Share on Facebook

Main News Page

੦੨ ਸਤੰਬਰ ੧੨ ਸਰਦਾਰ ਸੁਖਦੀਪ ਸਿੰਘ ਦਾ ਅਨੰਦ ਕਾਰਜ ਬੀਬੀ ਗੁਰਅੰਮ੍ਰਿਤ  ਕੌਰ ਦੇ ਨਾਲ ਗੁਰਮਤਿ ਮੁਤਾਬਿਕ ਹੋਇਆ

ਇਹ ਸੁਖਦੀਪ ਸਿੰਘ, ਸਿੰਘ ਸਭਾ ਸਾਉਥਾਲ ਦੇ ਸਟੇਜ ਸਕੱਤਰ ਹਨ। ਇਹ ਵੀਰ ਇੰਗਲੈਂਡ ਦਾ ਹੈ ਅਤੇ ਇੰਗਲੈਂਡ ਦੇ ਜਮਪਲ ਬਚਿਆਂ ਲਈ ਰੋਲ ਮਾਡਲ ਵੀ ਹੈ। ਇਹ ਸਿੰਘ ਸਭਾ ਦੀ ਸਟੇਜ ਤੋਂ ਸਿੱਖ ਰਹਿਤ ਮਰਯਾਦਾ ਅਤੇ ਸਿੱਖ ਸਿਧਾਂਤਾ ਤੇ ਡੱਟ ਕੇ ਪਹਿਰਾ ਦੇਣ ਦੀ ਜੀਅ ਤੋੜ ਕੌਸ਼ਿਸ ਕਰਦਾ ਹੈ।

ਖਾਲਸਾ ਜੀ ਇਹ ਉਹ ਨਿਧੜਕ ਯੋਧਾ ਹੈ, ਜਦੋਂ ਪ੍ਰੋ: ਦਰਸ਼ਨ ਸਿੰਘ ਜੀ 'ਤੇ ਮੀਰੀ - ਪੀਰੀ ਸਾਉਥਾਲ ਵਿਖੇ ਕੁਝ ਬੁਰਛਾਗਰਦ, ਜਿਹੜੇ ਬਰਮਿੰਘਮ ਅਤੇ ਲੈਸਟਰ ਤੋਂ ਚੜ ਕੇ ਆਏ ਸਨ, ਉਹਨਾਂ ਨੂੰ ਟਾਈਗਰ ਜਥਾ ਯੂ ਕੇ ਨਾਲ ਮੋਢਾ ਨਾਲ ਮੋਢਾ ਲਾ ਕੇ ਮੂਹ ਤੋੜਵਾਂ ਜਵਾਬ ਦਿੱਤਾ ਸੀ।

ਅਕਾਲ ਪੁਰਖ ਬਖਸ਼ਿਸ ਕਰਨ, ਇਹ ਵੀਰ ਇਸ ਤਰ੍ਹਾਂ ਪ੍ਰਬੰਧਕੀ ਚਿੱਕੜ ਵਿਚ ਕਮਲ ਦੀ ਨਿਆਈਂ ਖਿੜਿਆ ਰਹੇ ਤੇ, ਗੁਰਮਤਿ ਦੀ ਮਹਿਕ ਬਿਖੇਰਦਾ ਰਹੇ।

ਪ੍ਰੋ. ਦਰਸ਼ਨ ਸਿੰਘ ਖ਼ਾਲਸਾ, ਗਿਆਨੀ ਜਗਤਾਰ ਸਿੰਘ ਜਾਚਕ, ਬਾਬਾ ਰਾਮ ਸਿੰਘ ਦਮਦਮੀ ਟਕਸਾਲ, ਬਾਬਾ ਬਲਜੀਤ ਸਿੰਘ ਦਾਦੂਵਾਲ, ਗਿਆਨੀ ਹਰਿੰਦਰ ਸਿੰਘ ਅਲਵਰ, ਭਾਈ ਸਤਵਿੰਦਰ ਸਿੰਘ ਅਤੇ ਹਰਵਿੰਦਰ ਸਿੰਘ ਦਿੱਲੀ ਵਾਲਿਆਂ ਵਲੋਂ ਸ੍ਰ. ਸੁੱਖਦੀਪ ਸਿੰਘ ਅਤੇ ਬੀਬੀ ਗੁਰਅੰਮ੍ਰਿਤ ਕੌਰ ਨੂੰ ਆਨੰਦ ਕਾਰਜ ਦੀਆਂ ਸ਼ੁਭ ਅਸੀਸਾਂ।

ਇਕ ਵਾਰੀ ਫਿਰ ਦਿਲ ਦੀਆਂ ਗਹਰਾਇਆਂ ਤੋਂ ਵੀਰ ਸੁਖਦੀਪ ਸਿੰਘ ਤੇ ਬੀਬੀ ਅੰਮ੍ਰਿਤ ਕੌਰ ਨੂੰ ਲੱਖ ਲੱਖ ਵਧਾਈ ਹੋਵੇ ਜੀ।

- ਜਗਰੂਪ ਸਿੰਘ ਟਾਇਗਰ ਜਥਾ ਯੂ ਕੇ
 


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top