ਅੱਜ ਕੈਲਗਰੀ ਸ਼ਹਿਰ ਵਿੱਚ ਭਾਈ ਦਿਲਾਵਰ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ 
    ਗਿਆ। ਦੀਵਾਨ ਦੀ ਸਮਾਪਤੀ ਤੋਂ ਬਾਅਦ ਕੁਝ ਸਾਧਾਂ ਦੇ ਚੇਲਿਆਂ ਵਲੋਂ ਹਰੀ ਸਿੰਘ ਰੰਧਾਵੇ ਦੀਆਂ 
    ਸੀਡੀਆਂ ਵੰਡਣ ਦੀ ਕੋਸਿਸ਼ ਕੀਤੀ ਗਈ। ਕੁੱਝ ਜਾਗਰੂਕ ਅਤੇ ਜੁਝਾਰੂ ਬਿਰਤੀ ਦੇ ਸਿੰਘਾਂ ਵਲੋਂ 
    ਇਸਦਾ ਵਿਰੋਧ ਕੀਤਾ ਗਿਆ। ਜਾਗਰੂਕ ਸਿੰਘਾਂ ਵਲੋਂ ਇਹਨਾ ਨੂੰ ਸੀਡੀਆਂ ਵੰਡਣ ਤੋਂ ਰੋਕ ਦਿੱਤਾ 
    ਗਿਆ। ਓਥੇ ਇਹਨਾ ਦੀ ਇੱਕ ਨਹੀਂ ਚੱਲੀ। ਆਪਣੀਆਂ ਕੋਸ਼ਿਸ਼ਾਂ ਵਿੱਚ ਨਾਕਾਮ ਹੋਣ
    'ਤੇ ਹਰੀਏ ਰੰਧਾਵੇ 
    ਦੇ ਚੇਲਿਆਂ ਵੱਲੋਂ ਵਿਰੋਧ ਕਰ ਰਹੇ ਸਿੰਘਾਂ ਨੂੰ ਫੋਨ
    'ਤੇ ਧਮਕੀਆਂ ਦਿੱਤੀਆਂ ਗਈਆਂ ਅਤੇ ਪਿਛਾ 
    ਵੀ ਕੀਤਾ ਗਿਆ। 
    ਬਾਅਦ ਵਿੱਚ ਇਹਨਾ ਵੱਲੋਂ ਜਾਗਰੂਕ ਸਿੰਘਾਂ 
    'ਤੇ ਹਮਲਾ ਕਰਨ ਦੀ ਕੋਸਿਸ਼ 
    ਕੀਤੀ ਜਿੱਥੇ ਲੈਣੇ ਦੇ ਦੇਣੇ ਪੈ ਗਏ ਅਤੇ ਸਾਧ ਟੋਲੇ ਦੇ ਤਿਨ ਮੋਹਰੀ ਆਗੂਆਂ ਗੁਰਤੇਜ, ਗੁਰਮੇਲ, 
    ਰਣਬੀਰ (ਬਿੱਟੂ ) ਨੂੰ ਇਤਿਹਾਸਿਕ ਕੁਟਾਪਾ ਚਾੜਿਆ ਗਿਆ। ਕੈਲਗਰੀ ਵਿੱਚ ਹੋਈ ਇਹ ਮੰਦਭਾਗੀ ਘਟਣਾ 
    ਦਮ ਤੋੜ ਰਹੇ ਸਾਧ ਟੋਲੇ ਲਈ ਇੱਕ ਸਬਕ ਹੈ ਕਿ ਓਹ ਗੁਰੂ ਕੇ ਸਿੱਖਾਂ ਦੇ ਰੋਹ ਨੂੰ ਹੋਰ ਨਾ 
    ਅਜਮਾਉਣ ਅਤੇ ਬਾਜ਼ ਆ ਜਾਣ। ਯਾਦ ਰਹੇ ਕਿ ਕੁੱਟ ਖਾਨ ਵਾਲੇ 
    ਸੱਜਣ ਓਹੀ ਨੌਜਵਾਨ ਹਨ ਜਿੰਨਾ ਨੇ ਐਡਮਿੰਟਨ, ਕੈਨੇਡਾ ਵਿੱਚ ਵੀ ਭਾਈ ਧੁੰਦਾ ਦੇ ਦੀਵਾਨਾਂ 
    ਵਿੱਚ ਖਲਲ ਪਾਉਣ ਦੀ ਕੋਸਿਸ਼ ਕੀਤੀ ਗਈ। ਏਹੀ ਗਰੁਪ ਬਾਅਦ ਵਿੱਚ ਹਰੀਏ ਰੰਧਾਵੇ ਦਾ ਪ੍ਰੋਗ੍ਰਾਮ 
    ਕਰਵਾਉਣ ਲਈ ਜਿੰਮੇਵਾਰ ਹੈ।