Share on Facebook

Main News Page

ਭਾਈ ਰਾਜੋਆਣਾ ਵੱਲੋਂ ਵੋਟਾਂ 'ਚ ਕਾਲੀ ਦਲ ਲਈ ਕੀਤੀ ਹੋਈ ਅਪੀਲ
-
ਕੁਲਦੀਪ ਸਿੰਘ ਡਬਹਾਲੀ

ਭਾਈ ਰਾਜੋਆਣਾ ਕਾਂਗਰਸ ਨੂੰ ਸਿੱਖਾਂ ਦੀ ਕਾਤਲ ਜਮਾਤ ਕਹਿ ਕੇ ਤਾਂ ਵੋਟਾਂ ਨਾ ਪਾਉਣ ਦੀ ਅਪੀਲ ਕਰ ਰਿਹਾ ਹੈ, ਪਰ ਜਿਸ ਬਾਦਲ ਨੂੰ ਵੋਟਾਂ ਪਾਉਣ ਲਈ ਕਹਿ ਰਿਹਾ ਹੈ, ਕੀ ਉਹ ਬਾਦਲ ਦਲ ਸਿਖਾਂ ਦਾ ਹਮਦਰਦ ਹੈ ..? ਚਲੋ ਕਾਂਗਰਸ ਤਾਂ ਸਿੱਖਾਂ ਦੀ ਪਹਿਲਾਂ ਤੋਂ ਹੀ ਦੁਸ਼ਮਣ ਚਲੀ ਆ ਰਹੀ ਹੈ, ਪਰ ਬਾਦਲ ਨੈ ਵੀ ਅੱਜ ਤੱਕ ਹਮੇਸ਼ਾ ਕੌਮ ਦੇ ਵਿਰੋਧੀਆਂ ਦਾ ਸਾਥ ਦਿਤਾ ਹੈ, ਭਾਵੇਂ ਉਹ ਨਿਰੰਕਾਰੀ ਕਾਂਡ ਹੋਵੇ, ਸਿਰਸੇ ਵਾਲੇ ਦਾ ਹੋਵੇ, ਰਾਧਾ ਸੁਆਮੀਆਂ ਦਾ ਹੋਵੇ, ਭਨਿਆਰਾਂ ਵਾਲੇ ਦਾ ਹੋਵੇ, ਨੂਰ ਮਹਿਲੀਏ ਹੋਵੇ, ਜਾਂ ਪੂਹਲੇ ਦੁਸ਼ਟ ਦਾ ਹੋਵੇ। ਇਹ ਸਾਰੇ ਬਾਦਲ ਦੇ ਰਾਜ ਸਮੇਂ ਹੀ ਸਿਰ ਚੁਕਦੇ ਹਨ, ਤੇ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਦੇ ਹਨ, ਤੇ ਇਹਨਾਂ ਦੁਸ਼ਟਾ ਦਾ ਵਿਰੌਧ ਕਰਦੇ ਹੋਏ ਸ਼ਹੀਦ ਹੋਏ ਸਿੱਖ ਨੌਜਵਾਨਾਂ ਦੇ ਕਾਤਲਾਂ 'ਤੇ ਅੱਜ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ, ਸਗੋਂ ਬਾਦਲ ਸਰਕਾਰ ਨੇ ਉਹਨਾਂ ਦਾ ਬਚਾਅ ਕੀਤਾ ਹੈ, ਤੇ ਜਿਹੜੀ ਬੀ.ਜੇ.ਪੀ ਨਾਲ ਬਾਦਲ ਸਾਂਝ ਪਾਈ ਬੈਠਾ ਹੈ, ਉਸ ਦੇ ਮੁੱਖੀ ਅਡਵਾਨੀ ਨੇ ਆਪਣੀ ਕਿਤਾਬ 'ਚ ਆਪ ਮੰਨਿਆ ਹੈ, ਕਿ ਇੰਦਰਾ ਗਾਧੀ ਤੋਂ ਅਕਾਲ ਤਖਤ ਸਾਹਿਬ ਤੇ ਹਮਲਾ ਉਹਨਾਂ (ਭਾਜਪਾ) ਦੇ ਕਹਿਣ ਤੇ ਹੋਇਆ ਹੈ।

ਤੇ ਫੇਰ ਜੇ ਭਾਈ ਰਾਜੋਆਣਾ ਕਹਿ ਰਿਹਾ ਹੈ, ਕਿ ਸਿਮਰਨਜੀਤ ਸਿੰਘ ਮਾਨ ਮੈਨੂੰ ੧੭ ਸਾਲ 'ਚ ਜੇਲ੍ਹ ਚ ਨਹੀਂ ਮਿਲਣ ਆਇਆ, ਕੀ ਉਹ ਦੱਸ ਸਕਦੇ ਹਨ ਕਿ ਬਾਦਲ ਨੇ ਉਸ ਨਾਲ ਕਿਨੀੰਆਂ ਮੁਲਾਕਾਤਾਂ ਕੀਤੀਆਂ ਹਨ? ਅਸੀਂ ਦੱਸ ਦੇਣਾ ਚਾਹੁੰਦੇ ਹਾਂ, ਕਿ ਜੇ ਕਾਂਗਰਸ ਸਾਡੀ ਜਾਹਿਰਾ ਤੌਰ ਤੇ ਦੁਸ਼ਮਣ ਹੈ, ਤੇ ਬਾਦਲ ਸਾਡਾ ਬੁੱਕਲ 'ਚ ਛੁਪਿਆ ਦੁਸ਼ਮਣ ਹੈ, ਜੋ ਸਾਨੂੰ ਸਾਡੇ ਹੀ ਭੇਸ਼ 'ਚ ਹੋਣ ਕਰਕੇ ਸਾਡਾ ਤੇ ਕੌਮ ਦਾ ਨੁਕਸਾਨ ਕਰਦਾ ਹੈ, ਪਰ ਅਸੀਂ ਬਹੁਤੇ ਲੋਕ ਸਮਝ ਨਹੀਂ ਪਾਉਦੇਂ।

ਹੁਣ ਅਸੀਂ ਰਾਜੋਆਣਾ ਸਾਹਿਬ ਦੀ ਇਹ ਅਪੀਲ ਮੰਨ ਲੈਂਦੇ ਹਾਂ, ਕਿ ਕਾਂਗਰਸ ਸਿੱਖਾਂ ਦੀ ਕਾਤਲ ਜਮਾਤ ਹੈ, ਇਸ ਕਰਕੇ ਇਹਨਾਂ ਨੂੰ ਵੋਟ ਨਹੀਂ ਪਾਉਣੀ, ਪਰ ਬਾਦਲ ਦਲ ਨੇ ਅੱਜ ਤੱਕ ਕਿਹੜਾ ਸਿੱਖਾਂ ਲਈ ਮਾਅਰਕਾ ਮਾਰਿਆ ਹੈ, ਜਿਸ ਕਰਕੇ ਉਹਨਾਂ ਨੂੰ ਪਾਈਏ ...? ਭਾਈ ਰਾਜੋਆਣਾ ਪੰਥਕ ਲੀਡਰ ਸ੍ਰ.ਸਿਮਰਨਜੀਤ ਸਿੰਘ ਮਾਨ, ਦਲਜੀਤ ਸਿੰਘ ਬਿਟੂ ਤੇ ਹੋਰਾਂ ਨੂੰ ਨੂੰ ਮਾੜਾ ਕਹਿ ਰਹੇ ਹਨ, ਅਸੀਂ ਪੁਛਣਾ ਚਾਹੁੰਦੇ ਹਾਂ ਕੀ ਉਹ ਬਾਦਲ ਤੋਂ ਵੀ ਮਾੜ੍ਹੇ ਹਨ ...?

ਰਾਜੋਆਣਾ ਸਾਬ, ਬੱਬੂ ਮਾਨ ਦਾ ਗੀਤ ਅੱਜ ਸੱਚ ਹੁੰਦਾ ਜਾਪ ਰਿਹਾ ਹੈ, ਗੀਤ ਦੀਆ ਸਤਰਾਂ ਨੇ...

ਜੋ ਧਰਮ ਲਈ ਮਰਦੈ ਉਹਨੂੰ ਕਿਥੇ ਯਾਦ ਕੋਈ ਕਰਦੈ, ਜੋ ਪਾਵਰ ਵਿੱਚ ਹੁੰਦੈ ਉਹ ਦਾ ਹਰ ਕੋਈ ਪਾਣੀ ਭਰਦੈ...


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top