Share on Facebook

Main News Page

ਮਹਲਾ ਜਾਂ ਮਹੱਲਾ
-
ਬੰਦਾ ਸਿੰਘ  13bandasingh@gmail.com

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਮਹਲਾ ਸ਼ਬਦ ਜਦੋਂ ਗੁਰ- ਵਿਅਕਤੀ ਸਬੰਧੀ ਆਵੇ ਜਿਵੇ (ਆਸਾ ਮਹਲਾ ੧, ਸੂਹੀ ਮਹਲਾ ੧) ਤਦੋਂ ਏਸ ਦਾ ਉਚਾਰਨ ਮਹੱਲਾ ਕਰਨਾ ਅਸ਼ੁੱਧ ਹੈ। ਸਤਿਗੁਰੂ ਜੀ ਦੀ ਉਚਾਰੀ ਹੋਈ ਬਾਣੀ ਵਿਚ ਨਾਮ ਕੇਵਲ ਨਾਨਕ ਹੀ ਆਉਂਦਾ ਹੈ। ਇਹ ਨਿਰਣਾ ਕਰਨ ਲਈ ਕਿ ਅਜੁਕੀ ਬਾਣੀ ਕਿਸ ਗੁਰ ਵਿਅਕਤੀ ਦੀ ਹੈ, ਸ਼ਬਦ ਮਹਲਾ ਵਰਤਿਆ ਗਿਆ ਹੈ, ਜਿਸ ਦਾ ਅਰਥ ਹੈ -ਵਿਅਕਤੀ, ਕਾਇਆ, ਸ਼ਰੀਰ ਜਿਵੇ--

੧) ਗੁਰ ਮਹਲੀ ਘਰਿ ਆਪਣੈ ਸੋ ਭਰਪੁਰਿ ਲੀਣਾ ਸੇਵਕੁ ਸੇਵਾ ਤਾਂ ਕਰੇ ਸਚ ਸਬਦਿ ਪਤੀਣਾ ਸਬਦੇ ਪਤੀਜੈ ਅੰਕੁ ਭੀਜੈ ਸੁ ਮਹਲੁ ਮਹਲਾ ਅੰਤਰੇ ਆਪਿ ਕਰਤਾ ਕਰੇ ਸੋਈ ਪ੍ਰਭੁ ਆਪਿ ਅੰਤਿ ਨਿਰੰਤਰੇ॥ ਸੂਹੀ (: ) ਗੁਰੂ ਗ੍ਰੰਥ ਸਾਹਿਬ : ਅੰਗ ੭੬੭

੨) ਕੰਚਨ ਦੇਹੀ ਸਬਦੁ ਭਤਾਰੋ ਅਨਦਿਨੁ ਭੋਗ ਭੋਗੇ ਹਰਿ ਸਿਉ ਪਿਆਰੋ ਮਹਲਾ ਅੰਦਰਿ ਗੈਰ ਮਹਲੁ ਪਾਏ ਭਾਣਾ ਬੁਝਿ ਸਮਾਹਾ ਹੇ ॥੧੪॥ ਮਾਰੂ ਸੋਲਹੇ (: ) ਗੁਰੂ ਗ੍ਰੰਥ ਸਾਹਿਬ : ਅੰਗ ੧੦੫੮

ਸੋ ਮਹਲਾ ੧ ਮਹਲਾ ੨ ਮਹਲਾ ੩ ਦਾ ਅਰਥ ਹੈ ਗੁਰੂ ਨਾਨਕ ਪਹਿਲੀ ।ਗੁਰੂ ਨਾਨਕ ਦੂਜੀ । ਗੁਰੂ ਨਾਨਕ ਤੀਜੀ ਵਿਅੱਕਤੀ ,ਸ਼ਰੀਰ ਜਾ ਕਾਇਆ ਇਤਿਆਦਿਕ ।।

ਸੱਤੇ ਬਲਵੰਡ ਦੀ ਵਾਰ ਵਿਚ ਇਹ ਗੱਲ ਹੋਰ ਵੀ ਵਧੀਕ ਖੁਲ ਜਾਂਦੀ ਹੈ, ਜਦੋਂ ਉਹ ਲਿਖਦੇ ਹਨ ਕਿ ਜੋਤਿ ਤਾ ਸਭ ਗੁਰ ਮਹਲਾ ਵਿਚ ਗੁਰੂ ਨਾਨਕ ਵਾਲੀ ਹੈਂ ਕੇਵਲ ਕਾਇਆ ਹੀ ਪਲਟੀ ਹੈਂ --

ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ

ਰਾਮਕਲੀ ਕੀ ਵਾਰ: (. ਬਲਵੰਡ ਸਤਾ) ਗੁਰੂ ਗ੍ਰੰਥ ਸਾਹਿਬ : ਅੰਗ ੯੬੬

ਭਾਈ ਗੁਰਦਾਸ ਜੀ ਵੀ ਆਪਣੀ ਵਾਰਾਂ ਵਿਚ ਇਹੀ ਖਿਆਲ ਪਰਗਟ ਕਰਦੇ ਹਨ --

ਅਰਜਨ ਕਾਇਆ ਪਲਟਿਕੈ ਮੂਰਤਿ ਹਰਿਗੋਬਿੰਦ ਸਵਾਰੀ। ਵਾਰਾਂ ਭਾਈ ਗੁਰਦਾਸ : ਵਾਰ ਪਉੜੀ ੪੮

ਗੁਰਬਾਣੀ ਵਿਚ ਸ਼ਬਦਾ ਦੇ ਸਿਰ-ਲੇਖ ਵਿਚ ਨਿਰਾ ਲਫਜ ਮਹਲਾ “ ਹੀ ਨਹੀਂ ਵਰਤਿਆ ਮਿਲਦਾ, ਦੋ ਥਾਂ ਲਫਜ ਮਹਲੁ “ ਵੀ ਆਇਆ ਹੈਂ ਜਿਵੇ -

ਸਿਰੀਰਾਗੁ ਮਹਲੁ ੧ ॥ ਪੰਨਾ 16, ਸਤਰ 5

ਸਿਰੀਰਾਗੁ ਮਹਲੁ ੧॥ (ਪੰਨਾ ੧੮, ਸ਼ਬਦ ਨੰ:੧੨ )

ਜੇ ਲਫਜ ਮਹਲਾ “ ਦਾ ਉਚਾਰਨ ਮਹੱਲਾ ਹੁੰਦਾ ਤਾਂ ਮਹਲੁ ਨੂੰ ਵੀ ਮਹੱਲੁ ਆਖਣਾ ਪਏਗਾ। ਇਸ ਤਰਾ ਮਹੱਲਾ ਤੇ ਮਹੱਲੁ ਦੋ ਵੱਖੋ -ਵੱਖਰੇ ਅਰਥ ਵਾਲੇ ਲਫਜ ਹੋ ਗਏ ।।

ਵਿਆਕਰਨਿਕ ਨੇਮ

ਵਰਤਮਾਨ ਪੰਜਾਬੀ ਦੇ ਸ਼ਬਦ ਜੋੜਾ ਵਿਚ "ਹ " ਦੀ ਵਰਤੋ ਸੰਬੰਧੀ ਇਕ ਨੇਮ ਹੈ ਕੀ ਜਦੋਂ ਤਿੰਨ ਅੱਖਰਾ ਦੇ ਸ਼ਬਦ ਵਿਚ ਦੂਸਰਾ ਅੱਖਰ "ਹ " ਹੋਵੇ ਤਾਂ ਉਸ ਦਾ ਉਚਾਰਣ ਇਉ ਹੁੰਦਾ ਹੈ ਜਿਵੇਂ ਪਹਿਲੇ ਅੱਖਰ ਨੂੰ "ਦੁਲਾਵਾਂ " ਲੱਗਿਆ ਹੋਂਣ, ਪਰ ਲਿਖਤ ਵਿਚ ਉਸ "ਹ" ਨੂੰ ਸਿਹਾਰੀ ਲਾ ਕੇ ਲਿਖਿਆ ਜਾਂਦਾ ਹੈ । ਜਿਵੇਂ --ਪਹਿਰਾ, ਖਹਿਰਾ, ਮਹਿਰਾ ....... ਇਸ ਤਰ੍ਹਾਂ ਦੇ ਬਹੁਤ ਸਾਰੇ ਸ਼ਬਦ ਸਾਡੀ ਰੋਜਾਨਾ ਬੋਲੀ ਅਤੇ ਲਿਖਤ ਵਿਚ ਆਉਂਦੇ ਨੇ ।

ਪੁਰਾਣੀ ਪੰਜਾਬੀ ਵਿਚ ਵੀ ਏਹੋ ਨੇਮ ਵਰਤਿਆ ਜਾਂਦਾ ਰਿਹਾ ਹੈ ਪਰ ਉਥੇ ਇਕ ਫਰਕ ਸੀ ਕੀ ਜਦੋਂ ਤਿੰਨਾ ਅੱਖਰਾ ਦੇ ਸ਼ਬਦ ਦਾ ਵਿਚਕਾਰਲਾ ਅੱਖਰ "ਹ" ਹੁੰਦਾ ਸੀ ਅਤੇ ਉਸਦੇ ਪਹਿਲੇ ਅੱਖਰ ਦੀ ਆਵਾਜ "ਦੁਲਾਵਾਂ " ਵਾਲੀ ਹੁੰਦੀ ਸੀ, ਤਾਂ "ਹ" ਨੂੰ ਸਿਹਾਰੀ ਵੀ ਨਹੀਂ ਪਾਈ ਜਾਂਦੀ ਸੀ ਅਤੇ ਪਹਿਲੇ ਅੱਖਰ ਨੂੰ ਦੁਲਾਵਾਂ ਵੀ ਨਹੀਂ ਸਨ ਲਗਦੀਆਂ। ਜਿਵੇਂ - ਸਹਸਾ, ਪਹਰਾ, ਕਹਨਾ, ਕਹਤਾ ਬਹਤਾ, ਰਹਤਾ ਆਦਿ ਭੂਤ ਸਾਰੇ ਸ਼ਬਦ ਮਿਲਦੇ ਹਨ ।

ਲਿਖਤ ਦੇ ਇਸੇ ਹੀ ਨੇਮ ਅਧੀਨ "ਮਹਲਾ" ਸ਼ਬਦ ਪਹਿਲੇ ਰੂਪ ਵਿਚ ਲਿਖਿਆ ਗਿਆ ਹੈ।

ਸੋ, ਹਜ਼ਾਰਾ ਵਿਚ ਵਰਤੇ ਗਏ ਨੇਮ ਨੂੰ ਛੱਡ ਕੇ ਸ਼ਬਦ "ਮਹਲਾ " ਦਾ ਉਚਾਰਣ "ਮਹੱਲਾ" ਕਰਨਾ ਸਿਵਾਏ ਹਠ-ਧਰਮੀ ਦੇ ਹੋਰ ਕੋਈ ਗੱਲ ਨਹੀਂ ਹੈ, ਜਦੋਂ ਕੀ ਅਰਥ ਬੋਧ ਦੀ ਇਕਸਾਰਤਾ ਅਤੇ ਉਚਾਰਣ ਦੀ ਪ੍ਰਣਾਲੀ ਇਸ ਦਾ ਠੀਕ ਉਚਾਰਣ ਦ੍ਰਿੜ ਕਰਵਾਉਂਦੀ ਹੈ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top