[http://www.khalsanews.org/top.html]

 Share on Facebook

Main News Page

ਗੁਰੂ ਗ੍ਰੰਥ ਸਾਹਿਬ ਜੀ (ਅੰਮ੍ਰਿਤ) ਬਨਾਮ ਅਖੌਤੀ ਦਸਮ ਗ੍ਰੰਥ (ਬਿਖਿਆ) - (ਭਾਗ ਚੌਦ੍ਹਵਾਂ)
-
ਇੰਦਰਜੀਤ ਸਿੰਘ ਕਾਨਪੁਰ

(ੴ ਸ੍ਰੀ ਵਾਹਿਗੁਰੂ ਜੀ ਕੀ ਫਤਹਿ ॥ ਸ੍ਰੀ ਭਗੌਤੀ ਜੀ ਸਹਾਇ  ॥ ਅਥ ਪਖ੍ਯਾਨ ਚਰਿਤ੍ਰ ਲਿਖ੍ਯਤੇ ॥ ਪਾਤਿਸਾਹੀ ੧੦ ॥ )

ਇਸ ਲੇਖ ਲੜੀ ਦੇ ਪਿਛਲੇ ਭਾਗ ਵਿੱਚ ਅਸੀ ਅਖੌਤੀ ਦਸਮ ਗ੍ਰੰਥ ਵਿੱਚ ਦਰਜ "ਚਰਿਤ੍ਰ ਪਖਯਾਨ" ਨਾਮ ਦੀ "ਅਸ਼ਲੀਲ ਰਚਨਾਂ",  ਦਾ ਜਿਕਰ ਕੀਤਾ ਸੀ । ਇਸ ਨੂੰ ਅਸੀਂ "ਤ੍ਰਿਯਾ ਤਰਿਤ੍ਰ" , "ਚਰਿਤ੍ਰਯੋ ਪਾਖਿਯਾਨ", "ਪਖਯਾਨ ਚਿਰਤ੍ਰ"  ਆਦਿਕ ਨਾਮਾਂ ਤੋਂ ਵੀ ਜਾਣਦੇ ਹਾਂ । ਇਨਾਂ "ਕਾਮ ਖੇਡਾਂ"  ਨਾਲ ਇਸ ਕਿਤਾਬ ਦੇ  579 ਪੰਨੇ ਭਰੇ ਹੋਏ ਨੇ । ਇਹ ਅਸ਼ਲੀਲ ਕਹਾਣੀਆਂ "ਅਥ ਪਖਯਾਨ ਚਰਿਤ੍ਰ ਲਿਖਯਤੇ"  ਨਾਮ ਦੇ  ਸਿਰਲੇਖ ਹੇਠ ਪੰਨਾ ਨੰ  809 ਤੋਂ ਸ਼ੁਰੂ ਹੋ ਕੇ ਪੰਨਾ ਨੰ 1388 ਤੇ ਸਮਾਪਤ ਹੂੰਦੀਆਂ ਹਨ ।  ਇਸ ਕਵਿਤਾ ਦੇ ਕੁਲ 404 ਚਰਿਤ੍ਰ ਹਨ । ਪਹਿਲਾ ਚਰਿਤ੍ਰ ਦੁਰਗਾ ਦੇਵੀ ਦੀ ਉਸਤਤਿ ਨਾਲ ਸ਼ੁਰੂ ਹੂੰਦਾ ਹੈ। ਇਹ ਸਾਬਿਤ ਕਰਨ ਲਈ , ਕਿ ਇਹ ਰਚਨਾਂ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਿਤ ਹੈ ,  ਇਸ ਕਿਤਾਬ ਦੀਆ ਹੋਰ ਰਚਨਾਵਾਂ ਵਾਂਗ, ਇਸ ਸਿਰਲੇਖ ਦੇ ਉਪਰ ਵੀ,  "ਪਾਤਸ਼ਾਹੀ 10"  ਦਾ ਠੱਪਾ ਲਗਾ ਹੋਇਆ ਹੈ। ਇਹ ਫੈਸਲਾ ਤੇ ਪਾਠਕਾਂ ਨੇ ਆਪ ਕਰਨਾਂ ਹੈ ਕਿ ਇਸ ਰਚਨਾਂ ਨੂੰ ਉਹ ਗੁਰੂ ਗੋਬਿੰਦ ਸਿੰਘ ਜੀ ਕ੍ਰਿਤ ਮਣਦੇ ਹਨ  ਕਿ ਨਹੀਂ? 

ਇਸ ਅਤਿ ਦੀ ਗੰਦੀ ਰਚਨਾਂ ਨੂੰ ਪਾਠਕਾਂ ਤਕ ਪਹੂੰਚਾਨ ਵੇਲੇ, ਦਾਸ ਨੇ ਸੈੰਕੜੇ ਵਾਰ ਇਹ ਸੋਚਿਆ,  ਕਿ ਐਸੀਆਂ ਬੇਹੂਦੀਆਂ ,ਘ੍ਰਣਿਤ ਅਤੇ ਬੇ  ਸਿਰ ਪੈਰ ਦੀਆਂ "ਕਾਮ ਕਹਾਣੀਆਂ"  ਨੂੰ ਸੁਨਾਉਣ ਵਾਲਾ ਵੀ ਨਿਰਲੱਜ ਅਖਵਾਏਗਾ। ਅਪਣੀ ਜਮੀਰ ਵੀ ਇਸ ਦੀ ਗਵਾਹੀ ਨਹੀਂ ਦੇ ਰਹੀ ਸੀ। ਇਹ ਹੀ ਕਾਰਣ ਹੈ ਕਿ ਇਸ ਲੇਖ ਲੜੀ ਦਾ ਤੇਰ੍ਹਵਾਂ ਭਾਗ ਲਿਖਣ ਤੋਂ ਬਾਦ ਇਕ ਬਹੁਤ ਵਡਾ ਵਕਫਾ ਇਸ ਚੌਦ੍ਹਵੇਂ ਭਾਗ ਨੂੰ ਲਿਖਣ ਵੇਲੇ ਪੈ ਗਇਆ । ਲੇਕਿਨ ਅਖੀਰ ਵਿਚ ਇਹ  ਸੋਚ ਕੇ, ਇਸ ਗੰਦ ਨੂੰ  ਆਪ ਜੀ ਦੇ ਸੰਨਮੁਖ ਲੈ ਕੇ ਆਉਣ ਦਾ ਫੈਸਲਾ ਕੀਤਾ  ਕਿ  ਜੇ ਇਸ ਰਚਨਾਂ  ਨੂੰ ਕੌਮ ਦੇ ਸਾਮ੍ਹਣੇ ਖੋਲ ਕੇ ਨਾਂ ਲਿਆਂਦਾ ਗਇਆ , ਤੇ ਇਕ ਦਿਨ , ਕੌਮ ਦੇ ਵਾਲੀ,  , ਸਰਬੰਸ ਦਾਨੀ ,ਦਸਮ ਪਿਤਾ  ਨੂੰ ਬਦਨਾਮ ਕਰ ਦਿਤਾ ਜਾਵੇਗਾ  । ਕਾਮ ਖੇਡਾਂ ਵਾਲੀਆਂ  ਇਨਾਂ ਕਹਾਣੀਆਂ ਨੂੰ "ਗੁਰੂ ਕ੍ਰਿਤ"  ਕਹਿ ਕੇ,  ਗੁਰੂ ਗੋਬਿੰਦ ਸਿੰਘ ਸਾਹਿਬ ਨੂੰ "ਅਸ਼ਲੀਲ ਰਚਨਾਂ ਲਿਖਣ ਵਾਲਾ ਗੁਰੂ " ਸਾਬਿਤ ਕਰ ਦਿਤਾ ਜਾਵੇਗਾ । ਇਸ ਕਿਤਾਬ ਨੇ ਗੁਰੂ ਗੋਬਿੰਦ  ਸਿੰਘ ਸਾਹਿਬ ਨੂੰ "ਦੇਵੀ ਜੂ ਕੀ ਉਸਤਤਿ" ਕਰਨ ਵਾਲਾ ਤਾਂ ਪਹਿਲਾਂ ਹੀ ਬਣਾਂ  ਦਿਤਾ ਹੈ ।  ਰਹੀ ਸਹੀ ਕਸਰ ਇਨਾਂ "ਕਾਮ ਕਵਿਤਾਵਾਂ" ਨਾਲ ਜੋੜ ਕੇ ਪੂਰੀ ਕਰ ਦੇਣੀ ਹੈ।  ਇਸ ਲਈ ਮੈਂ ਬੇਸ਼ਰਮ ਹੋ ਕੇ,  ਆਪ ਜੀ ਅਗੇ ਇਨਾਂ ਚਰਿਤ੍ਰਾਂ ਵਿਚੋਂ ਕੁਝ ਦਾ  ਅਨੁਵਾਦ  ਕਰਕੇ ਆਪ ਜੀ ਤਕ ਪਹੁੰਚਾ ਰਿਹਾ ਹਾਂ।  ਤਾਂਕਿ ਆਪ ਜੀ ਇਹ ਨਿਰਣਾਂ ਕਰ ਸਕੋ ਕਿ ਇਹੋ ਜਹੀਆਂ ਬੇਤੁਕੀਆਂ, ਅਸ਼ਲੀਲ ਕਹਾਣੀਆਂ ਵਾਲੀ ਕਿਤਾਬ ,ਕੀ  ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾਂ ਹੋ ਸਕਦੀ ਹੈ  ?  ਇਹ ਕਹਾਣੀਆਂ , ਇਕ ਸਿੱਖ ਨੂੰ ਕੋਈ ਜੀਵਨ ਜਾਚ ਸਿਖਾ ਰਹੀਆਂ ਹਨ , ਕੇ ਪਰਲੇ ਦਰਜੇ ਦਾ ਵਿਭਚਾਰੀ ਬਨਣ ਦੀ ਟ੍ਰੇਨਿੰਗ ਦੇ ਰਹੀਆਂ  ਨੇ ? 

ਦਸਮ ਗ੍ਰੰਥੀਆਂ ਦਾ ਇਹ ਗੁਰੂ , ਇਸਤਰੀਆਂ ਨੂੰ ਇਹ ਟ੍ਰੇਨਿੰਗ ਦੇ ਰਿਹਾ ਹੈ  ਕਿ ਜੇ ਅਪਣਾਂ ਮਰਦ ਬਿਰਧ ਅਤੇ ਮੋਟਾ ਹੋਵੇ,  ਤੇ ਉਹ ਇਸਤਰੀ ਅਪਣੇ ਮਰਦ  ਨੂੰ ਮੂਰਖ ਬਣਾਂ ਕੇ ਦੂਜੇ ਖੂਬਸੂਰਤ ਅਤੇ ਪਤਲੇ ਪ੍ਰੇਮੀ  ਨਾਲ ਭੋਗ  ਕਰ ਸਕਦੀ ਹੈ। 

ਸ੍ਰੀ ਮ੍ਰਿਗ ਚਛੁਮਤੀ ਰਹੈ ਤਾ ਕੋ ਰੂਪ ਅਪਾਰ   ..........................................................ਮੋਹਿ ਨਿਰਖਿ ਛਬਿ ਬਾਲ ਕੋ ਛਿਤ ਪਰ ਗਿਰਿਯੋ ਅਨੰਗ ॥੧੩॥ (ਅਖੌਤੀ ਦਸਮ ਗ੍ਰੰਥ ਪੇਜ ਨੂੰ .816,ਚਰਿਤ੍ਰ ਨੰ  91)

ਅਰਥ ਭਾਵ : ਮ੍ਰਿਗ ਚਛੁਮਤੀ ਅਪਾਰ ਰੂਪ ਵਤੀ ਸੀ। ਉਸ ਦਾ ਉੱਚੇ,  ਨੀਵੇਂ , ਹਰ ਪ੍ਰਕਾਰ ਦੇ ਮਰਦਾਂ ਨਾਲ ਮੇਲ ਜੋਲ ਸੀ। 

॥ਚੌਪਈ॥   ਉਹ ਕਾਲਪੀ ਨਗਰ ਵਿਚ ਵਸਦੀ ਸੀ ਅਤੇ ਭਾਂਤਿ ਭਾਂਤਿ ਦੇ ਭੋਗ ਵਿਲਾਸ ਕਰਦੀ ਰਹਿੰਦੀ ਸੀ। ਇਸ ਦੇ ਰੂਪ ਨੂੰ ਵੇਖ ਕੇ ਚੰਦ੍ਰਮਾਂ ਦੀ ਛਬੀ ਵੀ ਸ਼ਰਮਸਾਰ ਹੋ ਜਾਂਦੀ ਸੀ। 

॥ਦੋਹਰਾ॥   ਚਛੁਮਤੀ ਦਾ ਮੋਟਾ ਪ੍ਰੇਮੀ ਬਿਰਧ ਸੀ ਅਤੇ ਪਤਲਾ ਪ੍ਰੇਮੀ ਜਵਾਨ ਸੀ। ਉਹ ਦੋਵੇ ਪ੍ਰੇਮੀ , ਦਿਨ ਰਾਤ , ਉਸ ਨਾਲ ਕਾਮ ਭੋਗ ਕਰਦੇ ਰਹਿੰਦੇ ਸਨ।  ਇਸਤਰੀ ਹਮੇਸ਼ਾਂ  ਜਵਾਨ ਮਰਦ  ਦੇ ਵਸ਼ ਹੋ ਜਾਂਦੀ ਹੈ ।ਜੋ ਬਿਰਧ ਹੂੰਦਾ ਹੈ, ਉਹ ਇਸਤਰੀ ਦੇ ਵਸ਼ ਹੋ ਜਾਂਦਾ ਹੈ । ਇਹ ਇਸ ਜਮਾਨੇ ਦੀ ਰੀਤ ਹੈ,  ਇਸਨੂੰ ਹਰ ਕੋਈ ਜਾਣਦਾ ਹੈ।

ਚਛੁਮਤੀ ਅਪਣੇ  ਪਤਲੇ ਅਤੇ ਜੁਆਨ ਪ੍ਰੇਮੀ ਨਾਲ ਸੰਭੋਗ ਕਰਦੀ ਸੀ ਅਤੇ ਮੋਟੇ ਪ੍ਰੇਮੀ ਦੇ ਨੇੜੇ ਨਹੀਂ ਸੀ ਜਾਂਦੀ। ਜੇ ਮਜਬੂਰਨ ਉਹ ਮੋਟੇ ਯਾਰ ਨਾਲ ਸੰਭੋਗ ਕਰ ਲੈਂਦੀ ਤੇ ਉਹ ਮਨ ਹੀ ਮਨ ਬਹੁਤ ਪਛਤਾਂਦੀ ਸੀ। ਇਕ ਦਿਨ  ਚਛੁਮਤੀ ਅਪਣੇ ਪਤਲੇ ਯਾਰ ਨਾਲ ਸੰਭੋਗ ਕਰ ਰਹੀ ਸੀ । ਇਸ ਵਿਚ, ਉਸ ਦਾ ਮੋਟਾ ਯਾਰ ਆ ਗਇਆ ।ਉਸ ਦੇ ਪੈਰ ਦੀ ਆਹਟ  ਉਸਦੇ ਕਮਰੇ ਦੇ ਦਰਵਾਜੇ ਕੋਲ ਹੋਈ । ਉਸੇ ਅਵਸਥਾ ਵਿਚ ਹੀ ਉਸ ਨੇ ਅਪਣੇ ਪਤਲੇ ਯਾਰ ਨੂੰ ਕਹਿਆ ਕੇ ਕੰਧ ਟੱਪ ਕੇ ਬਾਹਰ ਚਲਾ ਜਾ । ਕੋਈ ਪਾਪੀ ਆ ਗਇਆ ਹੈ,. ਮਤਾਂ ਉਹ ਮੈਨੂੰ ਅਤੇ ਤੈਨੂੰ ਬੰਨ੍ਹ ਨਾਂ ਲਵੇ । ਉਸਨੇ ਅਪਣੇ ਪਤਲੇ ਯਾਰ ਨਾਲ ਬਹੁਤ ਜਿਆਦਾ ਸੰਭੋਗ ਕੀਤਾ ਅਤੇ ਉਸ ਨੂੰ ਟਾਲ ਦਿਤਾ । ਮੋਟੇ ਪ੍ਰੇਮੀ ਨੂੰ  ਆਇਆਂ ਜਾਂਣ ਕੇ ਉਹ ਘਬਰਾ ਕੇ ਉਠ ਖਲੋਤੀ । ਖੜੀ ਹੋਣ ਕਾਰਣ (ਉਸਦੇ ਬਹੁਤ ਅਧਿਕ ਸੰਭੋਗ ਨਾਲ ਇਕੱਠਾ ਹੋਇਆ) ਬੀਰਜ ਜਮੀਨ ਤੇ ਡਿਗ ਗਇਆ । ਜਮੀਨ ਤੇ ਡਿਗੇ ਬੀਰਜ ਨੂੰ ਮੋਟੇ ਯਾਰ ਨੇ ਵੇਖ ਲਿਆ । ਮੋਟੇ ਯਾਰ ਨੇ ਜਮੀਨ ਤੇ ਡਿਗੇ  ਬੀਰਜ  ਨੂੰ ਵੇਖ ਕੇ , ਚਛੁਮਤੀ ਕੋਲੋਂ ਇਸ ਦਾ ਭੇਦ ਜਾਨਣਾਂ ਚਾਹਿਆ  । ਇਸਤਰੀ ਉਸ ਨੂੰ ਕਹਿਣ ਲਗੀ ਕਿ ਮੈਂ ਆਪ ਜੀ ਦੇ ਅਪਾਰ ਰੂਪ ਨੂੰ ਵੇਖ ਕੇ ਸਹਾਰ ਨਾਂ ਸਕੀ, ਅਤੇ ਇਹ ਬੀਰਜ ਡਿਗ ਪਇਆ , ਅਤੇ ਇਸ ਨੂੰ ਰੋਕ ਨਹੀਂ ਸਕੀ। ਭਾਵ:  ਅਧਿਕ ਕਾਮ ਵਸ਼ ਹੋ ਕੇ ਮੈਂ ਸੰਖਲਿਤ ਹੋ ਗਈ । ਉਹ ਮੂਰਖ ਮੋਟਾ ਯਾਰ ,ਇਸਤਰੀ ਦੀ ਇਹ ਗਲ ਸੁਣ ਕੇ ਫੁੱਲਾ ਨਾ ਸਮਾਇਆ ਅਤੇ ਅਪਣੇ ਆਪ ਨੂੰ ਬਹੁਤ ਹੀ ਰੂਪਵਾਨ ਸਮਝਣ ਲਗ ਪਿਆ,  ਕਿ ਜਿਸਨੂੰ ਵੇਖ ਕੇ ਇਹ ਬਾਲਿਕਾ (ਕੁੜੀ) ,  ਇਨੀ ਕਾਮ ਵਸ਼ ਹੋ ਗਈ ਕੇ  ਉਹ ਅਪਣੇ ਬੀਰਜ ਨੂੰ ਵੀ ਰੋਕ  ਨਾਂ ਸਕੀ।

ਲਖ ਲਾਨ੍ਹਤ ਹੈ ,ਉਨਾਂ ਲੋਕਾਂ ਨੂੰ ! ਜੋ ਇਸ ਤਰ੍ਹਾਂ ਦੀ ਚਰਿਤ੍ਰ ਹੀਣਤਾ ਪੈਦਾ ਕਰਨ ਵਾਲੀ ਕਾਮ ਕਹਾਨੀ ਨੂੰ "ਗੁਰੂ ਰਚਿਤ" ਕਹਿ ਕੇ ਉਸ ਦੀ ਮਹਾਨਤਾ ਨੂੰ ਆਪ ਮਿਟੀ ਵਿਚ ਰੋਲਣ ਦਾ ਕਮ ਕਰ ਰਹੇ ਨੇ। ਕੀ ਇਸਨੂੰ ਪੜ੍ਹ ਕੇ ਸਿੱਖ ਬੱਚੇ ਬੱਚੀਆਂ , ਉਸ ਮਹਾਨ ਗੁਰੂ ਉੱਪਰ ਸ਼ੰਕੇ ਨਹੀਂ ਕਰਨਗੇ ? ਜਦੋਂ ਕਿ  ਸਾਡਾ ਅਕਾਲ ਤਖਤ ਦਾ ਗ੍ਰੰਥੀ ਹੀ ਇਹ ਕਹਿ ਰਿਹਾ ਹੋਵੇ ਕਿ " ਜੋ ਵਿਸ਼ਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ , ਉਹ ਹੀ ਵਿਸ਼ਾ ਦਸਮ ਗ੍ਰੰਥ ਸਾਹਿਬ ਜੀ ਦਾ ਹੈ "। ਇਹ ਤਾਂ ਵਕਤ ਹੀ ਦਸੇਗਾ ਕਿ ਇਸ ਕੂੜ ਕਿਤਾਬ ਦਾ ਕੀ ਹੋਣਾਂ ਹੈ ? ਆਉ ਇਕ ਹੋਰ ਕਹਾਣੀ ਸੁਣੋ-


ਦਸਮ ਗ੍ਰੰਥੀਆਂ ਦਾ ਗੁਰੂ  ਅਪਣੇ ਸਿੱਖਾਂ ਨੂੰ ਇਹ ਸਿਖਿਆ ਵੀ ਦੇਂਦਾ  ਹੈ , ਕਿ ਜੇ ਤੁਹਾਡੇ ਘਰ ਦੀ ਨੌਕਰਾਨੀ ਚਾਹੇ, ਤਾਂ ਉਸ ਨਾਲ ਕਾਮ ਵਾਸਨਾਂ ਪੂਰੀ  ਕਰਨ ਵਿਚ ਵੀ ਤੁਸੀ ਕੋਈ ਸੰਕੋਚ ਨਾਂ ਕਰੋ। ਇਸਦੇ ਨਾਲ ਹੀ ਕਾਮ ਕ੍ਰੀੜਾ ਕਰਨ ਵੇਲੇ,  ਸੈਕਸ ਵਧਾਉਣ ਵਾਲੀਆਂ ਗੋਲੀਆਂ, ਭੰਗ, ਅਫੀਮ ਅਤੇ ਸ਼ਰਾਬ ਪੀਣਾਂ ਵੀ ਨਾ ਭੁਲਣਾਂ।

॥ਚੌਪਈ॥ਬਲਵੰਡ ਸਿੰਘ ਤਿਰਹਤਿ ਕੋ ਨਿਰਪ ਬਰ.......................................ਛਲ ਕੋ ਛਿਦ੍ਰ ਨ ਕਿਛੁ ਲਖਯੋ ਇਮ ਛਲਗੀ ਬਰ ਨਾਰਿ॥ (ਅਖੌਤੀ ਦਸਮ ਗ੍ਰੰਥ ਪੰਨਾ ਨੰ 1048 "ਚਰਿਤ੍ਰ ਨੰ 160)

ਬਲਵੰਡ ਸਿੰਘ ਤਿਰਹੁਤ ਨਗਰ ਦਾ ਬਹੁਤ ਵਡਾ ਰਾਜਾ ਸੀ । ਉਸ ਦਾ ਰੂਪ ਇਨਾਂ ਤੇਜਵਾਨ ਸੀ ਕਿ ਜਿਵੇਂ ਵਿਧਾਤਾ ਨੇ ਉਸਨੂੰ ਦੂਜਾ ਸੂਰਜ ਬਣਾਂ ਕੇ ਭੇਜਿਆ  ਹੋਵੇ।ਉਸ ਦੇ ਸੁੰਦਰ ਰੂਪ ਤੋਂ ਪੰਛੀ, ਮਿਰਗ , ਯਕਸ਼ ਅਤੇ ਗੰਧਰਵ ਸਾਰੇ ਹੀ ਮੋਹਿਤ ਸਨ। ਉਸ ਦੇ ਮਹਿਲ ਵਿਚ ਸੱਠ ਰਾਣੀਆਂ ਸਨ। ਇਹੋ ਜਹੀਆਂ  ਸੁੰਦਰ ਇਸਤਰੀਆਂ ਹੋਰ  ਪੂਰੇ ਸੰਸਾਰ ਵਿਚ  ਕਿਤੇ ਵੀ ਨਹੀਂ ਸਨ।ਉਹ ਸਾਰੀਆਂ ਨਾਲ ਹੀ ਪਿਆਰ ਕਰਦਾ ਸੀ , ਅਤੇ ਵਾਰੀ ਵਾਰੀ ਸਾਰੀਆਂ ਨਾਲ ਕਾਮ ਕ੍ਰੀੜਾ ਕਰਦਾ ਸੀ।


 

ਇਨਾਂ ਸਾਰੀਆਂ ਰਾਣੀਆਂ ਵਿਚੋਂ,  ਹੁਕਮ ਕਲਾ ਨਾਮ ਦੀ ਰਾਣੀ ਸਭਤੋਂ ਰੂਪਵਾਨ ਅਤੇ ਕਾਮੁਕ ਸੀ । ਉਸ ਨੇ ਸਾਰੀਆ ਦੇ ਰੂਪ ਨੂੰ ਹੀ ਜਿਵੇਂ ਚੁਰਾ ਲਿਆ ਸੀ। ਉਸ ਨੂੰ ਜਦੋਂ ਵੀ ਕਾਮ ਵਾਸਨਾਂ ਸਤਾਂਦੀ ਸੀ , ਉਹ ਅਪਣੀ ਦਾਸੀ ਨੂੰ ਰਾਜੇ ਕੋਲ ਭੇਜ ਕੇ ,ਰਾਜੇ  ਨੂੰ ਬੁਲਵਾ ਲੈਂਦੀ ਸੀ।

॥ਦੋਹਰਾ॥ ਇਕ ਦਿਨ ਉਸ ਰਾਣੀ ਨੇ ਕ੍ਰਿਸ਼ਨ ਕਲਾ ਨਾਮ ਦੀ ਦਾਸੀ ਨੂੰ,  ਰਾਜੇ ਨੂੰ ਬੁਲਾਉਣ ਲਈ,  ਰਾਜੇ ਕੋਲ ਭੇਜਿਆ ।ਰਾਜੇ ਦੇ ਰੂਪ ਨੂੰ ਵੇਖ ਕੇ ਉਹ ਦਾਸੀ ਉਸ ਤੇ ਮੋਹਿਤ ਹੋ ਗਈ ਤੇ ਰਾਜੇ ਨੂੰ ਕਹਿਨ ਲਗੀ-

"ਹੇ ਰਾਜਨ ! ਮੇਰੀ ਗਲ  ਸੁਣੋ ! ਮੈ ਆਪ ਜੀ ਦੇ ਅਪਾਰ ਰੂਪ ਨੂੰ ਵੇਖ ਕੇ , ਆਪ ਜੀ ਤੇ ਮੋਹਿਤ ਹੋ ਗਈ ਹਾਂ। ਕਾਮ ਦੇ ਵਸ ਪੈ ਕੇ ਅਪਣੀ ਸੁਧ ਬੁਧ ਖੋ ਚੁਕੀ ਹਾਂ।"

॥ਦੋਹਰਾ॥ ਮੇਰੀ ਸੁਧ ਬੁਧ ਸਭ ਖੋ ਗਈ ਹੈ ।ਮੈਂ ਕਾਮ ਦੇ ਅਧੀਨ ਹੋ ਗਈ ਹਾਂ। ਹੇ ਰਾਜਨ ! ਮੇਰੇ ਸਾਰੇ ਅੰਗ ਫੜ ਫੜ ਕੇ ਮੇਰੇ ਨਾਲ ਸੰਭੋਗ ਕਰੋ!"

॥ਚੌਪਈ॥  ਜਦ ਰਾਜੇ ਨੇ ਉਸ ਦੀ ਇਹ ਗਲ ਸੁਣੀ ਤੇ ਉਹ, ਉਸ ਨਾਲ ਸੰਭੋਗ ਕਰਨ ਲਈ ਲਲਚਾ ਉਠਿਆ । ਰਾਜੇ ਨੇ ਉਸ ਨਾਲ ਚਿੰਬੜ ਚਿੰਬੜ ਕੇ ਕਾਮ ਕ੍ਰੀੜਾ ਕੀਤੀ ਅਤੇ  ਵਿਆਕੁਲ ਦਾਸੀ ਉਸ ਨਾਲ ਚੰਬੜੀ ਰਹੀ। ਕਾਮਾਤੁਰ ਦਾਸੀ ਇਕ ਪਲ ਲਈ ਵੀ ਰਾਜੇ ਨੂੰ ਛਡਣਾਂ ਨਹੀਂ ਸੀ ਚਾਂਉਦੀ।ਉਸ ਨੂੰ ਫੜ ਫੜ ਕੇ ਉਸ ਨਾਲ ਚੰਬੜ ਜਾਂਦੀ ਸੀ।

॥ਦੋਹਰਾ॥ ਰਾਜੇ ਨੇ ਕਾਮ ਕ੍ਰੀੜਾ ਕਰਦਿਆ ਉਸ ਨਾਲ ਭਾਂਤਿ ਭਾਂਤਿ ਦੇ ਆਸਨ ਬਣਾਏ ਅਤੇ ਚੂੰਬਨ ਲਏ। ਚੰਬੜ ਚੰਬੜ ਕੇ ਇਸ ਤਰ੍ਹਾਂ ਭੋਗ  ਵਿਲਾਸ ਕੀਤਾ, ਜਿਸਨੂੰ ਬਿਆਨ ਨਹੀਂ ਕੀਤਾ ਜਾ ਸਕਦਾ।

॥ਸਵੈਯਾ॥ ਰਾਜੇ ਨੇ ਅਪਣਾਂ ਬੀਰਜ ਰੋਕਣ ਵਾਲੀਆਂ ਗੋਲੀਆਂ ਖਾਦੀਆਂ । ਉਤੋਂ ਭੰਗ ਖਾ ਕੇ ਅਫੀਮ ਵੀ ਖਾ ਲਈ (ਤਾਂਕਿ ਉਸ ਦਾਸੀ ਨੂੰ ਬਹੁਤ ਦੇਰ ਤਕ ਭੋਗਿਆ ਜਾ ਸਕੇ)।ਸ਼ਰਾਬ ਪੀ ਕੇ ਉਹ , ਉਸ ਦਾਸੀ ਨਾਲ ਫੇਰ ਸੰਭੋਗ ਕਰਨ ਲਗ ਪਿਆ ।ਕਈ ਸੁੰਦਰ ਵਿਧੀਆਂ ਨਾਲ ਉਸਨੇ ਦਾਸੀ ਨਾਲ ਭੋਗ ਕੀਤਾ।ਸੁਖ ਦੇਣ ਵਾਲੇ ਆਸਨ , ਅਲਿੰਗਨ ਅਤੇ ਚੂੰਬਨ ਭਾਂਤਿ ਭਾਂਤਿ ਦੇ ਤਰੀਕਿਆ ਨਾਲ ਕੀਤੇ ।ਦਾਸੀ ਦੀਆਂ ਛਾਤੀਆਂ ਨੂੰ ਮਸਲ ਮਸਲ ਕੇ ਸਵੇਰ ਤਕ ਚੰਗੀ ਤਰ੍ਹਾਂ ਸੰਭੋਗ ਕੀਤਾ।

॥ਅੜਿਲ॥ ਰਾਜੇ ਨੇ ਖੁਸ਼ ਹੋ ਕੇ ਉਸ ਨਾਲ ਰਤਿ ਕ੍ਰੀੜਾ ਕੀਤੀ,  ਅਤੇ ਦਾਸੀ ਵੀ ਉਸ ਨਾਲ ਲਿਪਟੀ ਰਹੀ।ਰਾਜੇ ਨੇ ਵੀ ਭਾਂਤਿ ਭਾਂਤਿ ਦੇ ਆਸਨ ਬਣਾਏ ਅਤੇ ਸਵੇਰ ਹੋਣ ਤਕ ਉਸ ਨਾਲ ਭੋਗ ਕਰਦਾ ਰਿਹਾ।

॥ਚੌਪਈ॥ ਜਦ ਰਾਤ ਬੀਤ ਗਈ ਅਤੇ ਸਵੇਰਾ ਹੋ ਗਇਆ ,ਤੇ ਰਾਜੇ ਨੇ ਦਾਸੀ ਨੂੰ ਬਿਦਾ ਕਰ ਦਿਤਾ।ਦਾਸੀ ਨੇ ਕਾਲ੍ਹੀ ਕਾਲ੍ਹੀ  ਵਿਚ ਰਾਜੇ ਦਾ ਸ਼ਾਲ (ਉਪਰ ਲੈਣ ਵਾਲਾ ਵਸਤਰ) ਅਪਣੇ ਤੇ ਉੜ ਲਿਆ।

॥ਦੋਹਰਾ॥ ਕ੍ਰਿਸ਼ਨ ਕਲਾ ਕਾਮ ਕ੍ਰੀੜਾ ਮਨਾਂ ਕੇ ਉਸ ਥਾਂ ਤੇ ਪੁਜੀ ਜਿਥੇ ਹੁਕਮ ਕਲਾ ਮੌਜੂਦ ਸੀ।ਰਾਣੀ ਹੁਕਮ ਕਲਾ , ਦਾਸੀ ਕੋਲੋਂ ਪੁਛਣ ਲਗੀ।

॥ਸਵੈਯਾ॥ (ਰਾਣੀ ਨੇ ਕਹਿਆ ),  " ਤੁੰ ਇਨੇ ਔਖੇ ਸਾਹ ਕਿਉ ਲੈ ਰਹੀ ਹੈ ?" ਮੈਂ  ਕਾਲ੍ਹੀ ਨਾਲ ਦੌੜਦੀ ਆ ਰਹੀ ਸੀ,  ਇਸ ਲਈ ਸਾਹ ਚੜ੍ਹ ਗਇਆ ਹੈ  । ਰਾਣੀ ਨੇ ਪੁਛਿਆ ਕਿ ,  "ਤੇਰੇ ਵਾਲ ਕਿਉ ਖੁਲ ਗਏ ਹਨ, ਅਤੇ  ਕਿਂਉ ਖਿਲਰੇ ਹੋਏ ਹਨ ?"   ਦਾਸੀ ਨੇ ਕਹਿਆ , "ਮੈਂ ਤੁਹਾਡੇ ਲਈ ਰਾਜੇ ਦੇ ਪੈਰੀ (ਕਈ ਵਾਰ ) ਪਈ ਸਾਂ" । ਰਾਣੀ ਨੇ ਪੁਛਿਆ , "ਤੇਰੇ ਹੋਠਾਂ ਦੀ ਲਾਲੀ ਕਿਥੇ ਚਲੀ ਗਈ ?" ਦਾਸੀ ਬੋਲੀ ਰਾਜੇ ਅਗੇ ਤੁਹਾਡੀ ਬਹੁਤ ਵਡਿਆਈ ਕਰਨ ਕਰਕੇ ਲਾਲੀ ਮਿਟ ਗਈ ਹੈ।" ਰਾਣੀ ਨੇ ਕਹਿਆ, "ਇਹ ਵਸਤਰ ਤੂੰ ਕਿਸ ਦਾ ਲਿਆ ਹੋਇਆ ਹੈ ?" ਦਾਸੀ ਨੇ ਕਹਿਆ "ਇਹ ਰਾਜੇ ਨੇ ਆਪ ਜੀ ਨੂੰ  ਪ੍ਰੇਮ ਵਜੋ, ਵਿਸ਼ਵਾਸ਼ ਨਾਲ ਭੇਜਿਆ ਹੈ।"

ਅਪਾਰ ਰੂਪ ਵਾਲੀ ਉਹ ਰਾਣੀ ਇਸ ਤਰ੍ਹਾਂ, ਇਕ ਦਾਸੀ ਦੇ ਹੱਥੋਂ ਠੱਗੀ ਗਈ ।ਇਕ ਇਸਤਰੀ ਨੇ ਦੂਜੀ ਇਸਤਰੀ ਦਾ ਭੇਦ ਨਾ ਪਾਇਆ।

ਇਨਾਂ ਦਸਮ ਗ੍ਰੰਥੀਆਂ ਅਨੁਸਾਰ, ਜਿਸ ਵਿਚ ਅਕਾਲ ਤਖਤ ਦੇ ਮੁਖ ਗ੍ਰੰਥੀ ਗੁਰਬਚਨ ਸਿੰਘ ਵੀ ਸ਼ਾਮਿਲ ਹਨ, ਇਸ "ਕਾਮ ਕਹਾਣੀ " ਵਾਲੀ ਕਿਤਾਬ  ਨੂੰ  "ਗੁਰੂ ਦੀ ਕਿਰਤ"  ਦਸ ਰਹੇ ਨੇ । 

"ਅਥ ਪਖ੍ਯਾਨ ਚਰਿਤ੍ਰ ਲਿਖ੍ਯਤੇ"  ਵਿਚਲੀਆ ਕੁਝ ਹੋਰ "ਕਾਮ ਕਾਹਣੀਆਂ" ਦੀ ਚਰਚਾ ਇਸ ਲੇਖ ਲੜੀ ਦੇ ਅਗਲੇ ਭਾਗਾਂ ਵਿਚ ਕਰਾਂਗੇ । ਭੁਲ ਚੁਕ ਲਈ ਖਿਮਾਂ ਦਾ ਜਾਚਕ ਹਾਂ ਜੀ। ਅਪਣੀ ਕੌਮ  ਦੇ ਹਿਤ ਲਈ , ਇਹ  ਬੇਸ਼ਰਮੀ ਭਰਿਆ ਤਰਜੁਮਾਂ  ਕਰਨ ਲਈ ਅਤੇ ਉਸ ਨੂੰ ਆਪ ਤਕ ਪਹੁੰਚਾਉਣ ਲਈ, ਮੈਂ ਮਜਬੂਰ ਹਾਂ ,ਅਤੇ ਇਸ ਲਈ ਸਾਰੇ ਪਾਠਕਾਂ ਕੋਲੋਂ ਹਥ ਜੋੜ ਕੇ ਮਾਫੀ ਮੰਗਦਾ ਹਾਂ ।

ਤਿਨ ਸਦੀਆਂ ਤੋਂ ਰੁਮਾਲਿਆਂ ਹੇਠ ਢਕਿਆ ਹੋਇਆ ਇਹ ਗੰਦ , ਹੁਣ ਸਾਨੂੰ ਮਿਲਜੁਲ ਕੇ , ਥੋੜੇ ਬੇਸ਼ਰਮ ਬਣਕੇ  ਕੌਮ ਤਕ ਪਹੁੰਚਾਣਾਂ ਪਵੇਗਾ ।ਜੇ ਹੱਲੀ ਵੀ ਅਸੀਂ ਸ਼ਰਮਾਂਦੇ ਰਹੇ ਅਤੇ ਐਸਾ ਨਾਂ ਕਰ ਸਕੇ ਤਾਂ ਇਕ ਦਿਨ ਮੌਕਾ ਪਾ ਕੇ  "ਸਿੱਖ ਵਿਰੋਧੀ ਤਾਕਤਾਂ" ਨੇ
 , ਜੇ   ਇਸ ਗੰਦ ਦੇ ਟੋਕਰੇ ਨੂੰ , ਗੁਰੂ ਗੋਬਿੰਦ ਸਿੰਘ ਸਾਹਿਬ ਦੀ  ਬਾਣੀ ਕਹਿ ਕੇ ਜਮਾਨੇ ਦੇ ਸਾਮ੍ਹਣੇ ਪੇਸ਼ ਕਰ ਦਿਤਾ, ਤਾਂ ਸਾਡੇ ਹਥ ਵਿਚ ਕੁਝ ਵੀ ਨਹੀਂ ਬਚੇਗਾ।  ਕਿਉਂਕਿ, ਸਾਡੇ ਮੂਰਖ ਆਗੂ ਹੀ ਇਸ ਨੂੰ ਗੁਰੂ ਕ੍ਰਿਤ ਕਹਿ ਕਹਿ ਕੇ ਕਮਲੇ ਹੋਏ ਪਏ ਹਨ । ਉਸ ਵੇਲੇ ਅਸੀ ਕਿਵੇਂ ਕਹਾਂਗੇ , ਕਿ ਇਹ ਗੰਦ ਸਾਡੇ ਗੁਰੂ ਦਾ ਲਿਖਿਆ ਨਹੀਂ ਹੈ।

ਚਲਦਾ...


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top