Share on Facebook

Main News Page

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਨੂੰ ਥਾਣੇ ਅੰਦਰ ਗੋਲੀ ਮਾਰੀ

  • ਗੁਰੂ ਸਾਹਿਬ ਦੇ ਅੰਗ ਪਾੜ੍ਹਣ ਵਾਲੇ ਦੋਸ਼ੀ ਨੂੰ ਥਾਣੇ ਦੀ ਹਵਾਲਾਤ ਚ ਹੀ ਇਕ ਸਿੰਘ ਨੇ ਮਾਰੀ ਗੋਲੀ

ਸਾਹਨੇਵਾਲ, 31 ਅਗਸਤ (ਹਰੀ ਸਿੰਘ): ਜੁਗੋ ਜੁੱਗ ਅਟੱਲ ਪ੍ਰਗਟ ਗੁਰਾਂ ਦੇ ਦੇਹਿ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਚਾਂਈ-ਚਾਂਈ ਸ਼ਰਧਾ ਨਾਲ ਮਨਾਉਣ ਲਈ ਸਿੱਖ ਸੰਗਤਾਂ ਵੱਲੋਂ ਸਾਹਨੇਵਾਲ ਜੀ. ਟੀ. ਰੋਡ ਤੇ ਸਥਿਤ ਸ੍ਰੀ ਗੁਰੂ ਅਰਜਨ ਦੇਵ ਜੀ ਗੁਰਦੁਆਰਾ ਸਾਹਿਬ ਵਿਖੇ ਆਰੰਭ ਕਰਵਾਏ, ਸ੍ਰੀ ਅਖੰਡ ਪਾਠ ਨੂੰ ਖੰਡਿਤ ਕਰਨ ਲਈ ਨਸ਼ੇ ਚ ਧੁੱਤ ਪ੍ਰਵਾਸੀ ਮਜ਼ਦੂਰਾਂ ਨੇ ਬੀਤੀ ਰਾਤ ਗੁਰਦੁਆਰਾ ਸਾਹਿਬ ਤੇ ਹਮਲਾ ਕਰ ਦਿੱਤਾ ਅਤੇ ਗੁਰੂ ਸਾਹਿਬ ਦੇ ਅੰਗ ਪਾੜ੍ਹ ਦਿੱਤੇ। ਮੌਕੇ ਤੇ ਕਾਬੂ ਕੀਤੇ ਦੋਸ਼ੀ ਨੂੰ ਇਕ ਅਣਖ਼ੀ ਸਿੰਘ ਨੇ ਸਾਹਨੇਵਾਲ ਥਾਣੇ ਦੀ ਹਵਾਲਾਤ ਚ ਗੋਲੀ ਮਾਰ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ।

ਇਸ ਹਿਰਦੇਵੇਦਕ ਘਟਨਾ ਨਾਲ ਹਲਕੇ ਚ ਰੋਹ, ਰੋਸ ਤੇ ਤਣਾਅ ਸਿਖ਼ਰਾਂ ਤੇ ਪੁੱਜ ਗਿਆ ਹੈ ਅਤੇ ਇਲਾਕਾ ਪੁਲਿਸ ਛਾਉਣੀ ਚ ਤਬਦੀਲ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਰਾਤ ਗੁਰਦੁਆਰਾ ਗੁਰੂ ਅਰਜਨ ਸਾਹਿਬ ਜੀ. ਟੀ. ਰੋਡ ਸਾਹਨੇਵਾਲ ਵਿਖੇ ਚੱਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਮੌਕੇ ਇਕ ਬਿਹਾਰੀ ਦਲੀਪ ਕੁਮਾਰ ਪੁੱਤਰ ਟੀਨੂ ਧਨਕਰ ਜਿਹੜਾ ਕੇ ਸ਼ਰਾਬ ਦੇ ਨਸ਼ੇ ਚ ਟੱਲੀ ਸੀ। ਆਪਣੇ 6-7 ਸਾਥੀਆਂ ਸਮੇਤ ਗੁਰਦੁਆਰਾ ਸਾਹਿਬ ਦੀ ਕੰਧ ਟੱਪ ਅੰਦਰ ਦਾਖਲ ਹੋਇਆ ਅਤੇ ਉਹ ਨੇ ਦਰਬਾਰ ਸਾਹਿਬ ਦਾ ਸੀਸੇ ਵਾਲਾ ਦਰਵਾਜ਼ਾ ਇੱਟ ਨਾਲ ਤੋੜ ਕੇ ਅੰਦਰ ਦਾਖਲ ਹੋ ਗਿਆ ਅਤੇ ਰੌਲ ਤੇ ਬੈਠੇ ਗ੍ਰੰਥੀ ਸਿੰਘ ਜੋਰਾ ਸਿੰਘ ਨੂੰ ਪਿਛਲੇ ਪਾਸਿਓਂ ਫੜ੍ਹ ਕੇ ਥੜਾ ਸਾਹਿਬ ਤੋਂ ਥੱਲੇ ਸੁੱਟ ਦਿੱਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਕ 393-394 ਪਾੜ ਕੇ ਹੱਥ ਵਿੱਚ ਮਰੋੜ ਲਿਆ ਇਸੇ ਦੌਰਾਨ ਗੁਰੂ ਸਾਹਿਬ ਦਾ ਹੈਡ ਗ੍ਰੰਥੀ ਜਸਵੰਤ ਸਿੰਘ ਦੀ ਅੱਖ ਖੁੱਲ੍ਹ ਗਈ ਅਤੇ ਉਸ ਨੇ ਲੋਹੇ ਦੀ ਪਾਈਪ ਨਾਲ ਦੋਸ਼ੀ ਤੇ ਹਮਲਾ ਕਰ ਦਿੱਤਾ।

ਗੁਰਦੁਆਰਾ ਸਾਹਿਬ ਵਿੱਚ ਪੈਂਦੇ ਰੌਲੇ ਨੂੰ ਸੁਣ ਕੇ ਸੜ ਤੋਂ ਕਾਰ ਰਾਹੀਂ ਦਾ ਰਿਹਾ ਠੇਕੇਦਾਰ ਸੁਰਿੰਦਰ ਸਿੰਘ ਦੀ ਗੱਡੀ ਰੋਕ ਗੁਰਦੁਆਰਾ ਸਾਹਿਬ ਵਿਖੇ ਆ ਗਿਆ ਜਿਸ ਤੇ ਬਾਹਰ ਖੜ੍ਹੇ 5-6 ਦੋਸ਼ੀ ਭੱਜ ਗਏ। ਸੁਰਿੰਦਰ ਸਿੰਘ ਅਤੇ ਗ੍ਰੰਥੀ ਸਿੰਘ ਨੇ ਦੋਸ਼ੀ ਦੇ ਹੱਥ ਵਿੱਚੋਂ ਮਰੋੜਿਆ ਹੋਇਆ ਗੁਰੂ ਸਾਹਿਬ ਦਾ ਅੰਗ ਖੋਹ ਲਿਆ ਅਤੇ ਦੋਸ਼ੀ ਨੂੰ ਫੜ੍ਹ ਕੇ ਪੁਲਿਸ ਹਵਾਲੇ ਕਰ ਦਿੱਤਾ। ਇਸ ਦੁਖਦਾਈ ਘਟਨਾ ਦੀ ਸੂਚਨਾ ਮਿਲਣ ਤੇ ਰਾਤ ਨੂੰ ਹੀ ਇਲਾਕੇ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਗੁਰਦੁਆਰਾ ਸਾਹਿਬ ਵਿਖੇ ਇਕੱਤਰ ਹੋ ਗਈਆਂ ਅਤੇ ਪੁਲਿਸ ਨੇ ਮੌਕੇ ਤੇ ਫੜ੍ਹੇ ਗਏ ਦੋਸ਼ੀ ਦਲੀਪ ਕੁਮਾਰ ਦੀ ਨਿਸ਼ਾਨਦੇਹੀ ਤੇ ਉਸਦੇ ਕੁਝ ਸਾਥੀਆਂ ਨੂੰ ਵੀ ਹਵਾਲਾਤ ਵਿੱਚ ਬੰਦ ਕਰ ਦਿੱਤਾ। ਬਾਅਦ ਦੁਪਹਿਰ 3 ਵਜੇ ਸਮਰਾਲਾ ਨੇੜੇ ਕੁੱਬੇ ਪਿੰਡ ਦਾ ਸਿੰਘ ਮਨਦੀਪ ਸਿੰਘ ਆਪਣੇ ਇਕ ਸਾਥੀ ਸਮੇਤ ਸਾਹਨੇਵਾਲ ਥਾਣੇ ਪੁੱਜਿਆ ਅਤੇ ਉਸ ਨੇ ਹਵਾਲਾਤ ਵਿੱਚ ਬੰਦ ਦਲੀਪ ਕੁਮਾਰ ਅਤੇ ਉਸਦੇ ਸਾਥੀਆਂ ਤੋਂ ਪੁੱਛਿਆ, ਕਿ ਕਿਸ ਵਿਅਕਤੀ ਨੇ ਗੁਰੂ ਸਾਹਿਬ ਨੂੰ ਖੰਡਿਤ ਕੀਤਾ ਸੀ ਜਿਵੇਂ ਹੀ ਦਲੀਪ ਕੁਮਾਰ ਦੇ ਸਾਥੀਆਂ ਨੇ ਦਲੀਪ ਕੁਮਾਰ ਵੱਲ ਇਸ਼ਾਰਾ ਕੀਤਾ ਤਾਂ ਮਨਦੀਪ ਸਿੰਘ ਨੇ ਆਪਣੇ ਰਿਵਾਲਵਰ ਵਿੱਚੋਂ ਉਸਤੇ ਗੋਲੀਆਂ ਦਾਗ ਦਿੱਤੀਆਂ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਪੁਲਿਸ ਨੇ ਮਨਦੀਪ ਸਿੰਘ ਨੂੰ ਤਾਂ ਮੌਕੇ ਤੇ ਗ੍ਰਿਫਤਾਰ ਕਰ ਲਿਆ ਪ੍ਰੰਤੂ ਉਸਦਾ ਸਾਥੀ ਫਰਾਰ ਹੋ ਗਿਆ।

ਘਟਨਾ ਤੋਂ ਤੁਰੰਤ ਬਾਅਦ ਪੁਲਿਸ ਨੇ ਥਾਣੇ ਨੂੰ ਸੀਲ ਕਰ ਦਿੱਤਾ ਅਤੇ ਪੂਰਾ ਇਲਾਕਾ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ। ਇਸ ਮੌਕੇ ਅਕਾਲੀ ਆਗੂ ਸੰਤਾਂ ਸਿੰਘ ਓਮੈਦਪੁਰੀ, ਬਾਬਾ ਜਗਰੂਪ ਸਿੰਘ ਸਾਹਨੇਵਾਲ, ਸ਼੍ਰੋ. ਕਮੇਟੀ ਮੈਂਬਰ ਚਰਨ ਸਿੰਘ ਆਲਮਗੀਰ, ਹਰਪਾਲ ਸਿੰਘ ਜੱਲਾ, ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਦੇ ਪ੍ਰਧਾਨ ਕਸਤੂਰਾ ਸਿੰਘ ਆਦਿ ਇਸ ਸਮੇਂ ਮੌਕੇ ਤੇ ਪੁੱਜੇ ਹੋਏ ਹਨ ਅਤੇ ਡੀ. ਸੀ. ਪੀ. ਗੁਰਪ੍ਰੀਤ ਸਿੰਘ ਤੂਰ ਅਗਵਾਈਵਿੱਚ ਪੁਲਿਸ ਵੱਡੀ ਗਿਣਤੀ ਵਿੱਚ ਤਾਇਨਾਤ ਹੈ। ਗੰਭੀਰ ਜ਼ਖਮੀ ਹੋਏ ਬਿਹਾਰੀ ਦਲੀਪ ਕੁਮਾਰ ਨੂੰ ਲੁਧਿਆਣਾ ਦਾ ਅਲੋਪੋ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਵੱਲੋਂ ਦੇਰ ਰਾਤ ਉਸਦਾ ਅਪਰੇਸ਼ਨ ਕੀਤਾ ਗਿਆ, ਡਾਕਟਰਾਂ ਅਨੁਸਾਰ ਉਸਦੀ ਹਾਲਾਤ ਬੇਹੱਦ ਗੰਭੀਰ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿਚੋਂ ਇਕ ਪੰਨ੍ਹਾ ਫ਼ਾੜ੍ਹਨ ਦੀ ਘਟਨਾ ਨੇ ਸਿੱਖਾਂ ਦੇ ਹਿਰਦਿਆਂ ਨੂੰ ਭਾਰੀ ਠੇਸ ਪਹੁੰਚਾਈ ਹੈ। ਅੱਜ ਸਿੱਖ ਸੰਗਤ ਦੀ ਹਾਜ਼ਰੀ ਦੇ ਵਿਚ ਸਿੰਘ ਸਹਿਬਾਨਾਂ ਨੇ ਸਿੱਖ ਗੁਰਮਰਿਆਦਾ ਅਨੁਸਾਰ ਪਹਿਲਾਂ ਖੰਡਤ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼੍ਰੀ ਅਖ਼ੰਡ ਪਾਠ ਸਾਹਿਬ ਅੱਗੇ ਖਿਮਾ ਯਾਚਨਾ ਕਰਨ ਦੇ ਲਈ ਪਹਿਲਾਂ ਅਰਦਾਸ ਕਰਨ ਉਪਰੰਤ ਸੁੱਖ ਆਸਨ ਕੀਤਾ। ਉਸ ਤੋਂ ਉਪਰੰਤ ਸੰਗਤ ਨੇ ਪਛਸ਼ਾਤਾਪ ਵਜੋਂ ਸ਼੍ਰੀ ਅਖ਼ੰਡ ਪਾਠ ਸਾਹਿਬ ਦੇ ਖੰਡਤ ਤੇ ਬੇਅਦਬੀ ਦੀ ਭੁੱਲ ਬਖ਼ਸ਼ਾਉਣ ਦੇ ਲਈ ਮੁੜ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼੍ਰੀ ਅਖ਼ੰਠ ਪਾਠ ਸਾਹਿਬ ਅਰੰਭ ਕਰਵਾਏ। ਜਿੰਨ੍ਹਾਂ ਦਾ ਭੋਗ 2 ਸਤੰਬਰ ਦਿਨ ਐਤਵਾਰ ਨੂੰ ਪਵੇਗਾ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top