Share on Facebook

Main News Page

ਫਤਹਿ ਮਲਟੀਮੀਡਿਆ ਟੀਮ ਵਲੋਂ ਪਿੰਡ ਰਾਮੂਵਾਲਾ ਨਵਾਂ, ਮੋਗਾ ਵਿਖੇ ਗੁਰਮਤਿ ਪ੍ਰਚਾਰ

ਗੁਰਮਤਿ ਪ੍ਰਚਾਰ ਉਪਰਾਲਾ.. ਪਿੰਡ ਰਾਮੂਵਾਲਾ ਨਵਾਂ... ਮੋਗਾ... 01 ਸਤੰਬਰ ਨੂੰ ਗੁਰਮਤਿ ਪ੍ਰਚਾਰ ਹਿੱਤ ਫਤਹਿ ਮਲਟੀਮੀਡਿਆ ਟੀਮ ਪਿੰਡ ਰਾਮੂਵਾਲਾ ਪਹੁੰਚੀ। ਜਿਥੇ ਪ੍ਰੋਜੈਕਟਰ ਸਕ੍ਰੀਨ 'ਤੇ ਧਾਰਮਿਕ ਫਿਲਮ, ਸਲਾਇਡ ਸ਼ੋ,ਅਤੇ ਭਿੰਡਰ ਕਲਾਂ ਵਿੱਚ ਵਰਤੀ ਦੁਖਦਾਈ ਘਟਨਾ ਸੰਗਤਾਂ ਨੂੰ ਦਿਖਾਈ ਗਈ। ਉਪਰੰਤ ਸਵਾਲ ਜਵਾਬ ਦੇ ਪ੍ਰੋਗ੍ਰਾਮ ਰਾਹੀਂ, ਉਨ੍ਹਾਂ ਨੂੰ ਗੁਰਮਤਿ ਸੰਬਧੀ ਜਾਣਕਾਰੀ ਦਿੱਤੀ ਗਈ ਅਤੇ ਗੁਰੂ ਗਰੰਥ ਸਾਹਿਬ ਜੀ ਨੂੰ ਪੂਜਣ, ਤੇ ਮੰਨਣ ਦੀ ਥਾਂ, ਵਿਚਾਰਨ ਲਈ ਪ੍ਰੇਰਿਆ ਗਿਆ। ਇਸ ਮੌਕੇ ਵੀਰ ਜਸਵਿੰਦਰ ਸਿੰਘ ਬਟਾਲਾ ਨੇ ਇਸ ਸਾਰੇ ਉਪਰਾਲੇ ਨੂੰ ਉਲੀਕਣ ਦੀ ਜਿੰਮੇਵਾਰੀ ਨਿਭਾਈ, ਪਿੰਡ ਚੁਪਕੀਤੀ ਤੋਂ ਵੀਰ ਕਵਲਦੀਪ ਸਿੰਘ, ਏਕਮ ਸਿੰਘ ਤੇ ਉਨ੍ਹਾਂ ਨਾਲ ਹੋਰ ਵੀ ਵੀਰ ਇਸ ਮੌਕੇ ਹਾਜਰ ਸਨ।

ਗੁਰਮਤਿ ਪ੍ਰਚਾਰ ਦੌਰੇ ਪਿੰਡ ਰਾਮੂਵਾਲਾ ਤੋਂ ਵਾਪਸੀ ਆਉਂਦੇ ਵੇਲੇ ਅਚਾਨਕ ਬਾਰਿਸ਼ ਆ ਜਾਣ ਕਾਰਨ, ਜਗਰਾਓਂ ਤੋਂ ਪਹਿਲਾਂ ਬਿਪ ਦੇ ਪੇਟ੍ਰੋਲ ਪੰਪ ਦੇ ਬਾਹਰ ਬਾਰਿਸ਼ ਰੁਕਣ ਦਾ ਇੰਤਜਾਰ ਕਰਦੇ ਹੋਏ.. ਤੇ ਸਮਾਂ ਰਾਤ ਦਾ 11.50 ਮਿੰਟ। ਇਥੇ 1 ਘੰਟੇ ਦਾ ਸਮਾਂ ਬੀਤਿਆ, ਬਾਰਿਸ਼ ਕੁਝ ਘੱਟ ਹੋਣ 'ਤੇ ਇਥੋਂ ਚਲਣ ਉਪਰੰਤ ਕੁਝ ਅੱਗੇ ਪਹੁੰਚਦੇ ਹੀ, ਬਾਰਿਸ਼ ਨੇ ਫਿਰ ਇੱਕ ਵਾਰ ਰੁਕਣ 'ਤੇ ਮਜਬੂਰ ਕਰ ਦਿੱਤਾ.. ਜਿਸ ਦੌਰਾਨ ਸਿਧਵਾਂ ਕਲਾਂ ਦੇ ਮੋੜ ਤੇ ਇੱਕ ਛੱਤ ਹੇਠਾਂ ਤਕਰੀਬਨ 30 ਮਿੰਟ ਦਾ ਸਮਾਂ ਬੀਤਿਆ ਤੇ ਰਾਤ ਬਿਤਦੀਆਂ ਬਿਤਦੀਆਂ 2-30 ਵਜੇ ਅਸੀਂ ਲੁਧਿਆਣਾ ਪਹੁੰਚੇ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top