Share on Facebook

Main News Page

ਵਿਨਸਕਾਨਸਨ ‘ਚ ਇੱਕ ਹੋਰ ਸਿੱਖ ਦਾ ਕਤਲ - ਪੁਲੀਸ ਵਲੋਂ ਲੁੱਟ ਦਾ ਮਾਮਲਾ ਦੱਸਿਆ ਗਿਆ

ਮਿਲਵਾਕੀ - ਵਿਨਸਕਾਨਸਨ - (ਜਸਵਿੰਦਰ ਸਿੰਘ ਭੁੱਲਰ ਮੁੱਦਕੀ): ਬੁੱਧਵਾਰ ਦੀ ਰਾਤ ਨੂੰ ਹਾਰਮਨੀ ਫੁਡ ਮਾਰਕਿਟ 3821 ਵੈਸਟ ਲੁਕਾਸ ਸਟਰੀਟ ਤੇ 56 ਸਾਲ ਦੀ ਉਮਰ ਦੇ ਸ. ਦਲਬੀਰ ਸਿੰਘ ਦਾ ਕਤਲ ਹੋ ਗਿਆ ਹੈ। ਸ੍ਰ. ਦਲਬੀਰ ਸਿੰਘ ਆਪਣੇ ਭਤੀਜੇ ਸ. ਜਤਿੰਦਰ ਸਿੰਘ ਨਾਲ ਸਟੋਰ ਤੇ ਕੰਮ ਕਰ ਰਿਹਾ ਸੀ। ਸਟੋਰ ਬੰਦ ਕਰਨ ਦੇ ਸਮੇਂ ਦੋ ਵਿਅਕਤੀ ਲੁੱਟਣ ਦੀ ਨੀਅਤ ਨਾਲ ਸਟੋਰ ‘ਤੇ ਆਏ, ਜਿਹੜੇ ਇਨ੍ਹਾਂ ਨੂੰ ਬਾਹਰ ਹੀ ਮਿਲ ਪਏ। ਦਲਬੀਰ ਸਿੰਘ ਅਤੇ ਜਤਿੰਦਰ ਸਿੰਘ ਅੰਦਰ ਜਾਣ ‘ਚ ਕਾਮਯਾਬ ਹੋ ਗਏ ਤੇ ਬੂਹਾ ਬੰਦ ਕਰ ਲਿਆ ਜਿਸ ਤੇ ਉਨ੍ਹਾਂ ਵਿਅਕਤੀਆਂ ਨੇ ਗੋਲੀ ਚਲਾਈ ਜਿਹੜੀ ਸ. ਦਲਬੀਰ ਸਿੰਘ ਨੂੰ ਲੱਗੀ।

ਇਹ ਘਟਨਾ 15 ਅਗਸਤ 2012 ਬੁੱਧਵਾਰ ਰਾਤ ਨੂੰ 9 ਵਜੇ ਦੇ ਕਰੀਬ ਵਾਪਰੀ ਸੀ। 9 ਵਜੇ ਪੁਲੀਸ ਸਟੋਰ ਤੇ ਪਹੁੰਚ ਗਈ ਸੀ। ਸ. ਦਲਬੀਰ ਸਿੰਘ ਅਤੇ ਸ. ਜਤਿੰਦਰ ਸਿੰਘ ਦੋਵੇਂ ਓਕ ਕਰੀਕ ਗੁਰਦੁਆਰੇ ਜਾਂਦੇ ਸਨ, ਜਿੱਥੇ 5 ਅਗਸਤ ਨੂੰ ਚੱਲੀ ਗੋਲੀ ‘ਚ 6 ਸਿੱਖ ਮਾਰੇ ਗਏ ਸਨ। ਉਸ ਦਿਨ ਦਲਬੀਰ ਸਿੰਘ ਵੀ ਗੁਰਦੁਆਰੇ ਗਿਆ ਸੀ, ਪਰ ਗੋਲੀ ਚੱਲਣ ਤੋਂ ਪਹਿਲਾਂ ਜਾ ਚੁੱਕਾ ਸੀ। ਪੁਲੀਸ ਵਲੋਂ ਘਟਨਾ ਦੀ ਪੜਤਾਲ ਕੀਤੀ ਜਾ ਰਹੀ ਹੈ, ਅਤੇ ਪੁਲੀਸ ਵਲੋਂ ਦਲਬੀਰ ਸਿੰਘ ਦੇ ਕਤਲ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ, ਪਰ ਇਸ ਘਟਨਾ ਦਾ 5 ਅਗਸਤ ਨੂੰ ਵਾਪਰੀ ਘਟਨਾ ਨਾਲ ਸਬੰਧ ਹੋਣ ਤੋਂ ਨਹੀਂ ਹੈ। ਪੁਲੀਸ ਵਲੋਂ ਲੁੱਟ ਦਾ ਮਾਮਲਾ ਦੱਸਿਆ ਗਿਆ ਹੈ ਅਤੇ ਨਸਲੀ ਕੇਸ ਨਹੀਂ, ਜਿਸ ਕਰਕੇ ਇਹ ਘਟਨਾ ਵਾਪਰੀ ਹੋਵੇ। ਇਸ ਸਟੋਰ ‘ਚ ਸਕਿਉਰਟੀ ਕੈਮਰੇ ਲੱਗੇ ਹੋਏ ਸਨ ਅਤੇ ਇਹ ਸਾਈਨ ਵੀ ਲਗਾਇਆ ਹੋਇਆ ਸੀ, ਕਿ ਸਟੋਰ ਅੰਦਰ ਹਥਿਆਰ ਲੈ ਕਾ ਆਉਣਾ ਮਨ੍ਹਾਂ ਹੈ। ਪੁਲਿਸ ਵਲੋਂ ਪੜਤਾਲ ਕੀਤੀ ਜਾ ਰਹੀ ਹੈ ਅਤੇ ਕਿਸੇ ਨੂੰ ਇਸ ਘਟਨਾ ਬਾਰੇ ਜਾਣਕਾਰੀ ਹੋਵੇ ਤਾਂ ਪੁਲੀਸ ਨੂੰ ਇਸ ਨੰਬਰ 414 935 7360 ਤੇ ਸੂਚਿਤ ਕਰਨ ਬਾਰੇ ਕਿਹਾ ਗਿਆ ਹੈ।

ਸ: ਦਲਬੀਰ ਸਿੰਘ ਦੇ ਕਤਲ ਤੋਂ ਬਾਅਦ ਲੱਗ ਰਿਹਾ ਹੈ ਕਿ ਸਿੱਖ ਅਮਰੀਕਾ ਵਿਚ ਸੁਰੱਖਿਤ ਨਹੀਂ ਹਨ। ਅਮਰੀਕਾ ਤੋਂ ਇੱਕ ਸਿੱਖ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ 5 ਅਗਸਤ ਨੂੰ ਗੁਰਦਵਾਰਾ ਸਾਹਿਬ ਵਿਖੇ ਸਿੱਖਾਂ ਤੇ ਹੋਏ ਹਮਲੇ ਤੋ ਬਾਅਦ ਕੁਝ ਸਿੱਖ ਪਰਿਵਾਰ ਇੰਨੇ ਡਰ ਗਏ ਹਨ, ਕਿ ਉਨ੍ਹਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੇ ਆਪਣੇ ਕੇਸ ਕਤਲ ਕਰਵਾਉਣੇ ਸ਼ੁਰੂ ਕਰ ਦਿੱਤੇ ਹਨ ਤਾਂ ਜੋ ਉਹ ਕਿਸੇ ਨਸਲੀ ਹਮਲਾ ਦਾ ਸ਼ਿਕਾਰ ਨਾ ਹੋ ਜਾਣ। ਉਨ੍ਹਾਂ ਦੱਸਿਆ ਕਿ ਅਮਰੀਕਾ ਦੇ ਸਿੱਖਾਂ ਵਿਚ ਇਸ ਤਰਾਂ ਦਾ ਭਾਵਨਾ ਪੈਦਾ ਹੋਣਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਦੱਸਿਆ ਕਿ 5 ਅਗਸਤ ਤੇ ਹਮਲਾ ਤੋ ਬਾਅਦ ਅਮਰੀਕਾ ਦੀ ਪੁਲਿਸ ਨੇ ਸਿੱਖਾਂ ਪ੍ਰਤੀ ਆਪਣਾ ਰਵੱਈਆ ਕਾਫੀ ਬਦਲਿਆ ਹੈ। ਫਿਲਹਾਲ ਅਮਰੀਕਾ ਦੀ ਪੁਲਿਸ ਸਿੱਖਾਂ ਨੂੰ ਵੱਧ ਤੋ ਵੱਧ ਸਤਿਕਾਰ ਦੇਣ ਦਾ ਯਤਨ ਕਰ ਰਹੀ ਹੈ ਤਾਂ ਜੋ ਅਮਰੀਕੀ ਪੁਲਿਸ ਅਧਿਕਾਰੀ ਸਿੱਖਾਂ ਦਾ ਵਿਸ਼ਵਾਸ਼ ਜਿੱਤ ਸਕਣ। ਨਾਰਥ ਅਮਰੀਕਾ ਪੰਜਾਬੀ ਐਸੋਸੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਚਾਹਲ ਅਤੇ ਚੈਅਰਮੈਨ ਦਲਵਿੰਦਰ ਸਿੰਘ ਧੂਤ ਨੇ ਸ: ਦਲਬੀਰ ਸਿੰਘ ਦੇ ਕਤਲ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਸਰਕਾਰ ਅਮਰੀਕਾ ਵਿਚ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਏ। ਉਨ੍ਹਾਂ ਕਿ ਕਿ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਵੀ ਇਸ ਬਾਬਤ ਅਮਰੀਕਾ ਸਰਕਾਰ ਨਾਲ ਗੱਲਬਾਤ ਕਰਨੀ ਚਾਹੀਦੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top