਾਂ ਆਪਣਾ ਘਰ ਪੂਰਾ ਕਰਵਾਇਆਂ ਪੂਰੀ ਇਮਾਨਦਾਰੀ ਨਾਲ ਲਿਖ ਦੇਵਾਂਗਾ। ਹਰਲਾਜ ਸਿੰਘ ਨੂੰ ਨਾ ਮੰਨਦਾ ਵੇਖ ਕੇ ਕਿਸੇ ਨੇ ਥਾਣੇਦਾਰ ਨੂੰ ਸਲਾਹ ਦਿੱਤੀ ਕਿ ਤੂੰ ਹਰਲਾਜ ਸਿੰਘ ਦਾ ਖਹਿੜਾ ਛੱਡ ਸਿੱਧਾ ਮੈਡਮ ਨਾਲ ਗੱਲ ਕਰ ਕੇ 30-35 ਹਜਾਰ ਦਾ ਅਖ਼ਬਾਰ ਨੂੰ ਇਸ਼ਤਿਹਾਰ ਦੇਹ ਤੇ ਇਹ ਖ਼ਬਰ ਰੁਕਵਾ ਲੈ। ਥਾਣੇਦਾਰ ਨੇ ਉਸ ਸਲਾਹਕਾਰ ਦੀ ਸਹਾਇਤ ਨਾਲ ਮੈਡਮ ਕੋਲ ਪਹੁੰਚ ਕੀਤੀ ਤੇ ਉਹ ਖ਼ਬਰ ਰੁਕਵਾ ਲਈ। ਹਰਲਾਜ ਸਿੰਘ ਰਾਤ ਨੂੰ ਆਪਣੇ ਆਪ ’ਤੇ ਮਾਣ ਕਰਦਾ ਰਿਹਾ ਕਿ ਉਹ ਕਿੱਡਾ ਇਮਾਨਦਾਰ ਤੇ ਸੱਚ ਲਿਖਣ ਵਾਲਾ ਪੱਤਰਕਾਰ ਹੈ ਤੇ ਕਿਸੇ ਵੀ ਲਾਲਚ ਜਾਂ ਪੁਲਿਸ ਦੇ ਡਰ ਤੋਂ ਰਹਿਤ ਹੋ ਕੇ ਉਸ ਨੇ ਸੱਚੀ ਖ਼ਬਰ ਭੇਜ ਦਿੱਤੀ ਹੈ। ਪਰ ਜਦੋਂ ਸਵੇਰੇ ਸਪੋਕਸਮੈਨ ਪੜ੍ਹਿਆ ਤਾ ਉਸ ਦੀ ਖ਼ਬਰ ਕਿਧਰੇ ਨ ਲੱਭੇ। ਥਾਣੇਦਾਰ ਨੂੰ ਨਹੀਂ ਸੀ ਪਤਾ ਪਰ ਕੁਝ ਦੂਸਰੇ ਅਖ਼ਬਾਰਾਂ ਦੇ ਪੱਤਰਕਾਰਾਂ ਨੇ ਹਰਲਾਜ ਸਿੰਘ ਤੋਂ ਖ਼ਬਰ ਲੈ ਕੇ ਆਪਣੇ ਅਖ਼ਬਾਰਾਂ ਨੂੰ ਭੇਜ ਦਿੱਤੀ ਸੀ ਤੇ ਉਨ੍ਹਾਂ ਵਿੱਚ ਉਹ ਖ਼ਬਰ ਛਪ ਗਈ।

ਹਰਲਾਜ ਸਿੰਘ ਆਪਣੇ ਆਪ ’ਚ ਬੜੀ ਸ਼ਰਮ ਮਹਿਸੂਸ ਕਰੇ ਕਿ ਪੀੜਤ ਪ੍ਰਵਾਰ ਸਮਝਗੇ ਕਿ ਹਰਲਾਜ ਸਿੰਘ ਨੇ ਦੂਸਰੀ ਧਿਰ ਤੋਂ ਪੈਸੇ ਲੈ ਕੇ ਖ਼ਬਰ ਨਹੀਂ ਭੇਜੀ। ਇਸ ਲਈ ਉਸ ਨੇ ਮੈਡਮ ਨੂੰ ਫ਼ੋਨ ਕੀਤਾ ਤਾਂ ਉਸ ਨੇ ਲਾਰਾ ਲਾਇਆ ਕਿ ਉਸ ਨੂੰ ਤਾਂ ਕਿਸੇ ਨੇ ਦੱਸਿਆ ਹੀ ਨਹੀਂ ਕਿ ਤੇਰੀ ਇਸ ਤਰ੍ਹਾਂ ਦੀ ਕੋਈ ਖ਼ਬਰ ਆਈ ਹੈ, ਕੋਈ ਗੱਲ ਨਹੀਂ ਵੇਖ ਕੇ ਅੱਜ ਲਵਾ ਦੇਵਾਂਗੀ। ਪਰ ਜਦੋਂ 35 ਹਜਾਰ ਦਾ ਇਸ਼ਤਿਹਾਰ ਛਾਪ ਚੁੱਕੀ ਸੀ ਤਾਂ ਉਹ ਖ਼ਬਰ ਦੂਸਰੇ ਦਿਨ ਵੀ ਕਿਥੋਂ ਲੱਗਣੀ ਸੀ। ਅਗਲੇ ਦਿਨ ਫਿਰ ਨਾ ਲੱਗੀ ਤਾਂ ਉਸ ਨੇ ਥੋਹੜਾ ਸਖਤੀ ਨਾਲ ਕਿਹਾ ਕਿ ਜੇ ਇਹ ਖ਼ਬਰ ਨਾ ਛਪੀ ਤਾਂ ਇਹ ਉਸ ਦੀ ਅਤੇ ਆਪਣੇ ਅਖ਼ਬਾਰ ਦੀ ਈਮਾਨਦਾਰੀ ’ਤੇ ਸ਼ੋਹਰਤ ’ਤੇ ਇੱਕ ਵੱਡਾ ਕਾਲਾ ਧੱਬਾ ਹੋਵੇਗਾ। ਇਸ ਲਈ ਇਹ ਖ਼ਬਰ ਹੂਬਹੂ ਛਾਪੀ ਜਾਵੇ ਨਹੀਂ ਤਾਂ ਉਹ ਅਸਤੀਫਾ ਦੇ ਦੇਣਗੇ। ਅਖੀਰ ਚੌਥੇ ਪੰਜਵੇਂ ਦਿਨ ਉਹ ਉਸ ਖ਼ਬਰ ਦਾ ਕੱਟ ਕਟਾ ਕੇ ਪੂਰੀ ਤਰ੍ਹਾਂ ਉਸ ਦੀ ਭਾਵਨਾ ਤੇ ਮੰਤਵ ਹੀ ਖਤਮ ਕਰਨ ਵਾਲੀ ਖ਼ਬਰ ਛਾਪ ਦਿੱਤੀ। ਹਰਲਾਜ ਸਿੰਘ ਸਮਝ ਗਿਆ ਕਿ ਦਾਲ ’ਚ ਕੁਝ ਕਾਲਾ ਨਹੀਂ ਸਾਰੀ ਦਾਲ ਹੀ ਕਾਲੀ ਹੈ। ਇਸ ਲਈ ਉਸ ਨੇ ਕੋਲਿਆਂ ਦੀ ਦਲਾਲੀ ’ਆਪਣਾ ਮੂੰਹ ਕਾਲਾ ਤੋਂ ਬਚਾਉਣ ਲਈ ਆਪਣੇ ਰੋਸ ਪੱਤਰ ਨਾਲ ਅਸਤੀਫਾ ਭੇਜ ਦਿੱਤਾ। ਉਸ ਪਿੱਛੋਂ ਕਦਰਾਂ ਕੀਮਤਾਂ ਦੇ ਇਸ ਪੁਤਲੇ ਅਤੇ ਹਰਲਾਜ ਸਿੰਘ ਵਿਚਕਾਰ ਕਈ ਪੱਤਰਾਂ ਦਾ ਆਦਾਨ ਪ੍ਰਦਾਨ ਹੋਇਆ ਜਿੰਨ੍ਹਾਂ ਸਾਰਿਆਂ ਨੂੰ ਉਸ ਨੇ ਆਪਣੀ ਖ਼ਬਰ ਸਮੇਤ ਇੰਟਰਨੈੱਟ ’ਤੇ ਪਾ ਦਿੱਤਾ। ਨਿਰਪੱਖ ਦਰਸ਼ਕ ਹੁਣ ਵੇਖਣ ਕਿ ਹਰਲਾਜ ਸਿੰਘ ਦਾ ਅਸਲੀ ਰੋਸ ਕਿਹੜਾ ਹੈ ਤੇ ਜੋਗਿੰਦਰ ਸਿੰਘ ਵੱਲੋਂ ਦੱਸੇ ਗਏ ਦੋਸ਼ ਵਿੱਚ ਕਿੰਨੀ ਕੁ ਸਚਾਈ ਹੈ?

ਜਿਥੋਂ ਤੱਕ ਮੇਰਾ ਸਬੰਧ ਹੈ ਉਹ ਜਿਸ ਤਰ੍ਹਾਂ ਉਪਰ ਦੱਸਿਆ ਗਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਤੇ ਅੰਮ੍ਰਿਤ ਸੰਸਕਾਰ ਸਬੰਧੀ ਸਾਡੇ ਡੂੰਘੇ ਮਤਭੇਦ ਸਨ ਤੇ ਮੈਂ ਹਰ ਮੀਟਿੰਗ ਵਿੱਚ ਇਸ ਨੂੰ ਬੇਨਤੀ ਕਰਦਾ ਸੀ ਤੇ ਕਈ ਵਾਰ ਫ਼ੋਨ ’ਤੇ ਗੱਲ ਵੀ ਕਰਦਾ ਸੀ ਕਿ ਆਪਣਾ ਤੇ ਆਪਣੇ ਅਖ਼ਬਾਰ ਦਾ ਪੰਥਕ ਇਮੇਜ਼ ਹੈ ਇਸ ਲਈ ਇਸ ਤਰ੍ਹਾਂ ਦੇ ਵੀਚਾਰ ਆਪਣੇ ਅਖ਼ਬਾਰ ਵਿੱਚ ਛਪਣੇ ਸਾਡੇ ਸਾਰਿਆਂ ਦੇ ਅਕਸ਼ ਤੇ ਵੱਡਾ ਕਾਲਾ ਧੱਬਾ ਲਾ ਰਹੇ ਹਨ ਤੇ ਪੰਥ ਦਾ ਨੁਕਸਾਨ ਕਰ ਰਹੇ ਹਨ। ਇਸ ਕਰਕੇ ਪੰਥਕ ਵਿਦਵਾਨਾਂ ਵਿੱਚ ਵੀਚਾਰੇ ਜਾਣ ਤੋਂ ਬਿਨਾਂ ਕੋਈ ਵੀ ਐਸਾ ਲੇਖ ਨਾ ਛਾਪਿਆ ਜਾਵੇ। ਆਪਣੇ ਆਪ ਨੂੰ ਡਿਕਟੇਟਰ ਤੇ ਅਖ਼ਬਾਰ ਦਾ ਮਾਲਕ ਸਮਝਣ ਵਾਲਾ ਭਰੀ ਸਭਾ ਵਿੱਚ ਅਜੇਹੇ ਵੀਚਾਰ ਕਿੱਥੋਂ ਸੁਣ ਸਕਦਾ ਸੀ। ਉਸ ਨੇ ਇੱਕ ਦੋ ਵਾਰ ਵੇਖ ਕੇ ਸਮਝ ਲਿਆ ਕਿ ਇਹ ਬੰਦਾ ਵਿਗੜ ਗਿਆ ਹੈ ਤੇ ਦੂਜਿਆਂ ਨੂੰ ਵੀ ਵਿਗਾੜੇਗਾ ਇਸ ਲਈ ਇਸ ਦਾ ਪਾਰਾ ਚੜ੍ਹ ਗਿਆ ਤੇ ਬੜੇ ਹੀ ਬੇਇਜਤੀ ਭਰੇ ਲਹਿਜੇ ਵਿੱਚ ਕਹਿਣ ਲੱਗਾ ਕਿ ਤੇਰੇ ਨਾਲ ਕਿੰਨੀ ਵਾਰੀ ਫ਼ੋਨ ’ਤੇ ਵੀ ਗੱਲ ਹੋ ਚੁੱਕੀ ਹੈ, ਡਾ: ਗੁਰਸ਼ਰਨਜੀਤ ਸਿੰਘ ਨਾਲ ਵੀ ਤੂੰ ਗੱਲ ਕਰ ਚੁੱਕਾ ਹੈਂ, ਫਿਰ ਹਰ ਮੀਟਿੰਗ ਵਿੱਚ ਇਹ ਗੱਲ ਵਾਰ ਵਾਰ ਛੇੜ ਕੇ ਤੂੰ ਸਾਡਾ ਕੀਮਤੀ ਸਮਾਂ ਕਿਉਂ ਖ਼ਰਾਬ ਕਰਦਾ ਹੈਂ।

ਏਕਸ ਕੇ ਬਾਰਕ ਜਥੇਬੰਦੀ ਦੀ ਤੇਰੀ ਮੈਂਬਰਸ਼ਿਪ ਰੱਦ ਤੇ ਤੇਰੇ ਪੈਸੇ ਵਾਪਸ ਕਰ ਦੇਵਾਂਗੇ ਅੱਗੇ ਤੋਂ ਮੀਟਿੰਗ ਵਿੱਚ ਨਾ ਆਉਣਾ। ਮੇਰੇ ਵੱਲੋਂ ਧੰਨਵਾਦ ਕਹਿਣ ’ਤੇ ਕੁਝ ਕੁ ਇਸ ਦੇ (ਅੰਨ੍ਹੇ) ਸ਼੍ਰਧਾਲੂਆਂ ਜਿਨ੍ਹਾਂ ਦਾ ਨਾਮ ਕਈ ਵਾਰ ਪਹਿਲਾਂ ਲਿਖ ਚੁੱਕਾਂ ਹਾਂ ਇਸ ਲਈ ਵਾਰ ਵਾਰ ਇਥੇ ਦੁਹਰਾਉਣਾ ਠੀਕ ਨਹੀ ਸਮਝਦਾ ਮੈਨੂੰ ਪਾਸੇ ਲਿਜਾ ਕੇ ਇਸੇ ਵਾਲੀਆਂ ਦਲੀਲਾਂ ਦੁਹਰਾਉਣ ਲੱਗੇ ਕਿ ਇਸ ਨੂੰ ਬਲੱਡ ਪ੍ਰੈੱਸ਼ਰ ਹੈ ਤੇ ਉਸ ਕਾਰਣ ਇਸ ਦਾ ਸੁਭਾਅ ਕੁਝ ਜਿਆਦਾ ਹੀ ਕਾਹਲਾ ਬਣ ਚੁੱਕਾ ਹੈ ਤੇ ਏਸ ਨੂੰ ਨਹੀਂ ਪਤਾ ਲਗਦਾ ਕਿ ਇਹ ਕੀ ਬੋਲ ਰਿਹਾ ਹੈ। ਤੁਹਾਡੇ ਇੱਕ ਦੇ ਛੱਡ ਜਾਣ ਨਾਲ ਇਸ ਨੂੰ ਕੋਈ ਫਰਕ ਨਹੀਂ ਪੈਣਾ ਪਰ ਜਿਸ ਮਿਸ਼ਨ ਨੂੰ ਆਪਾਂ ਲੈ ਕੇ ਚੱਲੇ ਹਾਂ ਉਸ ਨੂੰ ਬਹੁਤ ਨੁਕਸਾਨ ਹੋਵੇਗਾ। ਇਸ ਵਾਂਗ ਮਾਨਵੀ ਆਦਰਸ਼ਾਂ ਲਈ ਜੂਝਣ ਦਾ ਵਾਸਤਾ ਪਾ ਕੇ ਸਲਾਹ ਦੇਣ ਲੱਗੇ ਕਿ ਇਸ ਨੂੰ ਮੀਟਿੰਗ ਵਿੱਚ ਕੁਝ ਨਾ ਕਿਹਾ ਕਰੋ ਜੋ ਗੱਲ ਹੋਵੇ ਉਹ ਸਾਨੂੰ ਦੱਸ ਦਿਆ ਕਰੋ ਅਸੀਂ ਆਪੇ ਅੱਗੋਂ ਪਿੱਛੋਂ ਮੌਕਾ ਵੇਖ ਕੇ ਇਸ ਨੂੰ ਮਨਾ ਲਿਆ ਕਰਾਂਗੇ। ਕਈ ਵਾਰ ਆਪਣੇ ਸਾਥੀਆਂ ਦੀ ਸਲਾਹ ਮੰਨਣੀ ਪੈਂਦੀ ਹੈ ਇਸ ਲਈ ਮੈਨੂੰ ਵੀ ਮੰਨਣਾ ਪਿਆ ਪਰ ਇੱਕ ਵਾਰ ਪਈ ਖਾਈ, ਜਿਸ ਦਾ ਕਾਰਣ ਵੀ ਬਹੁਤ ਵੱਡਾ ਸਿਧਾਂਤਕ ਮੱਤਭੇਦ ਹੋਵੇ, ਉਹ ਕਿਥੇ ਭਰਦੀ ਹੈ ਤੇ ਉਹ ਸਮੇਂ ਨਾਲ ਹੋਰ ਡੂੰਘੀ ਹੁੰਦੀ ਗਈ।

ਕੁਝ ਸਮੇਂ ਬਾਅਦ ਮੈਡਮ ਨੇ ਮੈਨੂੰ ਕਿਹਾ ਕਿ ਪੱਤਰਕਾਰੀ ਵਿੱਚ ਬੜਾ ਕੁਝ ਝੂਠ ਤੁਫ਼ਾਨ ਬੋਲਣਾ ਤੇ ਲਿਖਣਾ ਪੈਂਦਾ ਹੈ ਇਹ ਤੁਹਡੇ ਵਰਗੀ ਧਾਰਮਿਕ ਸਖ਼ਸ਼ੀਅਤ ਲਈ ਸ਼ੋਭਦਾ ਨਹੀਂ। ਤੁਹਾਡੀ ਏਕਸ ਕੇ ਬਾਰਕ ਜਥੇਬੰਦੀ ਵਿੱਚ ਬਹੁਤ ਲੋੜ ਹੈ ਇਸ ਲਈ ਤੁਹਾਨੂੰ ਮਾਲਵਾ ਖੇਤਰ ਦਾ ਇੰਚਾਰਜ ਬਣਾ ਦਿੰਦੇ ਹਾਂ, ਪੱਤਰਕਾਰੀ ਮੁੰਡਿਆਂ ਖੁੰਡਿਆਂ ਦਾ ਕੰਮ ਹੈ ਉਨ੍ਹਾਂ ਨੂੰ ਕਰਨ ਦਿਓ। ਪੰਜ ਚੇ ਬੰਦਿਆ ਦੀ ਹਾਜਰੀ ਵਿੱਚ ਮੈਂ ਸਾਫ ਨਾਂਹ ਕਰ ਦਿੱਤੀ ਕਿ ਤੁਹਾਡੇ ਲਈ ਪੈਸੇ ਇਕੱਠੇ ਕਰਨ ਵਾਸਤੇ ਮੈਂ ਠੂਠਾ ਫੜਨ ਲਈ ਤਿਆਰ ਨਹੀਂ। ਮੈਂ ਕਿਸੇ ਸੋਚ ਨੂੰ ਲੈ ਕੇ ਤੁਹਾਡੇ ਨਾਲ ਜੁੜਿਆ ਹਾਂ ਤੇ ਉਸ ਸੋਚ ਅਨੁਸਾਰ ਹੀ ਲੇਖ ਜਾਂ ਪੰਥਕ ਖ਼ਬਰਾਂ ਲਿਖਾਂਗਾ ਜੇ ਤੁਹਾਨੂੰ ਇਨ੍ਹਾਂ ਸਿਧਾਂਤਕ ਲੇਖਾਂ ਦੀ ਨਹੀਂ ਜਰੂਰਤ ਤਾਂ ਨਾ ਸਹੀ। ਇਸ ਪਿੱਛੋਂ ਜੋ ਹੋਇਆ ਉਹ ਹਾਲ ਦੀ ਘੜੀ ਇਨ੍ਹਾਂ ਦੇ ਜਵਾਬ ਦੇਣ ਲਈ ਛੱਡਦਾ ਹਾਂ ਤਾਂ ਕਿ ਕਦੀ ਬਹੁਤ ਨੀਗੁਣੀਆਂ ਗੱਲਾਂ ’ਤੇ ਰੋਸਾ ਤੇ ਕਦੀ ਕੱਢਿਆ ਗਏ ਦਾ ਇਲਜ਼ਾਮ ਲਾ ਕੇ ਆਪਣੇ ਉਲੂ ਸਿੱਧਾ ਨਾ ਕਰਦੇ ਰਹਿਣ।

ਇਨ੍ਹਾਂ ਗੱਲਾਂ ਦਾ ਜਵਾਬ ਤਾਂ ਮੇਰੇ ਮਿੱਤਰ ਜੀ ਕਿਥੋਂ ਦੇ ਸਕਦੇ ਸਨ ਅਖੀਰ ਉਨ੍ਹਾਂ ਕਿਹਾ ਮੈਨੂੰ ਇਨ੍ਹਾਂ ਗੱਲਾਂ ਦਾ ਪਤਾ ਨਹੀਂ ਸੀ ਉਨ੍ਹਾਂ ਨਾਲ ਗੱਲ ਕਰਕੇ ਦੋ ਵਜੇ ਦੱਸਾਂਗਾ ਪਰ ਉਹ ਦੋ ਕਦੋਂ ਬਜਣਗੇ ਇਹ ਸਭ ਸਮਝ ਹੀ ਚੁੱਕੇ ਹਨ। ਇਸ ਲਈ ਇਸ ਲੇਖ ਰਾਹੀਂ ਮੈਂ ਆਪਣੀ ਸਥਿਤੀ ਸਪਸ਼ਟ ਕਰਕੇ ਜੋਗਿੰਦਰ ਸਿੰਘ ਤੇ ਉਸ ਦੇ ਸਮਰਥਕਾਂ ਸਮੇਤ ਸਮੁੱਚੇ ਸਿੱਖ ਜਗਤ ਤੱਕ ਇਹ ਸਨੇਹਾ ਜਰੂਰ ਅਪੜਾਉਣਾ ਚਾਹੁੰਦਾ ਹਾਂ ਕਿ ਉਸ ਦੇ ਸੁਭਾਅ ਵਿੱਚ ਸਿਰਫ ਕਾਹਲ਼ਾ ਪਨ ਹੀ ਨਹੀ ਕਪਟ ਵੀ ਕੁੱਟ ਕੁੱਟ ਕੇ ਭਰਿਆ ਪਿਆ ਹੈ। ਗੱਲ ਇਹ ਵੀ ਕਰਨ ਵਾਲੀ ਹੈ ਕਿ ਜਿਨ੍ਹਾਂ ਜਥੇਦਾਰਾਂ ਨੂੰ ਇਹ ਪੁਜਾਰੀਆਂ ਦਾ ਨਾਮ ਦੇ ਕੇ ਖ਼ੂਬ ਉਖਲੀ ਵਿੱਚ ਪਾ ਕੇ ਛੰਡਦਾ ਰਿਹਾ ਹੈ, ਜੱਜ ਦੇ ਕਹਿਣ ਦਾ ਬਹਾਨਾ ਲਾ ਕੇ, ਉਨ੍ਹਾਂ ਨੂੰ ਸਤਿਕਾਰਯੋਗ ਸਿੰਘ ਸਾਹਿਬ ਲਿਖ ਕੇ ਮੁਆਫੀਨਾਮਾ ਭੇਜਣ ਵਿੱਚ ਇਸ ਦੀ ਕੀ ਮਜਬੂਰੀ ਸੀ। ਵੱਧ ਤੋਂ ਵੱਧ ਜੋ ਫੈਸਲਾ ਜੱਜ ਸਾਹਿਬ ਕਰ ਸਕਦੇ ਹਨ ਉਹ ਇਹ ਹੀ ਹੋ ਸਕਦਾ ਹੈ ਕਿ ਇਸ ਵੱਲੋਂ ਹੁਕਮਨਾਮੇ ਵਿਰੁਧ ਪਾਇਆ ਕੇਸ ਖਾਰਜ ਕਰ ਦੇਣ। ਇਸ ਨਾਲ ਕਿਹੜਾ ਪਹਾੜ ਡਿੱਗ ਪੈਂਦਾ। ਪੰਥ ਵਿੱਚੋਂ ਤਾਂ ਇਸ ਹੁਕਮਨਾਮੇ ਅਨੁਸਾਰ ਇਹ ਪਹਿਲਾਂ ਹੀ ਛੇਕਿਆ ਹੋਇਆ ਹੈ ਜਿਸ ਨੂੰ ਕੋਈ ਪ੍ਰਵਾਹ ਨਹੀਂ, ਸਰਕਾਰੀ ਇਸ਼ਤਿਹਾਰ ਇਸ ਨੂੰ ਪਹਿਲਾਂ ਹੀ ਨਹੀਂ ਮਿਲਦੇ ਫਿਰ ਵੀ ਨਹੀਂ ਸੀ ਮਿਲਣੇ। ਫਿਰ ਇਸ ਦੀ ਕਿਹੜੀ ਮਜਬੂਰੀ ਹੈ ਕਿ ਇਸ ਨੂੰ ਆਪਣਾ 12 ਸਾਲ ਪੁਰਣਾ ਲਿਆ ਸਟੈਂਡ ਬਦਲਣਾ ਪਿਆ।

ਇਹ ਮੰਨੇ ਜਾਂ ਨਾ ਮੰਨੇ ਕਾਰਣ ਉਹੀ ਹਨ ਜੋ ਮੈਂ ਉਪਰ ਵਰਨਣ ਕਰ ਚੱਕਾ ਹਾਂ। ਮੰਨ ਲਓ ਇਸ ਨੂੰ 295ਏ ਵਾਲੇ ਕੇਸ ਵਿੱਚ ਵੀ ਕਾਨੂੰਨ ਅਨੁਸਾਰ 10 ਸਾਲ ਦੀ ਸਜਾ ਹੋ ਜਾਂਦੀ ਹੈ ਤਾਂ ਵੀ ਕਿਹੜਾ ਆਫ਼ਤ ਆ ਜਾਣੀ ਸੀ। ਇਸ ਨੇ ਤਾਂ ਸੰਪਾਦਕੀਆਂ ਤੇ ਨਿੱਜੀ ਡਾਇਰੀ ਦੇ ਪੰਨੇ ਹੀ ਲਿਖਣੇ ਸਨ ਉਥੇ ਲਿਖੀ ਜਾਂਦਾ। ਜੇ ਦ੍ਰਿੜ ਸਟੈਂਡ ਲੈਣ ਵਾਲੇ ਇੱਕ ਸਾਧਾਰਣ ਵਿਅਕਤੀ ਭਾਈ ਬਲਵੰਤ ਸਿੰਘ ਰਾਜੋਆਣਾ ਦੀਆਂ ਜੇਲ੍ਹ ’ਚੋਂ ਲਿਖੀਆਂ ਚਿੱਠੀਆਂ ਨੇ ਦੁਨੀਆਂ ਭਰ ’ਚ ਗੂੰਜਾਂ ਪਾ ਦਿੱਤੀਆਂ ਹਨ ਤਾਂ ਇਹ ਤਾਂ ਬਹੁਤ ਵੱਡ ਲੇਖਕ ਹੈ, ਜੇਲ੍ਹ ਵਿੱਚੋਂ ਲਿਖੀਆਂ ਇਸ ਦੀ ਲਿਖਤਾਂ ਕੀ ਬਾਦਲ ਸਰਕਾਰ ਤੇ ਪੁਜਾਰੀਵਾਦ ਦੀਆਂ ਜੜਾਂ ਨਹੀਂ ਸਨ ਹਿਲਾ ਸਕਦੀਆਂ। ਇਸ ਕੋਲ ਤਾਂ ਆਪਣੀਆਂ ਲਿਖਤਾਂ ਛਾਪਣ ਲਈ ਆਪਣਾ ਅਖ਼ਬਾਰ ਤੇ ਆਪਣੇ ਪੱਤਰਕਾਰ ਵੀ ਹਨ ਜਿਹੜੇ ਹਰ ਰੋਜ਼ ਜੇਲ੍ਹ ’ਚ ਮੁਲਾਕਾਤ ਕਰਕੇ ਇਸ ਦੀਆਂ ਲਿਖਤਾਂ ਅਖ਼ਬਾਰ ਤੱਕ ਪਹੁੰਚਾ ਸਕਦੇ ਹਨ। ਭਾਈ ਰਾਜੋਆਣਾ ਕੋਲ ਤਾਂ ਇਹ ਸਾਧਨ ਵੀ ਨਹੀ ਹਨ ਫਿਰ ਵੀ ਉਸ ਨੇ ਗੂੰਜਾਂ ਪਾ ਦਿੱਤੀਆਂ। ਜੇ ਜੱਜ ਦੇ ਕਹਿਣ ਦਾ ਹੀ ਬਹਾਨਾ ਲਾਉਣਾ ਹੋਵੇ ਤਾਂ ਉਸ ਸਮੇਂ ਦੇ ਜੱਜ, ਕਾਦੀਆਂ ਨੇ ਵੀ ਗੁਰੂ ਅਰਜੁਨ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਜੀ, ਉਨ੍ਹਾਂ ਦੇ ਨਾਲ ਸ਼ਹੀਦ ਹੋਏ ਭਾਈ ਮਤੀ ਦਾਸ, ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ, ਛੋਟੇ ਸਾਹਿਬਜ਼ਾਦੇ, ਬਾਬਾ ਬੰਦਾ ਸਿੰਘ ਬਾਹਦਰ ਜੀ ਤੇ ਉਨ੍ਹਾਂ ਨਾਲ ਸ਼ਹੀਦ ਹੋਏ 700 ਸਿੱਖਾਂ ਅਤੇ ਵੱਖ ਵੱਖ ਕੇਸਾਂ ਵਿੱਚ ਅਨੇਕਾਂ ਹੋਰਨਾਂ ਗੁਰਸਿੱਖਾਂ ਨੂੰ ਬਥੇਰੀਆਂ ਸਲਾਹਾਂ ਦਿੱਤੀਆਂ ਸਨ ਕਿ ਗੱਲ ਸਿਰਫ ਇੰਨੀ ਕੁ ਹੀ ਹੈ ਤੁਸੀਂ ਸਰਕਾਰ ਨਾਲ ਸਮਝੌਤਾ ਕਰ ਲਵੋ ਤੁਹਾਡੀ ਜਾਨ ਬਖਸ਼ ਦਿੱਤੀ ਜਾਵੇਗੀ। ਜੇ ਕਦੀ ਉਹ ਵੀ, ਬਾਬੇ ਨਾਨਕ ਦਾ ਅਸਲੀ ਸੰਦੇਸ਼ ਘਰ ਘਰ ਪਹੁੰਚਾਉਣ ਦਾ ਦਾਅਵਾ ਕਰਨ ਵਾਲੇ ਇਸ ਜੋਗਿੰਦਰ ਸਿੰਘ ਵਾਂਗ ਸਿਰਫ ਐਨੀ ਕੁ ਗੱਲ ਕਹਿ ਕੇ ਮੰਨ ਜਾਂਦੇ ਤਾਂ ਕੀ ਅੱਜ ਵਾਲਾ ਸਿੱਖ ਇਤਿਹਾਸ ਲਿਖਿਆ ਹੋਣਾ ਸੀ।

ਜਿਹੜਾ ਸੰਪਦਾਕ ਸਿਰਫ ਇਸ਼ਤਿਹਾਰਾਂ ਦਾ ਨੁਕਸਾਨ ਨਹੀਂ ਸਹਿ ਸਕਦਾ ਤੇ ਜੇਲ੍ਹ ਵਿੱਚ ਜਾਣ ਤੋਂ ਡਰਦਾ ਆਪਣਾ ਪੈਂਤੜਾ ਬਦਲ ਗਿਆ ਉਸ ਤੋਂ ਕੀ ਉਮੀਦ ਰੱਖੀਏ ਕਿ ਉਹ ਬਾਬੇ ਨਾਨਕ ਦਾ ਅਸਲੀ ਸੰਦੇਸ਼ ਘਰ ਘਰ ਪਹੁੰਚਾਏਗਾ। ਇਸ ਲਈ ਉਸ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਮੁਆਫੀਨਾਮੇ ਪਿੱਛੋਂ ਉਸ ਦਾ ਪੁਜਾਰੀਵਾਦ, ਗੁਰੂ ਗ੍ਰੰਥ ਸਾਹਿਬ ਤੇ ਅੰਮ੍ਰਿਤ ਸੰਸਕਾਰ ਸਬੰਧੀ ਕੀ ਵੀਚਾਰ ਹੋਵੇਗਾ। ਉਸ ਦੇ ਸ਼੍ਰਧਾਲੂਆਂ ਸਮੇਤ ਸਮੁਚੇ ਸਿੱਖ ਜਗਤ ਨੂੰ ਜੋਗਿੰਦਰ ਸਿੰਘ ਤੋਂ ਇਹ ਸਪਸ਼ਟੀਕਰਣ ਮੰਗਣਾ ਚਾਹੀਦਾ ਹੈ। ਜੇ ਉਹ ਹੋਰਨਾਂ ਨਿਰਮੂਲ ਗੱਲਾਂ ਨੂ ਤੂਲ ਦੇਣ ਲਈ ਅਤੇ ਆਪਣੇ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰਨ ਲਈ ਹਰ ਐਤਵਾਰ ਨਿਜੀ ਡਾਇਰੀ ਦੇ ਪੰਨੇ ਛਾਪ ਸਕਦਾ ਹੈ ਤਾਂ ਇੱਕ ਪੰਨਾਂ ਉਪ੍ਰੋਕਤ ਸਾਰੀਆਂ ਗੱਲਾਂ ਦਾ ਸਪਸ਼ਟੀਕਰਣ ਦੇਣ ਲਈ ਵੀ ਲਿਖ ਸਕਦਾ ਹੈ ਕਿ ਨਹੀਂ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top