Share on Facebook

Main News Page

 ਖੰਡੇ ਬਾਟੇ ਦੀ ਪਾਹੁਲ ਨੂੰ ਸੁੰਨਤ (ਮੁਸਲਮਾਨੀ ਰਸਮ) ਨਾਲ ਬਰਾਬਰੀ ਦਾ ਦਰਜਾ ਦਿਤਾ ਜਾ ਰਿਹਾ ਹੈ
- ਨਿਰੰਜਨ ਸਿੰਘ ਕਪੂਰ 07947357650

ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਊਥਾਲ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਭਰਪੂਰ ਸੰਗਤ ਦੀ ਹਜ਼ੂਰੀ ਵਿਚ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਕਰ ਖੰਡੇ ਬਾਟੇ ਦੀ ਪਾਹੁਲ ਨੂੰ ਸੁੰਨਤ (ਮੁਸਲਮਾਨੀ ਰੱਸਮ) ਨਾਲ ਬਰਾਬਰੀ ਦਾ ਦਰਜਾ ਦਿਤਾ ਜਾ ਰਿਹਾ ਹੈ, ਉਹ ਵੀ ਅਨੰਦ ਕਾਰਿਜ ਦੇ ਇਕ ਸਮਾਗਮ ਵਿਚ, ਬਚਿਆਂ ਨੂੰ ਸਿਖਿਆ ਦੇ ਤੌਰ 'ਤੇ, ਅਤੇ ਇਹ ਪ੍ਰਚਾਰ ਕਰ ਰਹੇ ਹਨ, ਭਾਈ ਸਰਨਾ ਸਿੰਘ, ਜਿਸ ਨੂੰ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੇ ਮਸੰਦਾਂ ਨੇ ਪੰਜ ਪਿਆਰਿਆਂ ਵਿੱਚ ਭਰਤੀ ਕਰ ਕੇ, ਸਿੰਘ ਸਾਹਿਬ ਦੀ ਪੱਦਵੀ ਦਿਤੀ ਹੋਈ ਹੈ। ਜਿਸ ਰੀਤ ਨਾਲ ਗੁਰਬਾਣੀ ਸਹਿਮਤ ਨਹੀਂ, ਸੁੰਨਤ ਜਿਹੇ ਕਰਮਕਾਂਡ ਨੂੰ ਗੁਰਬਾਣੀ ਰੱਦ ਕਰਦੀ ਹੈ, ਉਸ ਨੂੰ ਸਰਨਾ ਸਿੰਘ ਮਾਨਤਾ ਦੇ ਕਰ, ਸੰਗਤ ਵਿੱਚ, ਬੱਚਿਆਂ ਵਿੱਚ, ਉਸ ਦਾ ਪ੍ਰਚਾਰ ਕਰ ਰਹੇ ਹਨ। ਵਾਹ ਸਰਨਾ ਸਿੰਘਾ, ਵਾਹ, ਤੇ ਵਾਹ ਖ਼ਾਲਸਾ ਜੀਓ, ਅੱਜ ਸਾਡੇ ਧਰਮ ਅਸਥਾਨ ਗੁਰਦੁਆਰੇ ਵਿੱਚ, ਸਾਡੀਆਂ ਮਾਂਵਾਂ, ਭੈਣਾਂ, ਧੀਆਂ ਦੇ ਸਾਹਮਣੇ, ਮੁਸਲਮਾਨੀ ਮਤਿ, ਸੁੰਨਤ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ, ਤੇ ਅਸੀਂ ਬੇਬੱਸ ਹੋ ਕਰ ਸੁਣ ਰਹੇ ਹਾਂ, ਜ਼ਿੰਦਾ ਲਾਸ਼ਾਂ ਬਣ ਕਰ। ਧ੍ਰਿਗ ਹੈ ਸਾਡਾ ਜੀਵਨ, ਆਤਮਕ ਤੌਰ 'ਤੇ ਅਸੀਂ ਮਰ ਚੁਕੇ ਹਾਂ।

ਅਸੀਂ ਕਲਗੀਧਰ ਪਾਤਿਸ਼ਾਹ ਦੀਆਂ ਕੁਰਬਾਨੀਆਂ ਨੂੰ ਭੁੱਲ ਚੁਕੇ ਹਾਂ, ਸਿੱਖੀ ਸਰੂਪ ਨੂੰ ਤਿਲਾਂਜਲੀ ਦੇ ਬੈਠੇ ਹਾਂ, ਅਖਾਂ ਤੋਂ ਅੰਨੇ ਹੋ ਚੁਕੇ ਹਾਂ, ਕੰਨ ਸਾਡੇ ਖੁਲੇ ਹਨ, ਸੁਣ ਰਹੇ ਹਾਂ, ਪਰ ਜ਼ੁਬਾਨ ਸਾਡੀ ਬੰਦ ਹੈ, ਗੂੰਗੇ ਹੋ ਚੁਕੇ ਹਾਂ, ਕੁਝ ਬੋਲਣ ਤੋਂ ਅਸੱਮਰਥ ਹਾਂ, ਕਿਉ? ਜਿਹੜਾ ਪ੍ਰਚਾਰ ਅੱਜ ਕੱਟੜਪੰਥੀ ਮੁਸਲਮਾਨ ਆਪਣੇ ਧਾਰਮਿਕ ਅਤੇ ਤਾਲੀਮੀ ਅਦਾਰਿਆਂ ਤੋਂ ਕਰਕੇ ਸਾਡੇ ਬੱਚੇ ਅਤੇ ਬੱਚੀਆਂ ਲਈ ਮੁਸੀਬਤਾਂ ਖੜੀਆ ਕਰ ਰਹੇ ਹਨ, ਉਹ ਪ੍ਰਚਾਰ ਅਸਾਂ ਆਪਣੇ ਗੁਰਦੁਆਰਿਆਂ ਤੋਂ ਸ਼ੁਰੂ ਕਰ ਦਿਤਾ ਹੈ। ਇਹ ਹੈ ਸੰਗਤ ਦੀ ਬੱਦ ਬਖ਼ਤੀ ਤੇ ਬੱਦ ਕਿਸਮਤੀ, ਜੋ 12 ਸਾਲ ਤੋਂ ਸਾਡੇ ਗੁਰਦੁਆਰੇ 'ਤੇ ਮਸੰਦਾਂ ਦਾ ਕਬਜ਼ਾ ਹੈ, ਜੋ ਹਰ ਤਰਾਂ ਦੀਆਂ ਮਨਮਾਨੀਆਂ ਕਰ ਕੇ ਸੰਗਤ ਨੂੰ ਸਿੱਖੀ ਦੇ ਮਾਰਗ ਤੋਂ ਦੂਰ ਕਰਣ ਦੀ ਕੋਸ਼ਿਸ਼ ਵਿਚ ਹਨ। ਸਾਡੀਆਂ ਭੋਲੀਆਂ ਭਾਲੀਆਂ ਬੱਚੀਆਂ ਮੁਸਲਮਾਨਾਂ ਦੇ ਚੱਕਰਵੀਯੂ ਵਿੱਚ ਕਿਉਂ ਫੱਸਦੀਆਂ ਜਾ ਰਹੀਆ ਹਨ? ਇਨਾਂ ਨੂੰ ਕਿਸ ਤਰਾਂ ਫਸਾਇਆ ਜਾ ਰਿਹਾ ਹੈ, ਇਹ ਹੈ ਕੱਟੜਪੰਥੀ ਮੁਸਲਮਾਨਾਂ ਦੇ ਪ੍ਰਚਾਰ ਦਾ ਨਤੀਜਾ। ਜੇ ਸਾਡੇ ਗੁਰਦੁਆਰਿਆਂ ਤੋਂ ਇਸ ਤਰਾਂ ਦਾ ਪ੍ਰਚਾਰ ਸ਼ੁਰੂ ਹੋ ਗਿਆ ਹੈ ਤੇ, ਸੰਗਤ ਬੜੇ ਸ਼ੌਕ ਨਾਲ ਸੁਣ ਰਹੀ ਹੈ, ਨੌਜਵਾਨ ਪੀਂੜੀ ਸੁਣ ਰਹੀ ਹੈ। ਤੁਸੀਂ ਸੋਚੋ ਕਿ ਇਸ ਦਾ ਸਿੱਟਾ ਕੀ ਨਿਕਲੇਗਾ? ਇਸ ਤਰਾਂ ਜੇ ਕੋਈ ਵੀ ਅਨਾੜੀ ਬੰਦਾ ਸਰੇ ਆਮ, ਅੰਮ੍ਰਿਤ ਦੀ ਤੁਲਨਾ ਸੁੰਨਤ ਦੇ ਬਰਾਬਰ ਕਰਦਾ ਫਿਰੇ, ਕਲਗੀਧਰ ਪਾਤਿਸਾਹ ਦਾ ਸੱਚਾ ਸਿੱਖ ਤਾਂ ਕਦੇ ਭੀ ਬਰਦਾਸ਼ਤ ਨਹੀਂ ਕਰ ਸਕਦਾ, ਹਾਂ ਭੇਖੀ ਸਿੱਖ ਨੂੰ ਕੋਈ ਫਰਕ ਨਹੀ ਪੈਂਦਾ।

ਇਹ ਪ੍ਰਚਾਰ (ਬਚਨ ਬਿਲਾਸ) ਮਸੰਦਾਂ ਦੇ ਚਹੇਤੇ ਸਰਨਾ ਸਿੰਘ ਨੇ ਸ਼ੁਕਰਵਾਰ 31 ਅਗਸਤ 2012 ਨੂੰ ਦਿਨ ਦੇ 1.45 ਵੱਜੇ ਹਰਮਿੰਦਰ ਸਿੰਘ ਸਪੁਤਰ ਪਰਤਾਪ ਸਿੰਘ ਗਰੋਵਰ ਦੇ ਆਨੰਦ ਕਾਰਜ ਸਮੇਂ, ਗੁਰਦੁਆਰਾ ਗੁਰੂ ਨਾਨਕ ਦਰਬਾਰ, ਕਿੰਗ ਸਟਰੀਟ, ਸਾਊਥਾਲ ਤੋਂ ਤਕਰੀਬਨ 500/600ਮਾਈ ਭਾਈ ਤੇ ਬੱਚਿਆਂ ਦੀ ਸਜੀ ਸੰਗਤ ਵਿਚ ਕੀਤਾ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top