Share on Facebook

Main News Page

ਬੈਂਕੌਕ 'ਚ ਹੋ ਰਹੇ ਨੀਲਧਾਰੀ ਸਮਾਗਮ 'ਚ ਪਰਮਜੀਤ ਸਿੰਘ ਸਰਨਾ ਦਾ ਸ਼ਾਮਿਲ ਹੋਣਾ, ਕੌਮ ਘਾਤਕ ਹੈ
- ਖ਼ਾਲਸਾ ਨਿਊਜ਼ ਟੀਮ

ਪਰਮਜੀਤ ਸਿੰਘ ਸਰਨਾ ਵਲੋਂ ਬੈਂਕੌਕ 'ਚ ਹੋ ਰਹੇ ਨੀਲਧਾਰੀ ਸਮਾਗਮ 'ਚ ਪਰਮਜੀਤ ਸਿੰਘ ਸਰਨਾ ਦਾ ਸ਼ਾਮਿਲ ਹੋਣਾ, ਦੋਗਲਾਪਨ ਨਹੀਂ? ਇੱਕ ਪਾਸੇ ਤਾਂ ਉਹ ਬੰਗਲਾ ਸਾਹਿਬ ਤੋਂ ਮਿਸ਼ਨਰੀ ਪ੍ਰਚਾਰਕ, ਨਿਸ਼ਕਾਮ ਜਾਗਰੂਕ ਪ੍ਰਚਾਰਕਾਂ ਤੋਂ ਕਥਾ ਕਰਵਾਉਂਦੇ ਹਨ, ਦੂਜੇ ਪਾਸੇ ਉਨ੍ਹਾਂ ਹੀ ਪਖੰਡੀ ਸਾਧਾਂ, ਅਖੌਤੀ ਜਥੇਦਾਰਾਂ ਨਾਲ ਸਟੇਜਾਂ ਸਾਂਝੀਆਂ ਕਰਦੇ ਹਨ। ਉਨ੍ਹਾਂ ਦੀ ਇਹ ਦੋਹਰੀ ਸ਼ਖਸੀਅਤ ਕੌਮ ਘਾਤਕ ਹੈ।

ਨੀਲਧਾਰੀ ਸਤਨਾਮ ਸਿੰਘ ਪੀਪਲੀ ਵਾਲੇ ਨੇ, ਜਿਸਨੇ ਆਪਣੀ ਘੱਟ ਰਹੀ ਸਾਖ ਨੂੰ ਬਚਾਉਣ ਲਈ, ਪਿਛਲੇ ਸਾਲ ਸੌ ਢੇਡ ਸੌ ਚੇਲਿਆਂ ਸਮੇਤ ਖੰਡੇ ਬਾਟੇ ਦੀ ਪਾਹੁਲ ਲਈ। ਇਹ ਕੋਈ ਸਿੱਖੀ ਲਈ ਦਰਦ ਨਹੀਂ, ਇਹ ਇਕ ਢਕਵੰਜ ਰਚਿਆ ਗਿਆ, ਸਿੱਖਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਲਈ। ਪੀਪਲੀ ਵਾਲੇ ਵਲੋਂ ਗਾਤਰਾ ਵਾਲੀ ਕਿਰਪਾਨ ਵੀ ਪਾਈ ਹੋਈ ਹੈ, ਅਤੇ ਆਪਣੇ ਪੇਟ 'ਤੇ ਨੀਲਾ ਕਮਰਕੱਸਾ ਵੀ ਬੰਨਿਆ ਹੋਇਆ ਹੈ, ਜੋ ਕਿ ਨੀਲਧਾਰੀ ਪਖੰਡ ਦਾ ਇੱਕ ਹਿੱਸਾ ਹੈ, ਜੋ ਕਿ ਇਨ੍ਹਾਂ ਦੇ ਪਖੰਡੀ ਆਕਾ ਕਿੱਲੇ ਵਾਲੇ ਦੀ ਦੇਣ ਹੈ। ਨੀਲਧਾਰੀ, ਨਾਮਧਾਰੀ ਸੰਪ੍ਰਦਾ ਤੋਂ ਟੁੱਟ ਕੇ ਬਣੇ ਹੋਏ ਨੇ। ਇਨ੍ਹਾਂ ਦਾ ਆਧਾਰ ਪਿਛਲੇ ਸਮੇਂ ਤੋਂ ਘੱਟ ਰਿਹਾ ਸੀ, ਜਿਸ ਕਰਕੇ ਸਤਨਾਮ ਪੀਪਲੀ ਵਾਲੇ ਨੇ ਅੰਮ੍ਰਿਤ ਛੱਕਣ ਦਾ ਇਹ ਖੇਲ ਰੱਚਿਆ।

ਹੁਣ ਇਸਦੇ ਨਾਮ ਨਾਲ ਪਰਮ ਸੰਤ, ਰਾਜਾ ਯੋਗੀ ਜਿਹੇ ਵਿਸ਼ੇਸ਼ਣ ਵੀ ਲੱਗਣ ਲੱਗ ਪਏ ਹਨ, ਜੋ ਕਿ ਇਸ ਦੀ ਚਾਲ ਦਾ ਇਕ ਹੋਰ ਹਿੱਸਾ ਹੈ।

ਬਾਬਾ, ਸੰਤ, ਬ੍ਰਹਮਗਿਆਨੀ, ਰਾਜਾ ਯੋਗੀ ਹੋਰ ਕਿੰਨੇ ਹੀ ਵਿਸ਼ੇਸ਼ਣ ਇਨ੍ਹਾਂ ਪਖੰਡੀਆਂ ਨੇ ਆਪਣੇ ਨਾਵਾਂ ਨਾਲ ਲਾਏ ਹੋਏ ਹਨ, ਕੀ ਇਹ ਸਿੱਖੀ ਹੈ? ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਕਿਸੇ ਵੀ ਸਿੱਖ ਦੇ ਨਾਮ ਨਾਲ ਸੰਤ, ਬ੍ਰਹਮਗਿਆਨੀ ਆਦਿ ਨਹੀਂ ਲੱਗਾ, ਸਿਰਫ ਭਾਈ ਲਗਾਇਆ ਗਿਆ। ਜਿਵੇਂ ਭਾਈ ਗੁਰਦਾਸ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ, ਭਾਈ ਘਨਈਆ, ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ... ਕੀ ਇਹ ਵਿਹਲੜ ਪਖੰਡੀ ਸਾਧ ਇਨ੍ਹਾਂ ਗੁਰਸਿੱਖਾਂ, ਸ਼ਹੀਦਾਂ ਤੋਂ ਵੀ ਮਹਾਨ ਹਨ... ਉੱਚੇ ਨਹੀਂ ਇਹ ਸਾਰੇ ਬੇਸ਼ਰਮ ਤੇ ਲੁੱਚੇ ਹਨ, ਤੇ ਇਨ੍ਹਾਂ ਪਖੰਡੀ ਸਾਧਾਂ ਦੇ ਮਗਰ ਲੱਗਣ ਵਾਲੇ ਵੀ, ਜਿਹੜੇ ਗੁਰੂ ਤੋਂ ਬੇਮੁੱਖ ਹੋ ਇਨ੍ਹਾਂ ਗੁਰੂ ਦ੍ਰੋਹੀਆਂ ਨੂੰ ਮੰਨਦੇ ਹਨ।

ਹੋਰ ਤਾਂ ਹੋਰ ਇਸ ਪੋਸਟਰ 'ਤੇ ਨਜ਼ਰ ਮਾਰੋ, ਇੱਕ ਅੱਧ ਰਾਗੀ ਨੂੰ ਛੱਡ ਕੇ, ਹੈ ਕੋਈ ਚੱਜ ਦਾ ਬੰਦਾ, ਦੋਹਰੀ ਸ਼ਖਸੀਅਤ ਵਾਲਾ ਪਰਮਜੀਤ ਸਿੰਘ ਸਰਨਾ, ਅਖੌਤੀ ਜਥੇਦਾਰ ਤਰਲੋਚਨ ਸਿੰਘ, ਪ੍ਰਤਾਪ ਸਿੰਘ, ਨੰਦਸਰੀ ਸਾਧ, ਪੀਪਲੀ ਵਾਲੇ ਦੇ ਗੁਣ ਗਾਉਣ ਵਾਲਾ ਅਤੇ ਬਾਦਲ ਦੀ ਘਰਵਾਲੀ ਨੂੰ ਸਿੱਖਾਂ ਦੀ ਮਾਂ ਦੱਸਣ ਜਸਬੀਰ ਸਿੰਘ ਪਾਉਂਟੇ ਵਾਲਾ... ਹੈ ਕੋਈ... ਤੇ ਇਸ ਸਮਾਗਮ ਨੂੰ ਲਾਈਵ ਪ੍ਰਸਾਰਿਤ ਕਰਨ ਵਾਲਾ ਅਖੌਤੀ "ਸਿੱਖ ਚੈਨਲ"... ਕੀ ਇਹ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ ਜਾਂ ਪਖੰਡੀ ਸਾਧਾਂ ਦਾ...

 


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top