Share on Facebook

Main News Page

"ਅਮਰੀਕੀ ਸਰਕਾਰ" ਬਨਾਮ "ਭਾਰਤੀ ਸਿਆਸਤ ਦਾਨ"
- ਇੰਦਰਜੀਤ ਸਿੰਘ, ਕਾਨਪੁਰ

5 ਅਗਸਤ ਨੂੰ ਅਮਰੀਕਾ ਦੇ ਉਕ ਕ੍ਰੀਕ ਗੁਰਦੁਆਰੇ ਵਿਚ ਘਟੀ ਘਟਨਾਂ ਸਿੱਖ ਜਗਤ ਵਿਚ ਦੁਖ ਦੀ ਇਕ ਬਹੁਤ ਹੀ ਵਡੀ ਲਹਿਰ ਛੱਡ ਗਈ । ਇਸ "ਹਾਦਸੇ" ਵਿੱਚ 6 ਸਿੱਖ ਸ਼ਹੀਦ ਹੋਏ ਅਤੇ ਕਈ ਜਖਮੀ ਹੋ ਗਏ। ਇਹ ਘਟਨਾਂ ਜਾਂ ਹਾਦਸਾ ਸਿੱਖ ਜਗਤ ਲਈ , ਕਈ ਪ੍ਰਕਾਰ ਦੇ ਸਵਾਲ ਵੀ ਪਿਛੇ ਛੱਡ ਗਇਆ ।ਇਥੇ ਇਸ ਦੁਖਦਾਈ ਘਟਨਾਂ ਨੂੰ "ਹਾਦਸਾ" ਕਹਿਨ ਦੇ ਵੀ ਕੁਝ ਕਾਰਣ ਹਨ। "ਨਸਲਵਾਦ" ਜਾਂ ਕਿਸੇ "ਵਿਕ੍ਰਤ ਵਿਚਾਰਧਾਰਾ" ਦੇ ਪ੍ਰਭਾਵ ਵਿਚ ਆ ਚੁਕਾ ਹਮਲਾਵਰ "Human Values" ਤੋਂ ਕੋਹਾਂ ਦੂਰ ਸੀ । ਉਸ ਨੇ ਜੋ ਕੀਤਾ ਉਸ ਪਿਛੇ ਉਸ ਦਾ "ਵਹਿਸ਼ੀ ਪਨ" ਅਤੇ "ਸਾਈਕੋ ਮਾਨਸਿਕਤਾ" ਕਮ ਕਰ ਰਹੀ ਸੀ। ਸਿੱਖ ਜਗਤ ਵਿੱਚ ਇਸ ਘਟਨਾਂ ਦਾ "ਦੁਖ" ਤੇ ਵੇਖਿਆ ਗਇਆ ਲੇਕਿਨ "ਰੋਸ਼" ਬਿਲਕੁਲ ਹੀ ਨਹੀ ਸੀ।

ਜਦੋਂ ਕੋਈ ਬੰਦਾ ਘਰੋ ਬਾਹਰ ਕਿਸੇ ਕਮ ਲਈ ਗਇਆ ਹੋਵੇ ਤੇ ਉਹ ਕਿਸੇ "ਹਾਦਸੇ" ਦਾ ਸ਼ਿਕਾਰ ਹੋ ਕੇ ਅਪਣੀ ਜਾਂਨ ਗਵਾ ਦੇਵੇ ,ਤਾਂ ਉਸ ਦੀ ਮੌਤ ਤੇ "ਦੁਖ" ਤਾਂ ਹੁੰਦਾ ਹੈ , ਲੇਕਿਨ "ਰੋਸ਼" ਕਿਸੇ ਤੇ ਵੀ ਨਹੀ ਹੁੰਦਾ। ਦੂਜੇ ਲਫਜਾਂ ਵਿਚ ਅਸੀ ਇਹ ਵੀ ਕਹਿ ਸਕਦੇ ਹਾਂ ਕਿ ਕਿਸੇ ਵੀ ਸਾਜਿਸ਼ ਅਤੇ ਸੋਚੀ ਸਮਝੀ ਨੀਤੀ ਦੇ ਤਹਿਤ ਜੇ ਕੋਈ ਕਤਲੇਆਮ ਕੀਤਾ ਜਾਂਦਾ ਹੈ ਤੇ "ਦੁਖ" ਨਾਲੋਂ "ਰੋਸ਼" ਬਹੁਤ ਜਿਆਦਾ ਹੁੰਦਾ ਹੈ, ਕਿਉ ਕਿ ਐਸਾ ਕਤਲੇਆਮ ਕਿਸੇ ਇਕ "ਕਮਯੂਨਿਟੀ" ਦਾ ਦੂਜੀ "ਕਮਯੂਨਿਟੀ" ਬਾਰੇ "ਮੰਦੀ ਸੋਚ" ਦਾ ਨਤੀਜਾ ਹੁੰਦਾ ਹੈ ।ਉਕ ਕ੍ਰੀਕ ਦੀ ਇਸ ਘਟਨਾਂ ਵਿਚ ਐਸਾ ਕੁਝ ਵੀ ਨਹੀ ਸੀ। ਇਹ ਕੇਵਲ ਇਕ ਬੰਦੇ ਦੀ "ਵਹਸ਼ੀ ਸੋਚ" ਦਾ ਹੀ ਨਤੀਜਾ ਸੀ।

ਸਿੱਖਾਂ ਵਿਚ ਇਸ ਦੁਖ ਦੀ ਘੜੀ ਵੇਲੇ ਜੋ ਥੋੜਾ ਬਹੁਤ "ਰੋਸ਼" ਸੀ, ਉਹ ਰਾਸ਼ਟ੍ਰਪਤੀ ਉਬਾਮਾਂ ਅਤੇ ਅਮਰੀਕਾ ਸਰਕਾਰ ਦੀ ਚੰਗੀ "ਸੂਝ ਬੂਝ" ਅਤੇ ਸਿੱਖਾਂ ਪ੍ਰਤੀ "ਚੰਗੀ ਭਾਵਨਾਂ" ਦੇ ਕਾਰਣ , ਦੂਜੇ ਦਿਨ ਹੀ ਸਿੱਖਾਂ ਦੇ ਮਨ ਵਿਚੋ ਨਿਕਲ ਗਇਆ।

ਸਰਕਾਰੀ ਇਮਾਰਤਾਂ ਉਤੇ ਅਮਰੀਕੀ ਝੰਡਿਆ ਨੂੰ 10 ਦਿਨਾਂ ਲਈ ਨੀਵਾਂ ਕਰ ਕੇ ਰਾਸ਼ਟ੍ਰੀ ਸ਼ੋਕ ਦਾ ਪ੍ਰਗਟਾਵਾ ਕਰਨਾਂ ਅਤੇ ਰਾਸ਼ਟ੍ਰਪਤੀ ਬਰਾਕ ਉਬਾਮਾਂ ਦਾ ਦੂਜੇ ਦਿਨ ਹੀ ਕੌਮ ਲਈ ਇਹ ਸੰਦੇਸ਼ ਆ ਜਾਂਣਾਂ ਕਿ "ਅਮਰੀਕਾ ਵਿਚ ਸਿੱਖਾਂ ਦਾ ਬਹੁਤ ਸਤਕਾਰ ਅਤੇ ਉਨਾਂ ਦਾ ਬਹੁਤ ਵੱਡਾ ਯੋਗਦਾਨ ਹੈ", ਇਹ ਅਮਰੀਕੀ ਸਰਕਾਰ ਦਾ ਸਿੱਖ ਸਮਾਜ ਲਈ ਇਕ ਚੰਗੀ ਭਾਵਨਾਂ ਨੂੰ ਦਰਸਾ ਰਿਹਾ ਸੀ। ਸਿੱਖਾਂ ਕੋਲ ਇਸ ਹਾਦਸੇ ਲਈ ਅਮਰੀਕੀ ਸਰਕਾਰ ਪ੍ਰਤੀ ਰੋਸ਼ ਕਰਨ ਦਾ ਕੋਈ ਕਾਰਣ ਹੀ ਨਹੀ ਸੀ। ਬਹੁਤ ਸਾਰੇ ਅਮਰੀਕੀ ਨਾਗਰਿਕਾਂ ਨੇ ਸਿੱਖਾਂ ਦੀਆਂ ਸ਼ੋਕ ਸਭਾਵਾਂ ਵਿਚ ਸ਼ਿਰਕਤ ਕੀਤੀ ਅਤੇ ਇਸ ਗਲ ਦਾ ਪ੍ਰਗਟਾਵਾ ਕੀਤਾ ਕਿ ਬਹੁਤੇ ਅਮਰੀਕੀ ਸਿੱਖਾਂ ਦੀ ਸੁਹਿਰਦਤਾ ਦਾ ਸਤਕਾਰ ਕਰਦੇ ਨੇ ਅਤੇ ਇਸ ਦੁਖ ਦੀ ਘੜੀ ਵਿਚ ਉਨਾਂ ਦੇ ਨਾਲ ਨੇ।

ਦੂਜੇ ਪਾਸੇ ਭਾਰਤ ਵਿਚ ਆਰ. ਐਸ ਐਸ. ਦੇ ਟੁਕੜਬੋਚ ਕੁਝ ਸਿੱਖ ਸਿਆਸਤ ਦਾਨ,ਅਤੇ ਆਰ. ਐਸ. ਐਸ. ਦੇ ਹਿੰਦੂ ਰਾਸ਼ਟਰਵਾਦੀ ਲੀਡਰ ਅਮਰੀਕਾ ਦਾ ਝੰਡਾ ਸਾੜ ਕੇ ਇਕ "ਦੋ ਮੂਹੀ" ਸਿਆਸਤ ਦੀ ਖੇਡ, ਖੇਡ ਰਹੇ ਸਨ। ਇਕ ਤੇ ਉਹ ਸਿੱਖਾਂ ਦੇ ਖੈਰਖੁਆਹ ਬਨਣ ਦਾ ਹੋਛਾ ਨਾਟਕ ਕਰ ਰਹੇ ਸਨ ।ਦੂਜਾ ਅਮਰੀਕੀ ਸਰਕਾਰ ਅਤੇ ਅਮਰੀਕੀ ਐਨ. ਆਰ. ਆਈ. ਸਿੱਖਾਂ ਵਿਚ ਇਕ ਦੂਜੇ ਪ੍ਰਤੀ ਨਫਰਤ ਦਾ ਬੀਜ ਬੋਣ ਦੀ ਕੋਝੀ ਚਾਲ ਚਲ ਰਹੇ ਸਨ।

ਜਿਸ ਵੇਲੇ 1984 ਵਿਚ, ਪੂਰੇ ਹਿੰਦੁਸਤਾਨ ਵਿਚ , ਉਸ ਵੇਲੇ ਦੀ ਬ੍ਰਾਹਮਣਵਾਦੀ ਸਰਕਾਰ ਦੇ ਇਸ਼ਾਰੇ ਤੇ ਸਿੱਖਾਂ ਦਾ ਕਤਲੇਆਮ ਹੋ ਰਿਹਾ ਸੀ। ਉਸ ਵੇਲੇ ਇਹ ਅਮਰੀਕੀ ਝੰਡੇ ਸਾੜਨ ਵਾਲੇ , ਹਿੰਦੂ ਰਾਸ਼ਟ੍ਰਵਾਦੀ ਕਿਥੇ ਛੁੱਪੇ ਹੋਏ ਸਨ। ਦਿੱਲੀ, ਕਾਨਪੁਰ ਅਤੇ ਬੋਕਾਰੋ ਵਿਚ ਹੀ ਲਗਭਗ 10000 ਸਿੱਖਾਂ ਦਾ ਕਤਲ ਇਕ ਦਿਨ ਵਿਚ ਹੀ ਕਰ ਦਿਤਾ ਗਇਆ ਸੀ, ਤੇ ਇਹ ਬ੍ਰਾਹਮਣਵਾਦੀ ਹਾਕਿਮ ਇਹ ਕਹਿ ਕੇ ਸਿੱਖਾਂ ਦੇ ਜਖਮਾਂ ਤੇ ਲੂਣ ਪਾ ਰਹੇ ਸੀ ਕਿ "ਇਕ ਪੇੜ ਡਿਗਦਾ ਹੈ ਤਾਂ ਕੁਝ ਹਲਚਲ ਤੇ ਹੋਣੀ ਸੁਭਾਵਕ ਹੀ ਹੈ"। ਸਿੱਖਾਂ ਦੇ ਗਲੇ ਵਿਚ ਸੜਦੇ ਟਾਇਰ ਪਾ ਪਾ ਕੇ ਸੜਕਾ ਤੇ, ਕੋਹ ਕੋਹ ਕੇ ਮਾਰਿਆ ਜਾ ਰਿਹਾ ਸੀ ਉਸ ਵੇਲੇ ਇਹ ਹਿੰਦੂ ਰਾਸ਼ਟ੍ਰਵਾਦੀ ਅਤੇ ਇਨਾਂ ਦੇ ਭਾਈਵਾਲ ਕਿਥੇ ਸਨ ?

ਭਾਰਤ ਸਰਕਾਰ ਅਤੇ ਆਰ.ਐਸ ਐਸ ਦੇ ਝੋਲੀਚੁਕ, ਪੰਜਾਬ ਦੇ ਸਿਆਸਤ ਦਾਨਾਂ ਨੂੰ ਅਮੀਰੀਕੀ ਸਰਕਾਰ ਤੋਂ ਹੀ ਕੁਝ ਸਿਖਣਾਂ ਚਾਹੀਦਾ ਹੈ। ਅਮਰੀਕੀ ਅਫੀਸਰ ਬ੍ਰਾਨ ਮਰਫੀ ਨੇ ਮੌਕੇ ਤੇ ਹੀ ਸਿੱਖਾਂ ਦੇ ਕਾਤਿਲ .... ਨੂੰ ਮੌਤ ਦੇ ਘਾਟ ਉਤਾਰ ਕੇ ਉਸ ਨੂੰ ਉਸ ਦੇ ਕੀਤੇ ਦੀ ਸਜਾ ਦੇ ਦਿਤੀ। ਬ੍ਰਾਨ ਮਰਫੀ ਦੀ ਸੂਝਬੂਝ ਦੇ ਕਾਰਣ ਹੀ ਹੋਰ ਬਹੁਤੇ ਸਿੱਖਾਂ ਦੀ ਜਾਨ ਬਚ ਸਕੀ। ਇਥੋਂ ਤਕ ਸੁਣਿਆ ਗਇਆ ਹੈ ਕੇ ਉਸ ਜਖਮੀ ਅਫਸਰ ਨੇ ਅਪਣੇ ਸਾਥੀਆਂ ਨੂੰ ਇਹ ਕਹਿਆ ਕਿ "ਮੇਰੀ ਜਾਨ ਦੀ ਪਰਵਾਹ ਨਾਂ ਕਰੋਂ ਜਖਮੀ ਨਾਗਰਿਕਾਂ ਦਾ ਖਿਆਲ ਕਰੋ" ।ਇਕ ਪਾਸੇ ਹੈ ਉਹ ਅਮਰੀਕੀ ਸਰਕਾਰ ਜਿਸਨੇ ਮੌਕੇ ਤੇ ਹੀ ਸਿੱਖਾਂ ਦੇ ਕਾਤਿਲ ਨੂੰ ਸਜਾਏ ਮੌਤ ਦੇ ਦਿਤੀ। ਦੂਜੇ ਪਾਸੇ ਹੈ ਸਾਡੀ ਉਹ ਭਾਰਤੀ ਸਰਕਾਰ ਜੋ 10000 ਸਿੱਖਾਂ ਦੇ ਇਕ ਵੀ ਕਾਤਿਲ ਨੂੰ ਅਜ 28 ਵਰ੍ਹੇ ਬਾਦ ਵੀ ਸਜਾ ਦੇਣਾਂ ਤੇ ਦੂਰ , "ਦੋਸ਼ੀ" ਵੀ ਸਾਬਿਤ ਨਹੀ ਕਰ ਸਕੀ। 25000 ਸਿੱਖਾਂ ਦੇ ਕਾਤਿਲ ਕੇ.ਪੀ ਐਸ ਗਿਲ ਵਰਗੇ ਪੰਜਾਬ ਦੇ ਕਈ ਪੁਲਿਸ ਅਫਸਰ, ਅਜ ਵੀ ਐਸ਼ ਨਾਲ ਘੁਮ ਰਹੇ ਨੇ। ਪਂਜਾਬ ਦੀ ਇਹ ਘੜਿਆਲੀ ਅਥਰੂ ਵਗਾਉਣ ਵਾਲੀ ਅਕਾਲੀ ਸਰਕਾਰ ਨੇ ਤੇ ਉਸ ਵੇਲੇ ਦੇ ਸਿੱਖ ਕਤਲੇਆਮ ਵਿਚ ਵਿਵਾਦਿਤ ਇਕ ਪੁਲਿਸ ਆਫੀਸਰ ਨੂੰ, ਇਕ ਵਡਾ ਉਹਦਾ ਦੇ ਕੇ ਉਸ ਨੂੰ ਨਿਵਾਜਿਆ ਅਤੇ ਅਪਣੇ ਸਿਆਸੀ ਭਾਈਵਾਲਾਂ ਨੂੰ ਖੁਸ਼ ਕੀਤਾ। 1984 ਦੇ ਦਿੱਲੀ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਅਤੇ ਸੱਜਨ ਕੁਮਾਰ ਵਰਗੇ ਕਾਤਿਲ ਅਜ ਵੀ ਸੱਤਾ ਦਾ ਸੁਖ ਭੋਗ ਰਹੇ ਨੇ।

ਅਜ ਹਿੰਦੂ ਰਾਸ਼ਟਰਵਾਦੀ ਸੰਗਠਨ ਦੀ ਭਾਈਵਾਲ ਅਕਾਲੀ ਇਸ ਹਾਦਸੇ ਲਈ ਅਮਰੀਕਾ ਅਤੇ ਰਾਸ਼ਟ੍ਰਪਤੀ ਉਬਾਮਾਂ ਨੂੰ ਦੋਸ਼ ਦੇ ਰਹੇ ਹਨ। ਉਨਾਂ ਨੂੰ ਐਸੇ ਬਿਆਨ ਦੇਣ ਤੋਂ ਪਹਿਲਾਂ ਅਪਣੀ ਪੀੜ੍ਹੀ ਥਲੇ ਸੋਟਾ ਮਾਰ ਕੇ ਵੇਖ ਲੈਣਾਂ ਚਾਹੀਦਾ ਹੈ। 1984 ਦੇ ਸਿੱਖ ਕਤਲੇਆਮ ਤੋਂ ਬਾਦ ਜਦੋ ਸਿੱਖ ਅਪਣੀਆਂ ਜਾਨਾਂ ਬਚਾਉਣ ਲਈ, ਪੰਜਾਬ ਨੂੰ ਅਪਣਾਂ ਸੂਬਾ ਅਤੇ ਘਰ ਸਮਝ ਕੇ ਪੰਜਾਬ ਵਲ ਕੂਚ ਕਰ ਗਏ, ਤਾਂ ਉਥੇ ਇਸੇ ਪਾਰਟੀ ਦੀ ਸਰਕਾਰ ਨੇ, ਉਨਾਂ ਨੂੰ "ਸ਼ਰਣਾਰਥੀ" ਕਹਿ ਕੇ ਦੁਤਕਾਰਿਆ। ਉਨਾਂ ਦੀ ਮਦਦ ਦੇ ਨਾਮ ਤੇ ਉਨਾਂ ਦੇ "ਸ਼ਰਣਾਰਥੀ ਕਾਰਡ" ਬਣਾਏ ਅਤੇ ਉਨਾਂ ਨਾਲ "ਮੰਗਤਿਆਂ" ਨਾਲੋ ਮਾੜਾ ਵਰਤੀਰਾ ਕੀਤਾ ਗਇਆ। ਕੀ ਇਹ "ਸਿੱਖ", "ਸ਼ਰਣਾਂਰਥੀ ਸਨ", ਜਾਂ ਦੁਖ ਦੀ ਘੜੀ ਵਿਚ ਅਪਣੇ ਘਰ "ਪੰਜਾਬ" ਵਿਚ ਰਹਿਨ ਲਈ ਆਏ ਸਨ? ਉਨਾਂ ਦੀ ਮਦਦ ਦੇ ਨਾਮ ਤੇ ਉਨਾਂ ਕੋਲੋਂ ਉਥੇ ਦੇ ਪਟਵਾਰੀਆਂ ਅਤੇ ਅਫਸਰਾਂ ਨੇ ਰਿਸ਼ਵਤ ਲਈ ।ਬਿਹਾਰੀਆਂ ਨੂੰ "ਪ੍ਰਵਾਸੀ ਮਜਦੂਰ" ਕਹਿਨ ਵਾਲੀ ਅਤੇ ਉਨਾਂ ਨੂੰ ਸਰਕਾਰੀ ਮਦਦ ਦੇਂਣ ਵਾਲੀ ਸਰਕਾਰ ਨੇ ਸਿੱਖਾਂ ਨੂੰ "ਸ਼ਰਣਾਰਥੀ" ਕਹਿ ਕੇ ਅਪਮਾਨਿਤ ਕੀਤਾ। ਉਸ ਵੇਲੇ ਇਨਾਂ ਅਕਾਲੀਆਂ ਦਾ ਅਪਣੇ ਸਿੱਖ ਭਰਾਵਾਂ ਲਈ ਪਿਆਰ ਅਤੇ ਰੋਸ਼ ਕਿਥੇ ਚਲਾ ਗਇਆ ਸੀ।

ਉਕ ਕ੍ਰੀਕ ਹਾਦਸੇ ਦੇ ਸ਼ਿਕਾਰ ਹੋਏ ਸਿੱਖਾਂ ਪ੍ਰਤੀ ਪੂਰੇ ਸਿੱਖ ਜਗਤ ਨੂੰ ਜਿਥੇ ਬਹੁਤ ਹੀ ਦੁਖ ਅਤੇ ਸੰਤਾਪ ਹੈ ਉਥੇ ਹੀ ਰਾਸ਼ਟ੍ਰਪਤੀ ਉਬਾਮਾਂ ਅਤੇ ਅਮਰਿਕੀ ਸਰਕਾਰ ਲਈ ਸਿੱਖਾਂ ਦੇ ਮਨ ਵਿਚ ਇਕ ਬਹੁਤ ਹੀ ਸਤਕਾਰ ਯੋਗ ਥਾਂ ਬਣੀ ਹੈ। 6 ਸਿੱਖਾਂ ਦੇ ਕਤਲ ਤੇ ਜਿਨਾਂ ਦੁਖ ਅਮਰੀਕੀ ਸਰਕਾਰ ਨੇ ਦਿਖਾਇਆ ਹੈ ਅਤੇ ਸਿੱਖਾਂ ਦੇ ਦੁਖ ਨੂੰ ਦੁਖ ਸਮਝਿਆ ਹੈ, ਕਾਸ਼ ਭਾਰਤ ਸਰਕਾਰ ਅਤੇ ਅਕਾਲੀ ਸਰਕਾਰ ਦੇ ਮਨ ਵਿਚ ਵੀ ਸਿੱਖਾਂ ਪ੍ਰਤੀ ਇਨਾਂ ਸਤਕਾਰ ਹੁੰਦਾ। ਸਿੱਖ ਕੌਮ ਇਕ ਅਨੁਸ਼ਾਸਿਤ ਅਤੇ ਡਿਸਿਪਲਿਨ ਵਿਚ ਰਹਿਨ ਵਾਲੀ ਕੌਮ ਹੈ । ਸਿੱਖ ਦੀ ਭਾਵੇ ਜਾਨ ਚਲੀ ਜਾਵੇ , ਉਸ ਨੂੰ ਇਸ ਗਲ ਦਾ "ਰੋਸ਼" ਨਹੀ ਹੁੰਦਾ। ਲੇਕਿਨ ਜਿਸ ਵੇਲੇ ਉਸ ਦਾ ਅਪਮਾਨ ਕੀਤਾ ਜਾਂਦਾ ਹੈ, ਅਤੇ ਉਸ ਦੇ ਨਾਲ ਹੋਏ ਜੁਲਮਾਂ ਦਾ ਮਜਾਕ ਉਡਾਇਆ ਜਾਂਦਾ ਹੈ , ਅਤੇ ਉਸ ਨੂੰ ਇਨਸਾਫ ਨਹੀ ਮਿਲਦਾ ਉਸ ਵੇਲੇ ਉਸ ਨੂੰ ਇਹ ਬਿਲਕੁਲ ਹੀ ਬਰਦਾਸ਼ਤ ਨਹੀ ਹੁੰਦਾ।

ਸਿੱਖ ਜਗਤ ਇਕ ਵਾਰ ਫੇਰ ਰਾਸ਼ਟ੍ਰਪਤੀ ਉਬਾਮਾਂ , ਅਮਰੀਕੀ ਸਰਕਾਰ ,ਦੁਖ ਦੀ ਘੜੀ ਵਿਚ ਸ਼ਾਮਿਲ ਹੋਏ ਉਨਾਂ ਅਮਰੀਕੀ ਨਾਗਰਿਕਾਂ ਅਤੇ ਖਾਸ ਕਰਕੇ ਉਸ ਸਾਰੀ ਰੇਸਕਯੂ ਟੀਮ ਦੇ ਮੇਮਬਰਾਂ ਅਤੇ ਉਸ ਦੇ ਦਲੇਰ ਅਤੇ ਜਾਂਬਾਜ ਲੀਡਰ ਬ੍ਰਾਂਨ ਮਰਫੀ ਦਾ ਬਹੁਤ ਹੀ ਅਭਾਰੀ ਹੈ, ਜਿਸਨੇ ਅਪਣੀ ਜਾਣ ਤੇ ਖੇਡ ਕੇ ਸਿੱਖਾਂ ਦੀਆਂ ਬਹੁਤੀਆਂ ਕੇਜੁਏਲਿਟੀ ਹੋਣ ਤੋਂ ਬਚਾ ਲਈਆਂ ਅਤੇ ਸਿੱਖਾਂ ਦੀ ਇਸ ਦੁਖ ਦੀ ਘੜੀ ਵਿਚ ਉਨਾਂ ਦਾ ਸਾਥ ਦਿਤਾ। ਪੂਰਾ ਸਿੱਖ ਜਗਤ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਉਬਾਮਾਂ ਦੀ ਸਿੱਖਾਂ ਪ੍ਰਤੀ ਸਤਕਾਰ ਅਤੇ ਸੰਨਮਾਨ ਵਾਲੀ ਭਾਵਨਾਂ ਦੀ ਕਦਰ ਕਰਦਾ ਹੈ, ਅਤੇ ਉਨਾਂ ਕੋਲੋਂ ਇਹ ਉੱਮੀਦ ਕਰਦਾ ਹੈ ਕਿ ਭਵਿਖ ਵਿਚ ਸਿੱਖਾਂ ਨਾਲ ਇਹੋ ਜਹੇ ਹਾਦਤੇ ਦੋਬਾਰਾ ਨਾ ਹੋਣ, ਇਸ ਦਾ ਉਹ ਯੋਗ ਪ੍ਰਬੰਧ ਕਰਨਗੇ।

ਨੋਟ : ਜੋ ਵੀਰ ਇਹ ਜਾਇਜ ਸਮਝਦੇ ਹਨ ਕਿ ਉਕ ਕ੍ਰੇਰੀਕ ਦੇ ਸਕਯੂ ਲੀਡਰ, ਬ੍ਰਾਨ ਮਰਫੀ ਨੇ ਜੇ ਸਿੱਖਾਂ ਲਈ ਕੁਝ ਕੀਤਾ ਅਤੇ ਅਪਣੀ ਡਿਉਟੀ ਨੂੰ ਅਪਣੀ ਜਾਨ ਦੀ ਪਰਵਾਹ ਨਾਂ ਕਰਦੇ ਨਿਭਾਇਆ ਹੈ , ਤਾਂ ਉਨਾਂ ਨੂੰ ਜਲਦੀ ਸੇਹਤ ਮੰਦ ਹੋਣ ਦੀ ਈ ਮੇਲ ਜਰੂਰ ਕਰੋ ਜੀ। ਉਨਾਂ ਦਾ ਈ ਮੇਲ ਏਡਰੇਸ ਹੈ-

bmurphy@oakcreekwi.org


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top