Share on Facebook

Main News Page

ਅਖੌਤੀ ਜਥੇਦਾਰਾਂ ਦੀ ਮਿਟਿੰਗ ਵਿੱਚ ਵੀ ਰਾਧਾ ਸੁਆਮੀਆਂ ਨੂੰ ਕਲੀਨ ਚਿੱਟ, ਪੰਥ ਵਿਰੋਧੀ ਸ਼ਕਤੀਆਂ ਤੋਂ ਸੰਗਤਾਂ ਨੂੰ ਸੁਚੇਤ ਰਹਿਣ ਦੀ ਹਦਾਇਤ

ਗੁਰਬਚਨ ਸਿੰਘ ਦੀ ਅਗਵਾਈ ਹੇਠ ਅਖੌਤੀ ਜਥੇਦਾਰਾਂ ਦੀ ਹੋਈ ਮੀਟਿੰਗ ਵਿੱਚ ਪਿੰਡ ਵੜੈਚ ਦੇ ਢਾਹੇ ਗਏ ਗੁਰੂਦੁਆਰੇ ਦੇ ਦੋਸ਼ੀਆਂ ਨੂੰ ਇੱਕ ਵਾਰੀ ਫਿਰ ਕਲੀਨ ਚਿੱਟ ਦਿੰਦਿਆਂ ਗੁਰਬਚਨ ਸਿੰਘ ਨੇ ਕਿਹਾ ਕਿ ਇਤਿਹਾਸਕ ਗੁਰੂਦੁਆਰਾ ਤੋਂ ਇਲਾਵਾ ਬਾਕੀ ਪਿੰਡਾਂ ਦੇ ਗੁਰੂਦੁਆਰਿਆਂ ਦੀ ਜਗਾ ਲੋੜ ਅਨੁਸਾਰ ਤਬਦੀਲ ਕੀਤੀ ਜਾ ਸਕਦੀ ਅਤੇ ਪਿੰਡ ਵੜੈਚ ਵਿੱਚ ਵੀ ਅਜਿਹਾ ਹੀ ਵਾਪਰਿਆ ਹੈ।

ਕਰੀਬ ਪੰਜ ਘੰਟੇ ਚਲੀ ਮਿਟਿੰਗ ਜਿਹਨਾਂ ਵਿੱਚ ਗੁਰਬਚਨ ਸਿੰਘ ਤੋਂ ਇਲਾਵਾ ਇਕਬਾਲ ਸਿੰਘ, ਤਰਲੋਚਨ ਸਿੰਘ, ਬਲਵੰਤ ਸਿੰਘ ਨੰਦਗੜ ਤੇ ਗ੍ਰੰਥੀ ਜਗਤਾਰ ਸਿੰਘ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਬਾਕੀ ਕੇਸਾ ਨੂੰ ਭਾਂਵੋ ਅੱਗੇ ਪਾ ਦਿੱਤਾ ਗਿਆ, ਪਰ ਦੋ ਅਹਿਮ ਮੱਤੇ ਪਾਸ ਕੀਤੇ ਗਏ, ਜਿਹਨਾਂ ਵਿੱਚੋਂ ਇੱਕ ਮੱਤੇ ਬਾਰੇ ਇਕਾਬਲ ਸਿੰਘ ਨੇ ਪਹਿਲੇ ਮੱਤੇ ਰਾਹੀ ਪਿੰਡ ਵੜੈਚ ਦੇ ਰਾਧਾ ਸੁਆਮੀਆਂ ਵੱਲੋਂ ਢਾਹੇ ਗਏ ਗੁਰੂਦੁਆਰੇ ਨੂੰ ਸ੍ਰੋਮਣੀ ਕਮੇਟੀ ਦੇ ਰੀਪੋਰਟ ਅਨੁਸਾਰ ਦਿੱਤੀ ਗਈ ਕਲੀਨ ਚਿੱਟ 'ਤੇ ਮੋਹਰ ਲਗਾਉਦਿਆਂ ਸਪੱਸ਼ਟ ਕੀਤਾ, ਕਿ ਇਤਿਹਾਸਕ ਗੁਰੂਦੁਆਰਿਆ ਦੀਆ ਇਮਾਰਤਾਂ ਨੂੰ ਤਬਦੀਲ ਨਹੀਂ ਕੀਤਾ ਜਾ ਸਕਦਾ, ਪਰ ਗੈਰ ਇਤਿਹਾਸਕ ਗੁਰੂਦੁਆਰਿਆਂ ਨੂੰ ਲੋੜ ਪੈਣ ਤੇ ਤਬਦੀਲ ਕੀਤਾ ਜਾ ਸਕਦਾ ਹੈ। ਅਸਿੱਧੇ ਰੂਪ ਵਿੱਚ ਰਾਧਾ ਸੁਆਮੀਆਂ ਵੱਲੋਂ ਪਿੰਡ ਵੜੈਚ ਦੇ ਢਾਹੇ ਗਏ ਗੁਰੂਦੁਆਰੇ ਨੂੰ ਸਹੀ ਕਰਾਰ ਦੇਣ ਦ ਪੁਸ਼ਟੀ ਕਰਦਿਆਂ ਉਹਨਾਂ ਕਿਹਾ ਕਿ ਸਮੂਹ ਪੰਥਕ ਜਥੇਬੰਦੀਆਂ ਅਤੇ ਸਭਾ ਸੁਸਾਇਟੀਆਂ, ਸ੍ਰੀ ਅਕਾਲ ਤਖਤ ਅਤੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਦੇ ਸਹਿਯੋਗੀ ਹੋ ਕੇ ਚੱਲਣ ਤਾਂ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਦੀ ਸਰਵਉਚ ਸੰਸਥਾ ਸ੍ਰੀ ਅਕਾਲ ਤਖਤ ਦੀ ਪ੍ਰਭੁੱਸਤਾ ਤੇ ਮਾਣ ਸਤਿਕਾਰ ਨੂੰ ਬਹਾਲ ਰੱਖਿਆ ਜਾ ਸਕਦਾ ਹੈ।

ਉਹਨਾਂ ਵੜੈਚ ਪਿੰਡ ਦੇ ਗੁਰੂਦੁਆਰੇ ਨੂੰ ਲੈ ਕੇ ਸੰਘਰਸ਼ਸ਼ੀਲ ਪੰਥਕ ਜਥੇਬੰਦੀਆਂ ਨੂੰ ਸ਼ਰਾਰਤੀ ਅਨਸਰ ਕਹਿਣ ਦੀ ਜਥੇਦਾਰ ਵੱਲੋਂ ਕੀਤੀ ਗਈ ਗਲਤੀ ਵਿੱਚ ਸੁਧਾਰ ਕਰਦਿਆਂ ਕਿਹਾ ਕਿ ਗੁਰੂ ਪੰਥ ਦੀਆਂ ਸੰਸਥਾਵਾਂ ਨੂੰ ਢਾਹ ਲਾਉਣ ਵਾਲੀਆਂ ਪੰਥ ਵਿਰੋਧੀ ਸ਼ਕਤੀਆਂ ਤੋਂ ਸਿੱਖ ਜਥੇਬੰਦੀਆਂ ਨੂੰ ਆਪਣੇ ਆਪ ਨੂੰ ਨਿਖੇੜ ਕੇ, ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮੱਰਪਿਤ ਹੋ ਕੇ, ਆਪਣੇ ਨਿਆਰੇਪਨ ਤੇ ਪੰਥ ਪ੍ਰਸਤੀ ਦਾ ਪ੍ਰਗਟਾਵਾ ਕਰਨਾ ਚਾਹੀਦਾ ਹੈ। ਜਥੇਦਾਰ ਦੀ ਨੇ ਪੰਥ ਵਿਰੋਧੀ ਸ਼ਕਤੀਆਂ ਦਾ ਭਾਂਵੇ ਵੇਰਵਾ ਨਹੀਂ ਦਿੱਤਾ, ਪਰ ਇਹਨਾਂ ਵਿੱਚ ਪੰਜਾਬ ਦੀ ਅਕਾਲੀ ਸਰਕਾਰ ਵਿੱਚ ਭਾਈਵਾਲ ਭਾਰਤੀ ਜਨਤਾ ਪਾਰਟੀ ਅਤੇ ਉਸ ਦੀ ਮਾਂ ਜਮਾਤ ਆਰ.ਐਸ.ਐਸ ਅਤੇ ਕਾਂਗਰਸ ਵੀ ਸ਼ਾਮਲ ਹੋ ਸਕਦੀਆਂ ਹਨ, ਜਿਹਨਾਂ ਬਾਰੇ ਜਥੇਦਾਰਾਂ ਨੇ ਅੱਜ ਦੀ ਮੀਟਿੰਗ ਵਿੱਚ ਬਾਰੇ ਚੁੱਪੀ ਸਾਧੀ ਰੱਖੀ ਅਤੇ ਕਿਹੜੀਆਂ ਜਥੇਬੰਦੀਆਂ ਤੋਂ ਸੁਚੇਤ ਰਹਿਣ ਲਈ ਕਿਹਾ ਗਿਆ ਹੈ, ਉਹਨਾਂ ਦਾ ਕਿਸੇ ਦਾ ਵੀ ਨਾਮ ਨਹੀਂ ਲਿਆ ਗਿਆ।

ਇਸੇ ਤਰ੍ਹਾਂ ਦੂਸਰੇ ਮੱਤੇ ਰਾਹੀ ਗੁਰਬਚਨ ਸਿੰਘ ਨੇ ਆਏ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੇ ਅਗਨ ਭੇਂਟ ਹੋਣ ਦੀਆ ਘਟਨਾਵਾਂ ‘ਤੇ ਗਹਿਰੇ ਦੁੱਖ ਦਾ ਇਜਹਾਰ ਕਰਦਿਆ ਕਿਹਾ, ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਪ੍ਰਾਪਤ ਕਰਨ ਲਈ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਦਿੱਤਾ, ਕਿ ਸੰਗਤਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪ੍ਰਾਪਤ ਕਰਨ ਲਈ ਪੰਜ ਤਖਤਾਂ ਤੇ ਹੀ ‘ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ’ ਬਣਾਏ ਜਾਣ ਅਤੇ ਇਹਨਾਂ ਤਖਤਾਂ ਤੋ ਹੀ ਇਲਾਕੇ ਦੀਆ ਲੋੜਵੰਦਾਂ ਸੰਗਤਾਂ ਨੂੰ ਸਰੂਪ ਮੁਹੱਈਆ ਕਰਵਾਏ ਜਾਣ। ਉਹਨਾਂ ਕਿਹਾ ਕਿ ਅੱਜ ਦੀ ਮੀਟਿੰਗ ਵਿਚ ਰਾਜਸਥਾਨ ਦੇ ਬੁੱਢਾ ਜੋਹੜ ਦੇ ਗੁਰਦਵਾਰੇ ਦੇ ਚਲ ਰਹੇ ਝਗੜੇ ਦੇ ਸਬੰਧ ਵਿਚ ਦੋਹਾਂ ਧਿਰਾਂ ਨੂੰ ਬੁਲਾਇਆ ਗਿਆ ਸੀ, ਪਰ ਇਕ ਧਿਰ ਦੇ ਨਾ ਆਉਣ ਕਰਕੇ ਇਹ ਮਾਮਲਾ ਅਗਲੀ ਮੀਟਿੰਗ ਵਿਚ ਵਿਚਾਰਿਆ ਜਾਵੇਗਾ। ਇਸੇ ਤਰ੍ਹਾਂ ਰਾਜਸਥਾਨ ਦੇ ਸ੍ਰੀ ਗੰਗਾ ਨਗਰ ਦੇ ਸ੍ਰੀ ਗੁਰੂ ਨਾਨਕ ਖਾਲਸਾ ਕਾਲਜ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ਼ੀ ਅਵਤਾਰ ਸਿੰਘ ਮੱਕੜ ਨੂੰ ਇਸ ਸਾਰੇ ਮਾਮਲੇ ਦੀ ਜਾਂਚ ਕਰਨ ਲਈ ਪੰਜ ਮੈਂਬਰੀ ਕਮੇਟੀ ਬਨਾਉਣ ਲਈ ਕਿਹਾ ਗਿਆ ਹੈ। ਜਥੇਦਾਰ ਨੇ ਪ੍ਰਧਾਨ ਨੂੰ ਕਿਹਾ ਕਿ ਇਸ ਕਮੇਟੀ ਦੀ ਰਿਪੋਰਟ ਇਕ ਮਹੀਨੇ ਦੇ ਅੰਦਰ ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜੀ ਜਾਵੇ। ਅਖੌਤੀ ਜਥੇਦਾਰਾਂ ਦੀ ਮੀਟਿੰਗ ਵਿਚ ਅਹਿਮ ਫੈਸਲਾ ਲੈਂਦਿਆਂ ਨਵੇਂ ਬਨਣ ਵਾਲੇ ਗੁਰਦਵਾਰਿਆਂ ਦੀ ਜਮੀਨ ਦੀ ਰਜਿਸਟਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਕਰਵਾਈ ਜਾਵੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top