Share on Facebook

Main News Page

ਗੁਰੂ ਗ੍ਰੰਥ ਸਾਹਿਬ ਜੀ (ਅੰਮ੍ਰਿਤ) ਬਨਾਮ ਅਖੌਤੀ ਦਸਮ ਗ੍ਰੰਥ (ਬਿਖਿਆ) - (ਭਾਗ ਸੋਲ੍ਹਵਾਂ)
- ਇੰਦਰਜੀਤ ਸਿੰਘ ਕਾਨਪੁਰ

(ੴ ਸ੍ਰੀ ਵਾਹਿਗੁਰੂ ਜੀ ਕੀ ਫਤਹਿ ॥ ਸ੍ਰੀ ਭਗੌਤੀ ਜੀ ਸਹਾਇ ॥ ਅਥ ਪਖ੍ਯਾਨ ਚਰਿਤ੍ਰ ਲਿਖ੍ਯਤੇ ॥ ਪਾਤਿਸਾਹੀ ੧੦ ॥)

1 - ਇਕ ਪਾਸੇ ਤੇ ਕੇਸਾਂ ਦਾ ਕਤਲ ਕਰਨਾਂ, ਅਤੇ ਰੋਮਾਂ ਦੀ ਬੇ ਅਦਬੀ ਕਰਨਾਂ ਸਿੱਖੀ ਦੀ ਸਭ ਤੋਂ ਵੱਡੀ ਅਤੇ "ਬਜਰ ਕੁਰਹਿਤ" ਮਨੀ ਜਾਂਦੀ ਹੈ। ਦੂਜੇ ਪਾਸੇ ਇਹ "ਅਖੌਤੀ ਦਸਮ ਗ੍ਰੰਥ" , ਥਾਂ ਥਾਂ ਤੇ ਰੋਮਾਂ ਦੀ ਬੇ ਅਦਬੀ ਕਰਨ ਦੀ ਗਲ ਕਰਕੇ, ਆਪਣੇ ਸਿੱਖਾਂ ਨੂੰ ਕੀ ਸਿਖਿਆ ਦੇਣਾਂ ਚਾਹੁੰਦਾ ਹੈ?

ਚੌਪਈ॥ ਇਕ ਦਿਨ ਬਾਗ ਚੰਚਲਾ ਗਈ ................................ ਹੋਡ ਜੀਤ ਲੇਤੀ ਭਈ ਤਿਨ ਅਬਲਾਨ ਦਿਖਾਇ॥11॥1॥ ਅਖੌਤੀ ਦਸਮ ਗ੍ਰੰਥ, ਪੇਜ  1082, ਚਰਿਤ੍ਰ 190

ਚੌਪਈ ॥ ਇਕ ਦਿਨ ਬਾਗ ਵਿੱਚ ਇਸਤਰੀਆਂ ਵਿਚਰ ਰਹੀਆਂ ਸੀ। ਹਸ ਹਸ ਕੇ ਆਪਸ ਵਿਚ ਗਲਾਂ ਕਰ ਕਰਦੀਆਂ ਸਨ। ਉਥੇ ਇਕ ਨਿਸ਼ਿ ਰਾਜ ਪ੍ਰਭਾ ਨਾਮ ਦੀ ਇਸਤਰੀ ਸੀ। ਉਸਨੇ (ਅਪਣੀਆਂ ਸਖੀਆਂ ਨਾਲ ਗਲਾਂ ਕਰਦਿਆਂ) ਇਸ ਤਰ੍ਹਾਂ ਕਹਿਆ। ਜੇ ਮੈਂ ਰਾਜੇ ਕੋਲੋਂ ਪਾਣੀ ਭਰਵਾਵਾਂ, ਅਤੇ ਉਸ ਕੋਲੋਂ ਅਪਣੀਆਂ ਝਾਂਟਾਂ (ਗੁਪਤ ਅੰਗ ਦੇ ਵਾਲ) ਮੁੰਨਵਾਵਾਂ ਕੇ ਵਖਾਵਾਂ। ਫੇਰ ਤਾਂ ਤੁਸੀਂ ਸਾਰੀਆਂ ਸ਼ਰਤ ਹਾਰ ਜਾਉਗੀਆਂ ਨਾਂ? ਤੁਸੀਂ ਸਾਰੀਆਂ ਅਪਣੀਆਂ ਅੱਖਾਂ ਨਾਲ  ਮੇਰਾ ਇਹ ਚਰਿਤ੍ਰ ਵੇਖਣਾਂ।

(ਫੂਹੜ ਅਤੇ ਹੋਛੀ ਸ਼ਬਦਾਵਲੀ ਦੀ ਵਰਤੋਂ, ਇਸ ਕਹਾਣੀ ਦੇ ਲਿਖਾਰੀ ਦੀ ਮਾਨਸਿਕਤਾ ਨੂੰ ਪ੍ਰਕਟ ਕਰ ਰਹੀ ਹੈ।)

ਇਹ ਕਹਿ ਕੇ ਉਸ ਨੇ ਸੁੰਦਰ ਰੂਪ ਬਣਾਇਆ ਅਤੇ ਦੇਵਤਿਆਂ ਅਤੇ ਦੈਂਤਾਂ ਨੂੰ ਅਪਣੇ ਅਪਾਰ ਰੂਪ ਅਤੇ ਸੂੰਦਰਤਾ ਨਾਲ ਮੋਹਿਤ ਕਰ  ਦਿਤਾ। (ਉਸ ਇਲਾਕੇ ਵਿਚ)  ਚਰਿਤ੍ਰ ਸਿੰਘ ਨਾਮ ਦਾ ਰਾਜਾ ਆਇਆ ਹੋਇਆ ਸੀ। (ਉਸ ਦੇ ਆਗਮਨ ਦੀ) ਖਬਰ ਉਨਾਂ ਇਸਤਰੀਆਂ ਨੂੰ ਲਗ ਗਈ ਸੀ। ਨਿਸ਼ਿ ਰਾਜ ਪ੍ਰਭਾ ਨੇ ਝਰੋਖੇ (ਬਾਰੀ) ਵਿਚ ਬੈਠ ਕੇ ਉਸ ਰਾਜੇ ਨੂੰ ਵਿਖਾਲੀ ਦਿਤੀ। ਰਾਜਾ ਉਸ ਦੇ (ਅਪਾਰ) ਰੂਪ ਨੂੰ ਵੇਖ ਕੇ ਉਸ ਤੇ ਮੋਹਿਤ ਹੋ ਗਇਆ। ਉਹ ਮਨ ਹੀ ਮਨ ਸੋਚਣ ਲਗਾ ਕਿ ਇਹ ਇਸਤਰੀ ਜੇ ਮੈਨੂੰ ਇਕ ਵਾਰ ਮਿਲ ਜਾਵੇ, ਤਾਂ  ਮੈਂ ਜਨਮਾਂ ਜਨਮਾਂ ਲਈ ਧੱਨ ਧੱਨ ਹੋ ਜਾਵਾਂ।

(ਰਾਜੇ ਨੇ) ਦਾਸੀ ਭੇਜ ਕੇ ਉਸ ਨੂੰ ਬੁਲਵਾ ਲਿਆ ਤੇ ਪ੍ਰੇਮ ਪਿਆਰ ਨਾਲ ਕਾਮ ਵਾਸਨਾਂ ਪੂਰੀ ਕਰਨ ਲਗਾ। ਇਸਤ੍ਰੀ ਤੱਦ  ਬੇਹੋਸ਼ ਹੋ ਗਈ ਅਤੇ ਪਾਣੀ ਪਾਣੀ ਕਰਨ ਲਗੀ। ਤੱਦ ਰਾਜਾ ਆਪ ਉਠ ਕੇ ਗਇਆ ਅਤੇ ਪਾਣੀ ਲਿਆ ਕੇ ਉਸ ਨੂੰ ਪਿਲਾਉਣ ਲਗਾ। ਪਾਣੀ ਪੀਣ ਨਾਲ ਫੇਰ ਉਸ ਨੂੰ ਹੋਸ਼ ਆ ਗਇਆ ਅਤੇ ਰਾਜਾ ਨੇ ਉਸ ਦਾ ਚੂੰਬਣ ਲਇਆ। ਜਦੋਂ ਉਹ ਇਸਤਰੀ ਹੋਸ ਵਿਚ ਆਈ ਤੇ ਰਾਜਾ ਨੇ ਉਸ ਨਾਲ ਫਿਰ ਕਾਮ ਕ੍ਰੀੜਾ ਸ਼ੁਰੂ ਕਰ ਦਿਤੀ। ਦੋਵੇਂ ਜਵਾਨ ਸਨ, ਕੋਈ ਹਾਰ ਨਹੀਂ ਸੀ ਮਨ ਰਿਹਾ। ਇਸ ਤਰ੍ਹਾਂ ਰਾਜਾ ਉਸ ਨੂੰ ਭੋਗਦਾ ਰਿਹਾ। ਫਿਰ ਇਸਤਰੀ ਨੇ (ਕਾਮ ਕ੍ਰੀੜਾ ਕਰਦਿਆਂ ) ਇਸ ਤਰ੍ਹਾਂ ਕਹਿਆ, ਹੇ ਰਾਜਨ! ਮੇਰੀ ਗਲ ਸੁਣੋ! ਮੈ ਸੁਣਿਆ ਹੈ ਕੇ ਵੇਦਾਂ ਸ਼ਾਂਸ਼ਰਾਂ ਵਿਚ (ਲਿਖਿਆ) ਹੈ, ਕਿ ਇਸਤਰੀ ਦੀਆਂ ਝਾਂਟਾਂ (ਗੁਪਤ ਅੰਗ ਉਪਰਲੇ ਵਾਲ)  ਮੁੰਨੀਆਂ (Shaved) ਨਹੀਂ ਜਾ ਸਕਦੀਆਂ?  ਰਾਜੇ ਨੇ ਹਸ ਕੇ ਕਹਿਆ, ਕਿ ਮੈਂ ਇਸ ਗਲ ਨੂੰ ਸਚ ਨਹੀਂ ਮੰਨਦਾ। ਤੂੰ ਮੈਨੂੰ ਝੂਠ ਕਹਿਆ ਹੈ। ਮੈਂ ਤੇਰੀਆਂ ਝਾਂਟਾਂ ਮੁੰਨ ਕੇ ਵਖਾਵਾਂਗਾ। ਰਾਜੇ ਨੇ ਇਕ ਤੇਜ ਉਸਤਰਾ ਮੰਗਵਾਇਆ। ਰਾਜੇ ਨੇ ਉਸ ਨੂੰ ਅਪਣੇ ਹਥ ਵਿਚ ਲੈ ਕੇ ਆਪ ਚਲਾਇਆ ਅਤੇ ਉਸ ਦੀਆਂ ਸਾਰੀਆਂ ਝਾਂਟਾਂ ਮੁੰਨ ਦਿਤੀਆਂ। ਪਹਿਲਾਂ ਰਾਜੇ ਕੋਲੋਂ ਉਸ ਇਸਤਰੀ ਨੇ ਪਾਣੀ ਭਰਵਾਇਆ। ਫੇਰ ਰਾਜੇ ਕੋਲੋਂ ਅਪਣੀਆਂ ਝਾਂਟਾਂ ਮੁੰਨਵਾਈਆਂ। ਉਨਾਂ ਇਸਤਰੀਆਂ ਨੂੰ ਇਹ ਸਾਰਾ (ਦ੍ਰਿਸ਼) ਵਖਾ ਕੇ ਉਸਨੇ ਉਨਾਂ ਕੋਲੋਂ ਸ਼ਰਤ ਜਿਤ ਲਈ।

ਦੁਰ ਫਿਟੇ ਮੂੰਹ! ਇਸ ਨੂੰ "ਦਸਮ ਬਾਣੀ" ਕਹਿਣ ਵਾਲਿਉ! ਕਿੰਨੀ ਕੁ ਚੰਗੀ ਸਿਖਿਆ ਦੇ ਰਿਹਾ ਹੈ, ਇਹ ਦਸਮ ਗ੍ਰੰਥ ਅਪਣੇ ਸਿੱਖਾਂ ਨੂੰ। ਕਿੰਨੇ ਕੁ ਲੋਕਾਂ ਦਾ ਚਰਿਤ੍ਰ ਇਸ ਕਹਾਣੀ ਨਾਲ ਉੱਚਾ ਹੋਇਆ? ਇਸ ਗਲ ਦਾ ਨਿਰਣਾਂ ਤੁਸੀਂ ਆਪ ਕਰ ਲੈਂਣਾਂ। ਇਸ "ਕਾਮ ਕਬੱਡੀ"  ਦੀ" ਵਿਆਖਿਆ" ਕਰਨਾਂ ਬਹੁਤ ਔਖਾ ਹੈ। ਸੁਣੀ ਜਾਉ ਬਸ! ਨਿਰਣਾਂ ਆਪ ਕਰ ਲੈਣਾਂ।

2 - ਪੋਸਤ ਭਾਂਗ ਅਤੇ ਅਫੀਮ ਦੇ ਨਾਲ, ਸ਼ਰਾਬ ਦੀ "ਕਾਕਟੇਲ", "ਸ਼ਯਾਮ ਕਵੀ" ਦਾ ਮਨ ਪਸੰਦ ਨਸ਼ਾ ਹੈ। ਕੋਈ ਵੀ "ਕਾਮ ਕ੍ਰੀੜਾ"  ਜਾਂ "ਸੰਭੋਗ ਦੀ ਕਹਾਣੀ",  ਇਸ "ਕਾਕਟੇਲ" ਪੀਣ,  ਪਿਆਣ ਤੋਂ ਬਿਨਾਂ ਸ਼ੁਰੂ ਹੀ ਨਹੀਂ ਹੁੰਦੀ। ਬਹੁਤੀਆਂ "ਕਾਮ ਖੇਡਾਂ" ਵਿਚ "ਨਾਇਕ" ਅਤੇ ਨਾਇਕਾ" ਦੋਵੇਂ ਇਕ ਖਾਟ (ਮੰਜੀ) ਉਪਰ ਬੈਠ ਕੇ, ਇਕਠੇ ਹੀ ਇਨਾਂ ਨਸ਼ਿਆਂ ਨੂੰ ਲੈਂਦੇ ਨੇ। ਫੇਰ "ਕਾਮ ਕ੍ਰੀੜਾ" ਸ਼ੁਰੂ ਹੋ ਪਾਂਦੀ ਹੈ।

ਇਨਾਂ ਨਸ਼ਿਆਂ ਨੂੰ ਜੇ ਕੋਈ ਇਨਸਾਨ ਇਕ ਨਾਲ ਇਕੱਠਾ ਲੈ ਲਵੇ ਤੇ ਉਹ ਜਿੰਦਾ ਨਹੀਂ ਬਚ ਸਕਦਾ। ਲੇਕਿਨ ਇਹ ਅਖੌਤੀ ਦਸਮ ਗੁਰੂ ਗ੍ਰੰਥ ਆਪਣੇ ਸਿਖਾਂ ਨੂੰ ਇਹ ਨਸ਼ੇ ਕਰਵਾ ਕਰਵਾ ਕੇ ਵਿਭਚਾਰ ਕਰਨ ਦੀ ਸਿਖਿਆ ਦੇ ਰਿਹਾ ਹੈ।

ਪੋਸਤ ਭਾਂਗ ਅਫੀਮ ਅਤੇ ਸ਼ਰਾਬ ਖਾਦੇ ਪੀਤੇ ਬਿਨਾਂ ਕੋਈ ਵੀ "ਕਾਮ ਖੇਡ"  ਸ਼ੁਰੂ ਹੀ ਨਹੀਂ ਹੁੰਦੀ। ਲਗਦਾ ਹੈ ਇਨਾਂ ਕਹਾਣੀਆਂ ਨੂੰ ਲਿਖਣ ਵਾਲਾ ਕੋਈ  ਭੰਗ, ਪੋਸਤ, ਅਫੀਮ ਅਤੇ ਸ਼ਰਾਬ ਦਾ ਬਹੁਤ ਵਡਾ ਆਦੀ (Addict) ਹੈ,  ਜੋ ਇਨਾਂ ਨਸ਼ਿਆਂ ਨੂੰ ਲਏ ਬਿਨਾਂ ਕੁਝ ਵੀ ਨਹੀਂ ਕਰ ਸਕਦਾ। ਇਹ ਨਸ਼ੇ ਵੈਸੈ ਵੀ "ਅਘੌਰੀ ਤਾਂਤ੍ਰਿਕ"  ਬਹੁਤ ਕਰਦੇ ਹਨ, ਜੋ ਸ਼ੰਕਰ ਦੇਵਤੇ ਦੇ ਬਹੁਤ ਵਡੇ ਭਗਤ ਹੁੰਦੇ ਹਨ। ਇਨਾਂ "ਕਾਮ ਕਹਾਣੀਆਂ"  ਨੂੰ ਲਿਖਣ ਵਾਲ "ਸਿਯਾਮ ਕਵੀ" ਵੀ ਇਕ "ਅਘੌਰੀ" ਅਤੇ "ਤਾਂਤ੍ਰਿਕ ਵਿਦਿਆ" ਦਾ ਪੂਜਕ  ਹੈ। ਦੁਰਗਾ, ਮਹਾਕਾਲ ਅਤੇ ਸ਼ੰਕਰ ਦਾ ਬਹੁਤ ਵਡਾ ਪੁਜਾਰੀ ਹੈ। ਸਾਡੇ ਨਿਹੰਗ ਸਿੰਘ ਵੀ ਜੋ ਭਾਂਗ (ਸੁਖ ਨਿਧਾਨ ) ਪੀਣ ਦੇ ਆਦੀ ਹਨ, ਉਹ ਵੀ ਇਸ "ਕੂੜ ਕਿਤਾਬ' ਦੀ ਹੀ ਦੇਣ ਹੈ। 

ਪੋਸਤ ਭਾਂਗ ਅਫੀਮ ਮੰਗਾਵੈ॥ ਏਕ ਖਾਟ ਪਰ ਬੈਠ ਚੜਾਵੈ ॥ ਹਸਿ ਹਸਿ ਕਰਿ ਦਿਉ ਜਾਂਘਨ ਲੇਹੀ॥ ਰਾਜ ਤਰੁਨਿ ਕੌ ਬਹੁ ਸੁਖ ਦੇਹੀ॥14॥ ਪੇਜ 1235 ਅਖੌਤੀ ਦਸਮ ਗ੍ਰੰਥ। ਚਰਿਤ੍ਰ 390

ਪੂਰਬ ਦੇਸ ਏਕ ਨ੍ਰਿਪ ਰਹੇ..................................................ਕੋਰੋ ਅਪਨੋ ਮੂਡ ਮੁਡਾਵੈ॥34॥1॥ ਪੇਜ 1234 , ਚਰਿਤ੍ਰ 390  ਅਖੌਤੀ ਦਸਮ ਗ੍ਰੰਥ

ਇਸਤਰੀ ਜਾਤਿ ਨੂੰ ਬਦਨਾਮ ਕਰਨ ਵਾਲੀ "ਸਿਯਾਮ ਕਵੀ" ਦੀ ਲਿਖੀ ਹੋਈ "ਕਾਮ ਕਵਿਤਾ", "ਚਰਿਤ੍ਰ ਪਾਖਿਯਾਨ"  ਦੀ ਇਕ ਹੋਰ ਗੰਦੀ ਕਹਾਣੀ। ਜਿਸ ਵਿਚ  ਇਕ ਇਸਤਰੀ ਨੂੰ ਅੱਵਲ ਦਰਜੇ ਦੀ ਚਰਿਤ੍ਰ ਹੀਣ ਅਤੇ ਵੇਸਵਾ ਨਾਲੋਂ ਮਾੜੀ ਹਾਲਤ ਵਾਲੀ ਦਰਸਾਇਆ ਗਇਆ ਹੈ। ਇਸ ਕਿਤਾਬ ਨੂੰ "ਦਸਮ ਬਾਣੀ" ਕਹਿਣ ਵਾਲਿਆ ਕੋਲੋਂ, ਕੌਮ ਜਵਾਬ ਮੰਗਦੀ ਹੈ, ਕਿ ਸਾਡੀਆਂ ਮਾਵਾਂ ਅਤੇ ਭੈਣਾਂ ਇਸਨੂੰ ਪੜ੍ਹ ਕੇ,  ਕੀ ਸਿਖਿਆ ਲੈਣਗੀਆਂ? ਇਹ ਕਹਾਣੀ, ਇਕ ਇਸਤਰੀ ਨੂੰ, ਚਰਿਤ੍ਰਵਾਨ ਬਣਾਏਗੀ ਕਿ ਚਰਿਤ੍ਰ ਹੀਣ ਦਸਮ ਗ੍ਰੰਥੀਆਂ ਕੋਲ ਤੇ ਸ਼ਾਇਦ ਇਸ ਦਾ ਕੋਈ ਜਵਾਬ ਨਹੀਂ ਹੈ। ਇਹ ਫੈਸਲਾ ਆਪ  ਇਸ ਕਹਾਣੀ ਨੂੰ ਪੜ੍ਹ ਕੇ ਆਪ ਹੀ ਕਰ ਲੈਣਾਂ ਜੀ-

ਚੌਪਈ॥

ਪੂਰਬ ਦਿਸ਼ਾ ਦੇ ਇਕ ਦੇਸ਼ ਵਿਚ ਇਕ ਰਾਜਾ ਰਹਿੰਦਾ ਸੀ। ਉਹ ਪੂਰਬ ਸੈਨ ਦੇ ਨਾਮ ਨਾਲ ਇਸ ਸੰਸ਼ਾਰ ਵਿਚ ਮਸ਼ਹੂਰ ਹੋਇਆ। ਉਸ ਦੀ ਇਸਤਰੀ ਦਾ ਨਾਮ ਪੂਰਬ ਦੇਈ ਸੀ। ਉਸ ਵਰਗੀ ਕੋਈ ਅਪਸਰਾ ਵੀ ਨਹੀਂ ਸੀ। ਉਥੇ ਹੀ ਇਕ ਰੂਪ ਸੈਨ ਨਾਮ ਦਾ ਖਤਰੀ ਵੀ ਰਹਿੰਦਾ ਸੀ। ਉਸ ਵਰਗਾ ਸੁੰਦਰ ਹੋਰ ਕੋਈ ਵੀ, ਕਿਤੇ ਵੀ ਨਹੀਂ ਸੀ। ਉਸ ਦਾ ਅਪਾਰ ਰੂਪ ਇਨਾਂ ਸੋਭਦਾ ਸੀ ਕਿ ਨਾਗਣੀਆਂ ਹੋਣ ਭਾਵੇ ਇਸਤਰੀਆਂ, ਸਾਰੀਆਂ ਹੀ ਉਸਤੇ ਮੋਹਿਤ ਹੋ ਜਾਂਦੀਆਂ ਸਨ। ਰਾਣੀ ਨੇ ਜਦ ਉਸ ਨੂੰ  ਵੇਖਿਆ ਤੇ ਅਪਣੇ ਮਨ, ਬਚ, ਕਰਮ ਨਾਲ ਇਹ ਸੋਚਣ ਲਗੀ, ਕਿ ਮੈਂ ਕਿਸ ਤਰ੍ਹਾਂ ਇਸ ਨਾਲ ਕਾਮ ਕ੍ਰੀੜਾ ਕਰਾਂ। ਜੇ ਐਸਾ ਨਾਂ ਕਰ ਸਕੀ,  ਤਾਂ ਮੈਂ ਕਟਾਰ ਮਾਰ ਕੇ ਮਰ ਜਾਵਾਂਗੀ। ਉਸ ਨੇ ਅਪਣੀ ਇਕ ਮਿਤਰ ਸਖੀ ਨੂੰ ਬੁਲਾਇਆ ਅਤੇ ਅਪਣੇ ਦਿਲ ਦੀ ਗਲ ਇਸ ਤਰ੍ਹਾ ਕਹੀ ਕਿ "ਜਾਂ ਤੇ ਮੈਨੂੰ ਉਸ ਨਾਲ ਮਿਲਨ ਕਰਵਾ ਦੇ, ਜਾਂ ਮੇਰਾ ਮਰਿਆ ਮੂੰਹ ਵੇਖੇਂਗੀ। ਉਹ ਸਿਆਣੀ ਸਖੀ ਜਾਣ ਗਈ, ਕਿ ਇਸ ਦੀ ਮਿਤੱਰ ਨਾਲ ਲਗਨ ਲਗ ਗਈ ਹੈ। ਇਸ ਲਈ ਇਸ ਦੀ ਭੁਖ ਪਿਆਸ ਸਭ ਮਿਟ ਗਈ ਹੈ।

ਅੜਿੱਲ॥
ਥੋੜੀ ਦੇਰ ਬਾਦ ਹੀ ਉਹ ਸਖੀ ਉਸ ਦੇ ਮਿਤੱਰ ਘਰ ਜਾ ਪਹੁੰਚੀ। ਉਸ ਨੂੰ ਸਮਝਾ ਬੁਝਾ ਕੇ ਅਪਣੇ ਨਾਲ ਲੈ ਆਈ। ਉਥੇ ਰਾਣੀ ਪਹਿਲਾਂ ਹੀ ਸੇਜ ਵਿਛਾ ਕੇ ਬੈਠੀ ਹੋਈ ਸੀ।ਉਹ ਸਖੀ, ਉਥੇ ਹੀ ਉਸ ਦੇ ਮਿਤੱਰ ਨੂੰ ਲੈ ਕੇ ਆਨ ਪੁੱਜੀ।

ਚੌਪਈ॥

ਰਾਣੀ ਨੇ ਉਠਕੇ ਅਪਣੇ ਯਾਰ ਨੂੰ ਅਪਣੀ ਗਲਵਕੜੀ ਵਿਚ ਲੈ ਲਿਆ। ਕਈ ਤਰ੍ਹਾਂ ਨਾਲ ਉਸ ਦੇ ਚੁੰਬਨ ਲਏ। ਮਨ ਭਾਂਉਂਦੀ ਕਾਮ ਕ੍ਰੀੜਾ ਕੀਤੀ। ਭਾੰਗ, ਅਫਿਮ ਅਤੇ ਸ਼ਰਾਬ ਪੀਤੀ। ਜਦ ਸ਼ਰਾਬ ਪੀ ਕੇ ਉਸ ਨੂੰ ਮਤਵਾਲਾ ਕਰ ਲਿਆ, ਤਾਂ ਬਾਹਾਂ ਪਕੜ ਕੇ ਸੇਜ ਤੇ ਲੰਮਾਂ ਪਾ ਲਿਆ। ਬਹੁਤ ਪ੍ਰਸੰਨ ਹੋ ਕੇ ਉਸ ਨੂੰ ਗਲੇ ਲਗਾਇਆ ਅਤੇ ਉਛਲ ਉਛਲ ਕੇ ਉਸ ਨਾਲ ਸੰਭੋਗ ਕੀਤਾ। ਇਕ ਨੌਜੁਆਨ, ਦੂਜਾ ਸ਼ਰਾਬ ਨਾਲ ਮਸਤ। ਤੀਜਾ ਜੁਆਨ ਇਸਰੀ ਨਾਲ ਕਾਮ ਕ੍ਰੀੜਾ ਵਿਚ ਰੁਝਿਆ ਮਰਦ। ਦਸੋ ਇਨਾਂ ਦੁਹਾਂ ਵਿਚ ਹਾਰ ਕੌਣ ਮੰਨੇ? ਚਾਰੇਂ ਵੇਦ ਹੀ ਇਸ ਭੇਦ ਨੂੰ ਜਾਣ ਸਕਦੇ ਹਨ। ਜਦ ਕੋਈ ਜਵਾਨ ਇਸਤਰੀ ਜਵਾਨ ਮਰਦ ਨੂੰ ਪ੍ਰਾਪਤ ਕਰਦੀ ਹੈ ਤੇ ਅਪਣੀ ਛਾਤੀ ਨਾਲੋਂ ਇਕ ਪਲ ਲਈ ਵੀ ਉਸ ਨੂੰ ਦੂਰ ਕਰਨਾਂ ਨਹੀਂ ਚਾਂਉਦੀ। ਪਕੜ ਪਕੜ ਕੇ ਉਸ ਨੂੰ ਅਪਣੇ ਨਾਲ ਲਾਂਉਦੀ ਅਤੇ ਭੋਗ ਕਰਦੀ ਰਹੀ। ਚਾਰ ਪਹਿਰ ਰਾਤ ਤਕ ਉਸ ਨਾਲ ਭੋਗ ਕਰਦੀ ਰਹੀ। ਭੋਗ ਕਰਦਿਆਂ ਰਾਣੀ ਉਸ ਦੇ ਵਸ਼ ਵਿਚ  ਹੋ ਗਈ ਸੀ। ਉਹ ਪਰਾਈ ਇਸਤਰੀ ਜਰੂਰ ਸੀ, ਲੇਕਿਨ ਹੁਣ ਉਹ ਅਪਣੇ ਯਾਰ ਦੀ ਹੋ ਗਈ ਸੀ। ਇਕ ਪਲ ਲਈ ਵੀ ਰਾਣੀ ਕੋਲੋਂ ਉਸਨੂੰ ਛਡਿਆ ਨਹੀਂ ਜਾ ਰਿਹਾ ਸੀ। ਰਾਣੀ ਨੂੰ ਉਹ ਪ੍ਰੇਮੀ ਬਹੁਤ ਚੰਗਾ ਲਗ ਰਿਹਾ ਸੀ। ਕੋਕ ਸ਼ਾਸ਼ਤਰ ਦੇ ਪਾਠ ਦਾ ਅਨੁਸ਼ਰਣ ਕਰਦਿਆਂ ਅਤੇ ਨਸ਼ੇ ਪੀ ਪੀ ਕੇ ਚੰਗੀ ਤਰ੍ਹਾਂ ਕਾਮ ਕ੍ਰੀੜਾ ਉਹ ਦੋਵੇਂ ਕਰਦੇ  ਰਹੇ। ਕਿਸੇ ਹੋਰ ਪੁਰਸ਼ ਦੀ ਉਨਾਂ ਨੂੰ ਕੋਈ ਪਰਵਾਹ ਨਹੀਂ ਸੀ ਅਤੇ ਭਾਂਤਿ ਭਾਂਤਿ ਦੇ ਭੋਗ ਕਰਕੇ ਤ੍ਰਿਪਤ ਹੋ ਰਹੇ ਸਨ। ਪੋਸਤ ਭਾਂਗ ਅਤੇ ਅਫੀਮ ਮੰਗਵਾ ਕੇ ਇਕ ਮੰਜੇ ਤੇ ਬਹਿ ਕੇ ਇਕੱਠੇ ਚੜ੍ਹਾ ਰਹੇ ਸਨ। ਉਹ ਹਸ ਹਸ, ਰਾਣੀ ਦੀਆਂ ਦੋਵੇਂ ਜਾਂਘਾਂ (ਪਟ) ਪਕੜ ਪਕੜ ਕੇ ਉਸ ਨੂੰ ਬਹੁਤ ਸੁਖ ਦੇ ਰਿਹਾ ਸੀ। ਭੋਗ ਕਰਦਿਆਂਸਾਰੀ ਰਾਤ ਬਿਤਾ ਦੇਂਦੇ ਅਤੇ ਦਿਨ ਚੜ੍ਹਦਿਆਂ ਫੇਰ ਕਾਮ ਕ੍ਰੀੜਾ ਸ਼ੁਰੂ ਕਰ ਦੇਂਦੇ। ਉਹ ਵਾਰ ਵਾਰ ਇਸਤਰੀ ਨਾਲ ਭਾਂਤਿ ਭਾਂਤਿ ਦੇ ਆਸਨ ਕਰਦਾ ਅਤੇ ਭਾਂਤਿ ਭਾਂਤਿ ਦੇ ਚੁੰਬਣ ਕਰਦਾ। ਬਹੁਤ ਭੋਗ ਕਰ ਕੇ ਉਸ ਨੇ ਇਸਤਰੀ ਨੂੰ ਬਹੁਤ ਪ੍ਰਸੰਨ ਕੀਤਾ ਅਤੇ ਉਸਨੇ ਕਈ ਤਰੀਕਿਆਂ ਨਾਲ ਉਸ ਨਾਲ ਰਤਿ ਕ੍ਰੀੜਾ ਕੀਤੀ।

ਰਾਣੀ ਨੇ ਉਸ ਨੂੰ ਹਸ ਕੇ ਕਹਿਆ, ਹੇ ਪਿਆਰੇ! ਮੈਂ ਆਪ ਜੀ ਨੂੰ ਜੋ ਕਹਾਂ ਉਸ ਨੂੰ ਧਿਆਨ ਨਾਲ ਸੁਣੋਂ। ਜਦੋਂ ਭਾਂਤਿ ਭਾਤਿ ਦੀਆਂ ਕਾਮ ਕ੍ਰੀੜਾਵਾਂ ਕਰ ਕੇ ਉਸਨੇ ਇਸਤਰੀ ਨੂੰ ਰਜਾ ਦਿਤਾ ਤਾਂ ਰਾਣੀ ਬੋਲੀ। ਹੇ ਮਿਤੱਰ ਮੈਂ ਹੁਣ ਤੇਰੀ ਦਾਸੀ ਹੋ ਗਈ ਹਾਂ। ਜੇ ਕਹੋ ਤਾਂ ਤੁਹਾਡੇ ਲਈ ਪਾਣੀ ਭਰ ਲਿਆਵਾਂ। ਬਜਾਰ ਵਿਚ ਤੁਹਾਡੇ ਲਈ ਵਾਰ ਵਾਰ ਵਿਕ ਜਾਵਾਂ। ਜੋ ਤੁਸੀਂ ਕਹੋ, ਉਹ ਮੈ ਕਰਾਂ। ਕਿਸੇ ਕੋਲੋਂ ਜਰਾ ਜਿਨੀ ਵੀ ਨਹੀਂ ਡਰਾਂ।

ਮਿਤੱਰ ਨੇ ਹਸ ਕੇ ਰਾਣੀ ਨੂੰ ਇਸ ਤਰ੍ਹਾ ਕਹਿਆ, ਕਿ  ਮੈਂ ਹੁਣ ਤੇਰਾ ਗੁਲਾਮ ਹੋ ਗਇਆ ਹਾਂ। ਤੇਰੇ ਵਰਗੀ ਇਸਤਰੀ ਤੇ ਭਾਗਾਂ ਵਾਲੇ ਨੂੰ ਮਿਲਦੀ ਹੈ। ਮੇਰੀ ਭਗਤੀ ਤਾਂ (ਇਸ ਜਨਮ) ਵਿਚ ਪੂਰੀ ਹੋ ਗਈ ਹੈ। ਹੁਣ ਮੇਰੇ ਚਿੱਤ ਵਿਚ ਇਕ ਗਲ ਹੈ ਪ੍ਰਿਅ! ਹੁਣ ਇਹੋ ਜਿਹਾ ਉਪਾ ਕਰ, ਜਿਸ ਨਾਲ ਹਮੇਸ਼ਾ ਹਮੇਸ਼ਾਂ ਲਈ ਤੇਰਾ ਹੋ ਜਾਵਾਂ। ਹੁਣ ਕੋਈ ਐਸਾ ਚਰਿਤ੍ਰ ਖੇਡ,  ਕਿ ਤੂੰ ਮੈਨੂੰ ਹਮੇਸ਼ਾ ਹਮੇਸ਼ਾਂ ਲਈ ਪ੍ਰਾਪਤ ਕਰ ਸਕੇਂ। ਨਾਂ ਕੋਈ ਕੁੱਤਾ ਵੇਖੇ ਅਤੇ ਨਾਂ ਕੋਈ ਭੌਕੇ।

ਇਸਤਰੀ ਨੇ ਜਦੋ ਅਪਣੇ ਪ੍ਰੀਤਮ ਦੇ ਇਹ ਬਚਨ ਸੁਣੇ ਤੇ ਬੋਲੀ,   "ਤੂੰ ਬਾਲ ਸਫਾ ਕਰਨ ਵਾਲਾ ਰੋਮਾਂਤਕ (ਹੇਯਰ ਰਿਮੂਵਰ) ਮੰਗਵਾ ਲੈ ਅਤੇ ਸਾਰੇ ਵਾਲ ਸਾਫ ਕਰ ਕੇ ਇਸਤਰੀ ਦਾ ਰੂਪ ਧਾਰਣ ਕਰ ਲੈ। ਰਾਣੀ ਨੇ "Hair Remover" ਮੰਗਵਾ ਲਿਆ ਤੇ ਉਸ ਦੇ ਚੇਹਰੇ ਤੇ ਲਾ ਦਿਤਾ। ਚੇਹਰੇ ਦੇ ਸਾਰੇ ਵਾਲ ਸਾਫ ਕਰ ਦਿਤੇ ਅਤੇ ਉਸ ਨੁੰ ਇਸਤਰੀ ਦੇ ਵਸਤਰ ਪਵਾ ਦਿਤੇ। ਉਸ ਦੇ ਮੋਂਡ੍ਹੇ ਉਤੇ ਇਕ ਵੀਣਾਂ ਟਿਕਾ ਦਿਤੀ ਅਤੇ ਉਸਨੂੰ ਸੰਗੀਤ ਸੁਨਣ ਦੇ ਬਹਾਨੇ ਘਰ ਵਿਚ ਰਖ ਲਿਆ।

ਜਦ ਰਾਜਾ ਰਾਣੀ ਦੇ ਮਹਿਲ ਵਿਚ ਆਉਦਾ ਤਾਂ ਉਹ ਬੈਠ ਕੇ ਤੰਤੀ ਵਜਾਉਣ ਲਗ ਪੈਂਦੀ। ਰਾਜਾ ਉਸ ਦੀ ਵੀਣਾਂ ਸੁਣ ਕੇ ਮੁਗਧ ਹੋ ਗਇਆ। ਉਸ ਨੂੰ  ਇਸਤਰੀ ਸਮਝ ਕੇ ਉਸ ਦੇ ਰੂਪ ਨੂੰ ਵੇਖ ਕੇ ਘਰ ਬਾਹਰ ਛਡ ਕੇ ਉਸ ਦਾ ਦੀਵਾਨਾਂ ਹੋ ਗਇਆ। ਤਦ ਰਾਜੇ ਨੇ ਇਕ ਦੂਤਨੀ ਨੂੰ ਬੁਲਾ ਕੇ ਉਸ ਨੂੰ ਬਹੁਤ ਧੰਨ ਦਿਤਾ ਅਤੇ ਉਸ ਕੋਲ ਭੇਜਿਆ।

ਜਦੋਂ ਰਾਣੀ ਨੇ ਇਹ ਸਭ ਸੁਣਿਆ ਤੇ ਰਾਣੀ ਨੇ ਉਸ ਨੂੰ ਹਸ ਕੇ ਕਹਿਆ, (ਰਾਜਾ ਤਾਂ ਤੇਰਾ ਆਸ਼ਿਕ ਹੋ ਗਇਆ ਹੈ), ਮਤਾਂ ਰਾਜਾ ਤੈਨੂੰ ਵਰ ਨਾਂ ਲਵੇ, ਤੇ ਤੂੰ ਮੇਰਾ ਸਾਥ ਨਾਂ ਛਡ ਦੇਵੇਂ। ਮੈਂ  ਤੈਨੂੰ ਹਮੇਸ਼ਾ ਅਪਣੇ ਨਾਲ ਲੈ ਕੇ ਸਵਾਂਗੀ ਅਤੇ ਆਪਣੀਆਂ ਸਾਰੀਆਂ ਮੁਰਾਦਾਂ, ਮਨ ਭਰ ਕੇ ਪੂਰੀਆਂ ਕਰਾਂਗੀ। ਇਸ ਤਰ੍ਹਾਂ ਜਦੋ ਉਸ ਇਸਤਰੀ ਨੂੰ ਬੁਲਾਉਣ ਲਈ ਰਾਜਾ "ਸਖੀ"  ਨੂੰ ਭੇਜਦਾ ਤੇ ਉਹ ਰਾਜੇ ਨੂੰ ਜਾ ਕੇ ਦਸਦੀ। ਕਿ ਉਹ ਰਾਣੀ ਨਾਲ ਸੌ ਰਹੀ ਹੈ। ਰਾਜੇ ਨੇ ਸੋਚਿਆ ਕਿ ਸ਼ਾਇਦ ਰਾਣੀ ਮੇਰੇ ਮਨ ਦਾ ਭੇਦ ਸਮਝ ਗਈ ਹੈ। ਇਸੇ ਲਈ ਰਾਣੀ,  ਉਸ ਨੂੰ ਨਾਲ ਲੈ ਕੇ ਸੌਂਦੀ ਹੈ, ਤਾਂਕਿ ਮੇਰਾ ਕੋਈ ਦਾਅ ਨਾਂ ਲਗ ਸਕੇ। ਜਦੋ ਰਾਜਾ ਉਸ ਨੂੰ ਰਾਣੀ ਨਾਲ ਸੁਤਿਆਂ ਸੁਣਦਾ, ਤਾਂ  ਉਸ ਨੂੰ ਆਪ ਵੇਖਣ ਲਈ ਆਂਉਦਾ। ਰਾਣੀ ਨੂੰ ਨਾਲ ਸੁੱਤੀ ਵੇਕ ਕੇ ਉਸ ਨੂੰ ਛੇੜ ਨਹੀਂ ਸਕਦਾ ਸੀ। ਇਸ ਤਰ੍ਹਾਂ ਉਸ ਦਾ ਸਾਰਾ ਉੱਦਮ ਅਸਫਲ ਹੋ ਜਾਂਦਾ ਸੀ। 

ਰਾਜੇ ਨੇ ਅਪਣੇ ਸਿਰ ਨੂੰ ਹਿਲਾਂਦਿਆ, ਇਹ ਸੋਚਿਆ ਕੇ ਰਾਣੀ ਮੇਰਾ ਭੇਦ ਜਾਂਣ ਗਈ ਹੈ। ਇਸ ਲਈ ਉਸ ਨੂੰ ਇਕਲਿਆਂ ਨਹੀਂ ਛਡਦੀ। ਰਾਣੀ ਨੇ ਵੀ ਸਾਰੀਆਂ ਦਾਸੀਆਂ ਨੂੰ ਇਹ ਸਮਝਾ ਦਿਤਾ, ਕਿ ਇਸ ਨੂੰ ਮੈਂ ਅਪਣੇ ਕੋਲ ਇਸ ਕਰਕੇ ਸੁਵਾਂਦੀ ਹਾਂ, ਕੇ ਰਾਜੇ ਦੀ ਨੀਯਤ ਇਸ ਤੇ ਖਰਾਬ ਹੋ ਗਈ ਹੈ। ਇਸ ਨੂੰ ਉਹ ਇਕਲਿਆਂ ਵੇਖੇਗਾ ਤੇ ਇਸ ਨਾਲ ਭੋਗ ਕਰਨ ਲਈ ਮੰਗਵਾ ਲਵੇਗਾ। ਇਸ ਲਈ ਮੈਂ ਇਸ ਦੇ ਅੰਗ ਨਾਲ ਅੰਗ ਜੋੜ ਕੇ ਸੌਂਦੀ ਹਾਂ।

ਇਹ ਸੁਣ ਕੇ ਸਾਰੀਆਂ ਹੀ ਦਾਸੀਆਂ  ਉਸ ਨੂੰ "ਭਲੀ ਭਲੀ" ਕਹਿਣ ਲਗੀਆਂ ਅਤੇ ਜਿਵੇਂ ਕਿਵੇ ਰਾਜੇ ਤੋਂ ਉਸ  ਨੂੰ ਬਚਾਂਦੀਆਂ ਰਹੀਆਂ। ਰਾਣੀ ਦਿਨ ਵਿਚ ਵੀ ਉਸ ਨਾਲ ਅੰਗ ਨਾਲ ਅੰਗ ਮਿਲਾ ਕੇ (ਬੇਖੌਫ) ਹੋ ਕੇ ਸੌਣ ਲਗ ਪਈ। ਮੂਰਖ ਰਾਜਾ ਭੇਦ  ਹੀ ਨਹੀਂ ਸਮਝ ਰਿਹਾ ਸੀ, ਅਤੇ ਐਵੇ ਹੀ ਸੁੱਕਾ ਸਿਰ ਮੁੰਨਵਾ ਰਿਹਾ ਸੀ।

ਇਸ ਕਹਾਣੀ ਨੂੰ "ਦਸਮ ਬਾਣੀ"  ਕਹਿਣ ਵਾਲਿਆਂ ਨੂੰ ਲਾਨ੍ਹਤਾਂ ਪਾਈਏ,  ਕਿ ਇਸ ਕੂੜ ਕਿਤਾਬ ਨੂੰ? ਕਿਸੇ ਇਸਤਰੀ ਦਾ ਨਸ਼ਿਆਂ ਦਾ ਆਦੀ ਹੋਣਾਂ ਅਤੇ ਅਪਣੀ "ਵਿਕ੍ਰਤ ਕਾਮ ਵਾਸਨਾਂ" ਨੂੰ ਪੂਰਾ ਕਰਣ ਲਈ ਅਪਣੇ ਹੀ ਪਤੀ ਨੂੰ ਧੋਖਾ ਦੇਂਣਾਂ। ਕਿ ਇਹ ਕਿਤਾਬ ਇਸ ਨੂੰ ਪੜ੍ਹਨ ਵਾਲੀਆਂ ਇਸਤਰੀਆਂ ਨੂੰ ਚਰਿਤ੍ਰਹੀਣ ਬਨਾਉਣ ਦੀ ਟ੍ਰੇਨਿੰਗ ਨਹੀਂ ਦੇ ਰਹੀ?  ਹਾਂ "ਗੁਰਮਤਿ ਮਾਰਤੰਡ" ਅਤੇ "ਬ੍ਰਹਮ ਗਿਆਨੀ"  ਮਹਰੂਮ ਕਥਾਵਾਚਕ  ਨੂੰ  ਇਹ ਬਾਣੀ ਜਰੂਰ, ਗੁਰੂ ਰਚਿਤ "ਕਾਮ ਦੀ ਵਿਆਖਿਆ" ਲਗਦੀ ਰਹੀ ਅਤੇ ਹੁਣ ਅਕਾਲ ਤਖਤ ਦੇ ਹੈਡ ਗ੍ਰੰਥੀ ਅਤੇ ਟਕਸਾਲੀਆਂ ਨੂੰ ਇਹ, "ਗੁਰੂ ਰਚਿਤ",  "ਅਗਾਧ ਬੋਧ" ਬਾਣੀ ਸਮਝ ਆ ਰਹੀ ਹੈ। ਸਿੱਖਾਂ ਨੂੰ ਰੱਬ ਹੀ ਬਚਾਏ ! 

ਪੋਸਤ ਭਾਂਗ ਅਫੀਮ ਅਤੇ ਸ਼ਰਾਬ ਦੀ "ਕਾਕਟੇਲ" ਪੀ  ਕੇ "ਕਾਮ ਖੇਡਾਂ" ਕਰਣ ਵਾਲੀਆਂ ਬਹੁਤ ਸਾਰੀਆਂ ਕਹਾਣੀਆਂ ਇਸ ਕਿਤਾਬ ਵਿਚ ਮੌਜੂਦ ਹਨ। ਸਾਰੀਆਂ ਕਹਾਣੀਆਂ ਤੁਸੀਂ ਪੜ੍ਹਨਾਂ ਚਾਹੋ ਤਾਂ ਇਕ ਕਾਪੀ ਇਸ "ਕੂੜ ਕਿਤਾਬ" ਦੀ ਮੰਗਾ ਕੇ ਜਰੂਰ ਪੜ੍ਹਨਾਂ ਅਤੇ ਦੂਜੇ ਵੀਰਾਂ ਨੂੰ ਵੀ ਜਰੂਰ ਪੜ੍ਹਵਾ ਦੇਣਾਂ। ਮੈਂ ਇਥੇ ਸਿਰਫ ਕੁਝ ਕੁ ਕਹਾਣੀਆ ਦਾ ਹੀ ਜਿਕਰ ਕਰਾਂਗਾ, ਜਿਸ ਵਿਚ ਨਸ਼ਿਆਂ ਦੀ ਇਸ "ਕਾਕਟੇਲ" ਦਾ ਪ੍ਰਯੋਗ ਕਿਤਾ ਗਇਆ ਹੈ। ਹਾਂ, ਐਸੀਆਂ ਕਹਾਣੀਆਂ ਦੇ ਪੰਨਾ ਨੰਬਰ ਆਪ ਜੀ ਦੀ ਜਾਨਕਾਰੀ ਲਈ। ਹੇਠਾਂ ਜਰੂਰ ਦੇ ਰਿਹਾ ਹਾਂ।

ਪੋਸਤ ਭਾਂਗ ਅਫੀਮ ਮੰਗਾਈ ॥ ਏਕ ਸੇਜ ਪਰ ਬੈਠਿ ਚੜਾਈ ॥ ਜਬ ਮਦ ਸੋ ਮਤਵਾਰੇ ਭਏ ॥ ਤਬ ਹੀ ਸੋਕ ਬਿਸਰਿ ਸਭ ਗਏ ॥੫॥ ਪੇਜ 1237 
ਪੋਸਤ ਭਾਂਗ ਅਫੀਮ ਚੜਾਵੋ ॥ ਰੇਤੀ ਮਾਂਝ ਚਰਿਤ੍ਰ ਦਿਖਾਵੋ ॥੪੦॥ ਪੇਜ 1248 ਅਖੌਤੀ ਦਸਮ ਗ੍ਰੰਥ
ਪੋਸਤ ਭਾਂਗ ਅਫੀਮ ਮੰਗਾਈ ॥ ਪਾਨਿ ਡਾਰਿ ਕਰਿ ਭਾਂਗ ਘੁਟਾਈ ॥ ਪਾਨ ਕਿਯਾ ਦੁਹੂੰ ਬੈਠਿ ਪ੍ਰਜੰਕਹਿ ॥ ਰਤਿ ਮਾਨੀ ਭਰਿ ਭਰਿ ਦ੍ਰਿੜ ਅੰਕਹਿ ॥੫॥ ਪੇਜ 1302 
ਪੋਸਤ ਭਾਂਗ ਅਫੀਮ ਮੰਗਾਈ ॥ ਦੁਹੂੰ ਖਾਟ ਪਰ ਬੈਠਿ ਚੜਾਈ ॥ ਚਾਰਿ ਪਹਰ ਤਾ ਸੌ ਕਰਿ ਭੋਗਾ ॥ ਭੇਦ ਨ ਲਖਾ ਦੂਸਰੇ ਲੋਗਾ ॥੧੧॥ ਪੇਜ 1313 
ਚਾਰਿ ਪਹਰ ਨਿਸੁ ਕਿਯਾ ਬਿਲਾਸਾ ॥ ਤਜਿ ਕਰਿ ਮਾਤ ਪਿਤਾ ਕੋ ਤ੍ਰਾਸਾ ॥ ਪੋਸਤ ਭਾਂਗਿ ਅਫੀਮ ਮੰਗਾਵਹਿ ॥ ਏਕ ਸੇਜ ਦੋਊ ਬੈਠ ਚੜਾਵਹਿ ॥੭॥ ਪੇਜ 521 
ਪੋਸਤ ਭਾਂਗ ਅਫੀਮ ਮੰਗਾਈ ॥ ਏਕ ਸੇਜ ਚੜਿ ਦੁਹੂੰ ਚੜਾਈ ॥ ਭਾਤਿ ਅਨਿਕ ਤਨ ਕਿਯੇ ਬਿਲਾਸਾ ॥ ਮਾਤ ਪਿਤਾ ਕੋ ਮਨ ਨ ਤ੍ਰਾਸਾ ॥੪॥ ਪੇਜ 1336 
ਪੋਸਤ ਭਾਂਗ ਅਫੀਮ ਮੰਗਾਵਹਿ ॥ ਏਕ ਖਾਟ ਪਰ ਬੈਠ ਚੜਾਵਹਿ ॥ ਤਰੁਨ ਤਰੁਨਿ ਉਰ ਸੌ ਉਰਝਾਈ ॥ ਰਸਿ ਰਸਿ ਕਸਿ ਕਸਿ ਭੋਗ ਕਮਾਈ ॥੫॥ ਪੇਜ 1352 
ਪਠੈ ਸਹਚਰੀ ਲਿਯੋ ਬੁਲਾਇ ॥ ਪੋਸਤ ਭਾਂਗ ਅਫੀਮ ਮੰਗਾਇ ॥ ਭਾਤਿ ਭਾਤਿ ਤਨ ਤਾਹਿ ਪਿਵਾਯੋ ॥ ਅਧਿਕ ਮਤ ਕਰਿ ਗਰੈ ਲਗਾਯੋ ॥੩॥ ਪੇਜ 1354
ਪੋਸਤ ਭਾਂਗ ਅਫੀਮ ਮਿਲਾਇ ॥ ਆਸਨ ਤਾ ਤਰ ਦਿਯੋ ਬਨਾਇ ॥ ਚੁੰਬਨ ਰਾਇ ਅਲਿੰਗਨ ਲਏ ॥ ਲਿੰਗ ਦੇਤ ਤਿਹ ਭਗ ਮੋ ਭਏ ॥੨ ਪੇਜ 1358 
ਪੋਸਤ ਭਾਂਗ ਅਫੀਮ ਘਨੋ ਮਦ ਪੀਵਨ ਕੇ ਤਿਨ ਕਾਜ ਮੰਗਾਯੋ ॥ ਮੰਗਨ ਲੋਗਨ ਬੋਲ ਪਠਯੋ ਬਹੁ ਆਵਤ ਭੇ ਜਨਿ ਪਾਰ ਨ ਪਾਯੋ ॥੨੧੧੨॥ ਪੇਜ 521 
ਤਿਨ ਕੋ ਬਹੁ ਦੈ ਸੰਗਿ ਪਾਰਥ ਲੈ ਹਰਿ ਭੋਜਨ ਕੀ ਭੂਅ ਮੈ ਪਗ ਧਾਰਯੋ ॥ਪੋਸਤ ਭਾਂਗ ਅਫੀਮ ਮੰਗਾਇ ਪੀਯੋ ਮਦ ਸ਼ੋਕ ਬਿਦਾ ਕਰਿ ਡਾਰਯੋ ॥ ਪੇਜ 522 
ਇਕ ਦਿਨ ਭਾਂਗ ਮਿਤ੍ਰ ਤਿਹ ਲਈ ॥ ਪੋਸਤ ਸਹਿਤ ਅਫੀਮ ਚੜਈ ॥ ਬਹੁ ਰਤਿ ਕਰੀ ਨ ਬੀਰਜ ਗਿਰਾਈ ॥ ਆਠ ਪਹਿਰ ਲਗਿ ਕੁਅਰਿ ਬਜਾਈ ॥੧੦॥ ਪੇਜ 1290

ਬਾਕੀ ਕਹਾਣੀਆਂ ਅਗਲੇ ਭਾਗ ਵਿਚ। ਚਲਦਾ...


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top