|
ਗੁਰਦਵਾਰਾ
ਫਰੈਂਕਫਰਟ (ਜਰਮਨੀ) ਦੇ ਸੈਮੀਨਾਰ ਦਾ ਸੰਗਤਾਂ ਨੇ ਖੂਬ ਲਾਹਾ ਲਇਆ
- ਟਾਈਗਰ ਜਥਾ ਯੂਕੇ
ਐਤਵਾਰ -੧੯/੦੮/੨੦੧੨ (ਇੰਦਰਜੋਤ ਸਿੰਘ) -
ਅੱਜ ਗੁਰਦਵਾਰਾ ਫਰੈਂਕਫਰਟ (ਜਰਮਨੀ) ਵਿਖੇ ਉਥੋ ਦੇ ਪ੍ਰਬੰਧਕਾਂ ਵੱਲੋਂ ਖਾਸ ਤੌਰ 'ਤੇ ਵੀਰ
ਪ੍ਰਭਦੀਪ ਸਿੰਘ ਜੀ ਦਾ ਗੁਰਦਵਾਰੇ ਦੇ ਵਿਸ਼ੇ 'ਤੇ ਇੱਕ ਵਿਸ਼ੇਸ਼ ਸੈਮੀਨਾਰ ਉਲੀਕਿਆ ਗਿਆ, ਜਿਸ ਨੂੰ
ਸੁਨਣ ਲਈ ਜਰਮਨ ਦੇ ਵੱਖ-ਵੱਖ ਸ਼ਹਿਰਾਂ ਤੋ ਸੰਗਤਾਂ ਹੰਮ ਹੁੰਮਾ ਕੇ ਪਹੁੰਚੀਆਂ। ਸੈਮੀਨਾਰ ਵਿਚ
ਉਕ੍ਰੀਕ ਗੁਰਦਵਾਰੇ ਦੇ ਕਾਂਡ ਦੇ ਕਾਰਣਾਂ ਅਤੇ ਸਮੂੰਹ ਗੁਰਦਵਾਰਿਆਂ ਦੀ ਸੁਰੱਖਿਆ ਯਕੀਨੀ ਬਣਾਉਣ
ਉਤੇ ਖੁਲੀ ਵਿਚਾਰ ਕੀਤੀ ਗਈ। ਸੈਮੀਨਾਰ ਦੇ ਅਖੀਰ ਵਿੱਚ ਸਵਾਲ ਜੁਵਾਬ ਦਾ ਸੈਸ਼ਨ ਭੀ ਰਖਿਆ ਗਿਆ,
ਜਿਸ ਤੋਂ ਸੰਗਤਾਂ ਨੇ ਬਹੁਤ ਲਾਭ ਉਠਾਇਆ।
ਇੰਦਰਜੋਤ ਸਿੰਘ
ਟਾਈਗਰ ਜਥਾ ਯੂਕੇ (ਸੰਪਾਦਕ)
|