Share on Facebook

Main News Page

ਗੁਰੂ ਗ੍ਰੰਥ ਸਾਹਿਬ ਜੀ (ਅੰਮ੍ਰਿਤ) ਬਨਾਮ ਅਖੌਤੀ ਦਸਮ ਗ੍ਰੰਥ (ਬਿਖਿਆ) - (ਭਾਗ ਸਤਾਰ੍ਹਵਾਂ)
- ਇੰਦਰਜੀਤ ਸਿੰਘ ਕਾਨਪੁਰ

(ੴ ਸ੍ਰੀ ਵਾਹਿਗੁਰੂ ਜੀ ਕੀ ਫਤਹਿ ॥ ਸ੍ਰੀ ਭਗੌਤੀ ਜੀ ਸਹਾਇ ॥ ਅਥ ਪਖ੍ਯਾਨ ਚਰਿਤ੍ਰ ਲਿਖ੍ਯਤੇ ॥ ਪਾਤਿਸਾਹੀ ੧੦ ॥)

ਪਿਛਲੇ ਭਾਗਾਂ ਵਿਚ ਇਸ ਕੂੜ ਕਿਤਾਬ ਵਿਚ ਲਿਖੀਆਂ ਕੁਝ "ਕਾਮ ਕਬੱਡੀ" ਵਾਲੀਆਂ ਕਹਾਣੀਆਂ ਬਾਰੇ ਪਾਠਕਾਂ ਨੂੰ ਅਵਗਤ ਕਰਵਾਇਆ ਜਾ ਚੁਕਾ ਹੈ। ਇਨਾਂ ਵਿਚੋਂ ਕੁਝ ਕੁ ਕਹਾਣੀਆਂ ਦਾ ਅਨੁਵਾਦ ਕਰਕੇ ਆਪ ਜੀ ਤਕ ਪਹੁੰਚਾਉਣ ਦਾ ਮਕਸਦ ਕੇਵਲ ਇਨਾਂ ਹੀ ਸੀ ਕਿ ਇਨਾਂ ਕਹਾਣੀਆਂ ਨੂੰ ਪੜ੍ਹਨ ਵਾਲਿਆਂ ਨੂੰ ਇਹ ਪਤਾ ਲਗ ਸਕੇ, ਕਿ ਰੁਮਾਲਿਆਂ ਹੇਠ ਢੱਕੀ ਹੋਈ ਇਸ "ਬੰਦ ਕਿਤਾਬ" ਦੇ ਅੰਦਰ ਕਿਨਾਂ ਕੁ ਗੰਦ ਭਰਿਆ ਹੋਇਆ ਹੈ। ਜਿਸ ਦੇ ਅਗੇ, ਭੋਲੇ ਭਾਲੇ ਸਿੱਖ ਇਸਨੂੰ "ਦਸਮ ਬਾਣੀ " ਸਮਝ ਕੇ ਮੱਥਾ ਟੇਕੀ ਜਾ ਰਹੇ ਨੇ।

ਇਸ ਅਸ਼ਲੀਲ ਕਵਿਤਾ ਦੇ ਲਿਖਾਰੀ "ਸਯਾਮ ਕਵੀ" ਉਰਫ "ਕਾਲ ਕਵੀ" ਉਰਫ "ਰਾਮ ਕਵੀ" ਦਾ ਨਾਮ ਇਸ ਰਚਨਾਂ ਵਿਚ ਵਾਰ ਵਾਰ ਆਉਂਦਾ ਹੈ। ਫੇਰ ਵੀ ਅਸੀ ਕੰਧ ਤੇ ਲਿਖੇ ਸੱਚ ਨੂੰ ਪੜ੍ਨਾ ਅਤੇ ਸਵੀਕਾਰਨਾਂ ਨਹੀਂ ਚਾਂਉਦੇ। "ਚਰਿਤ੍ਰ ਪਾਖਿਯਾਨ" ਵਿਚ ਇਨਾ ਪੰਕਤੀਆ ਨੂੰ ਧਿਆਨ ਨਾਲ ਵੇਖੋ ਜਿਨਾਂ ਵਿਚ "ਸਯਾਮ ਕਵੀ" ਵਾਰ ਵਾਰ ਲਿਖ ਕੇ ਇਹ ਕਹਿ ਰਿਹਾ ਹੈ, ਕਿ ਇਹ "ਅਸ਼ਲੀਲ ਕਹਾਣੀਆਂ" ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਲਿਖੀਆਂ ਹੋਈਆਂ ਨਹੀਂ ਹਨ। "ਇਹ ਤੇ ਮੈਂ ਲਿਖੀਆਂ ਹਨ"। ਪਰ ਦਸਮ ਗ੍ਰੰਥੀਏ ਇੱਨੇ ਵੱਡੇ ਢੀਠ ਹਨ ਕਿ ਉਹ ਮੰਨਦੇ ਹੀ ਨਹੀਂ।

ਜੂਝਿ ਮਰੀ ਪਿਯ ਪੀਰ ਤ੍ਰਿਯ ਤਨਿਕ ਨ ਮੋਰਯੋ ਅੰਗ॥
ਸੁ "ਕਬਿ ਸਯਾਮ" ਪੂਰਨ ਭਯੋ ਤਬ ਹੀ ਕਥਾ ਪ੍ਰਸੰਗ॥22॥
ਪੇਜ 989, ਚਰਿਤ੍ਰ ਪਖਯਾਨ,ਚਰਿਤ੍ਰ 122

ਇਹ ਛਲ ਛੈਲੀ ਛੈਲ ਸੁ ਛਲਿ ਪਤਿ ਕੌ ਗਈ॥
ਹੋ ਸੁ "ਕਬਿ ਸਯਾਮ" ਇਹ ਕਥਾ ਤਬੈ ਪੂਰਨ ਭਈ॥
ਪੇਜ 1138 ਚਰਿਤ੍ਰ ਪਖਯਾਨ

ਬੀਰਜ ਦੇ ਰਾਜਾ ਨਿਮਿਤ ਬੇਗਮ ਤਜੇ ਪਰਾਨ॥
ਸੁ "ਕਬਿ ਸਯਾਮ" ਯਾ ਕਥਾ ਕੋ ਤਬਹੀ ਭਯੋ ਨਿਦਾਨ॥
ਪੇਜ 1294 ਚਰਿਤ੍ਰ ਪਖਯਾਨ

ਕਿਸੇ ਕਿਸੇ ਥਾਂ ਤੇ ਇਹ " ਸਯਾਮ ਕਵੀ" ਅਪਣੇ "ਤਖੱਲੁਸ ਨਾਮਾਂ" ਨੂੰ ਵੀ ਲਿਖਦਾ ਹੈ ਜਿਵੇ, "ਕਬਿ ਕਾਲ" ਅਤੇ "ਕਬਿ ਰਾਮ"। ਬਹੁਤ ਸਾਰੇ ਵਿਦਵਾਨਾਂ ਦਾ ਇਹ ਮੱਤ ਹੈ ਕਿ ਇਹ ਤਿਨੋਂ ਵਖਰੇ ਵਖਰੇ ਬੰਦੇ ਹਨ ।
ਲੇਕਿਨ ਐਸਾ ਨਹੀਂ ਹੈ, ਕਿਉਂਕਿ ਇਨਾਂ "ਕਾਮ ਕਹਾਣੀਆਂ" ਅਤੇ "ਹੋਰ ਰਚਨਾਵਾਂ" ਦੀ ਸ਼ੈਲੀ, ਭਾਸ਼ਾ ਅਤੇ ਪ੍ਰਵਾਹ ਇਕ ਜਿਹਾ ਹੀ ਹੈ। ਵੈਸੇ ਵੀ ਇਹ "ਕਾਲੀ ਕਿਤਾਬ" "ਭਾਨੁਮਤੀ ਦਾ ਪਿਟਾਰਾ" ਹੈ, ਜੋ ਕੁਝ ਕਿਤੇ ਵੇਖਣ ਨੂੰ ਨਹੀਂ ਮਿਲਦਾ, ਉਹ ਇਸ ਕਿਤਾਬ ਵਿਚ ਵੇਖਣ ਨੂੰ ਮਿਲਦਾ ਹੈ। ਇਹ ਤਿਨੋ ਨਾਮ "ਸਯਾਮ ਕਵੀ" ਦੇ ਅਪਣੇ ਹੀ ਨਾਮ ਤਖਲੁਸ ਹਨ। ਇਸ ਕਿਤਾਬ ਦੇ ਅਡੀਟਰ ਨੇ ਭੁਲੇਖੇ ਪਾਉਣ ਲਈ ਵੀ ਹੋ ਸਕਦਾ ਹੈ ਕਿ ਕਿਤੇ ਕਿਤੇ "ਕਬਿ ਸਯਾਮ " ਦੀ ਥਾ ਤੇ "ਕਬਿ ਰਾਮ" ਅਤੇ "ਕਬਿ ਕਾਲ", ਕਰ ਦਿਤਾ ਹੋਵੇ। ਕਿਉਂਕਿ ਇਸ ਨਾਲ ਕਵਿਤਾ ਦਾ ਕਾਫੀਆ ਨਹੀਂ ਬਦਲਦਾ, ਅਤੇ ਪ੍ਰਵਾਹ ਵਿਚ ਵੀ ਕੋਈ ਫਰਕ ਨਹੀਂ ਪੈਂਦਾ। ਲੇਕਿਨ ਭੰਬਲਭੁਸੇ ਜਰੂਰ ਖੜੇ ਹੋ ਸਕਦੇ ਨੇ, ਜੋ ਇਸ ਕਿਤਾਬ ਦੇ ਅਡੀਟਰ ਦਾ "ਮੁੱਖ ਉੱਦੇਸ਼" ਵੀ ਹੈ।

ਇਸੇ ਕਵਿਤਾ ਵਿਚ "ਕਬਿ ਕਾਲ" ਅਤੇ "ਕਬਿ ਰਾਮ" ਦਾ ਨਾਮ ਵੀ ਇਕ ਦੋ ਥਾਂਵਾਂ ਤੇ ਆਉਦਾ ਹੈ। ਪਰ "ਕਬਿ ਸਯਾਮ" ਹੀ ਇਸ ਕਿਤਾਬ ਵਿਚ ਅੱਸੀ ਫੀ ਸਦੀ ਰਚਨਾਵਾਂ ਦਾ ਲਿਖਾਰੀ ਹੈ, ਜਿਸਦਾ ਜਿਕਰ ਅਸੀ ਪੂਰਵਲੇ ਭਾਗਾਂ ਵਿਚ ਪਹਿਲਾਂ ਵੀ ਕਰ ਚੁਕੇ ਹਾਂ। "ਕਵੀ ਸਯਾਮ" ਹੀ, "ਕਬਿ ਰਾਮ" ਅਤੇ "ਕਬਿ ਕਾਲ" ਹੈ। ਇਹ ਇਕੋ ਕਵੀ ਦੇ ਤਿਨੋ ਹੀ ਨਾਮ ਹਨ। ਹੇਠ ਦਿਤੇ ਪ੍ਰਮਾਣ ਤੋ, ਇਸ ਗਲ ਦੀ ਪ੍ਰੋੜ੍ਹਤਾ ਹੋ ਜਾਂਦੀ ਹੈ।

ਜੂਝਿ ਮਰੀ ਪਿਯ ਪੀਰ ਤ੍ਰਿਯ ਤਨਿਕ ਨ ਮੋਰਯੋ ਅੰਗ॥
ਸੁ "ਕਬਿ ਸਯਾਮ" ਪੂਰਨ ਭਯੋ ਤਬ ਹੀ ਕਥਾ ਪ੍ਰਸੰਗ॥22॥
ਪੇਜ 989, ਚਰਿਤ੍ਰ ਪਖਯਾਨ,ਚਰਿਤ੍ਰ 122

ਜੂਝਿ ਮਰੀ ਪਿਯ ਪੀਰ ਤ੍ਰਿਯ ਤਨਕ ਨ ਮੋਰਯੋ ਅੰਗ॥
ਸੁ "ਕਬਿ ਕਾਲ" ਪੂਰਨ ਭਯੋ ਤਬ ਹੀ ਕਥਾ ਪ੍ਰਸੰਗ॥
ਪੇਜ 1087 ਚਰਿਤ੍ਰ ਪਖਾਨ, ਚਰਿਤ੍ਰ 195

ਉਪਰ ਲਿਖੇ ਦੋਹਾਂ ਛੰਦਾਂ ਨੂੰ ਧਿਆਨ ਨਾਲ ਵੇਖੋ ਜੀ। ਦੋਵੇਂ ਛੰਦ ਜਾ ਬੰਦ ਇਕੋ ਜਹੇ ਹਨ। ਲੇਕਿਨ ਇਕ ਬੰਦ ਪਖਯਾਨ ਚਰਿਤ੍ਰ ਦੇ 122 ਵੇਂ ਚਰਿਤ੍ਰ ਦਾ ਹੈ । ਜੋ ਅਖੌਤੀ ਦਸਮ ਗ੍ਰੰਥ ਦੇ ਪੇਜ ਨੂੰ 989 ਤੇ ਅੰਕਿਤ ਹੈ। ਦੂਜਾ ਬੰਦ, ਇੱਸੇ ਪਖਯਾਨ ਚਰਿਤ੍ਰ ਦੇ 195 ਵੇਂ ਚਰਿਤ੍ਰ ਦਾ ਹੈ। ਜੋ ਪੇਜ ਨੰ, 1087 ਤੇ ਅੰਕਿਤ ਹੈ। ਕਦੀ ਵੀ ਇਕ ਕਿਤਾਬ ਵਿਚ, ਇਕ ਕਵਿਤਾ ਦੇ, ਦੋ ਲਿਖਾਰੀ ਨਹੀਂ ਹੋ ਸਕਦੇ। ਜਾਂ ਇਕ ਕਵਿਤਾ ਨੂੰ ਦੂਜਾ ਕਵੀ ਚੁਰਾ ਕੇ ਉਸੇ ਕਿਤਾਬ ਵਿਚ, ਉਸੇ ਅਧਿਆਏ ਵਿਚ ਨਹੀਂ ਲਿਖ ਸਕਦਾ। ਇਸ ਲਈ ਇਹ ਸਾਬਿਤ ਹੁੰਦਾ ਹੈ ਕਿ "ਕਬਿ ਕਾਲ" ਵੀ "ਕਬਿ ਸਯਾਮ" ਦਾ ਹੀ ਇਕ ਤਖੱਲੁਸ ਹੈ। ਦੋਹਾਂ ਬੰਦਾਂ ਵਿਚ ਇਕ ਛੋਟਾ ਜਿਹਾ ਫਰਕ ਹੈ। ਹੋ ਸਕਦਾ ਹੈ ਉਹ ਲਿਖਾਈ ਦੀ ਗਲਤੀ ਹੋਵੇ, ਜਾਂ ਇਕ ਕਵਿਤਾ ਵਿਚ, ਇਕ ਕਵੀ ਦਵਾਰਾ ਦੋ ਵਾਰ ਇਕੋ ਬੰਦ ਲਿਖਣ ਕਰਕੇ ਇਹ ਫਰਕ ਰਖਿਆ ਗਇਆ ਹੋਵੇ। ਇਕ ਬੰਦ ਵਿਚ "ਤਨਿਕ" ਸ਼ਬਦ ਦੀ ਥਾ ਤੇ "ਤਨਕ" ਸ਼ਬਦ ਦੀ ਵਰਤੋਂ ਚਰਿਤ੍ ਨੰ 195 ਵਿਚ ਕੀਤੀ ਗਈ ਹੈ। ਖੈਰ ! ਗਲ ਅਗੇ ਤੋਰਦੇ ਹਾਂ।

ਚਰਿਤ੍ ਪਾਖਿਯਾਨ ਦੇ ਹੋਰ ਅਸ਼ਲੀਲ ਚਰਿਤ੍ਰਾਂ ਦਾ ਅਨੁਵਾਦ ਕਰਨ ਦਾ ਹੋਰ ਕੋਈ ਲਾਭ ਨਹੀਂ ਹੈ, ਕਿਉਂਕਿ ਜੋ ਕਹਾਣੀਆਂ ਤੁਸੀ ਪੜ੍ਹ ਚੁਕੇ ਹੋ, ਉਹੋ ਜਹੀਆਂ ਹੀ ਸਾਰੀਆਂ ਕਹਾਣੀਆਂ ਨਾਲ ਇਹ ਅਧਿਆਏ ਭਰਿਆ ਪਇਆ ਹੈ। ਪਾਠਕ ਇਥੇ ਇਹ ਸਮਝਣ ਦੀ ਗਲਤੀ ਨਾਂ ਕਰਨ ਕਿ ਜਿਨਾਂ ਕਹਾਣੀਆਂ ਨੂੰ ਇਥੇ ਲਿਖਿਆ ਗਿਇਆ ਹੈ, ਉਹ ਚੁਣ ਚੁਣ ਕੇ ਲਿਖੀਆਂ ਗਈਆਂ ਹਨ। ਇਨਾਂ ਨਾਲੋ ਹੋਰ ਵੀ ਜਿਆਦਾ ਅਸ਼ਲੀਲ, ਭੱਦੀ ਅਤੇ ਫੂਹੜ ਸ਼ਬਦਾਵਲੀ ਵਾਲੀਆਂ ਅਤੇ ਗੁਪਤ ਅੰਗਾਂ ਦੇ ਖੁੱਲੇ ਨਾਮ ਲੈ ਲੈ ਕੇ ਲਿਖੀਆਂ ਗਈਆਂ ਇਹੋ ਜਹੀਆਂ ਹੋਰ ਬਹੁਤ ਸਾਰੀਆਂ ਕਹਾਣੀਆਂ ਵੀ ਇਸ ਕਿਤਾਬ ਵਿਚ ਮੌਜੂਦ ਹਨ।

ਹਰ ਵੀਰ ਨੂੰ ਇਹ ਬੇਨਤੀ ਹੈ ਕਿ ਇਸ "ਕੂੜ ਕਿਤਾਬ" ਨੂੰ ਆਪ ਲਿਆ ਕੇ ਪੜ੍ਹਨ ਅਤੇ ਹੋਰ ਵੀਰਾਂ ਨੂੰ ਵੀ ਪੜ੍ਹਵਾਉਣ। ਇਹ ਕਿਤਾਬ "ਦੇਵੀ ਦੀ ਉਸਤਿ", "ਅਨਮੱਤ ਦੇ ਮਿਥਿਹਾਸ" ਅਤੇ "ਬੇ ਸਿਰ ਪੈਰ ਦੀਆਂ ਗੱਪਾਂ" ਨਾਲ ਭਰੀ ਪਈ ਹੈ, ਜੋ ਇਕ ਸਿੱਖ ਨੂੰ ਨਾਂ ਤਾਂ ਕੋਈ ਸੇਧ ਹੀ ਦੇਂਦੀ ਹੈ, ਅਤੇ ਨਾਂ ਹੀ ਕੋਈ ਜੀਵਨ ਜਾਚ ਹੀ ਸਿਖਾਂਦੀ ਹੈ। ਕਿਸੇ ਦੀਆਂ ਕਹੀਆਂ ਗਲਾਂ ਤੇ ਵਿਸ਼ਵਾਸ਼ ਬਿਲਕੁਲ ਨਾਂ ਕਰੋ। ਇਸਨੂੰ "ਦਸਮ ਬਾਣੀ" ਕਹਿਨ ਤੋਂ ਪਹਿਲਾਂ ਇਸ ਦਾ ਸੱਚ ਤੇ ਜਾਂਣ ਲਵੋ!

ਅਖੌਤੀ ਕੇਸਾਧਾਰੀ ਬ੍ਰਾਹਮਣ ਆਗੂ ਇਸ ਕਿਤਾਬ ਦਾ ਇਹ ਕਹਿ ਕੇ ਪ੍ਰਚਾਰ ਕਰ ਰਹੇ ਨੇ ਕਿ "ਦਸਮ ਗ੍ਰੰਥ ਦਾ ਵਿਸ਼ਾ ਅਤੇ ਗੁਰੂ ਗ੍ਰੰਥ ਸਾਹਿਬ ਦਾ ਵਿਸ਼ਾ ਇਕ ਹੀ ਹੈ"। ਮੇਰੇ ਪਿਆਰੇ ਵੀਰੋ ! ਇਹ ਤਾਂ ਤੁਸੀ ਪਿਛੇ ਪੜ੍ਹ ਹੀ ਆਏ ਹੋ ਕਿ ਇਸ ਦਾ ਵਿਸ਼ਾ ਕਿਨਾਂ ਕੁ ਗੁਰੂ ਗ੍ਰੰਥ ਸਾਹਿਬ ਜੀ ਨਾਲ ਮੇਲ ਖਾ ਰਿਹਾ ਹੈ। ਬਲਕਿ ਇਸ "ਕੂੜ ਕਿਤਾਬ" ਨੂੰ ਸਿੱਖਾਂ ਦੇ ਮੱਥੇ, ਇਕ ਸਾਜਿਸ਼ ਦੇ ਤਹਿਤ , ਇਸ ਕਰ ਕੇ ਹੀ ਮੜ੍ਹਿਆ ਗਇਆ ਹੈ ਕਿ "ਇਸ ਕਿਤਾਬ ਦਾ ਵਿਸ਼ਾ ਗੁਰੂ ਗਰੰਥ ਸਾਹਿਬ ਦੇ ਵਿਸ਼ੈ ਨਾਲੋਂ ਉੱਕਾ ਹੀ ਉਲਟ ਹੈ।" ਇਹ ਕਿਤਾਬ ਸਿੱਖ ਨੂੰ ਅਨਮਤਿ ਦੇ ਮਿਥਿਹਾਸ ਨਾਲ ਜੋੜ "ਕੇ ਉਸ ਨੂੰ "ਦੇਵੀ ਪੂਜਾ" ਅਤੇ "ਅਵਤਾਰ ਵਾਦ" ਨਾਲ ਜੋੜਦੀ ਹੈ। "ਨਸ਼ੇਬਾਜ ਅਤੇ ਵਿਭਚਾਰੀ" ਬਨਣ ਲਈ ਪ੍ਰੇਰਿਤ ਕਰਦੀ ਹੈ। ਸਿੱਖ ਦੇ ਉਚੇ, ਸੁੱਚੇ ਕਿਰਦਾਰ ਨੂੰ, ਜੋ ਗੁਰੂ ਗ੍ਰੰਥ ਸਾਹਿਬ ਤੋਂ ਉਪਜਿਆ ਸੀ। ਉਸ ਨੂੰ ਬ੍ਰਾਹਮਣਵਾਦੀ ਮਿਥਿਹਾਸ ਅਤੇ ਦੇਵੀ ਪੁਜਕ ਬਣਾਂ ਕੇ ਅਪਣੇ "ਸ਼ਬਦ ਗੁਰੂ" ਨਾਲੋਂ ਤੋੜਦੀ ਹੈ।

ਬਸ ! ਇਹ ਹੀ ਮਕਸਦ ਹੈ ਇਸ ਕਿਤਾਬ ਦਾ! ਜਦੋ ਇਕ ਸਿੱਖ ਅਪਣੇ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਤੋਂ ਟੁਟ ਜਾਵੇਗਾ ਤੇ ਉਹ ਅਨਮਤਿ ਦੇ ਖਾਰੇ ਸਮੁੰਦਰ ਵਿਚ ਡੁਬ ਕੇ ਫਨਾਂ ਹੋ ਜਾਵੇਗਾ। ਇਹ "ਕਾਲੀ ਕਿਤਾਬ" ਵਿਭਚਾਰ, ਨਸ਼ਿਆਂ ਅਤੇ ਦੇਵੀ ਉਸਤਤਿ ਦਾ ਉਹ ਹੀ "ਖਾਰਾ ਸਮੂੰਦਰ" ਹੈ, ਜਿਸ ਵਿਚ "ਗੁਰੂ ਦੇ ਸਿੱਖ ਨੂੰ ਡੋਬ ਕੇ ਸਿੱਖੀ ਦੇ ਉਸ "ਮਹਾਨ ਵਿਰਸੇ" ਨੂੰ ਖਤਮ ਕੀਤਾ ਜਾ ਰਿਹਾ ਹੈ, ਜੋ "ਬੇਸ਼ ਕੀਮਤੀ ਵਿਰਸਾ" ਸਾਡੇ ਗੁਰੂਆਂ ਨੇ 250 ਵਰ੍ਹਿਆਂ ਦੀ ਕੁਰਬਾਨੀ ਭਰੀ ਜਿਦੋ ਜਹਿਦ ਕਰਕੇ ਸਾਨੂੰ ਦਿਤਾ ਸੀ।

ਖਾਲਸਾ ਜੀ ਜਾਗੋ ! ਅਕਾਲ ਤਖਤ ਦੇ "ਹੇਡ ਗ੍ਰੰਥੀ" ਗਿਆਨੀ ਗੁਰਬਚਨ ਸਿੰਘ ਅਪਣੀ ਤਕਰੀਰ ਵਿਚ ਇਹ ਕਹਿ ਰਹੇ ਨੇ ਕਿ "ਕੁਝ ਐਸੇ ਮਨੁਖ ਨੇ, ਜੋ ਗੁਰੂ ਗ੍ਰੰਥ ਅਤੇ ਪੰਥ ਦੀ ਚੜ੍ਹਦੀਕਲਾ ਨੂੰ ਵੇਖਣਾਂ ਨਹੀਂ ਚਾਂਉਦੇ, ਅਸੀ ਉਨਾਂ ਦੇ ਮੂਹ ਤੇ ਚਪੇੜ ਮਾਰਨ ਲਈ ਇਕੱਤਰ ਹੋਏ ਹਾਂ"। ਇਨਾਂ ਦੀ ਗਲ ਦਾ ਦੂਜਾ ਪਹਿਲੂ ਵੇਖਿਆ ਜਾਵੇ ਤਾਂ ਬਿਲਕੁਲ ਸਹੀ ਲਗਦਾ ਹੈ। ਵਾਕਈ "ਕੁਝ ਐਸੇ ਮਨੁਖ ਨੇ ਜੋ ਪੰਥ ਅਤੇ ਗੁਰੂ ਗ੍ਰੰਥ ਦੀ ਚੜ੍ਹਦੀਕਲਾ ਨੂੰ ਵੇਖਣਾਂ ਨਹੀਂ ਚਾਂਉਦੇ"। ਖਾਲਸਾ ਜੀ ਫਰਕ ਸਿਰਫ ਇੰਨਾਂ ਹੈ!, ਕਿ ਗਿਆਨੀ ਗੁਰਬਚਨ ਸਿੰਘ ਇਕ ਉੰਗਲੀ ਤੇ ਸਾਡੇ ਵਰਗੇ ਲੋਕਾਂ ਵਲ ਚੁਕ ਰਹੇ ਨੇ, ਲੇਕਿਨ ਤਿਨ ਉਂਗਲੀਆਂ ਉਨਾਂ ਦੇ ਅਪਣੇ ਵਲ ਇਸ਼ਾਰਾ ਕਰ ਰਹੀਆਂ ਨੇ।

ਇਸ ਲਈ ਵੀਰੋ ਜਾਗੋ! ਅਤੇ ਸੁਚੇਤ ਹੋ ਕੇ ਐਸੇ ਅਨਸਰਾਂ ਨੂੰ ਪਛਾਣੋਂ ਜੋ "ਇਸ ਕਾਲੀ ਦੀ ਉਸਤਤਿ" ਅਤੇ "ਅਸ਼ਲੀਲ ਕਾਮ ਖੇਡਾਂ" ਵਾਲੀ ਕਿਤਾਬ ਨੂੰ ਸਿੱਖਾਂ ਦਾ "ਦੂਜਾ ਗੁਰੂ" ਬਨਾਉਣ ਲਈ ਤਰਲੋ ਮੱਛੀ ਹੋ ਰਹੇ ਹਨ। ਇਸ ਲਈ ਉਹ ਕਹਿ ਰਹੇ ਨੇ "ਗੁਰੂ ਗ੍ਰੰਥ ਸਾਹਿਬ ਜੀ ਤੋ ਬਾਦ ਦੂਜੀ ਥਾਂ ਤੇ ਹਰ ਸਿੱਖ ਦਸਮ ਗ੍ਰਥ ਸਾਹਿਬ ਦਾ ਸਤਕਾਰ ਕਰਦਾ ਹੈ।" ਇਹੋ ਜਹੀਆ ਗੱਲਾਂ ਦੇ ਪਿਛੇ ਇਨਾਂ ਦੀ ਨੀਯਤ ਵਿਚ ਕੀ ਹੈ ? ਇਹ ਤਾਂ ਇਕ ਨਾਦਾਨ ਬੱਚਾ ਵੀ ਸਮਝ ਸਕਦਾ ਹੈ ਵੀਰੋ ! ਤੁਸੀ ਤੇ ਸਿਆਣੇ ਹੋ !

ਪਾਠਕ ਇਹ ਸੋਚਦੇ ਹੋਣ ਗੇ ਕਿ ਦਾਸ, ਗਿਆਨੀ ਗੁਰਬਚਨ ਸਿੰਘ ਦੀ ਇਸ ਤਕਰੀਰ ਦਾ ਵਾਰ ਵਾਰ ਜਿਕਰ ਕਿਉ ਕਰਦਾ ਹੈ ? ਉਨਾਂ ਦੀ ਤਕਰੀਰ ਦੀ ਇਕ ਇਕ ਗਲ ਮੈਰੇ ਦਿਮਾਗ ਤੇ ਇਕ ਸੱਟ ਦੀ ਤਰ੍ਹਾਂ ਪੈਂਦੀ ਰਹਿੰਦੀ ਹੈ , ਕਿਉ ਕਿ ਐਸਾ ਮੋਹਤਬਰ ਬੰਦਾ ਇਸ "ਗੈਰ ਪ੍ਰਮਾਣਿਕ ਕਿਤਾਬ" ਬਾਰੇ "ਗੁਰਮਤਿ ਤੋਂ ਉਲਟ" ਇਹੋ ਜਹੀਆ ਗੱਲਾਂ ਕਿਵੇਂ ਕਰ ਸਕਦਾ ਹੈ ? ਇਸ ਦੇ ਪਿਛੇ ਕੀ ਹੈ ? ਜਿਸ ਕਿਤਾਬ ਬਾਰੇ ਹਲੀ ਕੋਈ ਨਿਰਣਾਂ ਪੰਥ ਵਲੋਂ ਨਹੀਂ ਲਿਆ ਗਇਆ ਹੈ । ਇਹ ਕਿਵੇਂ ਕਹਿ ਰਹੇ ਨੇ ਕਿ " ਇਹ ਗੁਰੂ ਰਚਿਤ ਗ੍ਰੰਥ ਹੈ ?" ਇਹ ਬਹੁਤ ਹੀ ਗੰਭੀਰਤਾ ਨਾਲ ਸੋਚਣ ਦਾ ਵਿਸ਼ਾ ਹੈ । ਬਲਕਿ ਮੈਂ ਤੇ ਆਪ ਸਾਰੇ ਵੀਰਾਂ ਨੂੰ ਵੀ ਇਹ ਬੇਨਤੀ ਕਰਦਾ ਹਾਂ ਕਿ ਗਿਆਨੀ ਜੀ ਦੀ ਇਸ "ਗੈਰ ਸਿਧਾਤਕ" ਅਤੇ "ਗੁਰਮਤਿ ਵਿਹੂਣੀ" ਤਕਰੀਰ ਨੂੰ ਜਰੂਰ ਅਤੇ ਵਾਰ ਵਾਰ ਸੁਣੋਂ । ਫੈਸਲਾ ਆਪ ਕਰੋ, ਕਿ ਉਹ ਕੀ ਕਹਿ ਰਹੇ ਨੇ? ਇਸ ਦਾ ਮਤਲਬ ਕੀ ਹੈ ? ਇਸ ਦਾ ਦੂਰ ਗਾਮੀ ਨਤੀਜਾ ਕੀ ਹੋਣ ਵਾਲਾ ਹੈ ?

ਆਉ ! ਵੀਰੋ , ਹੁਣ ਅਗੇ ਤੁਰਦੇ ਹਾਂ। ਚਰਿਤ੍ਰ ਪਾਖਿਯਾਨ" ਨਾਮ ਦੀ ਇਸ ਅਸ਼ਲੀਲ ਰਚਨਾਂ ਵਿਚ ਆਪ ਜੀ ਨੂੰ ਪਿਛਲੇ ਭਾਗਾਂ ਵਿਚ ਦਸਿਆ ਜਾ ਚੁਕਾ ਹੈ ਕਿ "ਸਯਾਮ ਕਵੀ" ਦੀ ਇਸ ਰਚਨਾਂ ਵਿਚ ਕਈ ਵਾਰ ਭਾਂਗ , ਅਫੀਮ, ਪੋਸਤ ੳਤੇ ਸ਼ਰਾਬ ਦਾ ਜਿਕਰ ਆਉਦਾ ਹੈ। ਅਗੇ ਵਧਣ ਤੋਂ ਪਹਿਲਾਂ ਆਪ ਜੀ ਨੂੰ ਇਹ ਵੀ ਦਸ ਦੇਣਾਂ ਜਰੂਰੀ ਹੈ ਕਿ ਇਨਾਂ "ਕਾਮ ਕਹਾਣੀਆਂ" ਵਿਚ ਇਸਤਰੀ ਅਤੇ ਪੁਰਸ਼ ਦੇ "ਗੁਪਤ ਅਂਗਾਂ "ਨੂੰ ਇੱਨੀ ਬੇਸ਼ਰਮੀ ਅਤੇ ਬੱਤਮੀਜੀ ਨਾਲ ਲਿਖਿਆ ਗਇਆ ਹੈ, ਕਿ ਪੜ੍ਹਨ ਵਾਲੇ ਨੂੰ ਸ਼ਰਮ ਆ ਜਾਂਦੀ ਹੈ , ਕਿ ਉਹ ਪੜ੍ਹ ਕੀ ਰਿਹਾ ਹੈ ? ਚਰਿਤ੍ਰ ਪਾਖਯਾਨ ਦੀਆਂ ਸਾਰੀਆਂ ਕਹਾਣੀਆਂ ਦਾ ਜਿਕਰ ਇਸ ਲੇਖ ਲੜੀ ਵਿੱਚ ਕਰਨਾ ਮੁਮਕਿਨ ਨਹੀਂ ਹੈ । ਸੰਖੇਪ ਵਿਚ ਹੋਰ ਬਚੀਆਂ ਕਹਾਣੀਆਂ ਵਿਚੱ ਕੀ ਕੁਝ, ਅਸ਼ਲੀਲ ਅਤੇ ਗੰਦ ਲਿਖਿਆ ਹੈ , ਪਾਠਕਾਂ ਨਾਲ ਸੰਖੇਪ ਵਿਚ ਸਾਂਝ ਕਰ ਲੈਂਦੇ ਹਾਂ।

ਕੈ ਜੜ ਪ੍ਰਾਨਨ ਕੀ ਆਸਾ ਤਜੁ ॥ ਕੈ ਰੁਚਿ ਮਾਨਿ ਆਉ ਮੁਹਿ ਕੌ ਭਜੁ ॥
ਕੈ ਤੁਹਿ ਕਾਟਿ ਕਰੈ ਸਤ ਖੰਡਾ ॥ ਕੈ ਦੈ ਮੋਰਿ "ਭਗ" ਬਿਖੈ "ਲੰਡਾ" ॥੧੧॥
ਪੇਜ ਨੰ1267 , ਚਰਿਤ੍ਰ ਨੰ 312

ਪ੍ਥਮ ਜਾਰ ਜਬ ਧਕਾ ਲਗਾਯੋ ॥ ਤਬ ਰਾਨੀ ਲੈ ਢੋਲ ਬਜਾਯੋ ॥
ਜਬ ਤਿਹ "ਲਿੰਗ" ਸੁ "ਭਗ" ਤੇ ਕਾਢਾ ॥ ਤ੍ਰਿਯ ਦਿਯ ਢੋਲ ਢਮਾਕਾ ਗਾਢਾ ॥੧੦॥
ਪੇਜ 1342, ਚਰਿਤ੍ਰ 387

ਪੋਸਤ ਭਾਂਗ ਅਫੀਮ ਮਿਲਾਇ ॥ ਆਸਨ ਤਾ ਤਰ ਦਿਯੋ ਬਨਾਇ ॥
ਚੁੰਬਨ ਰਾਇ ਅਲਿੰਗਨ ਲਏ ॥ ਲਿੰਗ ਦੇਤ ਤਿਹ "ਭਗ" ਮੋ ਭਏ ॥੨੪॥
ਪੇਜ 1358, ਚਰਿਤ੍ਰ 402

"ਭਗ" ਮੋ "ਲਿੰਗ" ਦਿਯੋ ਰਾਜਾ ਜਬ ॥ ਰੁਚਿ ਉਪਜੀ ਤਰਨੀ ਕੇ ਜਿਯ ਤਬ ॥
ਲਪਟਿ ਲਪਟਿ ਆਸਨ ਤਰ ਗਈ ॥ ਚੁੰਬਨ ਕਰਤ ਭੂਪਨ ਕੇ ਭਈ ॥੨੫॥
ਪੇਜ ਨੰ 1358, ਚਰਿਤ੍ਰ 402

ਪ੍ਰਾਨਨ ਕੀ ਆਸ = ਜਾਨ ਦੀ ਪਰਵਾਹ , ਭਗ= ਇਸਤਰੀ ਦਾ ਗੁਪਤ ਅੰਗ, ਲੰਡਾ = ਪੁਰਸ਼ ਦਾ ਗੁਪਤ ਅੰਗ / ਲਿੰਗ, ਤੁਹਿ ਕਾਟਿ ਕਰੈ ਸਤ ਖੰਡਾ = ਤੇਰੇ ਸੱਤ ਟੋਟੇ ਕਰ ਦਿਆਂਗੀ , ਰੁਚਿ ਮਾਨਿ = ਮੌਜ ਨਾਲ, ਮੁਹਿ ਕੌ ਭੋਗ= ਮੈਨੂੰ ਭੋਗ/ ਮੇਰੇ ਨਾਲ ਕਾਮ ਕਰ ਪ੍ਥਮ = ਪਹਿਲੀ ਵਾਰ, ਯਾਰ = ਪ੍ਰੇਮੀ, ਧਕਾ ਲਗਾਯੋ=ਧੱਕਾ ਲਾਇਆ ਕਾਢਾ= ਕਡ੍ਹਿਆ , ਢੋਲ ਢਮਾਕਾ ਗਾਢਾ = ਉਚੀ ਉਚਿ ਢੋਲ ਵਜਾਇਆ , ਆਸਨ =ਕਾਮ ਕ੍ਰੀੜਾ ਦੇ ਤਰੀਕੇ / ਹੇਠਲੇ ਅੰਗ ਰੁਚਿ ੳਪਜੀ = ਕਾਮ ਜਾਗਿਆ, ਤਰ ਗਈ = ਮਸਤ ਹੋ ਗਈ, ਭੂਪਨ ਕੋ ਭਈ = ਰਾਜੇ ਦੀ ਹੋ ਗਈ ।

ਬੇਸ਼ਰਮੀ ਦੀਆ ਸਾਰੀਆਂ ਹੱਦਾਂ ਪਾਰ ਕਰਦੀ " ਸਿਯਾਮ ਕਵੀ" ਦੀ ਲਿਖੀ ਇਹ "ਚਰਿਤ੍ਰ ਪਾਖਿਯਾਨ" ਸਿੱਖਾਂ ਨੂੰ ਕੀ ਦੇ ਰਹੀ ਹੈ ? ਵੀਰੋਂ ! ਇਹ ਸਭ ਲਿਖ ਕੇ ਮੈਂ ਅਪਣੇ ਜਮੀਰ ਨਾਲ ਬਹੁਤ ਵੱਡਾ ਸਮਝੌਤਾ ਕੀਤਾ ਹੈ । ਅਪਣੇ ਆਪ ਨੂੰ ਅਪਣੀ ਅਤੇ ਤੁਹਾਡੀ ਨਜਰ ਵਿਚ , ਵਾਰ ਵਾਰ ਮਾਰਿਆ ਹੈ । ਅਪਣੇ ਕੋਲੋਂ ਹੀ, ਵਾਰ ਵਾਰ ਬੇਸ਼ਰਮ ਅਤੇ ਨਿਰਲੱਜ ਹੋਇਆ ਹਾਂ । ਲੇਕਿਨ ਮਾਫ ਕਰਨਾਂ , ਮੈ ਇਸ ਗੰਦ ਨੂੰ ਕੌਮ ਤਕ ਲੈ ਜਾਣ ਲਈ ਮਜਬੂਰ ਹਾਂ । ਮੇਰੇ ਬੇਸ਼ਰਮ ਹੋ ਜਾਂਣ ਨਾਲ।,ਇਹ ਸਭ ਲਿਖ ਕੇ , ਮੈਂ ਅਪਣੀਆਂ ਹੀ ਨਜਰਾਂ ਵਿਚ, ਆਪ ਹੀ ਭਾਵੇ ਡਿਗਿਆ ਹਾਂ ।ਲੇਕਿਨ ਇਸ ਨੂੰ "ਦਸਮ ਬਾਣੀ" ਕਹਿਨ ਵਾਲਿਆ ਨੂੰ । ਇਸ ਦੇ ਅਗੇ ਮੱਥੇ ਟੇਕਣ ਵਾਲਿਆ ਨੂੰ , ਜੇ ਇਸ ਗਲ ਦਾ ਅਹਿਸਾਸ ਹੋ ਜਾਵੇ , ਕਿ ਇਹ ਸਭ "ਗੰਦ", ਸਰਬੰਸ ਦਾਨੀ ਗੁਰੂ , ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਬਦਨਾਮ ਕਰਨ ਦੀ "ਇਕ ਸਾਜਿਸ਼" ਹੈ , ਤਾਂ ਮੇਰਾ ਇਨਾਂ ਬੇਸ਼ਰਮ ਅਤੇ ਨਿਰਲੱਜ ਹੋ ਜਾਂਣਾਂ ਵੀ ਸਫਲ ਹੋ ਜਾਏਗਾ।

ਕੁਝ ਪੰਥ ਦਰਦੀਆਂ ਨੂੰ ਤਾਂ , ਇਸ ਗੰਦ ਨੂੰ, ਕੌਮ ਦੇ ਸਾਮ੍ਹਣੇ "ਬੇਸ਼ਰਮ" ਬਣ ਕੇ , ਖੋਲ ਕੇ ਲਿਆਣਾਂ ਹੀ ਪੈਣਾਂ ਹੈ। ਨਹੀਂ ਤਾਂ ਆਉਣ ਵਾਲੇ ਸਮੈਂ ਅੰਦਰ , ਸਾਰੀ ਕੌਮ ਹੀ "ਬੇਸ਼ਰਮ" ਅਖਵਾਏ ਗੀ । ਕਿਤੇ ਮੂ੍ਹ ਛੁਪਾਂਣ ਲਈ ਵੀ ਸਾਨੂੰ ਥਾਂ ਨਹੀਂ ਮਿਲੇਗੀ। ਇਸ ਲਈ ਆਉ ਵੀਰੋ ! ਪੰਥ ਦੇ ਭਲੇ ਲਈ , ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਦੇ ਬੱਚੇ ਹੋਣ ਦੇ ਨਾਤੇ , ਉਨਾਂ ਦੇ ਨਾਮ ਤੇ ਲਾਏ ਜਾ ਰਹੇ ਇਸ "ਦਾਗ" ਨੂੰ ਮਿਟਾਉਣ ਲਈ , ਇਕ ਵਾਰ ਅਸੀ ਸਾਰੇ "ਨਿਰਲੱਜ" ਹੋ ਜਾਈਏ ! "ਬੇਸ਼ਰਮ" ਹੋ ਜਾਈਏ! ਕੌਮ ਨੂੰ ਇਸ "ਕੂੜ ਗ੍ਰੰਥ" ਦਾ ਸੱਚ ਖੋਲ ਕੇ ਵਖਾਈਏ ,ਜਿਸ ਨੂੰ ਸਦੀਆਂ ਤੋਂ ਰੁਮਾਲਿਆ ਹੇਠ ਛੁਪਾ ਕੇ ਰਖਿਆ ਗਇਆ ਹੈ । ਹਰ ਸਿੱਖ ਨੂੰ ਗੁਰੂ ਦਾ ਦਿਤਾ ਇਹ ਸੰਦੇਸ਼ ਪੰਹੁਚਾਈਏ , ਕਿ ਸਾਡਾ "ਈਸਟ" ਇਕ ਹੈ । ਸਾਡਾ "ਸ਼ਬਦ ਗੁਰੂ" ਇਕ ਹੈ । ਉਸ ਵਿਚ ਦਰਜ "ਗੁਰਬਾਣੀ" ਵੀ ਇਕ ਹੈ । ਜਿਸ ਵਿਚ ਦਰਜ ਬਾਣੀ ਨੂੰ ਹੀ "ਗੁਰਬਾਣੀ" ਦਾ ਦਰਜਾ ਪ੍ਰਾਪਤ ਹੈ। ਉਸ "ਸ਼ਬਦ ਗੁਰੂ " ਤੋਂ ਬਾਹਰ ਦੀ ਹਰ ਬਾਣੀ "ਕੱਚੀ" ਹੈ।

ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥
ਸਚਾ ਸਉਦਾ ਹਟੁ ਸਚ ਰਤਨੀ ਭਰੇ ਭੰਡਾਰ ॥ਅੰ
ਕ 626

ਇਸ 'ਲੇਖ ਲੜੀ' ਦੇ ਪਾਠਕਾਂ ਲਈ ਇਕ ਜਰੂਰੀ ਨੋਟ:

ਗੁਰੂ ਗ੍ਰੰਥ ਸਾਹਿਬ ਜੀ (ਅੰਮ੍ਰਿਤ) ਬਨਾਮ ਅਖੌਤੀ ਦਸਮ ਗ੍ਰੰਥ (ਬਿਖਿਆ), ਨਾਮਕ ਇਸ ਲੇਖ ਲੜੀ ਦੇ ਪਿਛਲੇ ਕੁਝ ਭਾਗਾ ਵਿੱਚ ਅਖੌਥੀ ਦਸਮ ਗ੍ਰੰਥ ਦੀਆਂ ਤੁਕਾਂ ਵਿਚ ਕੁਝ ਪੇਜ ਨੰਬਰ, ਇਸ ਕਿਤਾਬ ਦੇ ਪੇਜ ਨੰਬਰਾਂ ਨਾਲ ਮੇਲ ਨਹੀਂ ਖਾਂਦੇ । ਉਸ ਦਾ ਕਾਰਣ ਇਹ ਹੈ ਕਿ ਅਜ ਕਲ ਲੇਖ ਲਿਖਦਿਆਂ , ਵਕਤ ਨੂੰ ਬਚਾਂਉਣ ਲਈ , ਉਨਾਂ ਤੁਕਾਂ ਨੂੰ ਕੁਝ ਵੇਬਸਾਈਟਾਂ ਤੋਂ ਕਾਪੀ ਕਰ ਲਿਆ ਜਾਂਦਾ ਹੈ। ਇਸ ਨਾਲ ਇਕ ਤਾਂ ਲਗ ਮਾਤਰ ਹੂ ਬ ਹੂ ਸਹੀ ਉਤਰ ਆਂਉਦੇ ਹਨ ।ਦੂਜਾ ਵਕਤ ਵੀ ਬਹੁਤ ਬਚਦਾ ਹੈ।ਅਜਕਲ ਮੂਲ ਸ੍ਰੋਤ ਤੋਂ ਵੇਖ ਕੇ ਕੋਈ ਵੀ ਵਿਦਵਾਨ ਟਾਈਪ ਨਹੀਂ ਕਰਦਾ, ਕਿਉਕਿ ਇਨਾਂ ਵੇਬਸਾਈਟਾਂ ਨੇ ਲੇਖਕਾਂ ਦਾ ਬਹੁਤ ਸਾਰਾ ਵਕਤ ਇਸ ਤਰ੍ਹਾਂ ਬਚਾ ਦਿਤਾ ਹੈ।

"ਸ਼੍ਰੀ ਦਸਮ ਗੁਰੂ ਗ੍ਰੰਥ" ਨਾਮ ਦੀ ਇਹ ਕਿਤਾਬ ਦੋ ਭਾਗਾਂ ਵਿਚ ਛੱਪੀ ਹੋਈ ਮਿਲਦੀ ਹੈ , ਜਿਸਦੇ ਪਹਿਲੇ ਪੱਨੇ ਤੇ ਹੀ "1952 ਵਿਚ ਸੋਧੀ ਹੋਈ ਬੀੜ ਲਿਖਿਆ " ਮਿਲਦਾ ਹੈ । ਜਿਸ ਤੋਂ ਇਹ ਸਾਬਿਤ ਹੁੰਦਾ ਹੈ ਕਿ "ਇਹ ਕਿਤਾਬਾਂ ਪ੍ਰਮਾਣਿਕ ਹੀ ਨਹੀਂ ਹਨ " । ਜਦੋਂ ਜਿਸ ਨੇ ਚਾਹਿਆ ਇਸ ਨੂੰ ਅਪਣੇ ਮਨ ਮੁਤਾਬਿਕ ਇਸ ਵਿਚ ਸੋਧ ਕਰ ਲਈ ।ਜੋ ਮਨ ਆਇਆ , ਉਹ ਵਿਚੋਂ ਕਡ੍ਹ ਦਿਤਾ , ਅਤੇ ਜੋ ਚਾਹਿਆ ਉਸ ਵਿੱਚ ਘੁਸੋੜ ਦਿਤਾ ।ਅਜ ਕਲ ਦੇ ਬਹੁਤੇ ਲਿਖਣ ਵਾਲੇ ਗੁਰਬਾਣੀ ਦੇ ਸ਼ਲੋਕ ਅਤੇ ਹੋਰ ਬਾਣੀ ਦੀਆਂ ਤੁਕਾਂ gurugranthdarpan.com ਅਤੇ searchgurbani.com ਆਦਿਕ ਵੇਬ ਸਾਈਟਾਂ ਤੋਂ ਕਾਪੀ ਪੇਸਟ ਕਰਦੇ ਹਨ । ਇਨਾਂ ਵੇਬਸਾਈਟਾਂ ਤੇ, ਇਸ "ਅਖੌਤੀ ਦਸਮ ਗ੍ਰੰਥ" ਦੇ ਜੋ ਪੇਜ ਨੰਬਰ ਦਿਤੇ ਹੋਏ ਹਨ, ਉਹ "ਦਸਮ ਗ੍ਰੰਥ" ਨਾਮ ਦੀਆਂ ਛਪੀਆ ਕਿਤਾਬਾਂ ਨਾਲ ਮੇਲ ਨਹੀਂ ਖਾਂਦੇ। ਇਨਾਂ ਕਿਤਾਬਾਂ ਵਿਚ ਪੇਜ ਨੰਬਰ ਕੁਝ ਹੋਰ ਹਨ, ਅਤੇ ਵੇਬਸਾਈਟਾਂ ਤੇ ਪੇਜ ਨੰਬਰ ਕੁਝ ਹੋਰ ਹਨ। ਇਹ ਹੀ ਕਾਰਣ ਹੈ ਕਿ ਇਸ ਲੇਖ ਲੜੀ ਵਿਚ ਦਸਮ ਗ੍ਰੰਥ ਦੀਆਂ ਤੁਕਾਂ ਦੇ ਪੇਜ ਨੰਬਰ ਕੁਝ ਥਾਂਵਾਂ ਤੇ, ਇਸ ਅਖੌਤੀ ਦਸਮ ਗ੍ਰੰਥ ਨਾਮ ਦੀ ਇਸ ਕਿਤਾਬ ਦੇ ਪੇਜ ਨੰਬਰਾਂ ਨਾਲ ਮੇਲ ਨਹੀਂ ਖਾਂਦੇ।

ਇਨਾਂ ਵੇਬ ਸਾਈਟਾਂ ਨੂੰ ਇਸ ਬਾਬਤ ਇਕ "ਈਮੇਲ" ਵੀ ਦਾਸ ਨੇ ਭੇਜੀ ਸੀ, ਕਿ ਤੁਹਾਡੇ ਪੇਜ ਨੰਬਰ ਕਿਵੇ ਹੋਰ ਹੋਰ ਹਨ ? ਅਤੇ "ਚਰਿਤ੍ ਪਾਖਿਯਾਨ" ਦਾ ਅਨੁਵਾਦ ਕੀਤਾ ਹੋਇਆ ਕਿਉ ਨਹੀਂ ਮਿਲਦਾ  ਦਾਸ ਨੂੰ ਹਲੀ ਤਕ ਉਸ ਦਾ ਕੋਈ ਜਵਾਬ ਨਹੀਂ ਆਇਆ ਹੈ। ਇਸ ਲੇਖ ਲੜੀ ਵਿਚ ਦਿਤੀਆਂ ਅਖੌਤੀ ਦਸਮ ਗ੍ਰੰਥ ਦੀ ਤੁਕਾਂ ਦੀ ਪ੍ਰਮਾਂਣਿਕਤਾ ਦੀ ਜਾਂਚ ਕਰਨ ਲਈ ਇਨਾਂ, ਵੇਬਸਾਈਟਾਂ ਨਾਲ ਮਿਲਾਨ ਕੀਤਾ ਜਾ ਸਕਦਾ ਹੈ।

ਅਗਲੇ ਲੇਖਾਂ ਵਿਚ ਪੇਜ ਨੰਬਰ ਇਸ "ਕਿਤਾਬ" ਤੋਂ ਹੀ ਮੇਲ ਕੇ ਲਿਖੇ ਜਾ ਰਹੇ ਹਨ। ਇਸ ਲੇਖ ਲੜੀ ਦਾ ਕਿਸੇ ਹੋਰ ਥਾਂ ਤੇ ਸੰਗ੍ਰਿਹ ਕਰਨ ਵੇਲੇ ਇਨਾਂ ਪੇਜ ਨੰਬਰਾਂ ਨੂੰ ਇਸ ਕਿਤਾਬ ਮੁਤਾਬਿਕ ਸੋਧ ਲਿਆ ਜਾਵੇਗਾ।

ਇਸ ਲੇਖ ਲੜੀ ਦੇ ਅਗਲੇ ਭਾਗਾਂ ਵਿਚ "ਪਖਿਯਾਨ ਚਰਿਤ੍ਰ" ਦੇ ਹੋਰ "ਕਾਰਨਾਮਿਆਂ ਅਤੇ ਸਾਜਿਸ਼ਾਂ" ਬਾਰੇ ਜਿਕਰ ਕੀਤਾ ਜਾਵੇਗਾ।

ਚਲਦਾ.....


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top