Share on Facebook

Main News Page

 ਬਿਕਰਮ ਮਜੀਠੀਏ ਦੀ ਕੁਰਸੀ ‘ਤੇ ਸੰਕਟ ਦੇ ਬੱਦਲ ਮੰਡਰਾਉਣ ਲੱਗੇ

ਅੰਮ੍ਰਿਤਸਰ 11 ਅਗਸਤ (ਜਸਬੀਰ ਸਿੰਘ ਪੱਟੀ) ਮਾਨਸਾ – ਬਠਿੰਡਾ ਰੋਡ ਤੇ ਸਥਿਤ ਪਿੰਡ ਮੰਡੀ ਕਲਾਂ ਦੀ ਜ਼ਮੀਨ ਦੀ ਹੋਈ ਘੱਪਲੇਬਾਜੀ ਨੂੰ ਲੈ ਕੇ ਪੰਜਾਬ ਐੰਡ ਹਰਿਆਣਾ ਹਾਈਕੋਰਟ ਵੱਲੋ ਜਾਂਚ ਦੇ ਆਦੇਸ਼ ਕੇਂਦਰੀ ਜਾਂਚ ਬਿਊਰੋ ਨੂੰ ਸੋਂਪੇ ਜਾਣ ਉਪਰੰਤ ਪੰਜਾਬ ਤੇ ਲੋਕ ਸੰਪਰਕ ਤੇ ਮਾਲ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਦੀ ਮੰਤਰੀਸ਼ਿਪ ਤੇ ਇੱਕ ਵਾਰੀ ਫਿਰ ਸੰਕਟ ਦੇ ਬੱਦਲ ਮੰਡਰਾਉਣ ਲੱਗ ਪਏ ਹਨ ਅਤੇ ਉਹਨਾਂ ਕੋਲੋ ਕਿਸੇ ਵੀ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਅਸਤੀਫਾ ਲੈ ਸਕਦੇ ਹਨ।

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਜਿਲਾ ਪ੍ਰਧਾਨ ਅਤੇ ਬੁੱਧੀਜੀਵੀ ਸੈ¤ਲ ਦੇ ਚੇਅਰਮੈਨ ਸ੍ਰੀ ਸੁਖਜਿੰਦਰ ਰਾਜ ਸਿੰਘ ਲਾਲੀ ਨੇ ਮੰਡੀ ਕਲਾਂ ਦੀ ਜ਼ਮੀਨ ਜਿਹੜੀ ਬਿਕਰਮ ਸਿੰਘ ਮਜੀਠੀਆ ਨੇ ਜਬਰੀ ਸਰਕਾਰੀ ਤਾਕਤ ਤੇ ਡੇਢ ਕਰੋੜ ਦੀ ਖਰੀਦ ਕਰਕੇ ਅੱਗੇ ਪੰਜਾਬ ਦੇ ਸੈਨੇਟਰੀ ਵਿਭਾਗ ਨੂੰ 8.67 ਕਰੋੜ ਦੀ ਕੀਮਤ ਵਿੱਚ ਡੰਪ ਬਣਾਉਣ ਲਈ ਵੇਚ ਦਿੱਤੀ ਸੀ, ਦੀ ਜਾਂਚ ਪੰਜਾਬ ਐੰਡ ਹਰਿਆਣਾ ਹਾਈਕੋਰਟ ਨੇ ਇੱਕ ਜਰਨੈਲ ਸਿੰਘ ਦੀ ਪਟੀਸ਼ਨ ਤੇ ਸੁਣਵਾਈ ਕਰਦਿਆ ਕੇਂਦਰੀ ਜਾਂਚ ਬਿਊਰੋਂ ਨੂੰ ਸੋਂਪ ਕੇ ਇੱਕ ਮਹੀਨੇ ਵਿੱਚ ਜਾਂਚ ਪੂਰੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਹਨਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਤੇ ਉਸ ਦੇ ਕਰੀਬੀ ਰਿਸ਼ਤੇਦਾਰ ਸ੍ਰੀ ਸੁਖਬੀਰ ਸਿੰਘ ਦੇ ਬਾਦਲ ਦੇ ਹੋਰ ਵੀ ਕਈ ਕੇਸ ਹਨ ਜਿਹਨਾਂ ਵਿੱਚ ਇਹਨਾਂ ਨੇ ਜਬਰੀ ਜ਼ਮੀਨਾਂ ਤੇ ਕਬਜ਼ੇ ਕੀਤੇ ਹਨ ਅਤੇ ਅੱਗੇ ਉਹਨਾਂ ਨੂੰ ਮਹਿੰਗੇ ਰੇਟਾਂ ਤੇ ਵੇਚ ਕੇ ਧਾਂਦਲੀਆ ਕੀਤੀਆ ਹਨ। ਉਹਨਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਏ ਦਾ ਪਹਿਲਾਂ ਵੀ ਸ਼ਰਾਬ, ਮੀਡੀਆ, ਟਰਾਂਸਪੋਰਟ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜਲੰਧਰ ਸਥਿਤ ਰੀਜ਼ਨਲ ਆਫਿਸ ਦੇ ਲਾਅ ਵਿਭਾਗ ਦੀ ਕਰੋੜਾਂ ਦੇ ਘੱਪਲੇ ਕਰਨ ਕਰਕੇ ਨਾਮ ਚਰਚਾ ਵਿੱਚ ਰਿਹਾ ਹੈ। ਉਹਨਾਂ ਕਿਹਾ ਕਿ ਬਿਕਰਮ ਦੀ ਗੁੰਡਾਗਰਦੀ ਅਤੇ ਸਰਕਾਰੀ ਸਰਪ੍ਰਸਤੀ ਹਾਸਲ ਹੋਣ ਕਾਰਨ ਉਸ ਅੱਗੇ ਕੋਈ ਵੀ ਅੜਣ ਦੀ ਹਿੰਮਤ ਨਹੀ ਕਰਦਾ ਅਤੇ ਲੋਕ ਆਪਣੇ ਜਾਨ ਮਾਲ ਦੀ ਰਾਖੀ ਨੂੰ ਯਕੀਨੀ ਬਣਾਉਣ ਲਈ ਬਿਕਰਮ ਜੁੰਡਲੀ ਅੱਗੇ ਡਰਦੇ ਮਾਰੇ ਝੁਕ ਜਾਂਦੇ ਹਨ।

ਉਹਨਾਂ ਕਿਹਾ ਕਿ ਜੇਕਰ ਅਜਿਹਾ ਕੋਈ ਸੰਗੀਨ ਅਪਰਾਧ ਕਿਸੇ ਕਾਂਗਰਸ ਪਾਰਟੀ ਦੇ ਵਿਧਾਇਕ ਜਾਂ ਆਗੂ ਤੇ ਲੱਗਦਾ ਤਾਂ ਸਪੱਸ਼ਟ ਹੀ ਸੀ ਕਿ ਬਿਕਰਮ ਨੇ ਕਾਵਾਂ ਰੌਲੀ ਪਾਉਦਿਆ ਸਮੁੱਚੀ ਪਾਰਟੀ ਨੂੰ ਦੋਸ਼ੀ ਠਹਿਰਾਉਣ ਲਈ ਕੂਕਣਾਂ ਸ਼ੁਰੂ ਕਰ ਦੇਣਾ ਸੀ ਪਰ ਇਸ ਵੇਲੇ ਉਸ ਦੀ ਬੋਲਤੀ ਬੰਦ ਹੋ ਗਈ ਹੈ। ਉਹਨਾਂ ਕਿਹਾ ਕਿ ਬਿਕਰਮ ਦੀ ਚੁੱਪ ਇਹ ਸਾਬਤ ਕਰਦੀ ਹੈ ਕਿ ਦਾਲ ਵਿੱਚ ਕੁਝ ਕਾਲਾ ਨਹੀ ਸਗੋਂ ਦਾਲ ਹੀ ਕਾਲੀ ਹੋਈ ਪਈ ਲੱਗਦੀ ਹੈ। ਉਹਨਾਂ ਕਿਹਾ ਕਿ ਕਿੰਨਾ ਚੰਗਾ ਹੁੰਦਾ ਜੇਕਰ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਖੁਦ ਹੀ ਅਖਬਾਰ ਦੀ ਖਬਰ ਦਾ ਨੋਟਿਸ ਲੈਦੇ ਅਤੇ ਉਸ ਭੂ ਮਾਫੀਆ ਦੇ ਖਿਲਾਫ ਕਾਰਵਾਈ ਕਰਦੇ ਜਿਸਦੀ ਅਗਵਾਈ ਬਿਕਰਮ ਸਿੰਘ ਮਜੀਠੀਆ ਕਰ ਰਿਹਾ ਹੈ। ਉਹਨਾਂ ਕਿਹਾ ਕਿ ਇਹ ਬਿਕਰਮ ਦਾ ਕੋਈ ਪਹਿਲਾਂ ਕੇਸ ਨਹੀ ਹੈ ਸਗੋ ਉਸਨੇ ਇਸ ਤੋਂ ਪਹਿਲਾਂ ਵੀ ਕਈ ਅਜਿਹੀਆ ਘਟਨਾਵਾ ਨੂੰ ਅੰਜ਼ਾਮ ਦਿੱਤਾ ਹੈ ਜਿਹੜੀਆ ਪੰਜਾਬ ਦੇ ਲੋਕ ਆਪਣੇ ਸੀਨੇ ਵਿੱਚ ਸਮੋਈ ਬੈਠੇ ਹਨ।

ਉਹਨਾਂ ਸਾਰੀਆ ਸਿਆਸੀ ਧਿਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਖਾਤਰ ਅੱਗੇ ਆਉਣ ਅਤੇ ਪੀੜਤਾਂ ਪਰਿਵਾਰਾਂ ਦੀ ਮਦਦ ਕਰਨ ਦੇ ਨਾਲ ਨਾਲ ਹੋਰ ਜਿਹਨਾਂ ਥਾਵਾਂ ਤੇ ਬਿਕਰਮ ਦੇ ਮਲਟੀ ਮਾਫੀਏ ਵੱਲੋਂ ਕਾਰਵਾਈਆ ਕੀਤੀਆ ਗਈਆ ਹਨ ਉਹ ਵੀ ਅਦਾਲਤ ਦੇ ਨੋਟਿਸ ਵਿੱਚ ਲਿਆਦੀਆ ਜਾਣ। ਉਹਨਾਂ ਕਿਹਾ ਕਿ ਕਾਂਗਰਸ ਦੇ ਸੀਨੀਅਰ ਲੀਡਰਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਅਤੇ ਉਹ ਸਾਰੇ ਪਰਦੇਫਾਸ਼ ਕਰਨੇ ਚਾਹੀਦੇ ਹਨ ਜਿਹਨਾਂ ਕਾਰਨ ਪੰਜਾਬ ਦੇ ਲੋਕ ਸਹਿਮੇ ਤੇ ਡਰੇ ਹੋਏ ਬੈਠੇ ਹਨ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਇਹ ਕੇਸ ਕੌਮੀ ਕਾਂਗਰਸ ਅਤੇ ਸੂਬਾ ਕਾਂਗਰਸ ਦੇ ਕਨੂੰਨੀ ਵਿੰਗ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ ਤਾਂ ਕਿ ਕਾਂਗਰਸ ਪਾਰਟੀ ਵੀ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਵਿੱਚ ਆਪਣਾ ਰੋਲ ਨਿਭਾ ਸਕੇ।

ਵਰਨਣਯੋਗ ਹੈ ਕਿ ਪਿਛਲੀ ਬਾਦਲ ਸਰਕਾਰ ਵੇਲੇ ਵੀ ਸ੍ਰੀ ਬਿਕਰਮ ਸਿੰਘ ਮਜੀਠੀਆ ਕੋਲੋ ਮੰਤਰੀਸ਼ਿਪ ਦਾ ਆਹੁਦਾ ਬਹਾਨੇ ਨਾਲ ਖੋਹ ਲਿਆ ਗਿਆ ਸੀ ਅਤੇ ਇਸ ਵਾਰੀ ਵੀ ਉਮੀਦ ਕੀਤੀ ਜਾਂਣੀ ਹੈ ਕਿ ਉਹਨਾਂ ਦਾ ਆਹੁਦਾ ਖੁੱਸ ਸਕਦਾ ਹੈ। ਕੇਂਦਰੀ ਜਾਂਚ ਬਿਊਰੋਂ ਦੀ ਰੀਪੋਰਟ ਜੇਕਰ ਮਜੀਠੀਆ ਦੇ ਖਿਲਾਫ ਆਉਦੀ ਹੈ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਅਦਾਲਤ ਦੇ ਡੰਡੇ ਦਾ ਸ਼ਿਕਾਰ ਹੋਣ ਵਾਲੇ ਸ੍ਰੀ ਮਜੀਠੀਆ ਤੀਸਰੇ ਮੰਤਰੀ ਹੋਣਗੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top