Share on Facebook

Main News Page

ਦਿੱਲੀ ਕੋਰਟ ਵਲੋਂ ਕੱਢੇ ਗੈਰ-ਜਮਾਨਤੀ ਵਾਰੰਟ ਪੰਜ ਸਿੱਖਾਂ ਦੇ ਨਹੀਂ, ਸਗੋਂ ਸਾਰੀ ਕੌਮ ਦੇ ਨਾਮ ਹਨ
-
ਪੰਚ ਪਰਧਾਨੀ

ਲੁਧਿਆਣਾ, ੧੦ ਸਤੰਬਰ (ਪੰਚ ਪਰਧਾਨੀ) - ੧੯੮੧ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਸਿੱਖਾਂ ਨਾਲ ਹੋਰ ਰਹੀਆਂ ਵਧੀਕੀਆਂ ਖਿਲ਼ਾਫ ਰੋਸ ਵਜੋਂ ਜਹਾਜ ਅਗਵਾ ਕਰਕੇ ਪਾਕਿਸਤਾਨ ਲਿਜਾਣ ਵਾਲੇ ਪੰਜ ਸਿੱਖਾਂ ਖਿਲਾਫ, ਦਿੱਲ਼ੀ ਦੀ ਸਮੀਰ ਬਾਜਪਾਈ ਦੀ ਕੋਰਟ ਵਲੋਂ ਗੈਰ-ਜਮਾਨਤੀ ਵਾਰੰਟ ਕੱਢ ਕੇ, ਜਿੱਥੇ ਸਿੱਖਾਂ ਖਿਲਾਫ ਬਹੁਗਿਣਤੀ ਦੀ ਅਜੋਕੀ ਸਿਆਸੀ ਨੀਤੀ ਤੇ ਸੋਚ ਨੂੰ ਹੋਰ ਸਪੱਸ਼ਟ ਕੀਤਾ ਹੈ, ਉੱਥੇ ਕਾਨੂੰਨ ਵਿਚਲੇ ਸਿਧਾਂਤ "ਇਕ ਜ਼ੁਰਮ ਲਈ ਇਕ ਸਜ਼ਾ" ਨੂੰ ਵੀ ਖੁੱਲ੍ਹਾ ਚੈਲੰਜ ਕੀਤਾ ਹੈ। ਇਹਨਾਂ ਵਿਚਾਰਾਂ ਦਾ ਇਜ਼ਹਾਰ ਅਕਾਲੀ ਦਲ ਪੰਚ ਪਰਧਾਨੀ ਦੇ ਕੌਮੀ ਪ੍ਰਧਾਨ ਭਾਈ ਕੁਲਵੀਰ ਸਿੰਘ ਬੜਾਪਿੰਡ, ਸੀਨੀਅਰ ਮੀਤ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ, ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ, ਮੀਤ ਪ੍ਰਧਾਨ ਬਾਈ ਬਲਦੇਵ ਸਿੰਘ ਸਿਰਸਾ, ਮੀਤ ਪ੍ਰਧਾਨ ਭਾਈ ਅਮਰੀਕ ਸਿੰਘ ਈਸੜੂ ਤੇ ਸਕੱਤਰ ਜਨਰਲ ਭਾਈ ਮਨਧੀਰ ਸਿੰਘ ਨੇ ਅੱਜ ਇੱਥੋਂ ਜਾਰੀ ਪ੍ਰੈੱਸ ਬਿਆਨ ਵਿਚ ਕੀਤਾ।

ਆਗੂਆਂ ਨੇ ਕਿਹਾ ਕਿ ੨੯ ਸਤੰਬਰ ੧੯੮੧ ਵਿਚ ਜਹਾਜ ਅਗਵਾ ਕਰਕੇ ਪਾਕਿਸਤਾਨ ਵਿਚ ਇਹਨਾਂ ਦੀ ਗ੍ਰਿਫਤਾਰੀ ਹੋਈ ਸੀ ਤੇ ਕੇਸ ਚੱਲਿਆ ਤੇ ਉਮਰ ਕੈਦ ਦੀ ਸਜ਼ਾ ਹੋਈ ਸੀ, ਜਿਸ ਨੂੰ ੧੯੯੫ ਵਿਚ ਪੂਰੀ ਕਰਨ ਤੋਂ ਬਾਅਦ, ਭਾਈ ਸਤਨਾਮ ਸਿੰਘ ਪਾਉਂਟਾ ਸਾਹਿਬ ਸੰਨ ੨੦੦੦ ਵਿਚ ਤੇ ਭਾਈ ਤੇਜਿੰਦਰਪਾਲ ਸਿੰਘ ਸੰਨ ੧੯੯੯ ਵਿਚ ਵਾਪਸ ਭਾਰਤ ਆ ਗਏ ਸਨ, ਜਦ ਕਿ ਬਾਕੀ ਤਿੰਨ ਸਿੰਘ ਭਾਈ ਗਜਿੰਦਰ ਸਿੰਘ, ਭਾਈ ਕਰਨ ਸਿੰਘ ਸ਼੍ਰੀਨਗਰ ਤੇ ਭਾਈ ਜਸਬੀਰ ਸਿੰਘ ਚੀਮਾ ਨੇ ਬਾਹਰਲੇ ਮੁਲਕਾਂ ਵਿਚ ਸਿਆਸੀ ਸ਼ਰਨ ਲੈ ਲਈ ਸੀ, ਅਤੇ ਹੁਣ ਦਿੱਲੀ ਦੇ ਵਧੀਕ ਚੀਫ ਮੈਟਰੋਪੋਲੀਟਨ ਮੈਜਿਸਟ੍ਰੇਟ ਵਲੋਂ ਦਿੱਲੀ ਪੁਲਿਸ ਵਲੋਂ ਪੇਸ਼ ਕੀਤੀ ਚਾਰਜਸ਼ੀਟ ਨਾਲ ਸਹਿਮਤ ਹੋ ਕੇ, ੧੫ ਅਕਤੂਬਰ ੨੦੧੨ ਲਈ ਪੰਜ ਸਿੱਖਾਂ ਦੇ ਗੈਰ-ਜਮਾਨਤੀ ਵਾਰੰਟ ਕੱਢੇ ਦਿੱਤੇ ਗਏ ਹਨ ਅਤੇ ਦਲੀਲ ਇਹ ਦਿੱਤੀ ਗਈ ਹੈ, ਕਿ ਪਾਕਿਸਤਾਨ ਵਿਚ ਇਹਨਾਂ ਖਿਲਾਫ ਜਿਹੜੀਆਂ ਧਾਰਾਵਾਂ ਅਧੀਨ ਕੇਸ ਚੱਲੇ ਸਨ, ਉਹ ਸੰਤੁਸ਼ਟੀਜਨਕ ਨਹੀਂ ਹਨ ਤੇ ਹੁਣ ਭਾਰਤੀ ਢੰਡਵਾਲੀ ਸੰਹਿਤਾ ਦੀ ਧਾਰਾ ੧੨੧ (ਭਾਰਤ ਸਰਕਾਰ ਖਿਲਾਫ ਜੰਗ ਦਾ ਐਲਾਨ), ੧੨੧-ਏ (ਸਟੇਟ ਖਿਲਾਫ ਅਨੇਕਾਂ ਜੁਰਮ ਕਰਨ ਦੀ ਸਾਜ਼ਿਸ਼ ਰਚਣਾ), ੧੨੪-ਏ (ਦੇਸ਼-ਧ੍ਰੋਹ) ਤੇ ੧੨੦-ਬੀ (ਫੌਜਦਾਰੀ ਸਾਜ਼ਿਸ਼) ਦੇ ਅਧੀਨ ਕੇਸ ਚਲਾਉਂਣ ਲਈ ਦਿੱਲੀ ਪੁਲਿਸ ਕੋਲ ਪੁਖਤਾ ਸਬੂਤ ਹਨ।

ਪੰਚ ਪਰਧਾਨੀ ਦੇ ਆਗੂਆਂ ਨੇ ਕਿਹਾ ਕਿ ਸਿੱਖੀ ਦੇ ਧੁਰੇ ਸ੍ਰੀ ਦਰਬਾਰ ਸਹਿਬ ਤੇ ਅਨੇਕਾਂ ਗੁਰੂ-ਘਰਾਂ ਦੀ ਬੇਅਦਬੀ ਕਰਨ ਵਾਲੀ ਦਿੱਲ਼ੀ ਸਰਕਾਰ ਤੇ ਉਸਦੀਆਂ ਅਦਾਲਤਾਂ ਮੁਲਕ ਭਰ ਵਿਚ ਲੱਖਾਂ ਸਿੱਖਾਂ ਦੇ ਕਾਤਲ ਤੇ ਧੀਆਂ-ਭੈਣਾਂ ਦੀ ਬੇਪੱਤੀ ਕਰਨ ਵਾਲਿਆਂ ਨੂੰ ਤਾਂ ਇਕ ਵਾਰ ਵੀ ਸਜ਼ਾ ਦੇਣ ਲਈ ਸਹਿਮਤ ਨਹੀਂ, ਪਰ ਸਿੱਖਾਂ ਵਲੋਂ ਆਪਣੇ ਗੁਰੂ ਤੇ ਗੁਰੂ ਕੇ ਸਿੱਖਾਂ ਲਈ ਕੀਤੀਆਂ ਰੋਸ ਕਾਰਵਾਈਆਂ ਲਈ ਉਹ ਕਾਨੂੰਨ ਤੋਂ ਬਾਹਰ ਜਾ ਕੇ ਸਜ਼ਾ ਦੇਣ ਨੂੰ ਹਮੇਸ਼ਾਂ ਤਿਆਰ ਰਹਿੰਦੀਆਂ ਹਨ ਤੇ ਦਿੱਲ਼ੀ ਕੋਰਟ ਦੇ ਇਹ ਗੈਰ-ਜਮਾਨਤੀ ਵਾਰੰਟ ਕੇਵਲ ਪੰਜ ਸਿੱਖਾਂ ਦੇ ਨਹੀਂ ਸਗੋਂ ਸਮੁੱਚੀ ਕੌਮ ਦੇ ਨਾਮ ਹਨ ਅਤੇ ਸਮੁੱਚੀ ਕੌਮ ਨੂੰ ਇਸਦਾ ਜਵਾਬ ਦੇਣ ਲਈ ਤਿਆਰ ਰਹਿਣਾ ਚਾਹੀਦਾ ਹੈ।

ਜਾਰੀ ਕਰਤਾ:
ਜਸਪਾਲ ਸਿੰਘ ਮੰਝਪੁਰ
ਪ੍ਰੈੱਸ ਸਕੱਤਰ
ਅਕਾਲੀ ਦਲ ਪੰਚ ਪਰਧਾਨੀ
੯੮੫੫੪-੦੧੮੪੩
--
Advocate Jaspal Singh Manjhpur
Gen. Sec.,
Akali Dal Panch Pardhani
0091-985-540-1843


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top