ਗੁਰੂ ਗ੍ਰੰਥ ਸਾਹਿਬ ਜੀ (ਅੰਮ੍ਰਿਤ)
ਬਨਾਮ ਅਖੌਤੀ ਦਸਮ ਗ੍ਰੰਥ (ਬਿਖਿਆ) - (ਭਾਗ
ਪੰਦਰ੍ਹਵਾਂ)
- ਇੰਦਰਜੀਤ ਸਿੰਘ ਕਾਨਪੁਰ
(ੴ ਸ੍ਰੀ
ਵਾਹਿਗੁਰੂ ਜੀ ਕੀ ਫਤਹਿ ॥ ਸ੍ਰੀ ਭਗੌਤੀ ਜੀ ਸਹਾਇ ॥ ਅਥ ਪਖ੍ਯਾਨ ਚਰਿਤ੍ਰ ਲਿਖ੍ਯਤੇ ॥
ਪਾਤਿਸਾਹੀ ੧੦ ॥)
ਇਸ ਲੇਖ ਲੜੀ ਦੇ ਪਿਛਲੇ
ਭਾਗਾਂ ਵਿਚ ਅਸੀਂ, ਅਖੌਤੀ ਦਸਮ ਗ੍ਰੰਥ ਵਿਚ ਦਰਜ "ਚਰਿਤ੍ਰ ਪਾਖਯਾਨ" ਨਾਮਕ ਰਚਨਾਂ ਵਿਚ
ਲਿਖੀਆਂ "ਗੰਦੀਆਂ ਅਤੇ ਅਸ਼ਲੀਲ" ਕਹਾਣੀਆਂ ਨੂੰ ਕੌਮ ਤਕ ਪਹੂੰਚਾਣ ਦਾ ਯਤਨ ਕਰ ਰਹੇ ਹਾਂ। ਇਸ ਦਾ ਇਕੋ ਇਕ ਕਾਰਣ ਇਹ ਹੈ ਕਿ, ਭੋਲੇ ਭਾਲੇ ਸਿੱਖਾਂ ਨੂੰ ਇਹ ਪਤਾ ਲਗ ਸਕੇ ਕਿ
ਜਿਸ ਨੂੰ ਉਹ "ਦਸਮ ਬਾਣੀ" ਸਮਝ ਕੇ ਮੱਥੇ ਟੇਕੀ ਜਾ ਰਹੇ ਹਨ, ਹਕੀਕਤ ਵਿਚ ਉਸ ਵਿਚ
ਲਿਖਿਆ ਕੀ ਹੋਇਆ ਹੈ?
"ਸਯਾਮ ਕਵੀ" ਦੀਆਂ ਲਿਖੀਆਂ ਹੋਈਆਂ ਫੂਹੜ ਕਾਮ ਕਹਾਣੀਆਂ ਵਾਲੀ ਇਸ
"ਕੂੜ ਕਿਤਾਬ" ਦੇ ਅਗੇ ਸਿੱਖਾਂ ਕੋਲੋਂ ਮੱਥਾ ਤੇ ਟਿਕਵਾਇਆ ਜਾਂਦਾ ਹੈ, ਲੇਕਿਨ ਇਸ
ਵਿਚ ਕੀ ਲਿਖਿਆ ਹੈ, ਇਸ ਨੂੰ ਰੁਮਾਲੇ ਪਾ ਪਾ ਕੇ, ਹਮੇਸ਼ਾਂ ਛੁਪਾਇਆ ਜਾਂਦਾ ਰਿਹਾ
ਹੈ। ਜੇ ਇਸ ਦੇ ਅੰਦਰ ਲਿਖਿਆ
"ਗੰਦ" ਸਿੱਖਾਂ ਨੂੰ ਪਤਾ ਲਗ ਜਾਂਦਾ, ਤਾਂ ਇਸ ਦਾ ਪਾਜ
ਖੁਲ ਜਾਂਣਾ ਸੀ। ਜੇ ਇਸ ਦਾ ਭੇਦ ਖੁਲ ਜਾਂਦਾ ਕੇ ਇਸ "ਕੂੜ ਕਿਤਾਬ" ਨੂੰ ਬਹੁਤ ਪਹਿਲਾਂ
ਹੀ ਕੌਮ ਨੇ ਰੱਦ ਕਰ ਦੇਂਣਾਂ ਸੀ।
ਸਾਡੇ ਤਖਤਾਂ ਤੇ ਕਾਬਿਜ ਕੇਸਾਧਾਰੀ ਬ੍ਰਾਹਮਣਾ ਦੀ "ਸਕੱਤਰੇਤ
ਜੁੰਡਲੀ" ਨੇ ਵੀ ਇਸ ਨੂੰ "ਗੁਰੂ ਕ੍ਰਿਤ" ਕਹਿਣ ਦਾ ਕੋਝਾ ਉਪਰਾਲਾ ਬਹੁਤ ਜੋਰ ਸ਼ੋਰ
ਨਾਲ ਸ਼ੁਰੂ ਕੀਤਾ ਹੋਇਆ ਹੈ।
ਖਾਲਸਾ ਜੀ! ਸਾਵਧਾਨ! ਇਹ "ਦਸਮ ਬਾਣੀ"
ਨਹੀਂ ਹੈ।
ਆਉ!
ਇਸ ਵਿਚ ਕਿਨਾਂ ਕੁ ਗੰਦ ਲਿਖਿਆ ਹੋਇਆ ਹੈ , ਉਸ ਦੀਆਂ ਕੁਝ ਵਾਨਗੀਆਂ ਪੜ੍ਹਦੇ ਹਾਂ।
ਦਸਮ ਗ੍ਰੰਥੀਆਂ ਦਾ ਇਹ ਅਖੌਤੀ ਗੁਰੂ
(ਦਸਮ ਗ੍ਰੰਥ) ਇਸਤਰੀਆਂ ਨੂੰ "ਸੱਮਲਿੰਗੀ ਮੈਥੁਨ" (ਲੇਸਬਿਅਨ ਸੈਕਸ) ਕਰਨਾਂ ਅਤੇ
ਕਾਮ ਵਾਸਨਾਂ ਪੂਰੀ ਕਰਨ ਲਈ ਮਰਦ ਦਾ ਬਨਾਵਟੀ ਗੁਪਤ ਅੰਗ ਬਣਾਂ ਕੇ ,ਉਸ ਨਾਲ ਕਾਮ
ਵਾਸਨਾਂ ਪੂਰੀ ਕਰਨ ਦਾ ਤਰੀਕਾ ਵੀ ਦਸਦਾ ਹੈ।
॥ਸਵੈਯਾ॥ ਆਜੁ ਪਯਾਨ ਕਰੋਂਗੀ ਤਹਾਂ ਸਖੀ
ਭੂਖਨ ਬਸਤ੍ਰ ਅਨੂਪ ਬਨਾਉਂ॥......................ਤਿਸੀ ਦੋਖ ਮਾਰਯੌ ਤਿਸੇ ਧੰਨਜ
ਧੰਨਜ ਜਮਰਾਇ। (ਅਖੌਤੀ ਦਸਮ ਗ੍ਰੰਥ ਪੰਨਾ 965 , ਚਰਿਤ੍ਰ 109)
ਕਾਲ ਦੇ ਦਰਬਾਰ ਵਿਚ ਨ੍ਰਿਤ ਕਰਨ ਵਾਲੀ ਅਪਸਰਾ ਜਿਸ ਦਾ ਨਾਮ ਉਰਬਸੀ ਸੀ,
ਉਸ ਨੇ ਮਰਦਾਨਾਂ
ਰੂਪ ਧਾਰਣ ਕੀਤਾ ਹੋਇਆ ਸੀ.........
ਉਹ ਇਕ ਇਸਤਰੀ ਨੂੰ ਮਾਰਨ ਲਈ ਉਸ ਕੋਲ ਪੁਸ਼ ਦੇ
ਰੂਪ ਵਿਚ ਜਾਂਦੀ ਹੈ। ਅਗੇ ਦਾ ਕਿਸਾ ਇਸ ਤਰ੍ਹਾਂ ਆਰੰਭ
ਹੁੰਦਾ ਹੈ।
ਭਾਵ ਅਰਥ:
..........॥ਸਵੈਯਾ॥ ਇਸਤਰੀ
ਉਸ ਮੋਹਨ (ਮਰਦਾਨੇ ਵੇਸ਼ ਵਿਚ ਉਰਬਸ਼ੀ) ਨੂੰ ਕਹਿਨ ਲਗੀ ਕਿ, ਅਜ ਮੈਂ ਨਵੇ ਗਹਿਣੇ ਅਤੇ
ਵਸਤਰ ਆਦਿਕ ਪਾ ਕੇ ਅਨੁਪਮ ਸ਼ਿੰਗਾਰ ਕਰਾਂਗੀ। ਅਜ ਮੇਰੇ ਪ੍ਰੀਤਮ ਨੇ ਮੇਰੇ ਨਾਲ ਮਿਲਨ
ਕਰਨਾਂ ਹੈ। ਜੇ ਰਾਤ
ਹੁੰਦੀ ਤਾਂ ਹੁਣੇ ਹੀ ਤੁਰ ਪੈਂਦੀ।
ਸਾਵਨ ਦੇ ਮਹੀਨੇ ਵਿਚ ਅਪਣੇ
ਪ੍ਰੀਤਮ ਨਾਲ ਮਿਲਨ ਕਰਨ ਲਈ, ਮੈਂ ਸੱਤ ਸਮੰਦਰ ਵੀ ਪਾਰ ਕਰ ਸਕਦੀ ਹਾਂ।
ਕਰੋੜਾਂ
ਉਪਰਾਲੇ ਕਰਕੇ, ਅਪਣੇ ਪ੍ਰੀਤਮ ਦੇ ਸ਼ਰੀਰ ਨਾਲ ਸੰਜੋਗ ਕਰਨ ਦਾ ਯਤਨ ਕਰਾਂਗੀ।
॥ਚੌਪਈ ॥ (ਮਰਦ ਦੇ ਵੇਸ਼ ਵਿਚ, ਉਰਬਸੀ ਨੇ ਉਤੱਰ ਦਿਤਾ), ਜਦੋਂ ਦਾ ਮੈਂ ਇਸ ਸੰਸਾਰ
ਵਿਚ ਪ੍ਰਗਟ ਹੋਇਆ ਹਾਂ, ਮੈਂ ਅੱਜ ਤਕ ਕਿਸੇ ਇਸਤਰੀ ਨਾਲ ਸੰਭੋਗ
ਨਹੀਂ ਕੀਤਾ। ਜੇ ਤੇਰੇ
ਮਨ ਵਿਚ ਇਹ ਕਾਮ ਭਾਵਨਾ ਜਾਗ ਗਈ ਹੈ ਤਾਂ ਮੇਰਾ ਵੀ ਵਸ਼ (ਕਾਮ ਤੇ) ਹੁਣ ਕਿਸ ਤਰ੍ਹਾਂ
ਚਲ ਸਕਦਾ ਹੈ?
ਮੈਂ ਤੇਰੇ ਘਰ ਇਸ ਲਈ
ਨਹੀਂ ਆਇਆ ਕਿ ਮੈਂ ਨਰਕ ਵਿਚ ਪੈਣ ਤੋਂ ਡਰਦਾ ਹਾਂ। ਤੁੰ ਮੇਰੇ ਘਰ ਆਵੀਂ, ਅਤੇ ਮੇਰੇ ਨਾਲ ਮਨ
ਭਾਂਉਦਾ ਭੋਗ ਕਰੀਂ।
ਗਲਾਂ ਕਰਦਿਆ ਕਰਿਦਿਆਂ ਰਾਤ ਬਹੁਤ ਵਧ ਗਈ।
ਇਸਤਰੀ ਦੇ ਮਨ ਵਿਚ ਕਾਮ ਵਾਸਨਾਂ ਬਹੁਤ
ਅਧਿਕ ਵਧ ਚੁਕੀ ਸੀ।
ਇਸਤਰੀ ਨੇ ਬਹੁਤ ਸੁੰਦਰ ਰੂਪ ਬਣਾਇਆ ਅਤੇ ਉਸ ਮੋਹਨ (ਮਰਦ ਵੇਸ਼ ਵਿਚ
ਉਰਬਸ਼ੀ) ਨੂੰ ਉਸ ਦੇ ਘਰ ਵਾਪਸ ਭੇਜ ਦਿਤਾ।
ਅਪਣੇ ਘਰ ਆ ਕੇ ਉਰਬਸੀ ਨੇ
ਕੁਝ ਸਿਕਿਆਂ (coins) ਨੂੰ ਇਕ ਥੈਲੀ (ਗੁੱਥੀ) ਵਿਚ
ਪਾ ਕੇ, ਮਰਦ ਦੇ ਗੁਪਤ ਅੰਗ ਦੇ
ਅਕਾਰ ਦਾ ਇਕ ਲਿੰਗ ਬਣਾਂ ਲਿਆ ਅਤੇ ਉਸ ਦੇ ਉਪਰ ਮੋਮ ਦੀ ਪਰਤ ਚੜ੍ਹਾ ਕੇ ਉਸ ਨੂੰ ਅਪਣੇ
ਗੁਪਤ ਅੰਗ ਉਤੇ ਕੱਸ ਲਿਆ। ਉਸ ਲਿੰਗ ਤੇ ਉਸਨੇ ਜਹਿਰ ਦਾ ਲੇਪ ਵੀ ਕਰ ਦਿਤਾ।
ਸ਼ਿਵ (ਸ਼ੰਕਰ)
ਦੇਵਤੇ ਨੂੰ ਪ੍ਰਸੰਨ ਕਰਕੇ, ਇਹ ਵਰ ਮੰਗ ਲਿਆ ਕਿ ਜਦੋਂ ਉਹ ਇਸਤਰੀ ਮੇਰੇ ਇਸ ਅੰਗ ਨਾਲ
ਭੋਗ ਕਰੇ ਤੇ ਉਸ ਤੇ ਲਗੇ ਜਹਿਰ ਨਾਲ ਉਸ ਦਾ ਅੰਤ ਹੋ ਜਾਵੇ।
ਤੱਦ ਤਕ ਉਹ ਇਸਤਰੀ ਵੀ ਉਰਬਸ਼ੀ ਦੇ ਘਰ ਆ ਗਈ।
ਕਾਮ ਨਾਲ ਆਤੁਰ ਹੋ ਕੇ ਉਹ ਉਰਬਸ਼ੀ ਨਾਲ
ਲਿਪਟ ਗਈ। ਕਾਮ ਦੇ ਵਸ਼ ਪਈ ਉਹ ਇਸਤਰੀ, ਮਰਦ ਦੇ ਵੇਸ਼ ਵਿਚ ਉਰਬਸ਼ੀ ਨੂੰ ਇਕ ਇਸਤਰੀ ਕਰਕੇ
ਨਹੀਂ ਪਛਾਣ ਸਕੀ।
ਉਸ ਇਸਤਰੀ ਨੇ ਉਰਬਸ਼ੀ ਨਾਲ ਬਹੁਤ ਭੋਗ ਕੀਤਾ ਅਤੇ ਜਦ ਬਹੁਤ ਸੁਖ
ਮਨਾ ਲਿਆ, ਤੇ ਉਸ
ਨੂੰ ਬਨਾਵਟੀ ਲਿੰਗ ਤੇ ਲਗਾ ਜਹਿਰ ਚੜ੍ਹਨ ਲਗ ਪਿਆ।
ਜਹਿਰ ਦੇ ਅਸਰ ਨਾਲ ਉਹ ਬੇਹੋਸ਼ ਹੋ
ਗਈ ਅਤੇ ਉਹ ਜੱਮ ਦੇ ਵਸ ਪੈ ਗਈ,
ਭਾਵ ਮਰ ਗਈ।
ਗੁਰੂ ਦੇ ਸਵਾਰੇ ਸਿੱਖੋ! ਕੀ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਇਸ "ਬਿਖਿਆ" ਭਰੇ
ਗ੍ਰੰਥ ਨਾਲ ਮਿਲਦਾ ਹੈ? ਇਕ ਪਾਸੇ ਤੇ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਅਪਣੇ ਉੱਚੇ
ਸੁੱਚੇ ਚਰਿਤ੍ਰ ਅਤੇ ਸੁੱਚੀ ਮੱਤਿ ਦਾ ਧਾਰਣੀ ਹੈ। ਦੂਜੇ ਪਾਸੇ ਇਹ ਵਿਭਚਾਰ ਅਤੇ ਧੋਖੇ
ਦੇਣ ਵਾਲੀਆਂ ਕਹਾਣੀਆਂ ਨਾਲ ਭਰਿਆ "ਕੂੜ ਗ੍ਰੰਥ"? ਧੋਖੇ ਨਾਲ ਕਿਸੇ ਨੂੰ ਮਾਰਣ ਅਤੇ
ਕਤਲ ਕਰਨ ਦੀਆਂ ਵਿਧੀਆਂ ਦਸ ਰਿਹਾ ਹੈ। ਇਨਾਂ ਬੇਸ਼ਰਮ ਦਸਮ ਗ੍ਰੰਥੀਆਂ ਨੂੰ ਫਿਰ ਵੀ
ਇਹ ਕਹਿੰਦਿਆਂ ਸ਼ਰਮ
ਨਹੀਂ ਆਂਉਦੀ ਕਿ "ਜੋ ਵਿਸ਼ਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਉਹ ਹੀ
ਵਿਸ਼ਾ ਦਸਮ ਗ੍ਰੰਥ ਸਾਹਿਬ ਜੀ ਦਾ ਹੈ"। ਜੋ ਸਿਧਾਂਤ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ
ਉਹ ਹੀ ਸਿਧਾਂਤ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦਾ ਹੈ"। ਖਾਲਸਾ ਜੀ, ਇਸ "ਕੂੜ
ਗ੍ਰੰਥ " ਦੀ ਪੈਰਵੀ ਕਰਨ ਵੇਲੇ ਇਨਾਂ ਦਸਮ ਗ੍ਰੰਥੀਆਂ ਨੂੰ ਇਨਾਂ ਵੀ ਇਹਸਾਸ
ਨਹੀਂ ਹੁੰਦਾ
ਕਿ ਉਹ ਸਿੱਖਾਂ ਦੇ ਸ਼ਬਦ ਗੁਰੂ ਨਾਲ ਇਸ "ਬਿਖਿਆ" ਦੀ ਤੁਲਨਾਂ ਕਰਕੇ ਨਰਕ ਦੇ ਭਾਗੀ ਅਤੇ
"ਪੰਥ ਦੋਖੀ" ਬਣ ਰਹੇ ਨੇ।
ਦਸਮ ਗ੍ਰੰਥੀਆਂ ਦਾ ਇਹ ਅਖੌਤੀ ਗੁਰੂ (ਦਸਮ ਗ੍ਰੰਥ), ਗੁਦਾ
ਭੋਗ (Gay Sex ) ਕਰਨ ਦੀ ਸਿਖਿਆ ਵੀ ਅਪਣੇ ਚੇਲਿਆਂ ਨੂੰ ਦੇਂਦਾ ਹੈ। ਜੇ ਕਿਸੇ ਦਾ
ਪਤੀ ਵਿਭਚਾਰੀ ਹੋਵੇ, ਤਾਂ ਦੂਜੇ ਬੰਦੇ ਕੋਲੋਂ, ਉਸ ਦਾ ਗੁਦਾ ਭੋਗ ਕਰਾ ਕੇ ਉਸ ਨੂੰ
ਸੁਧਾਰਿਆ ਜਾ ਸਕਦਾ ਹੈ।
ਜਿਥੇ ਇਹ ਗੁਰੂ (ਅਖੌਤੀ
ਦਸਮ ਗ੍ਰੰਥ) ਅਪਣੀਆਂ ਚੇਲੀਆਂ ਨੂੰ "ਸਮਲਿੰਗੀ ਮੈਥੁਨ" (Lesbian
Sex ) ਕਰਨ ਦੀ
ਵਿਧੀ ਦਸਦਾ ਹੈ। ਉਥੇ ਹੀ ਅਪਣੇ ਚੇਲਿਆਂ ਨੂੰ "ਗੁਦਾ ਭੋਗ
(Gay Sex ) ਕਰਕੇ ਉਨਾਂ ਦਾ
ਬੇੜਾ ਗਰਕ ਕਰਨ ਦੇ ਤਰੀਕੇ ਵੀ ਦਸਦਾ ਹੈ। ਆਉ ! ਅਪਣੇ ਕੋਲੋਂ ਬਹੁਤਾ ਨਾਂ ਲਿਖਦੇ ਹੋਏ,
ਇਸ ਵਿਚ ਲਿਖੇ 404 ਚਰਿਤ੍ਰਾਂ ਦੇ, 134 ਵੇਂ ਚਰਿਤ੍ਰ ਜੋ ਇਸ ਕਿਤਾਬ ਦੇ ਪੰਨਾ ਨੰ
1009 ਤੇ ਅੰਕਿਤ, ਵਲ ਜਰਾ ਨਿਗਾਹ ਮਾਰ ਲਈਏ। ਵਿਭਚਾਰੀ ਅਤੇ ਕਾਮੁਕ ਪਤੀ ਨੂੰ ਸੁਧਾਰਨ
ਲਈ ਉਸ ਦੀ ਪਤਨੀ ਨੂੰ ਕੀ ਕਰਨਾਂ ਚਾਹੀਦਾ
ਹੈ? ਆਉ ਸੁਣਦੇ ਹਾਂ ਇਸ ਗ੍ਰੰਥ ਦੀ
ਜੁਬਾਨੀ।
ਚੌਪਈ॥ ਸਬਕ ਸਿੰਘ ਰਾਜਾ ਇਕ ਭਾਰੀ
.............................................................ਤਾਂ ਦਿਨ ਤੈਂ ਕਾਹੂੰ ਤ੍ਰਿਯਹਿ ਨ ਨਿਕਟ ਬੁਲਾਇ
॥20॥1॥ ਪੇਜ 1011
ਚੌਪਈ॥ ਸਬਕ ਸਿੰਘ ਨਾਮ ਦਾ ਇਕ ਬਹੁਤ ਵੱਡਾ ਰਾਜਾ ਸੀ।
ਉਸ ਦੀ ਇਸਤਰੀ ਦਾ ਨਾਮ ਬਾਜਮਤੀ
ਸੀ। ਰਾਜਾ ਕਿਸੇ ਤੋਂ ਸ਼ਰਮ
ਨਹੀਂ ਸੀ ਕਰਦਾ, ਭਾਵ ਬਹੁਤਾ ਹੀ ਬੇਸ਼ਰਮ ਸੀ। ਇਹ (ਮਨ ਭਾਂਉਦੀਆਂ) ਇਸਤਰੀਆਂ ਨਾਲ ਕਾਮ ਕ੍ਰੀੜਾ ਕਰਦਾ ਸੀ।
ਜੋ ਇਸਤਰੀ ਕਾਮ ਕ੍ਰੀੜਾ ਲਈ ਰਾਜੀ
ਨਹੀਂ ਸੀ ਹੁੰਦੀ, ਉਸ ਨੂੰ ਉਹ ਮੰਜੀ ਸਮੇਤ ਚੁਕਵਾ ਲੈਂਦਾ ਸੀ, ਅਤੇ ਉਸ ਨਾਲ ਬਹੁਤ ਜਿਆਦਾ
ਸੰਭੋਗ ਕਰਦਾ ਸੀ।
(ਇਹ ਕੰਮ ਕਰਦਿਆਂ) ਉਹ ਰਾਣੀ ਕੋਲੋਂ ਜਰਾ ਜਿਨਾਂ ਵੀ
ਨਹੀਂ ਸੀ ਡਰਦਾ।
ਬਾਜਮਤੀ ਰਾਣੀ ਮਨ ਵਿਚ ਬਹੁਤ ਜਿਆਦਾ ਕ੍ਰੋਧ ਕਰਦੀ ਸੀ।
ਲੇਕਿਨ ਸਬਕ ਸਿੰਘ
' ਤੇ ਉਸ ਦਾ
ਕੋਈ ਜੋਰ ਨਹੀਂ ਸੀ ਚਲਦਾ।
ਤਦ ਰਾਣੀ ਨੇ ਇਕ ਚਰਿਤ੍ਰ ਬਣਾਇਆ, ਅਤੇ ਰਾਜੇ ਨੂੰ ਮਾੜੀ ਬੁਧੀ
ਤੋਂ ਹਟਾਇਆ।
ਕੋਈ ਰੂਪਵਾਨ ਇਸਤਰੀ ਨੂੰ ਜੇ ਰਾਣੀ ਵੇਖ ਲੈਂਦੀ ਤੇ ਉਹ ਰਾਜੇ ਨੂੰ ਜਾ ਕੇ ਕਹਿੰਦੀ ਕੇ, ਹੇ ਰਾਜਨ !
ਤੁਸੀਂ ਫਲਾਂ ਇਸਤਰੀ ਨੂੰ ਬੁਲਾਉ, ਤੇ ਉਸ ਨਾਲ ਸੰਭੋਗ ਕਰੋ।
ਜਦ ਰਾਜਾ ਇਹ
ਗਲ ਸੁਣਦਾ ਤੇ ਉਸ ਇਸਤਰੀ ਨੂੰ ਬੁਲਾ ਕੇ ਉਸ ਨਾਲ ਕਾਮ ਕ੍ਰੀੜਾ ਕਰਦਾ। ਜਿਸ ਇਸਤਰੀ ਦੀ
ਸੁੰਦਰਤਾ ਦਾ ਵਖਿਆਨ ਰਾਣੀ ਕਰਦੀ, ਰਾਜਾ ਉਸ ਇਸਤਰੀ ਨੂੰ ਬੁਲਾ ਕੇ ਉਸ ਨਾਲ ਭੋਗ ਕਰਦਾ।
ਰਾਣੀ ਐਸਾ ਕਰ ਕੇ ਸੋਚਦੀ ਕਿ ਇਸ ਤਰ੍ਹਾਂ ਕਰਨ ਨਾਲ ਮੈਂ ਭਾਵੇ ਰਾਜੇ ਦੀ ਦੱਲੀ ਬਣ ਗਈ
ਹਾਂ। ਪਰ ਮੇਰਾ ਇਸ ਵਿਚ ਕੀ ਵਿਗੜਦਾ ਹੈ। ਰਾਜਾ ਇਸ ਤਰ੍ਹਾਂ ਬਹੁਤ ਸੁਖ ਪ੍ਰਾਪਤ ਕਰਦਾ
ਹੈ। ਇਹ ਗਲ ਮੇਰੇ ਚਿੱਤ ਨੂੰ ਵੀ ਬਹੁਤ ਚੰਗੀ ਲਗਦੀ ਹੈ।
ਰਾਣੀ ਨੇ ਇਕ ਬਹੁਤ ਹੀ ਸੁੰਦਰ ਬਲਵਾਨ ਵੇਖਿਆ। ਪਹਿਲਾਂ ਉਸ ਦੀ ਇਸਤਰੀ ਨੂੰ ਰਾਜੇ ਨਾਲ
ਮਿਲਵਾਇਆ। ਜਦੋਂ ਉਹ ਬਲਾਵਾਨ ਗੁੱਸੇ ਵਿਚ ਭਰ ਗਇਆ, ਤਾਂ ਉਸ ਨਾਲ ਰਾਣੀ ਨੇ ਇਸ ਤਰ੍ਹਾਂ
ਗਲ ਕੀਤੀ।
ਦੋਹਰਾ॥ ਰਾਣੀ ਨੇ ਉਸ ਬਲਵਾਨ ਨਾਲ ਪਹਿਲਾਂ ਮਨ ਭਰ
ਕੇ ਕਾਮ ਕ੍ਰੀੜਾ ਕੀਤੀ,
ਅਤੇ ਬਹੁਤ
ਸੁਖ ਪ੍ਰਾਪਤ ਕੀਤਾ। ਫਿਰ ਉਹ ਉਸ ਬਲਵਾਨ ਪੁਰਸ਼ ਨੂੰ ਕਹਿਣ ਲਗੀ।
ਚੌਪਈ॥ ਹੇ ਮਿਤੱਰ ! ਇਸ ਵਿਚ ਤੇਰੀ ਕੀ ਇੱਜਤ ਰਹਿ ਗਈ ਹੈ, ਕਿ ਰਾਜਾ ਤੇਰੀ ਇਸਤਰੀ
ਨੂੰ ਚਾਹੁੰਦਾ ਹੈ। ਜਿਸਦੀ ਇਸਤਰੀ ਨਾਲ ਕੋਈ ਸੰਭੋਗ ਕਰੇ। ਉਸ ਇਸਤਰੀ ਨੂੰ ਸਾਰਾ ਸੰਸਾਰ
ਧਿੱਕਾਰਦਾ ਹੈ।
ਰਾਣੀ ਨੇ ਉਸ ਨਾਲ ਮਨ ਭਰ ਕੇ ਭੋਗ ਕੀਤਾ, ਫੇਰ ਉਸ ਨੂੰ ਇਹ ਕਹਿ ਕੇ ਉਸ
ਦਾ ਗੁੱਸਾ ਹੋਰ ਭੜਕਾ ਦਿਤਾ ਕਿ
ਚੌਪਈ॥ ਤੇਰੀ ਇਸਤਰੀ ਨੂੰ ਤਾਂ ਰਾਜਾ ਬੁਲਾਂਉਦਾ ਹੈ। ਉਸ ਨਾਲ ਮਨ ਭਰ ਕੇ ਭੋਗ ਕਰਦਾ
ਹੈ। ਤੂੰ ਸ਼ਰਮ ਦਾ ਮਾਰਾ ਮਰ ਕਿਉ
ਨਹੀਂ ਜਾਂਦਾ, ਜਾਂ ਅੱਗ ਲਾ ਕੇ ਸੜ ਕਿਉ
ਨਹੀਂ ਜਾਂਦਾ?
ਦੋਹਰਾ ॥ ਜਾਂ ਤਾਂ ਇਸ ਰਾਜੇ ਨਾਲ ਖੁਲ ਕੇ ਬਦਲਾ ਲੈ, ਜਾਂ ਬਦਰੀਨਾਥ, ਹਿਮਾਲੇ ਤੇ ਜਾ
ਕੇ ਗਲ ਜਾ।
ਚੌਪਈ॥ ਹੇ ਰਾਣੀ ! ਤੂੰ ਜੋ ਕਹੇਂਗੀ ਮੈਂ ਉਹ ਹੀ ਕਰਾਂਗਾ।
ਮੈਂ ਸਬਕ ਸਿੰਘ ਰਾਜੇ ਕੋਲੋਂ
ਜਰਾ ਵੀ ਨਹੀਂ ਡਰਾਂਗਾ। ਜਿਸਨੇ ਮੇਰਾ ਘਰ ਬਰਬਾਦ ਕੀਤਾ ਹੈ। ਮੈਂ ਉਸ ਦੀ ਇਸਤਰੀ ਨਾਲ
ਕਾਮ ਕ੍ਰੀੜਾ ਕਰਾਂਗਾ।
ਰਾਣੀ ਨੇ ਉਸ ਨੂੰ ਕਹਿਆ ਕਿ "ਪਹਿਲਾਂ ਬਾਲ ਸਫਾ ਸਾਬਣ ਲਾਅ ਕੇ ਅਪਣਾਂ ਇਸਤਰੀ ਰੂਪ ਬਣਾਂ। ਜਦੋਂ ਰਾਜਾ ਤੈਨੂੰ ਸੁੰਦਰ ਇਸਤਰੀ ਦੇ ਰੂਪ ਵਿਚ ਵੇਖੇਗਾ, ਤੇ ਉਹ ਕਾਮ ਦੇ ਵਸ ਪੈ
ਜਾਵੇਗਾ।
ਰਾਣੀ ਦੇ ਯਾਰ ਨੇ ਸਾਰੇ ਵਾਲ ਸਾਫ ਕਰ ਦਿਤੇ। ਸ਼ਰੀਰ ਉੱਤੇ ਅਨੁਪਮ ਗਹਿਣੇ ਸਜਾ ਲਏ,
ਜਾ
ਕੇ ਰਾਜੇ ਨੂੰ ਇਕ ਵਿਖਾਲੀ ਦਿਤੀ।
ਰਾਜੇ ਦਾ ਮਨ ਇਸ ਸੁੰਦਰ ਇਸਤਰੀ ਨੇ ਮੋਹ ਲਿਆ।
ਜਦ ਰਾਜੇ ਨੇ ਉਸ ਨੂੰ ਵੇਖਿਆ ਤਾਂ ਰਾਣੀ ਦੇ ਮਹਿਲ ਵਿਚ ਦੌੜ ਕੇ ਆਇਆ। ਹੇ
ਸੁੰਦਰੀ!
ਮੈਂ ਇਕ ਇਸਤਰੀ ਵੇਖੀ ਹੈ। ਰੂਪ ਵਿਚ ਉਹ ਮਹਾਰੁਦ੍ਰ (ਸ਼ੰਕਰ) ਦੀ ਇਸਤਰੀ ਪਾਰਵਤੀ ਵਾਂਗ
ਸੋਹਣੀ ਹੈ।
ਜੇ ਤੂੰ ਅੱਜ ਮੈਨੂੰ ਉਹ ਦਿਲਾ ਦੇਵੇਂ ਤੇ,
ਜੋ ਤੂੰ ਮੰਗੇਗੀ, ਉਹੀ ਪ੍ਰਾਪਤ ਕਰੇਂਗੀ।
ਰਾਜੇ ਦੇ ਇਹ ਬਚਨ ਸੁੰਣਕੇ ਰਾਣੀ ਫੁਲ ਗਈ,
ਕਿਉਂਕਿ ਜੋ ਉਹ ਚਾਂਉਦੀ ਸੀ,
ਉਹ ਅਜ ਪੂਰਾ
ਹੋ ਰਿਹਾ ਸੀ।
ਇਹ ਬਚਨ ਸੁਣ ਕੇ ਰਾਣੀ ਘਰ ਆਈ । ਉਸ ਨੇ ਯਾਰ ਨੂੰ ਰਾਜੇ ਨਾਲ ਮਿਲਾ ਦਿਤਾ।
ਜਿਵੇਂ ਹੀ
ਰਾਜੇ ਨੇ ਉਸ ਵਲ ਹੱਥ ਵਧਾਇਆ। ਉਸ ਨੇ ਰਾਜੇ ਨੂੰ ਫੱੜ ਕੇ ਚੰਗੀ ਤਰ੍ਹਾਂ ਦਬੋਚ ਲਿਆ।
ਰਾਜੇ ਨੂੰ ਬਾਹਵਾਂ ਤੋਂ ਪਕੜ ਕੇ ਉਸ ਨਾਲ ਚੰਗੀ ਤਰ੍ਹਾਂ "ਗੁਦਾ ਭੋਗ" ਕੀਤਾ। ਚੰਗੀ
ਤਰ੍ਹਾਂ ਤੋੜ ਤਾੜ ਕੇ ਰਾਜੇ ਦੀ ਗੁਦਾ ਨੂੰ ਲਹੂ ਲੁਹਾਨ ਕਰ ਦਿਤਾ। ਰਾਜਾ ਇਸ ਕਰ ਕੇ
ਬਹੁਤ ਹੀ ਸ਼ਰਮਿੰਦਾ ਹੋਇਆ।
ਦੋਹਰਾ॥ ਗੁਦਾ ਭੋਗ ਕਰਵਾ ਕੇ
ਰਾਜਾ ਬਹੁਤ ਲੱਜਿਤ ਹੋਇਆ। ਉਸ ਤੋਂ ਬਾਦ ਉਸਨੇ, ਕਿਸੇ ਵੀ ਇਸਤਰੀ ਨੂੰ ਅਪਣੇ ਨੇੜੇ
ਨਹੀਂ ਬੁਲਾਇਆ।
ਖਾਲਸਾ ਜੀ ! ਕੀ ਇਹ ਹੀ
ਹੈ ਜੀਵਨ ਜਾਚ? ਕੀ ਇਹ ਹੀ ਹੈ ਉਹ ਸਿਧਾਂਤ?
ਕੀ ਇਹ ਹੀ ਹੈ, ਉਹ ਵਿਸ਼ਾ? ਜੋ ਗੁਰੂ
ਗ੍ਰੰਥ ਸਾਹਿਬ ਸਾਹਿਬ ਜੀ ਦੇ ਸਿਧਾਂਤ ਅਤੇ ਵਿਸ਼ੈ ਨਾਲ ਮੇਲ ਖਾਂਦਾ ਹੈ। ਅਕਾਲ ਤਖਤ ਦੇ
ਹੈਡ ਗ੍ਰੰਥੀ, ਗੁਰਬਚਨ ਸਿੰਘ ਵਲ ਵਾਰ ਵਾਰ ਊੰਗਲ ਉਠ ਜਾਂਦੀ ਹੈ ਤੇ ਮਨ ਵਿਚ ਬਹੁਤ ਰੋਸ਼
ਵੀ ਆਉਂਦਾ ਹੈ, ਕਿ ਇਹ ਕਿਸ ਅਧਾਰ ਤੇ ਇਹ ਕਹਿ ਰਿਹਾ ਹੈ ਕਿ,
"ਜੋ ਸਿਧਾਂਤ, ਜੋ ਵਿਸ਼ਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ, ਉਹ ਹੀ ਵਿਸ਼ਾ ਅਤੇ ਸਿਧਾਂਤ
ਦਸਮ ਗ੍ਰੰਥ ਸਾਹਿਬ ਜੀ ਦਾ ਹੈ।
ਇਸ ਨੂੰ ਕੇਵਲ ਕਿਤਾਬ ਨਾਂ ਕਹੋ ਇਹ ਦੋਵੇਂ ਗ੍ਰੰਥ ਗੁਰੂ
ਗੋਬਿੰਦ ਸਿੰਘ ਸਾਹਿਬ ਜੀ ਦੀ ਕਿਰਤ ਹਨ।
ਗੁਰੂ ਗ੍ਰੰਥ ਸਾਹਿਬ ਜੀ ਤੋਂ ਦੂਸਰੇ ਸਥਾਨ ਤੇ
ਦਸਮ ਗ੍ਰੰਥ ਸਾਹਿਬ ਜੀ ਦਾ ਸਤਕਾਰ,
ਹਰ ਸਿੱਖ ਕਰਦਾ ਹੈ।"
<--- ਵੇਖੋ ਤਕਰੀਰ
ਖਾਲਸਾ ਜੀ "ਦੇਵੀ ਜੂ
ਕੀ ਉਸਤਤਿ" ਵਾਲੀ ਇਸ "ਕਾਲੀ
ਕਿਤਾਬ" ਜੇ ਕੁਝ ਵਰ੍ਹੇ ਹੋਰ ਸਿੱਖੀ ਦੇ ਪੱਲੇ ਪਈ ਰਹੀ,
ਤਾਂ ਇਨਾਂ ਬੁਰਛਾਗਰਦਾਂ ਨੇ
ਇਸ ਨੂੰ ਸਿੱਖਾਂ ਦਾ "ਦੂਜਾ ਗੁਰੂ" ਬਣਾਂ ਕੇ ਪੇਸ਼ ਕਰ ਦੇਂਣਾਂ ਹੈ। ਇਹ ਗਲ ਭਾਂਵੇਂ
ਤੁਹਾਨੂੰ ਮੇਰੇ ਮਨ ਦਾ ਉਲੇਲ ਲਗ ਰਿਹੀ ਹੋਵੇ,
ਲੇਕਿਨ ਇਹ ਕੌੜਾ ਸੱਚ ਹੈ, ਕਿਉਂਕਿ ਅਕਾਲ
ਤਖਤ ਦੇ ਹੈਡ ਗ੍ਰੰਥੀ ਗੁਰਬਚਨ ਸਿੰਘ ਦੀ ਤਕਰੀਰ ਅਤੇ ਉਸਦੇ ਨਾਲ ਜੋ ਦਸਮਗ੍ਰੰਥੀਏ ਇਸ
ਸਮਾਗਮ ਵਿਚ ਕਹਿ ਰਹੇ ਨੇ,
ਉਸ ਨੂੰ ਸੁਣਕੇ ਕੋਈ ਵੀ ਦੂਰ ਅੰਦੇਸ਼ੀ ਨਜਰ ਵਾਲਾ ਪੰਥ ਦਰਦੀ
ਇਸ "ਸਾਜਿਸ਼" ਨੂੰ ਬਹੁਤ ਹੀ ਸਾਫ ਸਾਫ ਦੇਖ ਸਕਦਾ ਹੈ।
ਇਸ "ਕਾਲੀ ਕਿਤਾਬ" ਵਿਚ ਦਰਜ
ਇਨਾਂ "ਕਾਮ ਕਬੱਡੀ" ਵਾਲੀਆਂ ਕੁਝ ਕਹਾਣੀਆਂ ਦੀ ਚਰਚਾ ਇਸ ਲੇਖ ਲੜੀ ਦੇ ਅਗਲੇ ਭਾਗਾਂ
ਵਿਚ ਕਰਾਂਗੇ।