Share on Facebook

Main News Page

ਪੰਥ ਦੇ ਜਾਗਰੂਕ ਅਤੇ ਨਵੀਂ ਪੀੜ੍ਹੀ ਦੇ ਪ੍ਰਚਾਰਕ, ਵੀਰ ਪ੍ਰਭਦੀਪ ਸਿੰਘ ਜੀ, ਟਾਈਗਰ ਜੱਥਾ, ਯੂ.ਕੇ, ਅੱਜ ਕਲ ਭਾਰਤ ਫੇਰੀ 'ਤੇ ਹਨ। ਵੀਰ ਜੀ, ਯੂ.ਕੇ ਆਰਮੀ ਵਿੱਚ ਅਪਣੀ ਡਿਉਟੀ ਵਿਚ ਬਹੁਤ ਹੀ ਰੁੱਝੇ ਹੋਣ ਦੇ ਬਾਵਜੂਦ, ਜਦੋਂ ਵੀ ਸਮਾਂ ਮਿਲਦਾ ਹੈ, ਪੰਥ ਦੀ ਨਿਸ਼ਕਾਮ ਸੇਵਾ ਅਤੇ ਪ੍ਰਚਾਰ ਵਿੱਚ ਲਗ ਜਾਂਦੇ ਹਨ।

ਵੀਰ ਜੀ ਤੇ ਗੁਰੂ ਦੀ ਇੱਨੀ ਬਖਸ਼ਿਸ਼ ਹੈ, ਕਿ ਉਨਾਂ ਦਾ ਪੇਸ਼ਾ ਜਾਂ ਪ੍ਰੋਫੇਸ਼ਨ, "ਗੁਰਮਤਿ ਪ੍ਰਚਾਰ" ਨਾਂ ਹੋਣ ਦੇ ਬਾਵਜੂਦ ਵੀ ਉਹ ਕੌਮ ਦੇ ਮੌਜੂਦਾ ਹਾਲਾਤਾਂ ਵਿਚ, "ਗੁਰਮਤਿ ਪ੍ਰਚਾਰ" ਨੂੰ ਹੀ ਕੌਮ ਦੀ ਸਭ ਤੋਂ ਵੱਡੀ ਸੇਵਾ ਸਮਝਦੇ ਹਨ। ਵੀਰ ਪ੍ਰਭਦੀਪ ਸਿੰਘ ਜੀ ਦੇ ਪ੍ਰਚਾਰ ਕਰਨ ਦੀ ਅਪਣੀ ਹੀ ਸ਼ੈਲੀ ਹੈ। ਨਵੀਂ ਪੀੜ੍ਹੀ ਦਾ ਹੋਣ ਕਰਕੇ ਅਤੇ ਆਮ ਪ੍ਰਚਾਰਕਾਂ ਵਾਲੀ ਦਿੱਖ ਨਾਂ ਹੋਣ ਕਰਕੇ, ਵੀਰ ਪ੍ਰਭਦੀਪ ਸਿੰਘ ਜੀ ਨੂੰ ਨੌਜੁਆਨ ਸਿੱਖ ਪੀੜ੍ਹੀ ਬਹੁਤ ਪਸੰਦ ਕਰਦੀ ਹੈ। ਅਪਣੀ ਬਹੁਤ ਹੀ ਰੁਝੇਵੇਂ ਵਾਲੀ ਨੌਕਰੀ ਦੇ ਬਾਵਜੂਦ ਜਦੋਂ ਵੀ ਉਨਾਂ ਨੂੰ ਟਾਈਮ ਮਿਲਦਾ ਹੈ, ਉਹ ਕੌਮ ਦੀਆਂ ਮਹਾਨ ਸ਼ਖਸ਼ਿਅਤਾਂ ਨਾਲ ਮੁਲਾਕਾਤਾਂ ਕਰਕੇ, ਵੀਡੀਉ ਬਣਾਂ ਕੇ ਇੰਟਰਨੈਟ 'ਤੇ ਪਾ ਕੇ, ਕੌਮ ਤਕ ਪਹੁੰਚਾਉਣ ਦੇ ਉਪਰਾਲੇ ਵੀ ਕਰਦੇ ਰਹਿੰਦੇ ਹਨ।

ਇਨਾਂ ਦਾ ਇਹ ਪ੍ਰਚਾਰ ਸਿਰਫ ਕਥਾ ਅਤੇ ਲੇਕਚਰਾਂ ਤਕ ਹੀ ਸੀਮਿਤ ਨਹੀਂ ਹੁੰਦਾ, ਇਹ ਕੌਮ ਦੇ ਦੋਖੀਆਂ ਅਤੇ ਪਾਖੰਡੀ ਬਾਬਿਆਂ ਦੇ ਪਾਜ ਖੋਲਣ ਵਿਚ ਵੀ ਸਭ ਤੋਂ ਅਗੇ ਰਹਿੰਦੇ ਨੇ। ਪਿਛਲੇ ਦਿਨੀ ਸੰਤ ਦੇ ਭੇਖ ਵਿਚ ਵਿਚਰ ਰਹੇ ਇਕ ਬਲਾਤਕਾਰੀ ਬਾਬੇ ਦੇ ਗੰਦੇ ਕਾਰਨਾਮਿਆਂ ਦਾ ਪਾਜ ਖੋਲਦੀਆਂ ਤਸਵੀਰਾਂ ਇੰਟਰਨੈਟ 'ਤੇ ਪਾ ਕੇ, ਕੌਮ ਨੂੰ ਇਹੋ ਜਹੇ ਪਾਖੰਡੀਆਂ ਤੋਂ ਸੁਚੇਤ ਰਹਿਣ ਦਾ ਹਲੂਣਾਂ ਦਿਤਾ।

ਇਨਾਂ ਦਾ ਪੰਥ ਦਰਦ ਹੀ ਇਨਾਂ ਨੂੰ "ਪ੍ਰਚਾਰ ਦੇ ਖੇਤਰ" ਵਿਚ ਲੈ ਆਂਉਦਾ ਹੈ। ਪੰਥ ਦੇ ਮੱਥੇ ਤੇ ਮੜ੍ਹੀ ਹੋਈ "ਦਸਮ ਗ੍ਰੰਥ" ਨਾਮ ਦੀ "ਕੂੜ ਕਿਤਾਬ" ਦਾ ਪ੍ਰਚਾਰ ਵੀ, ਵੀਰ ਜੀ ਨੇ ਅਪਣੇ ਹੀ ਅਲਗ ਢੰਗ ਨਾਲ ਕੀਤਾ ਹੈ, ਅਤੇ ਉਸ ਨੂੰ "ਇੰਟਰਨੇਟ ਵੀਡਿਉ" ਰਾਹੀਂ ਕੌਮ ਤਕ ਪੰਹੁਚਾਇਆ ਹੈ।

ਵੀਰ ਜੀ ਦੀ ਇੰਡੀਆ ਫੇਰੀ ਦੇ ਦੌਰਾਨ ਜੋ "ਗੁਰਮਤਿ ਪ੍ਰੋਗ੍ਰਾਮ" ਹੋਣੇ ਹਨ, ਉਨ੍ਹਾਂ ਦਾ ਵੇਰਵਾ ਇਸ ਲੇਖ ਨਾਲ ਲਗੇ ਪੋਸਟਰ ਵਿੱਚ ਦਿਤਾ ਗਇਆ ਹੈ। ਵੀਰ ਪ੍ਰਭਦੀਪ ਸਿੰਘ ਜੀ ਦੇ ਇਨਾਂ ਪ੍ਰੋਗ੍ਰਾਮਾਂ ਨੂੰ ਅੱਡ ਅੱਡ ਟੀ ਵੀ ਚੈਨਲਾਂ 'ਤੇ ਬ੍ਰਾਡਕਾਸਟ ਕੀਤਾ ਜਾਵੇਗਾ। ਆਪ ਸਾਰੇ ਵੀਰਾਂ, ਭੈਣਾਂ ਨੂੰ ਬੇਨਤੀ ਹੈ ਕੇ ਆਪ ਸਾਰੇ ਪ੍ਰੋਗ੍ਰਾਮਾਂ ਨੂੰ ਵੇਖੋ ਅਤੇ ਗੁਰਮਤਿ ਨਾਲ ਜੁੜ ਕੇ ਲਾਹਾ ਹਾਸਿਲ ਕਰੋ ਜੀ।

ਬੇਨਤੀ ਕਰਤਾ
ਇੰਦਰਜੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top