Share on Facebook

Main News Page

ਪੰਜਾਬ ਵਿਚ ਗੁਟਖ਼ਾ ਅਤੇ ਪਾਨ ਮਸਾਲਾ ਵੇਚਣ ’ਤੇ ਪਾਬੰਦੀ

ਗੁਰਪ੍ਰੀਤ ਸਿੰਘ ਮਹਿਕ - ਪੰਜਾਬ ਸਰਕਾਰ ਨੇ ਅੱਜ ਸੂਬੇ ਵਿਚ ਤਮਾਕੂ ਵਾਲੀਆਂ ਵਸਤਾਂ ਗੁਟਖਾ ਅਤੇ ਪਾਨ ਮਸਾਲਾ ਵੇਚਣ, ਭੰਡਾਰ ਕਰਨ, ਬਣਾਉਣ ਅਤੇ ਵੰਡਣ ’ਤੇ ਪਾਬੰਦੀ ਲਗਾ ਦਿਤੀ ਹੈ। ਇਸ ਸਬੰਧੀ ਅਮਲ ਨੋਟੀਫ਼ੀਕੇਸ਼ਨ ਜਾਰੀ ਹੋਣ ਦੀ ਮਿਤੀ ਤੋਂ ਲਾਗੂ ਹੋਵੇਗਾ।

ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਸਵੇਰੇ ਲੋਕਾਂ ਦੀ ਸਿਹਤ ਨਾਲ ਜੁੜੇ ਵਡੇਰੇ ਹਿਤਾਂ ਨੂੰ ਮੁੱਖ ਰਖਦਿਆਂ ਸਿਹਤ ਅਤੇ ਪਰਵਾਰ ਕਲਿਆਣ ਵਿਭਾਗ ਵਲੋਂ ਗੁਟਖ਼ਾ ਤੇ ਪਾਨ ਮਸਾਲਾ ’ਤੇ ਪਾਬੰਦੀ ਲਾਉਣ ਸਬੰਧੀ ਭੇਜੀ ਤਜਵੀਜ਼ ਨੂੰ ਪ੍ਰਵਾਨਗੀ ਦੇ ਦਿਤੀ ਹੈ।

ਇਸੇ ਤਰ੍ਹਾਂ ਤਮਾਕੂ ਜਾਂ ਨਿਕੋਟਿਨ ਦੀ ਸ਼ਮੂਲੀਅਤ ਵਾਲੀਆਂ ਹੋਰ ਖਾਣ ਵਾਲੀਆਂ ਵਸਤਾਂ ਜੋ ਮਾਰਕੀਟ ਵਿਚ ਕਿਸੇ ਵੀ ਨਾਂ ਹੇਠ ਵਿਕਦੀਆਂ ਹਨ, ਨੂੰ ਵੀ ਪਾਬੰਦੀ ਦੇ ਘੇਰੇ ਵਿਚ ਲਿਆਂਦਾ ਗਿਆ ਹੈ। ਗੌਰਤਲਬ ਹੈ ਕਿ ਪੰਜਾਬ ਸਰਕਾਰ ਵਲੋਂ ਪਹਿਲਾਂ ਹੀ ਚਾਰ ਜ਼ਿਲ੍ਹਿਆਂ ਰੂਪਨਗਰ, ਮੁਹਾਲੀ, ਅੰਮ੍ਰਿਤਸਰ ਅਤੇ ਮਾਨਸਾ ਵਿਚ ਗੁਟਖਾ ਤੇ ਪਾਨ ਮਸਾਲੇ ਦੀ ਵਿਕਰੀ ਅਤੇ ਖਪਤ ’ਤੇ ਪਾਬੰਦੀ ਲਗਾਈ ਜਾ ਚੁੱਕੀ ਹੈ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top