Share on Facebook

Main News Page

ਫ਼ਿਲਮ 'ਸਨ ਆਫ ਸਰਦਾਰ' ਦੇ ਸਿਰਫ਼ ਕੁਝ ਬੋਲ ਹੀ ਨਹੀਂ, ਦ੍ਰਿਸ਼ ਵੀ ਇਤਰਾਜ਼ਯੋਗ ਹਨ

ਅਜੈ ਦੇਵਗਨ ਦੀ ਆਉਣ ਵਾਲੀ ਫ਼ਿਲਮ 'ਸਨ ਆਫ ਸਰਦਾਰ' ਦੇ ਕੁਝ ਬੋਲਾਂ ਨੂੰ ਲੈ ਕੇ ਐਡਵੋਕੇਟ ਸ. ਨਵਕਿਰਨ ਸਿੰਘ ਨੇ ਉਸਨੂੰ ਨੋਟਿਸ ਭੇਜਿਆ ਹੈ। ਇਸ ਫ਼ਿਲਮ ਦੇ ਸਿਰਫ਼ ਕੁਝ ਬੋਲ ਹੀ ਨਹੀਂ ਦ੍ਰਿਸ਼ ਵੀ ਇਤਰਾਜ਼ਯੋਗ ਹਨ।

ਫ਼ਿਲਮ ’ਚ ਸਿੱਖ ਰੂਪ ’ਚ ਵਿਖਾਏ ਗਏ ਅਜੈ ਦੇਵਗਨ ਦੀ ਛਾਤੀ ’ਤੇ ਸ਼ਿਵ ਦਾ ਟੈਟੂ ਬਣਾਇਆ ਗਿਆ ਹੈ। ਜਦ ਕਿ ਸਿੱਖ ਕਿਸੇ ਵੀ ਦੇਵੀ-ਦੇਵਤੇ ਨੂੰ ਨਹੀਂ ਮੰਨਦੇ। ਅਜਿਹੇ ਇਰਾਜ਼ਯੋਗ ਦ੍ਰਿਸ਼ਾਂ ਨੂੰ ਫ਼ਿਲਮ ’ਚੋਂ ਹਟਾਉਣ ਲਈ ਵੀ ਸਿੱਖਾਂ ਨੂੰ ਉਸੇ ਤਰ੍ਹਾ ਵਿਰੋਧ ਪ੍ਰਗਟ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਸਿੱਖ ਕਤਲੇਆਮ ’ਤੇ ਸ਼ੁਗਲਬਾਜ਼ੀ ਕਰਨ ਅਤੇ ਸਿੱਖ ਮੈਰਾਥਨ ਦੌੜਾਕ ਫ਼ੌਜਾ ਸਿੰਘ ਦਾ ਮਜ਼ਾਕ ਉਡਾਉਣ ਵਾਲੀ 'ਜੈ ਹਿੰਦ' ਟੀਵੀ ਚੈਨਲ ਦੀ ਟੀਮ ਨੂੰ ਦੋ ਵਾਰ ਮਾਫ਼ੀ ਮੰਗਣ ਲਈ ਮਜ਼ਬੂਰ ਕਰ ਦਿੱਤਾ ਸੀ।

ਪੰਜਾਬ ਸਿੱਖਾਂ ਦਾ ਗੜ੍ਹ ਹੈ। ਜੇ ਸਿੱਖ ਆਪਣੀ ਜ਼ੁਰ੍ਹਤ ਵਿਖਾਉਣ ਤਾਂ ਪੰਜਾਬ ਦੀ ਧਰਤੀ ’ਤੇ ਅਜਿਹੀਆਂ ਫ਼ਿਲਮਾਂ ਅਤੇ ਸਿੱਖਾਂ ਦਾ ਮਜ਼ਾਕ ਉਡਾਉਣ ਵਾਲਾ ਕੋਈ ਵੀ ਚੈਨਲ ਨਹੀਂ ਚੱਲ ਸਕਦਾ। ਜੋ ਕੁਝ ਇਹ ਲੋਕ ਸਿੱਖਾਂ ਦੇ ਮਾਮਲੇ ’ਚ ਕਰਦੇ ਹਨ ਉਹ ਕੁਝ ਮਹਾਂਰਾਸ਼ਟਰ ਦੇ ਲੋਕਾਂ ਵਿਰੁੱਧ ਕਰਕੇ ਵੇਖਣ...


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top