੧੫ ਅਗਸਤ ੧੯੪੭ ਨੂੰ ਹਿੰਦੋਸਤਾਨ ਆਜ਼ਾਦ ਹੋਇਆ, ਪਰ ਸਾਡੇ ਲੀਡਰਾਂ ਨੇ
ਸਾਡੇ ਗਲੇ ਵਿਚ ਗੁਲਾਮੀ ਦਾ ਜੂਲਾ ਪਵਾ ਦਿੱਤਾ, ਅੱਜ ਵੀ ਅਸੀਂ ਗੁਲਾਮ ਹਾਂ, ਜੋ ਸਿੱਖ ਆਜ਼ਾਦੀ
ਦੇ ਜਸ਼ਨ ਮਨਾ ਰਹੇ ਨੇ, ਓਹ 19੮੪ ਤੋ 19੯੫ ਤਕ ਦੇ ਓਹ ਦਿਨ ਯਾਦ ਕਰਨ, ਜਦੋਂ ਕੇਸਰੀ ਦਸਤਾਰ
ਸਜਾਉਣ ਵਾਲਾ ਵੀ ਇਸ ਹਿੰਦੋਸਤਾਨ ਅੰਦਰ ਅੱਤਵਾਦੀ ਸੀ, ਅਨੇਕਾਂ ਮਾਵਾਂ ਦੇ ਪੁੱਤ ਭੈਣਾਂ ਦੇ
ਵੀਰ, ਜਿੰਨ੍ਹਾਂ ਨੇ ਜਵਾਨੀ ਦੀ ਦਹਿਲੀਜ਼ ‘ਤੇ ਪੈਰ ਰੱਖਣ ਤੋਂ ਪਹਿਲਾਂ ਹੀ ਮੌਤ ਦੇ ਘਾਟ ਓਤਾਰ
ਦਿੱਤਾ। ਸਾਡੇ ਨਾਲ ‘ਤੇ ਓਹ ਹੋਈ ‘ਖਾਣ-ਪੀਣ ਨੂੰ ਬਾਂਦਰੀ ਡੰਡੇ ਖਾਣ ਨੂੰ ਰਿੱਛ’। ਅੱਜ ਵੀ
ਹਿੰਦੋਸਤਾਨ ਦੀਆਂ ਸਰਹੱਦਾਂ 'ਤੇ ਤਿਰੰਗਾ ਝੰਡਾ ਦੁਸਮਣਾਂ ਦੇ ਅੰਦਰ ਓਪਰਲੇ ਕੇਸਰੀ ਰੰਗ ਨਾਲ,
ਓਨ੍ਹਾਂ ਦੇ ਅੰਦਰ ਇਹ ਡਰ ਬਿਠਾਈ ਬੈਠਾ ਹੈ ਕੇ ਸਿੱਖਾਂ ਤੋਂ ਅਸੀਂ ਜਿੱਤ ਨਹੀਂ ਸਕਦੇ।
ਹਿੰਦੂਆਂ ਨੇ ਤਾਂ ਆਪਣੇ ਘਰ ਦੀ ਰਾਖੀ ਨਹੀਂ ਕੀਤੀ, ਹਿੰਦੋਸਤਾਨ ਦੀ ਕੀ ਰੱਖਿਆ ਕਰ ਸਕਦੇ ਨੇ?
ਜੇ ਅੱਜ ਸਿੱਖ ਫੌਜੀਆਂ ਨੂੰ ਬਾਰਡਰਾਂ ਤੋਂ ਹਟਾ ਦਿੱਤਾ ਜਾਵੇ, ਤਾਂ ਦਿੱਲੀ ਤਿਰੰਗਾ ਨਹੀਂ,
ਹੈਦਰੀ ਜਾਂ ਚੀਨੀ ਝੰਡਾ ਝੁਲੇਗਾ। ਸਿਆਣੇ ਕਹਿੰਦੇ ਨੇ ਓਹਨਾ ਡਰ ਦੁਸਮਣ ਨਹੀਂ ਕਰ ਸਕਦਾ,
ਜਿੰਨ੍ਹਾਂ ਆਪਣੇ ਕਰ ਦੇਂਦੇ ਨੇ, ਤਾਂ ਹੀ ਤੇ ਕਹਾਵਤ ਬਣੀ ‘ਘਰ ਕਾ ਭੇਤੀ ਲੰਕਾ ਢਾਹੇ’। ਅੱਜ
ਵੀ ਸਿੱਖ ਧਰਮ ਨੂੰ ਖਤਮ ਕਰਨ ਲਈ ਅਨੇਕਾਂ ਅੰਦਰੂਨੀ ਹਮਲੇ ਕਰਕੇ, ਸਿੱਖੀ ਦੇ ਦਰੱਖ਼ਤ ਦੀਆਂ ਜੜਾ
ਵੱਡਣ ਦੀਆਂ ਕੋਸ਼ਿਸ਼ਾਂ ਅੱਜ ਵੀ ਇਹ ਸਾਨੂੰ ਨਹੁੰ ‘ਤੇ ਮਾਸ ਦਾ ਰਿਸ਼ਤਾ ਕਹਿਣ ਵਾਲੇ ਹਿੰਦੂ ਕਰ
ਰਹੇ ਨੇ। ਸਰਦਾਰ ਕਪੂਰ ਸਿੰਘ ਜੀ, ਸੰਤ ਜਰਨੈਲ ਸਿੰਘ ਜੀ , ਜਸਵੰਤ ਸਿੰਘ ਖਾਲੜਾ ਵਰਗੇ ਯੋਧੇਆਂ
ਨੇ ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਸੀ। ਅੱਜ ਸਿੱਖ ਝੂਠੀ ਅਜ਼ਾਦੀ ਨਾ ਮਨਾਉਣ, ਓਹਨਾ ਲੱਖਾਂ
ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਜਾਇਆ ਨਾ ਕਰਨ, ਸਗੋਂ ਸਿੱਖੀ ਦੇ ਗਾਡੀ ਰਾਹ ‘ਤੇ ਚੱਲ ਕੇ
ਸੁੱਤੇ ਹੋਇਆਂ ਨੂੰ ਹਲੂਣਾ ਦੇ ਕੇ ਆਖੀਏ 'ਅਬ ਜਾਗਤ ਰਹੋ ਰੇ ਭਾਈ।