Share on Facebook

Main News Page

ਮਸਲਾ ਰਾਧਾ-ਸੁਆਮੀਆਂ ਵੱਲੋਂ ਗੁਰਦੁਆਰੇ ਨੂੰ ਢਾਹੁਣ ਦਾ
ਆਰ.ਐੱਸ.ਐੱਸ. ਦੇ ਵਫਾਦਾਰ ਜਥੇਦਾਰ, ਵਫਾਦਾਰੀ ਵਿੱਚ ਕੁੱਤਿਆਂ ਨੂੰ ਲਗਾਤਾਰ ਪਛਾੜ ਰਹੇ ਹਨ

ਰਾਧਾ ਸੁਆਮੀ ਡੇਰੇ ਵਾਲਿਆਂ ਵੱਲੋਂ ਪਿੰਡ ਵੜੈਚ ਦੇ ਗੁਰੁ ਘਰ ਨੂੰ ਢਾਹੁਣ ਦੇ ਕੀਤੇ ਕੁਕਰਮ ਦਾ ਸਮੂਹ ਸਿੱਖਾਂ (ਬਾਦਲ ਦਲ ਨੂੰ ਛੱਡ ਕੇ) ਨੇ ਦੁੱਖ ਮਨਾਇਆ । ਸਿਮਰਨਜੀਤ ਸਿੰਘ ਮਾਨ ਅਤੇ ਕੁੱਝ ਹੋਰ ਜਥੇਬੰਦੀ ਦੇ ਆਗੂਆਂ ਨੇ ਇਸ ਘਟਨਾ ਸਥਾਨ ਦਾ ਦੌਰਾ ਕਰਕੇ ਇਸ ਘਿਨੋਣੀ ਹਰਕਤ ਵਿਰੁੱਧ ਸੰਘਰਸ਼ ਦਾ ਐਲਾਨ ਵੀ ਕੀਤਾ ਹੈ । ਸਿੱਖ ਕੌਮ ਦੇ ਦੁਸ਼ਮਣਾਂ ਦੇ ਪਾਲਤੂ ਜਥੇਦਾਰ ਇਹ ਕਿਵੇਂ ਬਰਦਾਸ਼ਤ ਕਰ ਸਕਦੇ ਸਨ ਕਿ ਸਿੱਖੀ ਤੇ ਹੋਏ ਹਮਲੇ ਵਿਰੁੱਧ ਕੋਈ ਸਿੱਖ ਉੱਚਾ ਸਾਂਹ ਵੀ ਕੱਢੇ । ਇਸ ਲਈ ਰਾਜਨੀਤਿਕਾਂ (ਬਾਦਲ) ਰਾਹੀਂ ਵਿਕੇ ਜਥੇਦਾਰ ਨੇ ਅਕਾਲ ਤਖਤ ਤੋਂ ਗੰਦੀ ਰਾਜਨੀਤੀ ਤਹਿਤ ਫੈਸਲਾ ਸੁਣਾਉਂਦਿਆਂ ਕਿਹਾ ਕਿ ਰਾਧਾ ਸੁਆਮੀਆਂ ਨੇ ਕੋਈ ਗੁਰੁ ਘਰ ਨਹੀਂ ਢਾਹਿਆ । ਜੋ ਸਿੱਖ ਇਸ ਮਸਲੇ ਦੀ ਅਵਾਜ ਉਠਾ ਰਹੇ ਹਨ, ਉਨ੍ਹਾਂ ਨੂੰ ਸ਼ਰਾਰਤੀ ਕਹਿੰਦਿਆਂ ਤਾੜਨਾ ਵੀ ਕਰ ਦਿੱਤੀ ਕਿ ਉਹ ਇਸ ਮਸਲੇ ਤੇ ਰਾਜਨੀਤੀ ਕਰਨ ਤੋਂ ਵਾਂਝ ਆਉਣ । ਕਿਉਂਕਿ ਸਿੱਖੀ ਦੇ ਦੁਸ਼ਮਣਾਂ ਆਰ.ਐੱਸ.ਐੱਸ. ਨੂੰ ਵਿਕੇ ਹੋਏ ਜਥੇਦਾਰਾਂ ਦੀ ਇਹ ਡਿਊਟੀ ਹੈ ਕਿ ਉਹ ਸਿੱਖੀ ਤੇ ਕੀਤੇ ਜਾਂਦੇ ਹਮਲਿਆਂ ਸਮੇਂ ਜੇ ਕੋਈ ਵੀ ਸਿੱਖ ਰੌਲਾ ਪਾਵੇ ਤਾਂ ਇਹ ਅਕਾਲ ਤਖਤ ਸਾਹਿਬ ਦੇ ਨਾਮ ਰੂਪੀ ਡੰਡੇ ਨਾਲ ਉਸਨੂੰ ਤੁਰੰਤ ਚੁੱਪ ਕਰਵਾ ਦੇਣ। ਜੂਨ 1984 ਵਿੱਚ ਵੀ ਜਥੇਦਾਰ ਨੇ ਅਜਿਹਾ ਹੀ ਬਿਆਨ ਦਿੱਤਾ ਸੀ ਕਿ ਕੋਠਾ ਸਾਹਿਬ (ਅਕਾਲ ਤਖਤ ਸਾਹਿਬ) ਠੀਕ ਠਾਕ ਹੈ । ਅਖੌਤੀ ਜਥੇਦਾਰ ਪਹਿਲਾਂ ਵੀ ਅਜਿਹੀਆਂ ਅਣਗਿਣਤ ਸਿੱਖ ਵਿਰੋਧੀ ਕਾਰਵਾਈਆਂ ਕਰ ਚੁੱਕੇ ਹਨ ਅਤੇ ਅੱਜ ਵੀ ਸਿੱਖੀ ਸਿਧਾਂਤਾਂ ਨੂੰ ਖਤਮ ਕਰਨ ਦੀ ਨੀਤੀ ਤੇ ਪਹਿਰਾ ਦੇ ਰਹੇ ਹਨ । ਪਰ ਸਿੱਖ ਕੌਮ ਆਪਣੇ ਦੁਸ਼ਮਣਾਂ ਨੂੰ ਕਦੋਂ ਪਹਿਚਾਣੇਗੀ, ਇਹ ਸਮਝ ਵਿੱਚ ਨਹੀਂ ਆ ਰਿਹਾ ।

ਇਸ ਦਾ ਅਸਲ ਕਾਰਣ ਇਹ ਹੈ ਕਿ ਅਕਾਲ ਤਖਤ ਸਾਹਿਬ ਦਾ ਸਤਿਕਾਰ ਹਰ ਸਿੱਖ ਦੇ ਮਨ ਅੰਦਰ ਇਨਾ ਡੂੰਘਾ ਉਤਰਿਆ ਹੋਇਆ ਹੈ ਕਿ ਉਹ ਅਕਾਲ ਤਖਤ ਸਾਹਿਬ ਦੇ ਨਾਮ ਹੇਠ ਕੀਤੇ ਗਲਤ ਫੈਸਲੇ ਨੂੰ ਜਾਣਦਾ ਹੋਇਆ ਵੀ ਉਸਦਾ ਵਿਰੋਧ ਨਹੀਂ ਕਰਨਾ ਚਾਹੁੰਦਾ । ਜੇ ਕਿਸੇ ਅਣਜਾਣ ਸਿੱਖ ਨੂੰ ਅਕਾਲ ਤਖਤ ਸਾਹਿਬ ਦੇ ਨਾਮ ਹੇਠ ਸਿੱਖੀ ਸਿਧਾਤਾਂ ਦੇ ਕੀਤੇ ਜਾ ਰਹੇ ਘਾਣ ਬਾਰੇ ਸਮਝਾ ਦਿੱਤਾ ਜਾਵੇ ਤਾਂ ਉਹ ਇਹ ਗੱਲ ਤਾਂ ਮੰਨ ਜਾਵੇਗਾ ਕਿ ਜਥੇਦਾਰ ਬਹੁਤ ਮਾੜੇ ਹਨ ਅਤੇ ਇਹਨਾਂ ਦੇ ਫੈਸਲੇ ਵੀ ਗਲਤ ਹਨ । ਪਰ ਜੇ ਉਸਨੂੰ ਅਖੌਤੀ ਜਥੇਦਾਰਾਂ ਵੱਲੋਂ ਅਕਾਲ ਤਖਤ ਸਾਹਿਬ ਦੇ ਨਾਮ ਦੀ ਕੀਤੀ ਜਾਂਦੀ ਦੁਰਵਰਤੋਂ ਦਾ ਵਿਰੋਧ ਕਰਨ ਲਈ ਕਹੋ ਤਾਂ ਉਹ ਕਹੇਗਾ ਕਿ ਇਹ ਗੱਲ ਤਾਂ ਠੀਕ ਹੈ ਕਿ ਜਥੇਦਾਰ ਮਾੜੇ ਹਨ ਅਤੇ ਇਹਨਾਂ ਦੇ ਕੰਮ ਵੀ ਮਾੜੇ ਹਨ ਪਰ ਫਿਰ ਵੀ ਤਖਤਾਂ ਦੇ ਜਥੇਦਾਰ ਹਨ । ਇਸ ਲਈ ਤਖਤਾਂ ਜਾਂ ਅਕਾਲ ਤਖਤ ਦਾ ਵਿਰੋਧ ਕਰਨਾ ਠੀਕ ਨਹੀਂ ਹੈ । ਕਿਉਂਕਿ ਅਕਾਲ ਤਖਤ ਤਾਂ ਅਕਾਲ ਤਖਤ ਹੀ ਹੈ । ਜਦਕਿ ਅਸਲ ਵਿੱਚ ਘਟੀਆਂ ਕੰਮਾਂ ਜਾਂ ਘਟੀਆ ਫੈਸਲਿਆਂ ਦਾ ਡੱਟ ਕੇ ਵਿਰੋਧ ਕਰਨਾ ਹੀ ਅਕਾਲ ਤਖਤ ਦਾ ਸਹੀ ਸਿਧਾਂਤ ਤੇ ਸਤਿਕਾਰ ਹੈ । ਪਰ ਅਸੀਂ ਅੰਧ ਵਿਸ਼ਵਾਸ਼ੀ ਸ਼ਰਧਾ ਕਾਰਨ ਅਕਾਲ ਤਖਤ ਸਾਹਿਬ ਦੇ ਸਿਧਾਂਤ ਨੂੰ ਨਾ ਸਮਝਦੇ ਹੋਏ ਅਖੌਤੀ ਜਥੇਦਾਰਾਂ ਦੇ ਵਿਰੋਧ ਨੂੰ ਹੀ ਅਕਾਲ ਤਖਤ ਸਾਹਿਬ ਦਾ ਵਿਰੋਧ ਸਮਝ ਲੈਂਦੇ ਹਾਂ । ਗੁਰਬਾਣੀ ਦੀ ਸੋਝੀ ਨਾ ਹੋਣ ਕਾਰਨ ਅੰਧ-ਵਿਸ਼ਵਾਸ਼ੀ ਸ਼ਰਧਾ ਭਾਵਨਾ ਇਨਸਾਨ ਵਿੱਚੋਂ ਇਨਸਾਨੀਅਤ ਖਤਮ ਕਰ ਦਿੱੰਦੀ ਹੈ । ਮਰੀ ਇਨਸਾਨੀਅਤ ਵਾਲੇ ਇਨਸਾਨੀ ਪੁਤਲੇ ਤੋਂ ਚੰਗੀ ਆਸ ਨਹੀਂ ਰੱਖੀ ਜਾ ਸਕਦੀ । ਜਦੋਂ ਮਰੀ ਹੋਈ ਇਨਾਸਾਨੀਅਤ ਵਾਲੇ ਲੋਕਾਂ ਦੀ ਭੀੜ ਵੱਧ ਜਾਂਦੀ ਹੈ ਤਾਂ ਪੂਰੇ ਸਮਾਜ ਵਿੱਚ ਹੀ ਗਿਰਾਵਟ ਆ ਜਾਂਦੀ ਹੈ । ਇਹੀ ਕਾਰਨ ਹੈ ਕਿ ਅੱਜ ਧਰਮ ਦੇ ਨਾਂ ਹੇਠ ਉਸਰ ਰਹੇ ਡੇਰਿਆਂ ਵਿੱਚ ਧਰਮ ਦਾ ਬਾਣਾ ਪਾ ਕੇ ਵਿਭਚਾਰੀ, ਠੱਗ ਸਾਡੇ ਦੇਸ਼ ਦੀਆਂ ਧੀਆਂ-ਭੈਣਾਂ ਦੀਆਂ ਇੱਜਤਾਂ ਨਾਲ ਖੇਡ ਰਹੇ ਹਨ । ਸਾਧ ਬਾਣੇ ਵਿੱਚ ਛੁਪੇ ਹਜਾਰਾਂ ਬਲਾਤਕਾਰੀ ਠੱਗ ਲੜਕੀਆਂ ਦੀਆਂ ਇੱਜਤਾਂ ਲੁੱਟਦੇ ਫੜੇ ਜਾਣ ਤੇ ਨੰਗੇ ਹੋ ਚੁੱਕੇ ਹਨ । ਪਰ ਅੰਧਵਿਸ਼ਵਾਸ਼ੀ ਸ਼ਰਧਾ ਕਾਰਨ ਸਾਡੇ ਲੋਕ ਅਜਿਹੇ ਵਿਭਚਾਰੀਆਂ, ਬਲਾਤਕਾਰੀਆਂ ਨੂੰ ਅੱਗ ਲਾ ਕੇ ਸਾੜਨ ਦੀ ਥਾਂ ਇਹ ਕਹਿ ਕੇ ਛੱਡ ਦਿੰਦੇ ਹਨ ਕਿ ਬੰਦਾ ਤਾਂ ਇਹ ਬਹੁਤ ਮਾੜਾ ਹੈ ਤੇ ਕੰਮ ਵੀ ਇਸਨੇ ਬਹੁਤ ਮਾੜਾ ਕੀਤਾ ਹੈ ਚਲੋ ਕੋਈ ਨੀ ਫਿਰ ਵੀ ਸਾਧ ਹੈ ।

ਸਾਡੀ ਮਰੀ ਹੋਈ ਜਮੀਰ ਕਾਰਨ ਹੀ ਅਜਿਹੇ ਡੇਰੇਦਾਰ, ਅਖੌਤੀ ਸਾਧ, ਅਖੌਤੀ ਜਥੇਦਾਰ ਜਿੰਨ੍ਹਾਂ ਦੀ ਸਮਾਜ ਵਿੱਚ ਕੋਈ ਥਾਂ ਨਹੀਂ ਉਹੀ ਸਾਡੇ ਰਾਹ ਦਸੇਰੇ ਬਣਕੇ ਸਾਡੇ ਨਾਲ ਬੇਇਨਸਾਫੀਆਂ ਕਰ ਅਤੇ ਕਰਾ ਰਹੇ ਹਨ । ਇੰਨ੍ਹਾਂ ਦੇ ਪਿੱਛੇ ਲੱਗ ਕੇ ਅਸੀਂ ਪੂਰੇ ਸਮਾਜ ਨੂੰ ਰਸਾਤਲ ਵਿੱਚ ਲਿਜਾ ਚੁੱਕੇ ਹਾਂ ਅਸਲ ਵਿੱਚ ਇਹਨਾਂ ਬੇਇਨਸਾਫੀਆਂ ਦੇ ਵਿਰੁੱਧ ਹੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਹੋਈ ਸੀ । ਇਤਿਸਾਹ ਵਿੱਚ ਜ਼ਿਕਰ ਆਉਂਦਾ ਹੈ ਕਿ ਅਕਾਲ ਤਖਤ ਸਾਹਿਬ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸੱਚੇ ਫੈਸਲੇ ਕਰਨ ਲਈ ਸਥਾਪਿਤ ਕੀਤਾ ਸੀ, ਆਪ ਇਸ ਤਖਤ ਤੇ ਬੈਠ ਕੇ ਫੈਸਲੇ ਕਰਦੇ ਰਹੇ ਸਨ ਅਤੇ ਇੱਥੋਂ ਸਿੱਖਾਂ ਨੂੰ ਹੁਕਮਨਾਮੇ ਵੀ ਜਾਰੀ ਕਰਦੇ ਰਹੇ ਸਨ । ਕੀ ਅੱਜ ਸਾਡੇ ਕੋਲ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸੋਚ ਵਰਗੀ ਸੋਚ ਵਾਲੇ ਸਿੱਖ ਹਨ ? ਜੋ ਇਸ ਤਖਤ ਤੇ ਬੈਠ ਕੇ ਸਹੀ ਫੈਸਲੇ ਕਰ ਸਕਣ ਅਤੇ ਕੌਮ ਦੀ ਅਗਵਾਈ ਕਰ ਸਕਣ ? ਨਹੀਂ । ਬਿਲੁਕਲ ਵੀ ਨਹੀਂ ਫਿਰ ਅਸੀਂ ਸਿੱਖੀ ਦੇ ਦੁਸ਼ਮਣਾਂ ਨੂੰ ਇਹ ਪਦਵੀਆਂ ਕਿਉਂ ਦੇ ਰਹੇ ਹਾਂ । ਗੁਰੂਆਂ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਸੀ ਨਾ ਕਿ ਕਿਸੇ ਤਖਤ ਜਾਂ ਜਥੇਦਾਰ ਦੇ । ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਹੀ ਚਵਰ ਤਖਤ ਦੇ ਮਾਲਕ ਹਨ ਅਤੇ ਸਾਡੇ ਵਾਸਤੇ ਗੁਰਬਾਣੀ ਹੀ ਸਭ ਤੋਂ ਉੱਤਮ ਹੈ । ਸਾਨੂੰ ਹੁਕਮ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਮੰਨਣਾ ਚਾਹੀਦਾ ਹੈ । ਜੇ ਸਿੱਖ ਕੌਮ ਅਖੌਤੀ ਜਥੇਦਾਰਾਂ ਵੱਲੋਂ ਅਕਾਲ ਤਖਤ ਸਾਹਿਬ ਦੇ ਨਾਮ ਹੇਠ ਜਾਰੀ ਕੀਤੇ ਜਾਂਦੇ ਕੁਫਰਾਂ ਨੂੰ ਤਿਆਗ ਕੇ ਗੁਰਬਾਣੀ ਨੂੰ ਗੁਰੂ ਹੁਕਮ ਮੰਨ ਕੇ ਗੁਰਬਾਣੀ ਅਨੁਸਾਰ ਜੀਵਨ ਜਿਉਣ ਲੱਗ ਪਵੇ ਤਾਂ ਕੋਈ ਵੀ ਸ਼ਕਤੀ ਸਿੱਖਾਂ ਨੂੰ ਖਤਮ ਨਹੀਂ ਕਰ ਸਕਦੀ । ਪਰ ਅਫਸੋਸ ਕਿ ਸਿੱਖ ਕੌਮ ਦੀ ਅੰਨ੍ਹੀ ਸ਼ਰਧਾ ਦਾ ਲਾਭ ਉਠਾਉਂਦਿਆਂ ਸਿੱਖਾਂ ਦੇ ਦੁਸ਼ਮਣਾਂ ਨੇ ਅਕਾਲ ਤਖਤ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਵੀ ਉੱਚਾ ਪ੍ਰਚਾਰ ਕੇ ਆਪਣੇ ਜਰਖਰੀਦਾਂ (ਗੁਲਾਮਾਂ) ਰਾਹੀਂ ਸਿੱਖੀ ਦੇ ਸੱਚੇ-ਸੁੱਚੇ ਸਿਧਾਂਤਾਂ ਦਾ ਮਲੀਆਮੇਟ ਕਰਾ ਦਿੱਤਾ ਹੈ । ਜਿਸ ਸਦਕਾ ਜਿੱਥੇ ਅੱਜ ਗੁਰਬਾਣੀ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਣ ਵਾਲੇ ਸਾਰੇ ਦੇ ਸਾਰੇ ਅਸਲੀ ਸਿੱਖ ਅਤੇ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਨ, ਉੱਥੇ ਗੁਰਬਾਣੀ ਦੇ ਸੱਚ ਦਾ ਹੋਕਾ ਦੇਣ ਵਾਲਿਆਂ ਅਤੇ ਪੰਥ ਦੇ ਭਲੇ ਦੀ ਗੱਲ ਕਰਨ ਵਾਲਿਆਂ ਨੂੰ ਪੰਥ ਵਿੱਚੋਂ ਛੇਕ ਕੇ ਜਲੀਲ ਕੀਤਾ ਜਾ ਰਿਹਾ ਹੈ । ਕਿਉਂੋਿਕ ਸਿੱਖੀ ਦੇ ਦੁਸ਼ਮਣਾਂ ਨੂੰ ਪਤਾ ਹੈ ਕਿ ਜੇਕਰ ਗੁਰਬਾਣੀ ਦਾ ਸੱਚ ਆਮ ਲੋਕਾਂ ਤੱਕ ਪਹੁੰਚ ਗਿਆ ਤਾਂ ਉਨ੍ਹਾਂ ਦੀ ਖੈਰ ਨਹੀਂ ਹੈ । ਇਸ ਲਈ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ ਤੇ ਅਕਾਲ ਤਖਤ ਸਾਹਿਬ ਨੂੰ ਸਰਵ ਉੱਚ ਪ੍ਰਚਾਰਨਾ ਸ਼ੁਰੂ ਕਰ ਦਿੱਤਾ । ਗੁਰਬਾਣੀ ਦੇ ਹੁਕਮ ਦੀ ਥਾਂ ਅਖੌਤੀ ਜਥੇਦਾਰਾਂ ਦੇ ਹੁਕਮਨਾਮਿਆਂ ਨੂੰ ਇਲਾਹੀ ਹੁਕਮ ਬਣਾ ਕੇ ਪੇਸ਼ ਕਰ ਦਿੱਤਾ । ਕਿਉਂਕਿ ਇਹ ਗੁਰਬਾਣੀ ਦੇ ਸੱਚ ਅੱਗੇ ਟਿਕ ਨਹੀਂ ਸਨ ਸਕਦੇ । ਇਸ ਲਈ ਇਹਨਾਂ ਨੇ ਅਕਾਲ ਤਖਤ ਸਾਹਿਬ ਦੇ ਨਾਮ ਤੇ ਪੂਰੀ ਸਿੱਖ ਕੌਮ ਨੂੰ ਟਿਕਾ ਲਿਆ ।

ਜੇ ਅਸੀਂ ਸੱਚਮੁੱਚ ਹੀ ਅਕਾਲ ਤਖਤ ਸਾਹਿਬ ਨੂੰ ਸੱਚਾ ਅਤੇ ਇਲਾਹੀ ਤਖਤ ਮੰਨਦੇ ਹਾਂ ਤਾਂ ਫਿਰ ਇੱਥੋਂ ਵਿਕੇ ਹੋਏ ਅਖੌਤੀ ਜਥੇਦਾਰਾਂ ਦੇ ਝੂਠੇ ਹੁਕਮਨਾਮਿਆਂ ਦੀ ਥਾਂ ਸੱਚੀ ਅਤੇ ਇਲਾਹੀ ਬਾਣੀ (ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ) ਦੇ ਹੁਕਮਨਾਮੇ ਹੀ ਜਾਰੀ ਹੋਣੇ ਚਾਹੀਦੇ ਹਨ । ਕਿਉਕਿ ਜਥੇਦਾਰ ਤਾਂ ਇਹੋ ਜਿਹਾ ਕੁੱਝ ਹੀ ਕਰਨਗੇ ਜਿਵੇਂ ਹੁਣ 29 ਜੁਲਾਈ 2012 ਨੂੰ ਆਰ.ਐਸ.ਐਸ. ਦੇ ਵਫਾਦਾਰ ਜਥੇਦਾਰ ਨੇ ਰਾਧਾ-ਸੁਆਮੀਆਂ ਨੂੰ ਗੁਰਦੁਆਰਾ ਢਾਹੁਣ ਤੇ ਕਲੀਨ ਚਿੱਟ ਦੇ ਕੇ ਜਿੱਥੇ ਸਿੱਖ ਕੌਮ ਨਾਲ ਕੀਤੀਆਂ ਜਾ ਰਹੀਆਂ ਗੱਦਾਰੀਆਂ ਵਿੱਚ ਇੱਕ ਹੋਰ ਗੱਦਾਰੀ ਜੋੜ ਦਿੱਤੀ, ਉੱਥੇ ਸਿੱਖੀ ਦੇ ਦੁਸ਼ਮਣਾਂ ਨਾਲ ਨਿਭਾਈਆਂ ਜਾ ਰਹੀਆਂ ਵਫਾਦਾਰੀਆਂ ਦੀ ਗਿਣਤੀ ਵਿੱਚ ਇੱਕ ਹੋਰ ਵਫਾਦਾਰੀ ਦਾ ਵਾਧਾ ਕਰਦਿਆਂ ਸਿੱਖਾਂ ਨੂੰ ਸ਼ਰਾਰਤੀ ਕਹਿੰਦਿਆਂ ਤਾੜਨਾ ਵੀ ਕਰ ਦਿੱਤੀ ਕਿ ਉਹ ਅਜਿਹੀਆਂ ਹਰਕਤਾਂ (ਸਿੱਖੀ ਦੇ ਦੁਸ਼ਮਣਾਂ ਵਿਰੁੱਧ ਬੋਲਣ) ਤੋਂ ਵਾਂਝ ਆ ਜਾਣ । ਇਹ ਹੈ ਜਥੇਦਾਰਾਂ ਦੀ ਆਪਣੇ ਮਾਲਕਾਂ ਪ੍ਰਤੀ ਵਫਾਦਾਰੀ । ਜਥੇਦਾਰਾਂ (ਬਲਵੰਤ ਸਿੰਘ ਨੰਦਗੜ੍ਹ ਨੂੰ ਛੱਡ ਕੇ) ਵੱਲੋਂ ਆਪਣੇ ਮਾਲਕਾਂ (ਆਰ.ਐਸ.ਐਸ./ਬ੍ਰਾਹਮਣਵਾਦ) ਪ੍ਰਤੀ ਨਿਭਾਈ ਜਾ ਰਹੀ ਵਫਾਦਾਰੀ ਦੇ ਬਰਬਾਰ ਦੀ ਕਹਾਣੀ ਅੱਜ ਤੱਕ ਮੇਰੇ ਸੁਣਨ ਵਿੱਚ ਨਹੀਂ ਆਈ । ਉਂਝ ਜਿਆਦਾਤਰ ਲੋਕ ਕੁੱਤੇ ਨੂੰ ਵਫਾਦਾਰ ਮੰਨਦੇ ਹਨ । ਕਿਉਂਕਿ ਕੁੱਤਾ ਆਪਣੇ ਮਾਲਕ ਦਾ ਹੀ ਖਾਂਦਾ ਹੈ ਅਤੇ ਵਫਾਦਾਰੀ ਵੀ ਆਪਣੇ ਮਾਲਕ ਨਾਲ ਹੀ ਨਿਭਾਉਂਦਾ ਹੈ । ਪਰ ਆਰ.ਐਸ.ਐਸ. ਦੇ ਵਫਾਦਾਰ ਜਥੇਦਾਰ ਤਾਂ ਵਫਾਦਾਰੀ ਵਿੱਚ ਕੁੱਤਿਆਂ ਨੂੰ ਵੀ ਲਗਾਤਾਰ ਪਛਾੜ ਰਹੇ ਹਨ ਅਤੇ ਉਨ੍ਹਾਂ ਦੇ ਜੁਗਾਂ-ਜੁਗਾਂਤਰਾਂ ਤੋਂ ਬਣੇ ਰਿਕਾਰਡ ਨੂੰ ਤੋੜ ਕੇ ਆਪਣਾ ਰਿਕਾਰਡ ਸਥਾਪਿਤ ਕਰ ਚੁੱਕੇ ਹਨ, ਰਹਿੰਦੀ ਦੁਨੀਆਂ ਤੱਕ ਹੁਣ ਇਸ ਰਿਕਾਰਡ ਨੂੰ ਕੋਈ ਤੋੜ ਨਹੀਂ ਸਕੇਗਾ ।

ਕੋਈ ਇਸ ਰਿਕਾਰਡ ਨੂੰ ਤੋੜ ਵੀ ਕਿਵੇਂ ਸਕਦਾ ਹੈ, ਕਿਉਂਕਿ ਇਹ ਰਿਕਾਰਡ ਵਫਾਦਾਰ ਜਥੇਦਾਰਾਂ ਨੇ ਅਕਾਲ ਤਖਤ ਸਾਹਿਬ ਉੱਪਰ ਬੈਠ ਕੇ ਬਣਾਇਆ ਹੈ । ਨਾਲੇ ਕੁੱਤੇ ਦੀ ਵਫਾਦਾਰੀ ਤਾਂ ਇੰਨੀ ਕੁ ਹੀ ਹੁੰਦੀ ਹੈ, ਕਿ ਉਹ ਦਰ-ਦਰ ਨਹੀਂ ਫਿਰਦਾ, ਆਪਣੇ ਮਾਲਕ ਦੇ ਦਰ ਤੇ ਹੀ ਰਹਿੰਦਾ ਹੈ, ਆਪਣੇ ਮਾਲਕ ਦਾ ਹੀ ਖਾਂਦਾ ਹੈ ਅਤੇ ਵਫਾਦਾਰੀ ਵੀ ਆਪਣੇ ਮਾਲਕ ਨਾਲ ਹੀ ਕਰਦਾ ਹੈ । ਵਫਾਦਾਰ ਜਥੇਦਾਰਾਂ ਦੀ ਕੁੱਤੇ ਕੀ ਰੀਸ ਕਰਨਗੇ, ਕਿਉਂਕਿ ਵਫਾਦਾਰ ਜਥੇਦਾਰ ਤਾਂ ਦਰ-ਦਰ (ਡੇਰਿਆਂ) ਤੇ ਵੀ ਫਿਰਦੇ ਹਨ, ਰਹਿੰਦੇ ਸਿੱਖਾਂ ਦੇ ਤਖਤਾਂ ਤੇ ਹਨ, ਖਾਂਦੇ ਵੀ ਸਿੱਖਾਂ ਦਾ (ਗੁਰੂ ਦੀ ਗੋਲਕ ਵਿੱਚੋਂ) ਹਨ ਅਤੇ ਵਫਾਦਾਰੀ ਸਿੱਖਾਂ ਦੇ ਦੁਸ਼ਮਣਾਂ (ਆਰ.ਐਸ.ਐਸ.) ਨਾਲ ਨਿਭਾਉਂਦੇ ਹਨ । ਆਪਣੇ ਮਾਲਕ ਦੇ ਘਰੇਂ ਰਹਿਣਾ, ਮਾਲਕ ਦਾ ਹੀ ਖਾਣਾ ਤੇ ਵਫਾਦਾਰੀ ਵੀ ਆਪਣੇ ਮਾਲਕ ਦੀ ਹੀ ਕਰਨੀ, ਇਹ ਕੋਈ ਬਹੁਤੀ ਵੱਡੀ ਗੱਲ ਨਹੀਂ । ਕਿਸੇ ਦੇ ਘਰ ਰਹਿ ਕੇ, ਉਸ ਦਾ ਖਾ ਕੇ ਵਫਾਦਰੀ ਉਸਦੇ ਦੁਸ਼ਮਣਾਂ ਨਾਲ ਨਿਭਾਉਣੀ ਬਹੁਤ ਵੱਡੀ ਕੁਰਬਾਨੀ ਹੈ, ਅਜਿਹੀ ਕੁਰਬਾਨੀ ਸਿਰਫ ਵਫਾਦਾਰ ਜਥੇਦਾਰ ਹੀ ਕਰ ਸਕਦੇ ਹਨ । ਬੇਸ਼ੱਕ ਆਪਣੇ ਮਾਲਕ ਦੇ ਦਰ ਤੇ ਕੁੱਤਿਆਂ ਦੇ ਭੌਂਕਣ ਦੀਆਂ ਸਤਿਕਾਰਤ ਉਦਹਾਰਣਾਂ ਗੁਰਬਾਣੀ ਵਿੱਚ ਵੀ ਮਿਲਦੀਆਂ ਹਨ, ਜਿਵੇਂਕਿ :- ਹਮ ਕੂਕਰ ਤੇਰੇ ਦਰਬਾਰਿ ॥ ਭਉਕਹਿ ਆਗੈ ਬਦਨੁ ਪਸਾਰਿ ॥ (ਪੰਨਾ ਨੰ: 969) ਪਰ ਵਫਾਦਾਰ ਜਥੇਦਾਰ ਤਾਂ ਇਹਨਾਂ ਤੋਂ ਕਾਫੀ ਅੱਗੇ ਨਿਕਲ ਚੁੱਕੇ ਹਨ ।

ਹੁਣ ਤਾਂ ਇਸ ਤਰ੍ਹਾਂ ਲੱਗਦੈ ਕਿ ਲੋਕ ਵਫਾਦਾਰੀ ਦੇ ਸਬੰਧ ਵਿੱਚ ਕੁੱਤਿਆਂ ਦੀ ਜਗ੍ਹਾ ਵਫਾਦਾਰ ਜਥੇਦਾਰ ਸ਼ਬਦ ਵਰਤਿਆ ਕਰਨਗੇ । ਕਿਹਾ ਕਰਨਗੇ ਭਾਈ ਜੇ ਵਫਾਦਾਰੀ ਹੋਵੇ ਤਾਂ ਉਨ੍ਹਾਂ ਜਥੇਦਾਰਾਂ ਵਰਗੀ ਹੋਵੇ, ਜਿਹੜੇ ਸਿੱਖਾਂ ਦੇ ਤਖਤਾਂ ਉੱਪਰ ਰਹਿੰਦਿਆਂ, ਸਿੱਖਾਂ ਦਾ ਖਾਂਦਿਆਂ ਵੀ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਸਿੱਖੀ ਦੇ ਦੁਸ਼ਮਣਾਂ (ਆਰ.ਐਸ.ਐਸ./ਬ੍ਰਾਹਮਣਵਾਦ) ਨਾਲ ਨੰਗੇ ਚਿੱਟੇ ਵਫਾਦਾਰੀ ਨਿਭਾਉਂਦੇ ਰਹੇ ਹਨ । ਲੋਕ ਕਿਹਾ ਕਰਨਗੇ ਕਿ ਇਹਨਾਂ ਜਥੇਦਾਰਾਂ ਵਰਗਾ ਤਾਂ ਕੌਣ ਬਣਜੂ, ਜਿਹੜੇ ਸਿੱਖਾਂ ਨੇ ਗੁਰੂ ਘਰ ਦੀ ਬੇਅਦਬੀ ਕਰਨ ਵਾਲੇ ਮੱਸੇ ਰੰਘੜ ਦਾ ਸਿਰ ਵੱਢਤਾ, ਇੰਦਰਾ ਗਾਂਧੀ ਮਾਰਤੀ, ਜਨਰਲ ਵੈਦਿਆ ਚੱਕਤਾ, ਬੇਅੰਤ ਸਿੰਘ ਉਡਾਤਾ, ਉਨ੍ਹਾਂ ਸਿੱਖਾਂ ਦੀ ਪ੍ਰਵਾਹ ਨਾ ਕਰਦਿਆਂ ਸਿੱਖਾਂ ਦੇ ਤਖਤਾਂ ਉੱਪਰ ਬੈਠ ਕੇ ਸਿੱਖੀ ਦੇ ਦੁਸ਼ਮਣਾਂ ਨੂੰ ਸਿਰੋਪੇ, ਪੰਥ ਰਤਨ ਅਤੇ ਫਖਰ-ਏ-ਕੌਮ ਦੇ ਖਿਤਾਬ ਦਿੰਦੇ ਰਹੇ ਹਨ, ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨੂੰ ਕਲੰਕਤ ਕਰਨ ਵਾਲੇ ਗੰਦੇ ਤ੍ਰਿਯਾ ਚਰਿਤਰਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਦੇ ਰਹੇ ਹਨ, ਆਰ.ਐਸ.ਐਸ. ਦੇ ਵਫਾਦਾਰ ਜਥੇਦਾਰ ਤਾਂ ਭਾਈ ਜਥੇਦਾਰ ਹੀ ਹਨ ।

ਜਦੋਂ ਗੁਰਬਾਣੀ ਦੇ ਸਿਧਾਂਤਕ ਪ੍ਰਚਾਰਕ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸੱਚ ਦਾ ਮੀਂਹ ਵਰਸਾਉਂਦੇ ਹਨ ਜਾਂ ਪਰਮਜੀਤ ਸਿੰਘ ਸਰਨੇ ਤੇ ਸਿਮਰਨਜੀਤ ਸਿੰਘ ਮਾਨ ਵਰਗੇ ਸਿੱਖਾਂ ਨਾਲ ਹੋਏ ਧੱਕੇ ਦੇ ਵਿਰੁੱਧ ਬੋਲਦੇ ਹਨ ਤਾਂ ਜਿੱਥੇ ਸੱਚ ਦੇ ਆਸ਼ਕਾਂ ਦੇ ਹਿਰਦੇ ਠੰਡ ਪੈਂਦੀ ਹੈ, ਉੱਥੇ ਕੂੜ ਦੇ ਵਪਾਰੀ ਜਿੰਨ੍ਹਾਂ ਨੇ ਆਪਣੇ ਰੇਤ ਦੇ ਮਹਿਲਾਂ ਨੂੰ ਅਮਰ ਪੁਰੀਆਂ ਬਣਾ ਕੇ ਪੇਸ਼ ਕੀਤਾ ਹੋਇਆ ਹੈ ਤੜਫ ਉੱਠਦੇ ਹਨ, ਕਿਉਂਕਿ ਉਨ੍ਹਾਂ ਨੂੰ ਸੱਚ ਦੀ ਇੱਕ-ਇੱਕ ਕਣੀ ਨਾਲ ਆਪਣੀਆਂ ਲੋਕ ਪ੍ਰਲੋਕ ਦੀ ਪੁਰੀਆਂ ਤਹਿਸ ਨਹਿਸ ਹੁੰਦੀਆਂ ਨਜ਼ਰ ਆਉਂਦੀਆਂ ਹਨ । ਫਿਰ ਵਫਾਦਾਰ ਜਥੇਦਾਰ ਆਪਣੇ ਮਾਲਕਾਂ ਨੂੰ ਤੜਫ ਦੇ ਕਿਸ ਤਰ੍ਹਾਂ ਵੇਖ ਸਕਦੇ ਹਨ ਤਾਂ ਉਹ ਝੱਟ ਅਕਾਲ ਤਖਤ ਦੇ ਹੁਕਮਨਾਮੇ ਰੂਪੀ ਛਤਰੀ ਨੂੰ ਆਪਣੇ ਮਾਲਕਾਂ ਦੇ ਮਹਿਲਾਂ ਉੱਪਰ ਤਾਣ ਕੇ ਸੱਚ ਨੂੰ ਕੋਸਣ ਲੱਗ ਜਾਂਦੇ ਹਨ । ਅਖੌਤੀ ਦਸ਼ਮ ਗ੍ਰੰਥ ਦੇ ਗੰਦ ਨੂੰ ਨੰਗਾ ਕਰਨ ਵਾਲੇ ਪ੍ਰੋ: ਦਰਸ਼ਨ ਸਿੰਘ ਨੂੰ ਇਹ ਜਥੇਦਾਰ ਪੰਥ ਵਿੱਚੋਂ ਛੇਕ ਚੁੱਕੇ ਹਨ, ਗੁਰਬਾਣੀ ਦੇ ਸੱਚ ਨੂੰ ਪ੍ਰਚਾਰਣ ਵਾਲੇ ਪ੍ਰੋ: ਸਰਬਜੀਤ ਸਿੰਘ ਧੂੰਦੇ ਦੇ ਬੋਲਣ ਤੇ ਪਾਬੰਦੀ ਲਗਾ ਦਿੱਤੀ ਸੀ। ਜਥੇਦਾਰਾਂ ਦੀ ਵਫਾਦਾਰੀ ਦੀਆਂ ਮਿਸਾਲਾਂ ਤਾਂ ਬਹੁਤ ਹਨ, ਪਹਿਲਾਂ ਇਨ੍ਹਾਂ ਨੇ ਪ੍ਰੋ: ਗੁਰਮੁੱਖ ਸਿੰਘ ਨੂੰ ਵੀ ਪੰਥ ਵਿੱਚੋਂ ਛੇਕ ਦਿੱਤਾ ਸੀ, ਜਨਰਲ ਡਾਇਰ ਨੂੰ ਸਿਰੋਪਾ ਵੀ ਦੇ ਦਿੱਤਾ ਸੀ, ਜੂਨ 1984 ਵਿੱਚ ਲਾਸ਼ਾਂ ਦੇ ਢੇਰ ’ਤੇ ਖੜ੍ਹ ਕੇ ਕਹਿ ਦਿੱਤਾ ਸੀ ਕਿ ਕੋਠਾ ਸਾਹਿਬ ਠੀਕ-ਠਾਕ ਹੈ ।

ਪਿੱਛੇ ਜੇ ਪੂਰਨ ਸਿੰਘ ਨੇ ਤਾਂ ਮੱਧ ਪ੍ਰਦੇਸ਼ ਦੇ ਗੁਨਾ ਸ਼ਹਿਰ ਦੇ ਪੀ.ਸੀ.ਓ. ਨੂੰ ਹੀ ਅਕਾਲ ਤਖਤ ਬਣਾ ਦਿੱਤਾ ਸੀ, ਆਪਣੇ ਮਾਲਕਾਂ (ਆਰ.ਐਸ.ਐਸ.) ਦੀ ਵਫਾਦਾਰੀ ਨਿਭਾਉਂਦਿਆਂ ਨਾਨਕਸ਼ਾਹੀ ਕੈਲੰਡਰ ਦੇ ਵਿਰੁੱਧ ਪੀ.ਸੀ.ਓ. ਤੋਂ ਹੀ ਹੁਕਮਨਾਮਾ ਜਾਰੀ ਕਰ ਦਿੱਤਾ ਸੀ, ਇੰਨ੍ਹਾਂ ਜਥੇਦਾਰਾਂ ਨੇ ਗੁਰਬਖਸ਼ ਸਿੰਘ ਕਾਲਾ ਅਫਗਾਨਾ ਨੂੰ ਪੰਥ ਵਿੱਚੋਂ ਛੇਕ ਦਿੱਤਾ ਸੀ, ਇੰਦਰ ਸਿੰਘ ਘੱਗਾ ਦੇ ਬੋਲਣ ਤੇ ਪਾਬੰਦੀ ਲਗਾ ਦੱਤੀ ਸੀ, ਨਾਨਕਸ਼ਾਹੀ ਕੈਲੰਡਰ ਖਤਮ ਕਰ ਦਿੱਤਾ ਸੀ ।ਹੁਣ ਕਹਿ ਦਿੱਤਾ ਕਿ ਰਾਧਾ ਸੁਆਮੀਆਂ ਨੇ ਗੁਰੂ ਘਰ ਨਹੀਂ ਢਾਹਿਆ । ਸੋਚਣ ਵਾਲੀ ਗੱਲ ਹੈ ਕਿ ਜੇ ਕਿਸੇ ਨੇ ਆਪਣੇ ਘਰ ਦੀ ਰਾਖੀ ਕਰਨ ਲਈ ਕੁੱਤਾ ਪਾਲਿਆ ਹੋਵੇ, ਉਹ ਕੁੱਤਾ ਉਸ ਘਰ ਵਿੱਚ ਕਿਸੇ ਚੋਰ ਦੇ ਦਾਖਲ ਹੋਣ ਤੇ ਨਾ ਭੌਂਕੇ ਤਾਂ ਅਜਿਹੇ ਕੁੱਤੇ ਨੂੰ ਕੋਈ ਵੀ ਆਪਣੇ ਘਰ ਨਹੀਂ ਰੱਖੇਗਾ । ਪਰ ਸਿੱਖ ਕੌਮ ਦੇ ਘਰ ਵਿੱਚ ਬੈਠੇ ਕੁੱਤੇ (ਵਫਾਦਾਰ ਜਥੇਦਾਰ) ਤਾਂ ਜਿੱਥੇ ਸਿੱਖੀ ਦੇ ਘਰ ਵਿੱਚ ਵੜੇ ਚੋਰਾਂ ਦਾ ਪੂਛ ਹਿਲਾ ਕੇ ਸਵਾਗਤ ਕਰਦੇ ਹਨ ਉੱਥੇ ਆਪਣੇ ਘਰ ਦੀ ਰਾਖੀ ਕਰਨ ਲਈ ਜਾਗੇ ਹੋਏ ਸਿੱਖਾਂ ਉੱਤੇ ਟੁੱਟ ਕੇ ਵੀ ਪੈ ਜਾਂਦੇ ਹਨ । ਪਰ ਦੁੱਖ ਦੀ ਗੱਲ ਤਾਂ ਇਹ ਹੈ ਕਿ ਸਿੱਖ ਕੌਮ, ਸਿੱਖੀ ਭੇਖ ਵਾਲੇ ਆਪਣੇ ਦੁਸ਼ਮਣਾਂ ਨੂੰ ਪਹਿਚਾਨਣ ਤੋਂ ਅਸਮੱਰਥ ਹੀ ਰਹੀ ਹੈ ।

ਸਿੱਖਾਂ ਦੀ ਇਸ ਕਮਜੋਰੀ ਦਾ ਲਾਭ ਉਠਾਉਂਦਿਆਂ ਸਿੱਖੀ ਦੇ ਦੁਸ਼ਮਣਾਂ ਨੇ ਆਪ ਸਿੱਧੇ ਤੌਰ ਤੇ ਹਮਲੇ ਕਰਨ ਦੀ ਬਜਾਇ ਆਪਣੇ ਵਫਾਦਾਰਾਂ ਨੂੰ ਸਿੱਖ ਸਜਾ ਕੇ ਜਾਂ ਵਿਕਾਊ ਅਖੌਤੀ ਸਿੱਖਾਂ ਨੂੰ ਮੁੱਲ ਖਰੀਦ ਕੇ ਸਿੱਖੀ ਦੀਆਂ ਜੜ੍ਹਾਂ ਵੱਢਣੀਆਂ ਸ਼ੁਰੂ ਕੀਤੀਆਂ ਹੋਈਆਂ ਹਨ । ਇਸ ਵਿੱਚ ਉਨ੍ਹਾਂ ਨੂੰ ਸਫਲਤਾ ਵੀ ਲੋੜ ਤੋਂ ਵੱਧ ਮਿਲ ਰਹੀ ਹੈ । ਸਿੱਖੀ ਦੇ ਦੁਸ਼ਮਣਾਂ ਨੇ ਸੋਚਿਆ ਕੇ ਲੜ ਕੇ ਵੀ ਸਿੱਖ ਪੰਥ ਨੂੰ ਜਿੱਤਿਆ ਨਹੀਂ ਜਾ ਸਕਦਾ, ਮਾਰ ਕੇ ਵੀ ਸਿੱਖਾਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ, ਸਾਰੀ ਕੌਮ ਨੂੰ ਮੁੱਲ ਵੀ ਨਹੀਂ ਖਰੀਦਿਆ ਜਾ ਸਕਦਾ, ਗੁਰਬਾਣੀ ਦੇ ਸੱਚ ਨੂੰ ਵੀ ਝੁਠਲਾਇਆ ਨਹੀਂ ਜਾ ਸਕਦਾ, ਇਸ ਲਈ ਉਨ੍ਹਾਂ ਨੇ ਅਕਾਲ ਤਖਤ ਦੇ ਹੁਕਮਨਾਮੇ ਵਾਲਾ ਨਵਾਂ ਰਸਤਾ ਕੱਢਿਆ, ਜਿਸ ਵਿੱਚ ਇੱਕ ਅਖੌਤੀ ਜਥੇਦਾਰ ਨੂੰ ਖਰੀਦਣ ਨਾਲ ਵੱਡੀ ਗਿਣਤੀ ਦੇ ਅਖੌਤੀ ਸਿੱਖ ਫਰੀ ਵਿੱਚ ਹੀ ਮਿਲ ਜਾਂਦੇ ਹਨ, ਫਿਰ ਸਿੱਖੀ ਦੇ ਦੁਸ਼ਮਣ ਆਪਣੇ ਖਰੀਦੇ ਹੋਏ ਅਖੌਤੀ ਜਥੇਦਾਰ ਤੋਂ ਅਕਾਲ ਤਖਤ ਦੇ ਹੁਕਮਨਾਮੇ ਦੇ ਨਾਮ ਤੇ ਸਿੱਖੀ ਉੱਤੇ ਹਮਲਾ ਕਰਵਾਉਂਦੇ ਹਨ । ਜਿਸ ਨੂੰ ਅਖੌਤੀ ਸਿੱਖ ਬਿਨਾਂ ਸੋਚੇ ਜੈਕਾਰਿਆਂ ਦੀ ਗੂੰਜ ਨਾਲ ਪ੍ਰਵਾਨਗੀ ਦੇ ਦਿੰਦੇ ਹਨ ਅਤੇ ਇਸ ਹਮਲੇ (ਹੁਕਮਨਾਮੇ) ਦਾ ਵਿਰੋਧ ਕਰਨ ਵਾਲਿਆਂ ਸੱਚੇ ਸਿੱਖਾਂ ਨੂੰ ਖਤਮ ਕਰਨ ਤੇ ਵੀ ਉਤਰ ਆਉਂਦੇ ਹਨ । ਆਰ.ਐਸ.ਐਸ. ਦੇ ਵਫਾਦਾਰ ਜਥੇਦਾਰਾਂ ਵਿੱਚ ਮੱਸੇ ਰੰਘੜ ਦੀ ਰੂਹ ਕੰਮ ਰਹੀ ਹੈ । ਪਹਿਲਾਂ ਜਦੋਂ ਮੱਸੇ ਰੰਘੜ ਨੇ ਦਰਬਾਰ ਸਾਹਿਬ ਵਿੱਚ ਵੇਸ਼ਵਾ ਦਾ ਨਾਚ ਕਰਵਾਇਆ ਸੀ ਤਾਂ ਸਿੱਖਾਂ ਨੇ ਜਲਦੀ ਹੀ ਉਸ ਦਾ ਸਿਰ ਵੱਢ ਕੇ ਬਣਦੀ ਸਜ਼ਾ ਦੇ ਦਿੱਤੀ ਸੀ । ਪਰ ਹੁਣ ਮੱਸਾ ਰੰਘੜ ਸਿਆਣਾ ਹੋ ਗਿਆ, ਉਹ ਪੰਜ ਕਕਾਰੀ ਰਹਿਤ ਦਾ ਧਾਰਨੀ ਹੋ ਕੇ ਜਥੇਦਾਰਾਂ ਦੇ ਰੂਪ ਵਿੱਚ ਇੱਕਲੇ ਦਰਬਾਰ ਸਾਹਿਬ ਦੀ ਬਜਾਇ ਚਾਰ ਤਖਤਾਂ ਤੇ ਗੱਦੀ ਲਾ ਕੇ ਬਹਿ ਗਿਆ । ਸਿੱਖਾਂ ਨੇ ਉਸਨੂੰ ਗੁਰੂ ਤੋਂ ਵੀ ਉੱਪਰ ਮੰਨਦਿਆਂ ਉਸਦੇ ਪੈਰੀਂ ਹੱਥ ਲਾਉਣੇ ਸ਼ੁਰੂ ਕਰ ਦਿੱਤੇ । ਮੱਸੇ ਰੰਘੜ ਨੇ ਸੋਚਿਆ ਕਿ ਮਸਲਾ ਹੁਣ ਠੀਕ ਹੋਵੇਗਾ ਪਹਿਲਾਂ ਤਾਂ ਐਵੇਂ ਹੀ ਗਲ ਵਢਾ ਲਿਆ ਸੀ ।

ਇਸ ਲਈ ਮੱਸੇ ਨੇ ਦਰਬਾਰ ਸਾਹਿਬ ਵਿੱਚ ਵੇਸ਼ਵਾ ਦਾ ਖੁਦ ਨਾਚ ਕਰਵਾਉਣ ਦੀ ਥਾਂ ਇੱਕ ਗੰਦੀ ਕਿਤਾਬ (ਅਖੌਤੀ ਦਸ਼ਮ ਗ੍ਰੰਥ) ਰਾਹੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਹੀ ਵੇਸ਼ਵਾ ਕੋਲ ਭੇਜ ਦਿੱਤਾ :- (ਚਲਯੋ ਧਾਰਿ ਆਤੀਤ ਕੋ ਭੇਸ ਰਾਈ ॥ ਮਨਾਪਨ ਬਿਖੈ ਸ੍ਰੀ ਭਗੌਤੀ ਮਨਾਈ ॥ ਚਲਯੋ ਸੋ ਤਤਾ ਕੇ ਫਿਰਯੋ ਨਾਹਿ ਫੇਰੇ ॥ ਧਸਯੋ ਜਾਇਕੈ ਵਾ ਤ੍ਰਿਯਾ ਕੇ ਸੁ ਡੇਰੇ ॥ "ਗੰਦੀ ਕਿਤਾਬ ਪੰਨਾ ਨੰ: 838") ਫਿਰ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਇਸ ਵੇਸ਼ਵਾ ਨੂੰ ਹਜ਼ਾਰਾਂ ਰੁਪਏ ਵੀ ਦਿਵਾ ਦਿੱਤੇ :- (ਛਿਮਾ ਕਰਹੁ ਤ੍ਰਿਯਹ ਮੈਂ ਬਹੁਰਿ ਨ ਕਰਯਿਹੁ ਰਾਂਧਿ ॥ ਬੀਸ ਸਹੰਸਰ ਟਕਾ ਤਿਸ ਦਈ ਛਿਮਾਹੀ ਬਾਂਧਿ ॥ "ਗੰਦੀ ਕਿਤਾਬ ਪੰਨਾ ਨੰ: 844") ਫਿਰ ਗੁਰੂ ਗੋਬਿੰਦ ਸਿੰਘ ਜੀ ਤੋਂ ਲੋਕਾਂ ਦੀਆਂ ਪੱਗਾਂ ਲੁਹਾ ਦਿੱਤੀਆਂ । (ਚੌਪਈ ॥ ਮੋਲਹਿ ਏਕ ਪਾਗ ਨਹਿ ਪਾਈ ॥ ਤਬ ਮਸਲਤਿ ਹਮ ਜਿਯਹਿ ਬਨਾਈ ॥ ਜਾਹਿ ਇਹਾਂ ਮੂਤਤਿ ਲਖਿ ਪਾਵੋ ॥ ਤਾਕੀ ਛੀਨ ਪਗਰਿਯਾ ਲਯਾਵੋ ॥ "ਗੰਦੀ ਕਿਤਾਬ ਪੰਨਾ ਨੰ: 901") ਵਿਰਲਿਆਂ ਨੂੰ ਛੱਡ ਕੇ ਸਿੱਖਾਂ ਦਾ ਬੇੜਾ ਹੀ ਬੈਠ ਗਿਆ, ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਬੇਇੱਜਤੀ ਕਰਨ ਵਾਲੀ ਇਸ ਗੰਦੀ ਕਿਤਾਬ ਨੂੰ ਵੀ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਵਾਂਗ ਹੀ ਸਤਿਕਾਰ ਦੇਣ ਲੱਗ ਪਏ । ਅਖੌਤੀ ਸਿੱਖਾਂ ਦੀ ਇਸ ਮੂਰਖਤਾ ਨੂੰ ਦੇਖ ਕੇ ਮੱਸਾ ਰੰਘੜ ਆਪਣੀ ਪਿਛਲੀ ਕੀਤੀ ਤੇ ਪਛਤਾਵਾ ਕਰ ਰਿਹਾ ਹੋਵੇਗਾ ਕਿ ਪਹਿਲਾਂ ਮੈਂ ਐਵੇਂ ਹੀ ਦਰਬਾਰ ਸਾਹਿਬ ਵਿੱਚ ਵੜ ਕੇ ਸਿੱਖਾਂ ਤੋਂ ਗਲ ਵਢਾ ਲਿਆ ਜੇ ਕਿਤੇ ਉਦੋਂ ਹੀ ਮੈਂ ਹੁਣ ਵਾਂਗ ਸਿੱਖੀ ਭੇਖ ਵਿੱਚ ਸਜ ਕੇ ਦਰਬਾਰ ਸਾਹਿਬ ਦੀ ਥਾਂ ਅਕਾਲ ਤਖਤ ਦਾ ਜਥੇਦਾਰ ਬਣ ਕੇ ਆਇਆ ਹੁੰਦਾ ਤਾਂ ਸਿੱਖਾਂ ਨੇ ਮੇਰੀਆਂ ਸਾਰੀਆਂ ਗੰਦੀਆਂ ਮੰਦੀਆਂ ਗੱਲਾਂ ਨੂੰ ਹੁਕਮਨਾਮੇ ਮੰਨ ਕੇ ਸ਼ੀਸ਼ ਝੁਕਾ ਦੇਣੇ ਸਨ ਅਤੇ ਨਾਲ ਹੀ ਇੱਕਲਾ ਦਰਬਾਰ ਸਾਹਿਬ ਤਾਂ ਕੀ ਸਾਰੀ ਦੁਨੀਆਂ ਦੇ ਗੁਰੂ ਘਰ ਮੇਰੇ ਅਧੀਨ ਹੋਣੇ ਸਨ । ਆਕਲ ਪੁਰਖ ਸਿੱਖਾਂ ਨੂੰ ਸੁਮੱਤ ਬਖਸ਼ੇ ਕਿ ਸਿੱਖ ਵੀ (ਵਿਰਲਿਆਂ ਨੂੰ ਛੱਡ ਕੇ) ਆਪਣੀ ਮੂਰਖਤਾ ਤੇ ਪਛਤਾਵਾ ਕਰਨ ਕਿ ਅਸੀਂ ਹੁਣ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਹੁਕਮਨਾਮਾ ਮੰਨਣ ਦੀ ਬਜਾਇ ਮੱਸੇ ਰੰਘੜਾਂ (ਬੇਇਮਾਨ ਜਥੇਦਾਰਾਂ) ਦੇ ਬਕਵਾਸਾਂ ਨੂੰ ਹੁਕਮਨਾਮੇ ਕਿਉਂ ਮੰਨਦੇ ਰਹੇ । ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਸਿੱਖਾਂ ਲਈ ਸਭ ਤੋਂ ਸਰਬੋਤਮ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਹੀ ਹੈ, ਇਹੀ ਸਿੱਖਾਂ ਲਈ ਗੁਰੂ ਹੈ, ਇਹੀ ਗੁਰੂ ਦਾ ਹੁਕਮ ਹੈ, ਇਹੀ ਅਕਾਲ ਪੁਰਖ ਦਾ ਹੁਕਮ ਹੈ ਅਤੇ ਇਹੀ ਸਾਡੇ ਲਈ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਹੈ ।

ਜਿੰਨਾ ਚਿਰ ਸਿੱਖ ਗੁਰਬਾਣੀ ਨੂੰ ਛੱਡ ਕੇ ਆਕਲ ਤਖਤ ਦੇ ਨਾਮ ਤੇ ਮੱਸੇ ਰੰਘੜਾਂ (ਅਖੌਤੀ ਜਥੇਦਾਰਾਂ) ਵੱਲੋਂ ਕੀਤੇ ਗਏ ਬਕਵਾਸ ਨੂੰ ਹੁਕਮਨਾਮਾ ਮੰਨਦੇ ਰਹਿਣਗੇ ਉਨ੍ਹਾਂ ਚਿਰ ਸਿੱਖੀ ਦੀ ਚੜ੍ਹਦੀਕਲਾ ਹੋ ਹੀ ਨਹੀਂ ਸਕਦੀ ਅਤੇ ਸਿੱਖੀ ਦੇ ਦੁਸ਼ਮਣ ਸਿੱਖ ਕੌਮ ਨੂੰ ਇਸੇ ਤਰ੍ਹਾਂ ਜਲੀਲ ਕਰਦੇ ਰਹਿਣਗੇ । ਕਿਉਂਕਿ ਅਖੌਤੀ ਜਥੇਦਾਰ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੀ ਉੱਪਰ ਸਥਾਪਿਤ ਹੋ ਚੁੱਕੇ ਹਨ । ਜਿਸ ਕਾਰਨ ਜਿੱਥੇ ਗੁਰਬਾਣੀ ਦੇ ਹੁਕਮ ਨੂੰ ਨਾ ਮੰਨਣ ਵਾਲੇ ਅਤੇ ਗੁਰਬਾਣੀ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਣ ਵਾਲੇ ਗੁਰਮਤਿ ਦੇ ਵਿਰੋਧੀ, ਮਨਮੱਤੀਏ, ਡੇਰੇਦਾਰ, ਅਖੌਤੀ ਜਥੇਦਾਰਾਂ ਅਨੁਸਾਰ ਚੱਲਣ ਵਾਲੇ ਸਾਰੇ ਦੇ ਸਾਰੇ ਪੰਥਕ ਹਨ ਉੱਥੇ ਗੁਰਮਤਿ ਦੀ ਸਹੀ ਵਿਆਖਿਆ ਕਰਨ ਵਾਲੇ, ਮਨਮਤਿ ਦਾ ਵਿਰੋਧ ਕਰਨ ਵਾਲੇ ਜਥੇਦਾਰਾਂ ਦੇ ਹੁਕਮ ਨੂੰ ਨਾ ਮੰਨਣ ਕਾਰਨ ਗੁਰਬਾਣੀ ਅਨੁਸਾਰ ਜੀਵਨ ਜਿਉਂਦਿਆਂ ਵੀ ਪੰਥ ਵਿੱਚੋਂ ਛੇਕੇ ਜਾ ਰਹੇ ਹਨ, ਤੇ ਉਨ੍ਹਾਂ ਨੂੰ ਸ਼ਰਾਰਤੀ ਕਿਹਾ ਜਾ ਰਿਹਾ ਹੈ । ਸਿੱਖ ਕੌਮ ਪਤਾ ਨਹੀਂ ਕਦੋਂ ਜਾਗੇਗੀ ।

ਅੱਜ ਲੋੜ ਹੈ ਕਿ ਸਿੱਖ ਕੌਮ ਤਖਤਾਂ ਉੱਪਰ ਜਥੇਦਰਾਂ ਦੇ ਰੂਪ ਵਿੱਚ ਬੈਠੇ ਮੱਸੇ ਰੰਘੜਾਂ ਨੂੰ ਪਹਿਲਾਂ ਵਾਂਗ ਹੀ ਸਜ਼ਾਵਾਂ ਦੇਵੇ । ਅੱਗੇ ਤੋਂ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਦੇ ਹੁਕਮਾਂ ਤੇ ਪਹਿਰਾ ਦਿੰਦਿਆਂ ਜਥੇਦਾਰ ਅਤੇ ਅਕਾਲ ਤਖਤ ਦੇ ਹੁਕਮਨਾਮੇ ਨੂੰ ਸਦਾ ਲਈ ਖਤਮ ਕਰਕੇ ਸਿਰਫ ਗੁਰਬਾਣੀ ਨੂੰ ਹੀ ਹੁਕਨਾਮਾ ਮੰਨੇ । ਜਦੋਂ ਗੁਰੂ ਸਹਿਬਾਨ ਆਪਣੇ ਵੱਲੋਂ ਸ਼ੁਰੂ ਕੀਤੀ ਮਸੰਦ ਪ੍ਰਥਾ ਨੂੰ (ਗਲਤ ਹੋ ਜਾਣ ਤੇ) ਖਤਮ ਕਰਨ ਲਈ ਮਸੰਦਾਂ ਨੂੰ ਸਾੜ ਕੇ ਸੁਆਹ ਕਰ ਸਕਦੇ ਹਨ, ਫਿਰ ਸਿੱਖ ਕੌਮ ਆਪਣੇ ਵੱਲੋਂ ਸ਼ੁਰੂ ਕੀਤੀ ਜਾਂ ਧੋਖੇ ਨਾਲ ਸ਼ੁਰੂ ਕਰਵਾਈ ਅਕਾਲ ਤਖਤ ਦੇ ਹੁਕਮਨਾਮਿਆਂ ਅਤੇ ਜਥੇਦਾਰੀ ਦੀ ਪ੍ਰਥਾ ਨੂੰ ਖਤਮ ਕਿਉਂ ਨਹੀਂ ਕਰ ਦਿੰਦੀ ? ਬਹੁਤ ਵੱਡੀ ਗਿਣਤੀ ਵਿੱਚ ਸਿੱਖ ਅੱਜ ਅਕਾਲ ਤਖਤ ਸਾਹਿਬ ਦੇ ਨਾਮ ਤੇ ਜਾਰੀ ਕੀਤੇ ਜਾਂਦੇ ਅਖੌਤੀ ਜਥੇਦਾਰਾਂ ਦੇ ਹੁਕਮਨਾਮਿਆਂ ਨੂੰ ਤਾਂ ਰੱਦ ਕਰਨ ਲੱਗ ਪਏ ਹਨ ਪਰ ਉਹ ਵੀ ਜਥੇਦਾਰ ਰੂਪੀ ਮਰੇ ਹੋਏ ਸੱਪਾਂ ਨੂੰ ਗਲੋਂ ਲਾਹੁਣ ਲਈ ਤਿਆਰ ਨਹੀਂ ਹਨ ।

ਦੁੱਖਦੀ ਗੱਲ ਇਹ ਹੈ ਕਿ ਸਿੱਖ ਕੌਮ (ਵਿਰਲਿਆਂ ਨੂੰ ਛੱਡ ਕੇ) ਗੁਰਬਾਣੀ ਦੇ ਸਿਧਾਂਤ ਨਾਲੋਂ ਟੁੱਟ ਕੇ ਆਪਣੇ ਅਸਲੀ ਮਾਰਗ ਤੋਂ ਭਟਕ ਚੁੱਕੀ ਹੈ । ਇਸ ਲਈ ਹੁਣ ਜੇ ਕੋਈ ਗੁਰੂ ਦੋਖੀ ਗੁਰੂ ਗੋਬਿੰਦ ਸਿੰਘ ਜੀ ਦੀ ਬੇਇੱਜਤੀ ਕਰਨ ਵਾਲੀ ਗੰਦੀ ਕਿਤਾਬ ਦੇ ਉੱਪਰ । ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸਾਹੀ ਦਸਵੀਂ ਲਿਖ ਦੇਵੇ ਤਾਂ ਇਹ ਵਗੈਰ ਸੋਚੇ ਸਮਝੇ ਉਸਨੂੰ ਗੁਰੂ ਜੀ ਦੀ ਰਚਨਾ ਮੰਨ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਮੰਨ ਕੇ ਸਤਿਕਾਰ ਦੇਣ ਲੱਗ ਪੈਂਦੇ ਹਨ । ਜੇ ਕੋਈ ਸਿੱਖ ਮਾਰੂ ਫੈਸਲੇ ਨੂੰ ਅਕਾਲ ਤਖਤ ਸਾਹਿਬ ਦੇ ਨਾਮ ਤੇ ਜਾਰੀ ਕਰ ਦੇਵੇ ਤਾਂ ਇਹ ਉਸਨੂੰ ਗੁਰਬਾਣੀ ਦੇ ਹੁਕਮਨਾਮੇ ਤੋਂ ਵੀ ਸ਼੍ਰੇਸ਼ਟ ਮੰਨ ਕੇ ਉਸ ਅੱਗੇ ਸ਼ੀਸ਼ ਝੁਕਾ ਦਿੰਦੇ ਹਨ । ਸਿੱਖੀ ਦੇ ਦੁਸ਼ਮਣਾਂ ਨੂੰ ਸਿੱਖਾਂ ਦੀ ਇਹ ਅੰਨੀ ਸ਼ਰਧਾ ਵਾਲਾ ਰਸਤਾ ਬਹੁਤ ਫਿੱਟ ਬੈਠ ਰਿਹਾ ਹੈ । ਜਿਸ ਤੇ ਚੱਲ ਕੇ ਉਹ ਸਿੱਖੀ ਸਿਧਾਂਤਾਂ ਨੂੰ ਖਤਮ ਕਰਨ ਵਾਲੀ ਆਪਣੀ ਮੰਜਿਲ ਦੇ ਬਹੁਤ ਨੇੜੇ ਪਹੁੰਚ ਚੁੱਕੇ ਹਨ । ਮਾਰੇ ਤੋਂ ਵੀ ਨਾ ਮੁੱਕਣ ਵਾਲੀ ਸਿੱਖ ਕੌਮ ਨੂੰ ਅਕਾਲ ਤਖਤ ਦੇ ਨਾਮ ਹੇਠ ਸੌਖਿਆਂ ਹੀ ਖਤਮ ਕੀਤਾ ਜਾ ਰਿਹਾ ਹੈ ।

ਸਿੱਖ ਕੌਮ ਨੂੰ ਖਤਮ ਹੋਣ ਤੋਂ ਬਚਾਉਣ ਲਈ ਜਿੱਥੇ ਗੁਰਬਾਣੀ ਦੇ ਸਿਧਾਂਤਕ ਪ੍ਰਚਾਰਕਾਂ ਪ੍ਰੋ: ਦਰਸ਼ਨ ਸਿੰਘ, ਭਾਈ ਪੰਥਪ੍ਰੀਤ ਸਿੰਘ, ਗਿਆਨੀ ਜਗਤਾਰ ਸਿੰਘ ਜਾਚਕ, ਪ੍ਰੋ: ਸਰਬਜੀਤ ਸਿੰਘ ਧੁੰਦਾ, ਪ੍ਰੋ: ਹਰਜਿੰਦਰ ਸਿੰਘ ਸਭਰਾ, ਪ੍ਰੋ: ਨਛੱਤਰ ਸਿੰਘ, ਭਾਈ ਪਰਮਜੀਤ ਸਿੰਘ ਉਤਰਾਖੰਡ, ਭਾਈ ਸ਼ਿਵਤੇਗ ਸਿੰਘ, ਗਿਆਨੀ ਗੁਲਜਾਰ ਸਿੰਘ ਟਰਾਂਟੋ ਆਦਿ ਵਰਗੇ ਮਿਸ਼ਨਰੀ ਪ੍ਰਚਾਰਕਾਂ ਦੀ ਲੋੜ ਹੈ, ਉੱਥੇ ਤਖਤਾਂ ’ਤੇ ਕਾਬਜ਼ ਹੋਏ ਬੈਠੇ ਮੱਸਾ ਰੰਘੜਾਂ (ਜਥੇਦਾਰਾਂ) ਤੋਂ ਕਬਜ਼ੇ ਛੁਡਾਉਣ ਲਈ ਸੁੱਖਾ ਸਿੰਘ ਤੇ ਮਹਿਤਾਬ ਸਿੰਘਾਂ (ਜਗਤਾਰ ਸਿੰਘ ਹਵਾਰਿਆਂ ਅਤੇ ਪ੍ਰਮਜੀਤ ਸਿੰਘ ਭਿਉਰਿਆਂ) ਦੀ ਅੱਜ ਸਿੱਖ ਕੌਮ ਨੂੰ ਸਖਤ ਜਰੂਰਤ ਹੈ ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top