Share on Facebook

Main News Page

ਸਿੱਖ ਨੌਜੁਆਨ ਪੀੜ੍ਹੀ ਦੀ ਸੋਚ ਨੂੰ ਹਿੰਦੂ ਮੱਤ ਨਾਲ ਜੋੜਨ ਦੀ, ਇਕ ਘਿਨੌਣੀ ਸਾਜਿਸ਼
- ਇੰਦਰਜੀਤ ਸਿੰਘ, ਕਾਨਪੁਰ

ਕੱਚੀ ਸਿੱਖ ਸੋਚ ਨੂੰ ਹਿੰਦੂ ਮੱਤ ਨਾਲ ਜੋੜਨ ਲਈ, ਇਹ ਖੇਡ ਕਈ ਵਰ੍ਹਿਆਂ ਤੋਂ ਖੇਡੀ ਜਾ ਰਹੀ ਹੈ। ਖੱਬੇ ਪਾਸੇ ਵਾਲੀ ਫੋਟੋ, ਕਾਨਪੁਰ ਦੇ ਅਮਰ ਉਜਾਲਾ 17 ਅਗਸਤ 2006 ਵਿਚ ਛਪੀ ਸੀ। ਇਸਦਾ ਵਿਰੋਧ ਅਖਬਾਰ ਨਾਲ ਕੀਤਾ ਗਇਆ, ਤੇ ਉਸ ਨੇ ਦੂਸਰੇ ਦਿਨ ਉਸਦਾ ਖੰਡਨ ਛਾਪਿਆ। ਇਹ ਹੀ ਸ਼ਰਾਰਤ ਇਸ ਵਾਰ ਦੋਬਾਰਾ ਹਿੰਦੀ ਪ੍ਰਿੰਟ ਮੀਡੀਏ ਨੇ ਫਿਰ ਕੀਤੀ ਹੈ। ਸੱਜੇ ਪਾਸੇ ਵਾਲੀ ਫੋਟੋ ਇਸ 10 ਅਗਸਤ 2012 ਦੀ ਹੈ। ਇਹ ਸਾਰੇ ਜਾਣਦੇ ਨੇ ਕਿ ਹਿੰਦੂ ਦੇਵੀ ਦੇਵਤਿਆਂ ਦੀ ਸਿੱਖੀ ਵਿਚ ਕੋਈ ਮਾਨਤਾ ਨਹੀਂ ਹੈ, ਫਿਰ ਵੀ ਇਸ ਨੂੰ ਦਰਬਾਰ ਸਾਹਿਬ ਨਾਲ ਜੋੜ ਕੇ, ਨਵੀਂ ਸਿੱਖ ਪਨੀਰੀ ਨੂੰ ਵਰਗਲਾਉਣ ਦਾ ਕੰਮ ਕਿਉਂ ਕੀਤਾ ਜਾ ਰਿਹਾ ਹੈ? ਇਸ ਦਾ ਸਿੱਖਾਂ ਵਲੋਂ ਵਿਰੋਧ ਨਾ ਕੀਤਾ ਗਇਆ ਤੇ ਇਹ ਕੰਮ ਆਏ ਦਿਨ ਕੀਤਾ ਜਾਂਦਾ ਰਹੇਗਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top