Share on Facebook

Main News Page

ਭਾਈ ਹਰਜਿੰਦਰ ਸਿੰਘ ਜੀ ਸਭਰਾਅ ਦੀ ਕੈਨੇਡਾ ਦੀ ਪ੍ਰਚਾਰ ਫੇਰੀ ਦੇ ਪ੍ਰੋਗ੍ਰਾਮਾਂ ਦਾ ਵੇਰਵਾ

* ਸੰਗਤਾਂ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਪ੍ਰੋਗਾਮਾਂ ਵਿੱਚ ਹਾਜਰੀ ਭਰ ਕੇ ਗੁਰਮਤਿ ਅਨੁਸਾਰ ਖੂਬ ਲਾਹਾ ਖੱਟ ਰਹੀਆਂ ਹਨ
* 18 ਅਗਸਤ ਨੂੰ ਸ਼ਾਮ 2 ਵਜੇ ਤੋਂ 4 ਵਜੇ ਤੱਕ ਗੁਰਦੁਆਰਾ ਸ਼ਹੀਦਗੜ੍ਹ ਹਮਿਲਟਨ ਵਿਖੇ ਹੋਵੇਗਾ ਸਿੱਖ ਰਹਿਤ ਮਰਿਆਦਾ ਸਬੰਧੀ ਸੈਮੀਨਾਰ

ਬਠਿੰਡਾ, 10 ਅਗਸਤ (ਕਿਰਪਾਲ ਸਿੰਘ): ਮਿਲੀ ਜਾਣਕਾਰੀ ਅਨੁਸਾਰ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਗੁਰਮਤਿ ਸਿਧਾਂਤ ਦੇ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਜੀ ਸਭਰਾਅ 19 ਜੁਲਾਈ ਤੋਂ ਕੈਨੇਡਾ ਦੀ ਪ੍ਰਚਾਰ ਫੇਰੀ ’ਤੇ ਹਨ, ਜਿੱਥੇ ਉਨ੍ਹਾਂ ਦੇ ਪ੍ਰਚਾਰ ਸਫਲਤਾ ਪੂਰਵਕ ਚੱਲ ਰਹੇ ਹਨ ਤੇ ਸੰਗਤਾਂ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਪ੍ਰੋਗਾਮਾਂ ਵਿੱਚ ਹਾਜਰੀ ਭਰ ਕੇ, ਗੁਰਮਤਿ ਅਨੁਸਾਰ ਖੂਬ ਲਾਹਾ ਖੱਟ ਰਹੀਆਂ ਹਨ। ਉਹ 6 ਅਗਸਤ ਤੋਂ ਟੋਰਾਂਟੋ ਦੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਵਿਚ ਸਵੇਰ ਸ਼ਾਮ ਦੇ ਦੀਵਾਨਾਂ ਵਿੱਚ ਗੁਰਮਤਿ ਵੀਚਾਰਾਂ ਰਾਹੀਂ ਹਾਜ਼ਰੀ ਭਰ ਰਹੇ ਹਨ ਅਤੇ ਉਨ੍ਹਾਂ ਨੇ ਟੋਰਾਂਟੋ ਦੇ ਵੱਖ ਵੱਖ ਹੋਰ ਗੁਰਦੁਆਰਾ ਸਾਹਿਬਾਨਾਂ ਵਿਚ ਵੀ ਗੁਰਮਤਿ ਵੀਚਾਰਾਂ ਰਾਹੀਂ ਹਾਜ਼ਰੀ ਭਰਨੀ ਹੈ।

ਭਾਈ ਸਾਹਿਬ ਜੀ 6 ਅਗਸਤ ਤੋਂ 28 ਅਗਸਤ ਤਕ ਟੋਰਾਂਟੋ ਵਿਚ ਹਨ। ਪਹਿਲਾਂ ਤੋਂ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਉਹ ਗੁਰੂ ਨਾਨਕ ਮਿਸ਼ਨ ਸੈਂਟਰ ਵਿੱਚ ਸਵੇਰੇ 9 ਤੋਂ 10 ਵਜੇ ਅਤੇ ਸ਼ਾਮ ਨੂੰ 7 ਤੋਂ 8 ਵਜੇ ਤੱਕ ਕਥਾ ਦੀ ਸੇਵਾ ਨਿਭਾ ਰਹੇ ਹਨ।

* 12 ਅਗਸਤ ਦਿਨ ਐਤਵਾਰ ਨੂੰ ਸਵੇਰੇ ਓਕਵਿਲ ਗੁਰਦੁਆਰਾ ਸਾਹਿਬ ਵਿਖੇ 11 ਤੋਂ 12 ਵਜੇ ਤੱਕ ਅਤੇ ਸ਼ਾਮ ਨੂੰ ਗੁਰਦੁਆਰਾ ਸ਼ਹੀਦਗੜ੍ਹ ਹਮਿਲਟਨ ਵਿਖੇ 12:15 ਵਜੇ ਤੋਂ 1:15 ਵਜੇ ਤੱਕ ਕਥਾ ਨਾਲ ਨਿਹਾਲ ਕਰਨਗੇ।

* 13 ਅਗਸਤ ਦਿਨ ਸੋਮਵਾਰ ਤੋਂ ਸਵੇਰੇ ਗੁਰਦੁਆਰਾ ਖ਼ਾਲਸਾ ਦਰਬਾਰ ਡਿਕਸੀ ਵਿਖੇ 8 ਤੋਂ 8:45 ਵਜੇ ਤੱਕ ਅਤੇ ਸਿੱਖ ਲਹਿਰ ਗੁਰਦੁਆਰਾ ਸਾਹਿਬ ਵਿਖੇ ਸ਼ਾਮ 8:15 ਤੋਂ 9 ਵਜੇ ਤੱਕ ਸੇਵਾ ਕਰਨਗੇ।

* 18 ਅਗਸਤ ਨੂੰ ਸ਼ਾਮ 2 ਵਜੇ ਤੋਂ 4 ਵਜੇ ਤੱਕ ਗੁਰਦੁਆਰਾ ਸ਼ਹੀਦਗੜ੍ਹ ਹੈਮਿਲਟਨ ਵਿਖੇ ਸਿੱਖ ਰਹਿਤ ਮਰਿਆਦਾ ਸਬੰਧੀ ਸੈਮੀਨਾਰ ਹੋਵੇਗਾ, ਜਿਥੇ ਸੰਗਤਾਂ ਆਪਣੇ ਸ਼ੰਕੇ ਨਵਿਰਤ ਕਰਨ ਲਈ ਸਿੱਖ ਰਹਿਤ ਮਰਿਆਦਾ ਸਬੰਧੀ ਕੋਈ ਵੀ ਸਵਾਲ ਪੁੱਛ ਸਕਦੀਆਂ ਹਨ, ਜਿਨ੍ਹਾਂ ਦਾ ਭਾਈ ਸਭਰਾਅ ਜੀ ਗੁਰਮਤਿ ਅਨੁਸਾਰ ਪੂਰਾ ਪੂਰਾ ਜਵਾਬ ਦੇਣ ਦੀ ਕੋਸ਼ਿਸ਼ ਕਰਨਗੇ।

* 19 ਅਗਸਤ ਨੂੰ ਗੁਰਦੁਆਰਾ ਸਾਹਿਬ ਕਿਚਨਰ ਵਿਖੇ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਸੇਵਾ ਨਿਭਾਉਣਗੇ।

ਸੰਗਤਾਂ ਉਨ੍ਹਾਂ ਦੇ ਪਰੋਗ੍ਰਾਮਾਂ ਦਾ ਹੋਰ ਵੇਰਵਾ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਦੇ ਪ੍ਰਬੰਧਕ ਵੀਰਾਂ ਜਾਂ ਭਾਈ ਜਸਬੀਰ ਸਿੰਘ ਜੀ ਟੋਰਾਂਟੋ ਜਿਨ੍ਹਾਂ ਦਾ ਸੰਪਰਕ ਨੰਬਰ 905-580-3000 ਹੈ, ਪਾਸੋਂ ਪ੍ਰਾਪਤ ਕਰ ਸਕਦੀਆਂ ਹਨ।

ਭਾਈ ਹਰਜਿੰਦਰ ਸਿੰਘ ਜੀ ਦੇ ਹੁਣ ਤੱਕ ਦੇ ਹੋਏ ਪ੍ਰੋਗਰਾਮ ਹੇਠ ਲਿਖੇ ਲਿੰਕ ’ਤੇ ਸੁਣੇ ਜਾ ਸਕਦੇ ਹਨ।

Links for Audio

http://www.mediafire.com/?erihdnkaeiiuyum
http://www.mediafire.com/?ywsoyv1hmwuzqdf
http://www.mediafire.com/?hnvto37wx463q1i

Video link

http://www.youtube.com/user/ggpsedmonton?feature=watch


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top