Share on Facebook

Main News Page

ਰਾਮਦੇਵ ਸਿੱਖਾਂ ਬਾਰੇ ਫਿਕਰੇ ਕੱਸਣ ਦੀ ਜਗਾ ਆਪਣੀ ਧੋਤੀ ਦੀ ਸੰਭਾਲ ਕਰੇ
- ਸੁਖਦੇਵ ਸਿੰਘ ਭੌਰ

ਯੋਗਾ ਰਾਹੀਂ ਪ੍ਰਸਿੱਧ ਹੋਏ ਬਾਬਾ ਰਾਮਦੇਵ ਵਲੋਂ ਪ੍ਰਧਾਨ ਮੰਤਰੀ ਡਾ: ਮਨਮੋਹਣ ਸਿੰਘ ਨੂੰ ਸਿਆਸਤ ਛੱਡ ਕੇ ਘਰ ਬੈਠ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਦੀ ਦਿਤੀ ਸਲਾਹ 'ਤੇ ਆਪਣਾ ਪ੍ਰਤੀਕਰਮ ਪ੍ਰਗਟਾਉਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਨੇ ਕਿਹਾ ਹੈ, ਕਿ ਰਾਮਦੇਵ ਸਿੱਖਾਂ ਬਾਰੇ ਫਿਕਰੇ ਕੱਸਣ ਦੀ ਜਗਾ ਆਪਣੀ ਧੋਤੀ ਦੀ ਸੰਭਾਲ ਕਰੇ।

ਉਨਾਂ ਕਿਹਾ ਕਿ ਸਿੱਖ ਕੌਮ ਸੂਰਬੀਰ ਯੋਧਿਆਂ ਦੀ ਕੌਮ ਹੈ, ਜਦੋਂ ਕਿ ਬਾਬਾ ਰਾਮਦੇਵ ਧਰਨੇ ਤੋ ਡਰਦਿਆਂ ਹੀ ਆਪਣੀ ਧੋਤੀ ਲਾਹ ਕੇ ਬੀਬੀਆਂ ਵਾਲੇ ਕਪੜੇ ਪਾ ਕੇ ਮੈਦਾਨ ਛੱਡ ਕੇ ਦੌੜਣ ਦੀ ਘਟੀਆ ਖੇਡ ਖੇਡਣ ਵਾਲਾ ਹੈ। ਉਨਾਂ ਕਿਹਾ ਆਪਣੀ ਧੋਤੀ ਛੱਡ ਕੇ ਦੋੜੇ ਰਾਮਦੇਵ ਨੂੰ ਕੋਈ ਹੱਕ ਨਹੀਂ ਕਿ ਉਹ ਸਿੱਖਾਂ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕਰੇ ਤੇ ਬੇਵਜਾਹ ਸਿੱਖਾਂ ਬਾਰੇ ਊਲ ਜਲੂਲ ਬੋਲੇ। ਉਨਾਂ ਰਾਮਦੇਵ ਨੂੰ ਸਲਾਹ ਦਿਤੀ ਕਿ ਅੱਗੇ ਤੋ ਸੋਚ ਸਮਝ ਕੇ ਬੋਲੇ, ਕਿਉਂਕਿ ਕੋਈ ਵੀ ਗੈਰਤਮੰਦ ਕੌਮ ਆਪਣੇ ਬਾਰੇ ਗਲਤ ਬਿਆਨਬਾਜੀ ਨੂੰ ਬ੍ਰਦਾਸ਼ਿਤ ਨਹੀਂ ਕਰਦੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top