Share on Facebook

Main News Page

ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ
-
ਮਨਜੀਤ ਸਿੰਘ ਚਕਰ +25 475 231 4304

ਅਮਰੀਕਾ ਦੇ ਵਿਸਕਾਂਸਨ 'ਚ ਮਾਰੇ ਗਏ ਸਿੱਖਾਂ ਦਾ ਸਾਰੇ ਸਿੱਖ ਜਗਤ ਵਿਚ ਰੋਸ ਹੈ, ਇਸ ਗੋਰੇ ਹਮਾਲਵਾਰ ਨੇ ਤਾਂ ਮੁਸਲਮਾਨਾਂ ਦੇ ਭੁਲੇਖੇ ਕਾਰਨ ਸਾਡੇ ਗੁਰਧਾਮ 'ਤੇ ਹਮਲਾ ਕਰ ਕੇ, ਓਹਨਾਂ ਸਿੱਖਾਂ ਨੂੰ ਮਾਰਿਆ ਹੈ, ਜਿਸਦਾ ਅਮਰੀਕਾ ਦੀ ਸਰਕਾਰ ਨੇ ਪੂਰਾ ਦੁਖ ਮਨਾਇਆ ਹੈ ਤੇ ਸਾਰੀਆਂ ਸਰਕਾਰੀ ਥਾਵਾਂ'ਤੇ ਆਪਣੇ ਝੰਡਿਆਂ ਨੂੰ ਸੋਗ ਕਾਰਨ ਅਧਾ ਲਹਿਰਾ ਕੇ ਸਿੱਖਾਂ ਦੀਆਂ ਕੁਰਬਾਨੀਆਂ 'ਤੇ ਸਿੱਖ ਧਰਮ ਦਾ ਸਤਿਕਾਰ ਵੀ ਕੀਤਾ ਹੈ, ਪਰ ਸਾਡੇ ਹਿੰਦੋਸਤਾਨ ਅੰਦਰ ਲੱਖਾਂ ਦੀ ਗਿਣਤੀ ਅੰਦਰ ਥੋੜੇ ਸਮੇਂ ਅੰਦਰ, ਇਸ ਅਜ਼ਾਦ ਦੇਸ ਅੰਦਰ ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾ ਦਿੱਤਾ ਹੈ, ਪਰ ਇਸ ਅਕ੍ਰਿਤਘਨ ਕੌਮ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਹਿਸਾਨ ਨੂੰ ਭੁਲਾ ਦਿੱਤਾ, ਜਿਸਦਾ ਕਾਰਨ ਅੱਜ ਸਿੱਖੀ ਨੂੰ ਖਤਮ ਕਰਨ ਦੀਆਂ ਸਾਜਿਆਂ ਕੀਤੀਆਂ ਜਾ ਰਹੀਆਂ ਨੇ, ਗੁਰੂ ਨਾਨਕ ਸਾਹਿਬ ਜੀ ਨੇ ਏਮਨਾਬਾਦ ਦੇ ਲੋਕਾਂ ਨੂੰ ਸਮਝਾਇਆ ਸੀ ਕਿ ਬਾਬਰ ਹਮਲੇ ਦੀ ਤਿਆਰੀ ਕਰ ਰਿਹਾ ਹੈ, ਪਰ ਓਹਨਾਂ ਅਣਗੌਲਿਆਂ ਕਰ ਦਿੱਤਾ ਤੇ ਜਿਸਦਾ ਖਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪਇਆ.... ਬੁੱਧ ਧਰਮ ਦਾ ਖਾਤਮਾ ਵੀ ਇੱਕ ਕੋਝੀ ਸਾਜਿਸ਼ ਦਾ ਕਾਰਨ ਹੀ ਸੀ, ਪਰ ਸਾਡੇ ਓਪਰ ਜੋ ਅੰਦਰੂਨੀ ਹਮਲੇ ਹੋ ਰਹੇ ਨੇ?

  1. ਨਾਦਰ ਸ਼ਾਹ ਵਰਗੇ ਹਮਲਾਵਰਾਂ 'ਤੇ ਸਿੱਖਾਂ ਨੇ ਹਮਲੇ ਕੀਤੇ, ਸਰਹੰਦ ਫਤਹਿ ਕੀਤੀ, ਦਿੱਲੀ 'ਤੇ ਰਾਜ ਕੀਤਾ, ਸਿੱਖ ਰਾਜ ਸਥਾਪਤ ਕਰਕੇ, ਆਪਣੀ ਵੱਖਰੀ ਹੋਂਦ ਬਣਾਈ, ਓਸ ਦਾ ਕਾਰਨ ਸੀ, ਸਿੱਖ ਆਗੂਆਂ ਅੰਦਰ ਪੰਥ ਦਾ ਦਰਦ, ਪਰ ਅੱਜ ਦੇ ਸਾਡੇ ਆਗੂ ਬਾਦਲ ਹੋਰੀਂ ਸਿੱਖੀ ਦੇ ਦੁਸ਼ਮਨਾਂ ਨਾਲ ਮਿਲ ਕੇ, ਇਸ ਸਿੱਖੀ ਦੇ ਮਹਿਲ ਦੀਆਂ ਨੀਹਾਂ ਅੰਦਰ ਪਾਣੀ ਪਾ ਕੇ ਡੇਗਣ ਦਾ ਹਮਲਾ ਨਹੀਂ...???

  2. ਨਿਰੰਕਾਰ ਜਿਸਦਾ ਅਖਰੀ ਅਰਥ ਹੀ ਇਹ ਹੈ, ਜਿਸਦਾ ਕੋਈ ਅਕਾਰ ਨਹੀਂ, ਫਿਰ ਜਿਸ ਬਾਰੇ ਬਾਬੇ ਨਾਨਕ ਨੇ ਜਗਨਨਾਥਪੁਰੀ ਅੰਦਰ ਪੰਡਤਾਂ ਨੂੰ ਸਮਝਇਆ ਸੀ, ਆਰਤੀ ਵਾਲੇ ਸ਼ਬਦ ਅੰਦਰ, ਪਰ ਓਹ ਤੇ ਸਮਝ ਗਏ ਸੀ, ਹੁਣ ਹਰ ਰੋਜ਼ ਸੋਹਲਾ ਸਾਹਿਬ ਦੀ ਬਾਣੀ ਅੰਦਰ ਪੜ੍ਹਦੇ ਹਾਂ, ਸਾਡੇ ਸਿੱਖਾਂ ਨੂੰ ਸਮਝ ਨੀ ਆਉਂਦੀ, ਜੋ ਅੱਜ ਵੀ ਆਰਤੀਆਂ ਕਰਦੇ ਦੀਵੇ ਜਗਾਉਂਦੇ ਨੇ, ਫੁੱਲ ਸੁਟਦੇ ਨੇ, ਪਰ ਓਸ ਸ਼ਬਦ ਨੂੰ ਵਿਚਾਰਇਆ ਨੀ, ਕੀ ਇਹ ਸਿੱਖੀ ਦੇ ਸਿੰਧਾਤਾਂ 'ਤੇ ਹਮਲਾ ਨਹੀਂ...???

  3. ਨਿਰੰਕਾਰੀ, ਸਰਸੇ ਵਾਲੇ ਦਾ ਝੂਠਾ ਸੌਦਾ, ਨੂਰਮੇਹਲੀਆ, ਬਿਆਸ, ਜਿਨਾਂ ਤੋਂ ਕੋਈ ਆਸ ਨਹੀਂ ਰਖੀ ਜਾ ਸਕਦੀ, ਇਹਨਾਂ ਨਾਲ ਲੱਖਾਂ ਦੀ ਗਿਣਤੀ ਨਾਲ ਜੁੜੇ ਸਿੱਖ, ਕੀ ਇਹ ਸਿੱਖੀ ਓੱਤੇ ਹਮਲਾ ਨਹੀਂ...???

  4. ਪੰਜਾਬ ਅੰਦਰ ਨਸ਼ੇ ਦੀ ਬੁਹਤਾਤ ਤੇ ਸਿੱਖਾਂ ਦੇ ਬਚਿਆਂ ਦਾ ਪਤਿਤ ਹੋਣਾ, ਪੰਜਾਬੀ ਨਾਲੋਂ ਤੋੜ ਕੇ, ਚੰਡੀਗੜ੍ਹ ਅੰਦਰ ੯੦% ਹਿੰਦੀ ਦੀ ਵਰਤੋਂ, ਕੀ ਇਹ ਸਿੱਖੀ 'ਤੇ ਹਮਲਾ ਨਹੀਂ...???

  5. ਪੰਜਾਬ ਅੰਦਰ ਖੁਲੇ ਡੇਰਿਆਂ ਅੰਦਰ ਸਿੱਖੀ ਸਿਧਾਂਤਾਂ ਤੋਂ ਓਲਟ ਪ੍ਰਚਾਰ, ਦੇਹਧਾਰੀਆਂ ਦੀ ਪੂਜਾ, ਕਰੋੜਾਂ ਅਰਬਾਂ ਦੀ ਜਾਇਦਾਦ ਦੇ ਮਾਲਕ ਸਾਧ ਸ਼ਰੇਆਮ ਐਸਪ੍ਰਸਤੀ ਕਰਕੇ ਭੋਲੇ ਭਾਲੇ ਸਿੱਖਾਂ ਨਾਲ ਗੁਰੂ ਦੇ ਨਾਮ 'ਤੇ ਇੱਜ਼ਤਾਂ ਦਾ ਜਮੀਰਾਂ ਦਾ ਖਿਲਵਾੜ, ਕੀ ਇਹ ਸਿੱਖੀ 'ਤੇ ਹਮਲਾ ਨਹੀਂ...???

ਖੈਰ ਸਾਨੂੰ ਸਮਝ ਆ ਜਾਵੇ, ਹੋਰ ਅਨੇਕਾਂ ਮਸਲੇ ਨੇ, ਜਿਨਾਂ ਨਾਲ ਸਾਨੂੰ ਹਰ ਰੋਜ਼ ਸਿਓੁਂਕ ਦੀ ਤਰ੍ਹਾਂ ਖੋਖਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਹੀ ਤਾਂ ਗੁਰੂ ਨਾਨਕ ਸਾਹਿਬ ਜੀ ਸਮਝਾ ਰਹੇ ਨੇ, ਜੇਕਰ ਪਹਿਲਾਂ ਹੀ ਇਹਨਾਂ ਗੱਲਾਂ ਨੂੰ ਸਮਝ ਲਈਏ, ਚੇਤੇ ਕਰ ਲਈਏ ਤਾਂ ਫਿਰ ਸਜਾ ਨਹੀਂ ਮਿਲ ਸਕਦੀ ਨੁਕਸਾਨ ਨਹੀਂ ਹੋ ਸਕਦਾ। ਗੁਰੂ ਮਿਹਰ ਕਰੇ, ਸਾਨੂੰ ਦੁਸ਼ਮਣ ਤੇ ਮਿਤਰ ਦੀ ਪਛਾਣ ਆ ਜਾਵੇ, ਜਿਸ ਕਾਰਨ ਦੁਸ਼ਮਨ ਦੀ ਮਿਠੀ ਛੂਰੀ ਤੋਂ ਆਪਣਾ ਘਾਣ ਹੋਣ ਤੋਂ ਬਚਾ ਲਈਏ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top