Share on Facebook

Main News Page

ਮੋਟਲ ਵਾਲਾ ਬਾਬਾ ਦਲਜੀਤ ਸਿੰਘ ਸ਼ਿਕਾਗੋ ਹੱਥਕੜੀਆਂ ਲੱਗਣ 'ਤੇ ਰੋਇਆ

(ਜਸਵਿੰਦਰ ਸਿੰਘ ਮੁੱਦਕੀ): ਪਿਛਲੇ ਦੋ ਹਫਤਿਆਂ ਦੀਆਂ ਘਟਨਾਵਾਂ ਤੋਂ ‘ਚ ਪਤਾ ਲੱਗਿਆ ਹੈ ਕਿ ਜਿੱਥੇ ਕਾਨੂੰਨ ਦਾ ਰਾਜ ਹੁੰਦਾ ਹੈ, ਉਥੇ ਕਾਨੂੰਨ ਦਾ ਪੰਜੇ ਤੋਂ ਵੱਡਾ ਤੋਂ ਵੱਡਾ ਵਿਅਕਤੀ ਨਹੀਂ ਬਚ ਸਕਦਾ। ਕਿੱਥੇ 28 ਸਾਲਾਂ ਤੋਂ ਸਿੱਖ ਦਿੱਲੀ ਤੋਂ ਇਨਸਾਫ ਲਈ ਸੰਘਰਸ਼ ਕਰਦੇ ਰਹੇ ਪਰ ਪੱਲੇ ਕੁਝ ਨਹੀਂ ਪਿਆ, ਦੂਜੇ ਅਮਰੀਕਾ ਵਿੱਚ ਗੁਰਦੁਆਰੇ ਚੱਲੀ ਗੋਲੀ ਦਾ ਕੇਸ ਅਮਰੀਕਾ ਸਰਕਾਰ ਨੇ ਵਧੀਆ ਤਰੀਕੇ ਨਾਲ ਨਜਿੱਠਿਆ ਹੈ, ਜਿਸ ਨਾਲ ਸਿੱਖਾਂ ਨੂੰ ਅਮਰੀਕਾ ‘ਚ ਰਹਿਣ ਤੇ ਮਾਣ ਮਹਿਸੂਸ ਹੁੰਦਾ ਹੈ, ਕਿ ਫੈਡਰਲ, ਸਟੇਟ ਅਤੇ ਸ਼ਹਿਰਾਂ ਦੇ ਪ੍ਰਸਾਸ਼ਨ ਅਤੇ ਲੋਕ ਵੀ ਔਖੇ ਸਮੇਂ, ਸਿੱਖਾਂ ਦੇ ਨਾਲ ਖੜ੍ਹੇ ਹਨ। ਦੂਜਾ ਕੇਸ ਡੇਰੇਦਾਰਾਂ ਦਾ ਹੈ, ਇੰਡੀਆ ਵਿੱਚ ਕਿੰਨੇ ਬਲਾਤਕਾਰੀ ਡੇਰਦਾਰ ਰਾਜਨੀਤਕਾਂ ਨਾਲ ਭਾਈਵਾਲ ਪਾ ਕੇ ਖੁੱਲ੍ਹੇਆਮ ਫਿਰਦੇ ਹਨ, ਪਰ ਅਮਰੀਕਾ ਜਿੱਥੇ ਕਾਨੂੰਨ ਆਪਣਾ ਕੰਮ ਕਰਦਾ ਹੈ, ਉਥੇ ਦਲਜੀਤ ਸਿੰਘ ਸੈਣੀ (ਜਦ ਉਹ ਨਿਊਯਾਰਕ ਰਹਿੰਦਾ ਸੀ ਸੈਣੀ ਅਖਵਾਉਂਦਾ ਸੀ, ਤੇ ਸ਼ਿਕਾਗੋ ਜਾ ਕੇ ਸੰਤ ਬਾਬਾ, ਮਹਾਂਪੁਰਖ ਵਗੈਰਾ ਬਣ ਗਿਆ ਸੀ) ਵਰਗੇ ਸੰਤ ਬਾਬਾ ਮਹਾਂਪੁਰਖ ਅਖਵਾਉਣ ਵਾਲੇ ਵੀ ਕਿਸੇ ਗਲਤੀ ਕਾਰਨ ਨਹੀਂ ਬਖਸ਼ੇ ਜਾਂਦੇ।

10 ਅਗਸਤ ਨੂੰ ਦਲਜੀਤ ਸਿੰਘ ਨੂੰ ਉਸ ਵਲੋਂ ਅਦਾਲਤ ਦੇ ਹੁਕਮ ਵਿਰੁੱਧ ਕੀਤੇ ਗਏ ਕੰਮਾਂ ਬਾਰੇ ਸਜ਼ਾ ਸੁਣਾਈ ਜਾਣੀ ਸੀ, ਪਰ ਨਾ ਉਹ ਖੁਦ ਅਦਾਲਤ ‘ਚ ਪਹੁੰਚਿਆ ਤੇ ਨਾ ਹੀ ਉਸ ਦਾ ਵਕੀਲ। ਦਲਜੀਤ ਸਿੰਘ ਜਿਸ ਨੂੰ ‘ਸ਼ਿਕਾਗੋ ਵਾਲਾ ਬਾਬਾ’ ਤੇ ‘ਮੋਟਲ ਵਾਲਾ ਬਾਬਾ’ ਕਰਕੇ ਵੀ ਜਾਣਿਆਂ ਜਾਂਦਾ ਹੈ। 10 ਅਗਸਤ ਨੂੰ ਅਦਾਲਤ ‘ਚ ਜਾਣ ਦੀ ਬਿਜਾਏ ਓਕ ਕਰੀਕ ਪਹੁੰਚਿਆ ਸੀ, ਸ਼ਾਇਦ ਬਾਦਲਾਂ ਤੇ ਧਾਲੀਵਾਲਾਂ ਕੋਲ ਮਦਦ ਲਈ ਗਿਆ ਹੋਵੇਗਾ, ਉਸ ਨੇ ਅਦਾਲਤ ਨੂੰ ਟਿੱਚ ਸਮਝਦਿਆਂ 10 ਕੁ ਵਕੀਲ ਬਦਲੇ ਅਤੇ ਇੱਕ ਜੱਜ ਤੇ ਵੀ ਪੱਖਪਾਤ ਦਾ ਦੋਸ਼ ਲਾ ਦਿੱਤਾ ਸੀ। ਜੱਜ ਵੀ ਬਦਲੇ ਸਨ ,ਅਖੀਰ ਆ ਗਿਆ ਅਮਰੀਕਨ ਕਾਨੂੰਨ ਦੇ ਅੜਿੱਕੇ। ਦਲਜੀਤ ਸਿੰਘ ਕਈ ਤਰ੍ਹਾਂ ਦੇ ਫਰਾਡ ਅਤੇ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ।

10 ਅਗਸਤ ਨੂੰ ਮਾਨਯੋਗ ਜੱਜ ਨੇ ਦਲਜੀਤ ਸਿੰਘ ਦੇ ਅਦਾਲਤ ‘ਚ ਨਾ ਪਹੁੰਚਣ ਤੇ ਵਰੰਟ ਜਾਰੀ ਕਰ ਦਿੱਤੇ ਸਨ ਅਤੇ 5 ਅਕਤੂਬਰ ਤੱਕ ਸਜਾ ਵੀ ਸੁਣਾਈ ਗਈ ਸੀ। ਸਾਢੇ ਤਿੰਨ ਲੱਖ ਡਾਲਰ ਵੀ ਜਮ੍ਹਾਂ ਕਰਾਉਣ ਨੂੰ ਕਿਹਾ ਸੀ ਅਤੇ ਇਹ ਰਕਮ ਨਾ ਜਮ੍ਹਾਂ ਹੋਣ ਤੇ ਹੋਰ ਜ਼ਿਆਦਾ ਚਿਰ ਅੰਦਰ ਰਹਿਣਾ ਪਵੇਗਾ। ਜਿਹੜਾ ਵਿਅਕਤੀ ਅਦਾਲਤਾਂ ਦੀ ਪ੍ਰਵਾਹ ਨਹੀਂ ਸੀ ਕਰਦਾ ਅਤੇ ਇੰਡੀਆ ਵਾਂਗ ਹੀ ਇਥੇ ਵੀ ਸਮਝਦਾ ਸੀ, ਕਾਨੂੰਨ ਉਸ ਦਾ ਕੁੱਝ ਨਹੀਂ ਵਿਗਾੜ ਸਕੇਗਾ, ਆਖਰੀ ਚਾਲ ਖੇਡਦਿਆਂ ਕੱਲ੍ਹ ਅਦਾਲਤ ‘ਚ ਆਪਣੇ ਵਕੀਲ ਰਾਹੀਂ ਮੋਸ਼ਨ ਪਾ ਦਿੱਤਾ ਕਿ ਉਹ ਗੁਰਦੁਆਰਾ ਛੱਡਣ ਤੇ ਹੋਰ ਸਭ ਸ਼ਰਤਾਂ ਮੰਨਣ ਨੂੰ ਤਿਆਰ ਹੈ, ਮਾਨਯੋਗ ਜੱਜ ਨੂੰ ਆਪਣਾ ਫੈਸਲਾ ਵਾਪਸ ਕਰਨ ਲਈ ਕਿਹਾ। ਮਾਨਯੋਗ ਜੱਜ ਨੇ ਇਹ ਮੋਸ਼ਨ ਦਾਖਲ ਕਰ ਲਿਆ ਅਤੇ ਦਲਜੀਤ ਸਿੰਘ ਨੂੰ ਸਵੇਰ ਦੇ 9.15 ਤੇ ਅਦਾਲਤ ‘ਚ ਹਾਜ਼ਰ ਹੋਣ ਲਈ ਕਿਹਾ।

ਚੋਰ ਚੋਰ ਮੌਸੇਰੇ ਭਾਈ...


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top