Share on Facebook

Main News Page

ਅਖੌਤੀ ਦਸਮ ਗ੍ਰੰਥ ਦੇ ਕ੍ਰਿਸ਼ਨਾਵਤਾਰ ਦਾ ਲਚਰਤਾ ਨਾਲ ਭਰਪੂਰ ਬਾਰਹਮਾਹਾ ਜਿਸ ਅੱਗੇ ਸਿੱਖਾਂ ਨੂੰ ਮੱਥੇ ਟਿਕਵਾਏ ਜਾਂਦੇ ਹਨ
-
ਸੁਰਿੰਦਰ ਸਿੰਘ ਫਰੀਦਾਬਾਦ

(13 ਅਗਸਤ 2012; ਸਤਨਾਮ ਕੌਰ ਫਰੀਦਾਬਾਦ)

ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਕਾਲਾ ਦਿਵਸ ਮੌਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਵਉਚੱਤਾ ਨੂੰ ਸਮਰਪੱਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ ਦੇ ਕੋਆਰਡੀਨੇਟਰ ਸ.ਸੁਰਿੰਦਰ ਸਿੰਘ ਫਰੀਦਾਬਾਦ ਨੇ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕੀਤੇ ਜਾ ਰਹੇ ਅਖੌਤੀ ਦਸਮ ਗ੍ਰੰਥ/ਬਚਿੱਤਰ ਨਾਟਕ ਦੀ ਰਚਨਾ 24 ਅਵਤਾਰ ਦੇ ਕ੍ਰਿਸ਼ਨਾਵਤਾਰ ਵਿਚ ਵੀ ਗੁਰੂ ਗ੍ਰੰਥ ਸਾਹਿਬ ਜੀ ਵਾਂਗ ਦੋ ਵਾਰੀ ਬਾਰਹ ਮਾਹ ਆਉਂਦਾ ਹੈ। ਜਿਥੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ਼ ਬਾਰਹਮਾਹ ਨੂੰ ਪੜ੍ਹ ਕੇ ਪ੍ਰਭੂ ਪ੍ਰਾਪਤੀ ਲਈ ਇਕ ਖੇੜਾ ਤੇ ਅਨੰਦ ਮਹਿਸੂਸ ਹੁੰਦਾ ਹੈ ਉਥੇ ਬਚਿਤੱਰ ਨਾਟਕ ਦੇ ਬਾਰਹ ਮਾਹ ਵਿਚ ਕਾਮ ਉਤੇਜਕ ਸਿੱਖਿਆਵਾਂ ਮਿਲਦੀਆਂ ਹਨ। ਉਨ੍ਹਾਂ ਦਸਿਆ ਕਿ ਇਸ ਰਚਨਾ ਦੇ ਕਵੀ ਸਿਆਮ ਹਨ ਜੋ ਕਿ ਇਸ ਰਚਨਾ ਨੂੰ ਪੜ੍ਹਨ ਨਾਲ ਸਪਸ਼ਟ ਹੋ ਜਾਂਦਾ ਹੈ ਕਿਉਂਕਿ ਕਵੀ ਸਿਆਮ ਇਸ ਰਚਨਾ ਵਿਚ ਕਈ ਥਾਂ ਕਬਿ ਸਿਆਮ ਆਖ ਕੇ ਅਪਣੇ ਨਾਂ ਦਾ ਜ਼ਿਕਰ ਕਰਦਾ ਹੈ।

ਸ. ਸੁਰਿੰਦਰ ਸਿੰਘ ਨੇ ਦਸਿਆ ਕਿ ਕਵੀ ਸਯਾਮ ਨੇ ਭਾਗਵਤ ਪੁਰਾਣ ਦੀਆਂ ਕਥਾ ਕਹਾਣੀਆਂ ਨੂੰ ਸੰਸਕ੍ਰਿਤ ਭਾਸ਼ਾ ਤੋਂ ਪੰਜਾਬੀ ਭਾਸ਼ਾ ਵਿਚ ਅਪਣੇ ਅੰਦਾਜ਼ ਅਤੇ ਸੋਚ ਦੇ ਅਧਾਰ ’ਤੇ ਲਿਖਿਆ ਹੈ ਜਿਸ ਨੂੰ ਉਹ ਸੰਮਤ 1745 ਵਿਚ ਸੋਧ ਕੇ ਲਿਖਦਾ ਹੈ (ਸਤ੍ਰਹ ਸੋ ਪੈਤਾਲ ਮੈ ਕੀਨੀ ਕਥਾ ਸੁਧਾਰ)। ਕ੍ਰਿਸ਼ਨਾਵਤਾਰ ਦੇ ਅਰੰਭ ਵਿਚ ਕਵੀ ਸਿਆਮ ਜੋ ਅਸਲ ਵਿਚ ਦੇਵੀ ਦੁਰਗਾ ਦਾ ਭਗਤ ਹੈ ਇਸ ਰਚਨਾ ਨੂੰ ਆਰੰਭ ਕਰਣ ਤੋਂ ਪਹਿਲਾਂ ਚੰਡੀ ਅੱਗੇ ਅਰਦਾਸ ਕਰਦਾ ਹੈ। ਕਵੀ ਸਿਆਮ ਇਸ ਰਚਨਾ ਦੇ 266 ਬੰਦ ਵਿਚ ਹਰਿ ਜੀ ਅਤੇ ਗੋਪੀਆਂ ਦੇ ਕਾਮ-ਕ੍ਰੀੜਾਵਾਂ ਦਾ ਚਟਕਾਰੇ ਲੈ ਕੇ ਵਰਣਨ ਕਰਦਾ ਹੈ ਉਹ ਲਿਖਦਾ ਹੈ ਕਾਨ੍ਹ ਜੀ ਭਾਵ ਹਰਿ ਜੀ ਗੋਪੀਆਂ ਦੇ ਕਪੜੇ ਚੁਰਾ ਕੇ ਉਨ੍ਹਾਂ ਨਾਲ ਮਨ ਭਾਉਂਦੀਆਂ ਕਾਮ-ਕ੍ਰੀੜਾਵਾਂ ਕਰਦਾ ਹੈ ਅਤੇ ਗੋਪੀਆਂ ਵੀ ਖੁਸ਼ੀ ਖੁਸ਼ੀ ਉਸ ਦੀ ਗੱਲ ਮੰਨ ਲੈਂਦੀਆਂ ਹਨ ਕਿਉਂਕਿ ਉਹ ਤਾਂ ਪਹਿਲਾਂ ਹੀ ਦੁਰਗਾ ਤੋਂ ਕ੍ਰਿਸ਼ਨ ਨੂੰ ਅਪਣਾ ਯਾਰ ਬਣਾਉਣ ਲਈ ਵਰਦਾਨ ਮੰਗ ਚੁੱਕੀਆਂ ਹਨ ਜੋ ਪੂਰਾ ਹੋਣ ’ਤੇ ਗੋਪੀਆਂ ਦੁਰਗਾ ਨੂੰ ਜਗਮਾਤ ਤੇ ਚੰਡਕਾ ਕਹਿ ਕੇ ਧੰਨ ਆਖਦੀਆਂ ਹਨ। ਬਾਰਹਮਾਹ ਦੇ 867 ਬੰਦ ਵਿਚ ਕ੍ਰਿਸ਼ਨ ਤੋਂ ਵਿਛੁੜੀਆਂ ਗੋਪੀਆਂ ਜਦ ਹਰਿ ਜੀ (ਕ੍ਰਿਸ਼ਨ) ਨਾਲ ਕਾਮ ਕ੍ਰੀੜਾਵਾਂ ਵਿਚ ਲਿਪਤ ਰਹਿੰਦੀਆਂ ਸਨ ਤਾਂ ਉਸ ਸਮੇਂ ਨੂੰ ਯਾਦ ਕਰਦੀਆਂ ਕਹਿੰਦੀਆਂ ਹਨ ਕਿ ਜਦੋਂ ਫਗਣ ਦਾ ਮਹੀਨਾ ਸੀ ਤਾਂ ਉਹ ਗੁਲਾਲ ਤੇ ਪਿਚਕਾਰੀਆਂ ਲੈ ਕੇ ਕਾਨ੍ਹ ਨਾਲ ਖੇਡਦੀਆਂ ਸਨ। ਮਘ੍ਰ ਦੇ ਮਹੀਨੇ ਨੂੰ ਯਾਦ ਕਰਦੀਆਂ ਕਹਿੰਦੀਆਂ ਹਨ ਕਿ ਜਦ ਸਾਨੂੰ ਸਰਦੀ ਲਗਦੀ ਤਾਂ ਹਰਿ ਜੀ ਅਪਣੇ ਅੰਗ ਨਾਲ ਸਾਡੇ ਅੰਗ ਮਿਲਾ ਕੇ ਸਰਦੀ ਦੂਰ ਕਰ ਦਿੰਦਾ ਜਿਸ ਨੂੰ ਤਕ ਕੇ ਚੰਬੇਲੀ ਦੇ ਫੁਲ ਖਿੜ ਉਠਦੇ ਤੇ ਜਮੁਨਾ ਦਾ ਪਾਣੀ ਸ਼ਾਂਤ ਹੋ ਜਾਂਦਾ ਤੇ ਹੁਣ ਰੁੱਤ ਬੜੀ ਦੁਖਦਾਈ ਲਗਦੀ ਹੈ। (876) ਮਾਘ ਦਾ ਮਹੀਨਾ ਬੜਾ ਸੁਖਦਾਈ ਸੀ ਜਦ ਕ੍ਰਿਸ਼ਨ ਨੇ ਸਾਡੇ ਨਾਲ ਰਸ ਰਾਸ (ਕਾਮ ਕ੍ਰੀੜਾ) ਦੀ ਖੇਡ ਖੇਡੀ। (878) ਸ. ਸੁਰਿੰਦਰ ਸਿੰਘ ਨੇ ਕਿਹਾ ਕਿ ਕ੍ਰਿਸ਼ਨਾਵਤਾਰ ਦੀ ਇਸ ਰਚਨਾ ਜਿਸ ਵਿਚ ਸੈਂਕੜੋ ਵਾਰੀ ਸਿਆਮ ਤਖਲਸ ਵਰਤਿਆ ਗਿਆ ਹੈ ਪਰ ਸਿੱਖ ਕੌਮ ਦੇ ਪੁਜਾਰੀ, ਅਖੌਤੀ ਵਿਦਵਾਨ, ਸੰਤ, ਬ੍ਰਹਮਗਿਆਨੀ ਇਹ ਜਿਦ ਕਰੀ ਬੈਠੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਨਾਂ ਹੀ ਸਿਆਮ ਹੈ।

ਉਨ੍ਹਾਂ ਕਿਹਾ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਦਾ ਨਾਂ ਸਿਆਮ ਹੈ ਤਾਂ ਅਖੌਤੀ ਦਸਮ ਗ੍ਰੰਥ ਵਿਚ ਦਰਜ਼ ਅਸ਼ਲੀਲ ਰਚਨਾਵਾਂ ਅਤੇ ਦੇਵੀ ਭਗਤ ਕੀ ਗੁਰੂ ਗੋਬਿੰਦ ਸਿੰਘ ਜੀ ਸਨ ? ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਰੋਸ਼ਨੀ ਵਿਚ ਸਿੱਖ ਸੰਗਤਾਂ ਨੇ ਫੈਸਲਾ ਆਪ ਕਰਨਾ ਹੈ ਅਤੇ ਗੁਰੂ ਸਾਹਿਬ ਦੀ ਸਖਸੀਅਤ ’ਤੇ ਲੱਗੇ ਇਸ ਦਾਗ ਨੂੰ ਹਟਾਉਣਾ ਹੈ ।ਜਿਸ ਰਚਨਾ ਵਿਚ ਗੁਰਮਤਿ ਦੀ ਸਿੱਖਿਆ ਦੂਰ-ਦੂਰ ਤਕ ਨਹੀਂ ਦਿਸਦੀ। ਕੀ ਇਸ ਦੇ ਰਚੈਤਾ ਗੁਰੂ ਗੋਬਿੰਦ ਸਿੰਘ ਜੀ ਹੋ ਸਕਦੇ ਹਨ ? ਜੇ ਨਹੀਂ ਤਾਂ ਇਸ ਗੁਰਮਤਿ ਵਿਰੋਧੀ ਗ੍ਰੰਥ ਦੀ ਸੱਚਾਈ ਸੰਗਤਾਂ ਸਾਹਮਣੇ ਲਿਆਉਣਾ ਸਾਡਾ ਸਭ ਦਾ ਫਰਜ਼ ਹੈ। ਇਸ ਮੌਕੇ ਹਰ ਮਹੀਨੇ ਦੀ 13 ਨੂੰ ਛੱਪਣ ਵਾਲਾ ਅਖੌਤੀ ਦਸਮ ਗ੍ਰੰਥ ਦਾ ਪਾਜ਼ ਉਘੇੜਦਾ ਇਸ਼ਤਿਹਾਰ ਸੰਗਤਾਂ ਵਿਚ ਵੰਡਿਆ ਗਿਆ। ਇਸ ਵੇਲੇ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ, ਖਾਲਸਾ ਨਾਰੀ ਮੰਚ, ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚਤਾ ਨੂੰ ਸਮਰਪਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ, ਯੰਗ ਸਿੱਖ ਐਸੋਸਿਏਸ਼ਨ, ਦੁਰਮਤਿ ਸੋਧਕ ਗੁਰਮਤਿ ਲਹਿਰ, ਗੁਰਮਤਿ ਪ੍ਰਚਾਰ ਜੱਥਾ ਦਿੱਲੀ, ਗੁਰਸਿੱਖ ਫੈਮਿਲ਼ੀ ਕਲੱਬ ਫਰੀਦਾਬਾਦ ਆਦਿ ਜੱਥੇਬੰਦੀਆਂ ਦੇ ਨੁੰਮਾਇੰਦੇ ਵੀ ਹਾਜ਼ਰ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top