Share on Facebook

Main News Page

ਮਿਲਵਾਕੀ, ਵਿਸਕੌਨਸਿਨ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਖਬਰ ਨੂੰ ਸੁਨਣ ਵਾਲੇ ਹਰ ਮਨੁੱਖ ਦਾ ਹਿਰਦਾ ਤ੍ਰਾਹ ਉਠਿਆ

ਕਬੀਰ ਪਾਪੀ ਭਗਤਿ ਨ ਭਾਵਈ ਹਰਿ ਪੂਜਾ ਨ ਸੁਹਾਇ ॥

ਆਹ - ਕਿਸੇ ਪਾਪ ਨਫਰਤ ਦੇ ਜਨੂਨ ਵਿਚ ਗ੍ਰਸੇ ਹੋਏ ਕਿਸੇ ਪਾਪੀ ਪੁਰਸ਼ ਨੇ ਮਿਲਵਾਕੀ ਦੇ ਨੇੜੇ ਗੁਰਦੁਵਾਰਾ ਅਸਥਾਨ ਵਿਚ ਗੁਰੂ ਸ਼ਬਦ ਨਾਲ ਜੁੜ ਕੇ ਸਰਬੱਤ ਦਾ ਭਲਾ ਮੰਗਣ ਲਈ ਸਗਲ ਸ੍ਰਿਸ਼ਟ ਕੋ ਮਾਈ ਬਾਪ ਪ੍ਰਮਾਤਮਾ ਦੀਆਂ ਸਿਫਤਾ ਕਰ ਅਤੇ ਸੁਣ ਰਹੀ ਸੰਗਤ ‘ਤੇ ਅੰਧਾ ਧੁੰਦ ਗੋਲੀਆਂ ਚਲਾਈਆਂ, ਜਿਸ ਨਾਲ ਪ੍ਰਬੰਧਕ ਅਤੇ ਕੀਰਤਨੀਏ ਵੀਰਾਂ ਸਮੇਤ ਸੱਤ ਦੇ ਕਰੀਬ ਗੁਰਸਿੱਖਾਂ ਦੀਆਂ ਜਾਨਾ ਗਈਆਂ ਅਤੇ ਬਹੁਤ ਸਾਰੇ ਗੰਭੀਰ ਜ਼ਖਮੀ ਹੋੲ। ਜਿਸ ਖਬਰ ਨੂੰ ਸੁਨਣ ਵਾਲੇ ਹਰ ਮਨੁੱਖ ਦਾ ਹਿਰਦਾ ਤ੍ਰਾਹ ਉਠਿਆ।

ਅਜੇ ਪਿਛਲੇ ਮਹੀਨੇ ਹੀ ਉਸੇ ਅਸਥਾਨ ਦੀ ਸੰਗਤ ਅਤੇ ਪ੍ਰਬੰਧਕ ਵੀਰਾਂ ਨੇ ਸਮਾਗਮ ਕੀਤਾ ਅਤੇ ਦਾਸ ਨੂੰ ਕੀਰਤਨ ਦੀ ਸੇਵਾ ਲਈ ਬੁਲਾਇਆ। ਜਿਥੇ ਉਹਨਾ ਕੀਰਤਨੀ ਵੀਰਾਂ ਸੰਗਤਾਂ ਅਤੇ ਪ੍ਰਬੰਧਕਾਂ ਦਾ ਦਿਤਾ ਹੋਇਆ ਪਿਆਰ ਮੇਰੇ ਲਈ ਅਭੁਲ ਹੈ, ਓਥੇ ਇਹ ਅਸਹਿ ਪੀੜਾ ਵਾਲਾ ਵਾਪਰਿਆ ਹਾਦਸ਼ਾ ਭੀ ਅਭੁਲ ਹੈ। ਗੁਰੂ ਐਸੇ ਮਾਨਵਵਾਦੀ ਸੋਚ ਤੋਂ ਗਿਰੇ ਹੋਏ ਮਨੁੱਖਾਂ ਨੂੰ ਭੀ ਸੁਮੱਤ ਦੇਵੇ, ਤਾਂਕਿ ਐਸੇ ਜ਼ੁਲਮੀ ਕਾਰੇ ਮੁੜ ਨਾ ਵਾਪਰਨ ਅਤੇ ਸਾਰਾ ਸੰਸਾਰ ਮਿਲ ਬੈਠ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰੇ।

ਗੁਰੂ ਗ੍ਰੰਥ ਸਾਹਿਬ ਅਕੈਡਮੀ ਟੋਰਾਂਟੋ ਵਲੋਂ ਸਤਾਰਾਂ ਅਗੱਸਤ ਦਿਨ ਸ਼ੁਕਰ ਵਾਰ ਬੱਚਿਆਂ ਦੇ ਚੱਲ ਰਹੇ ਗੁਰਮਤਿ ਕੈੰਪ ਦੇ ਦਰਮਿਆਨ ਸ਼ਾਮ ਦੇ ਦੀਵਾਨ ਵਿਚ ਵਿਛੜੇ ਵੀਰਾਂ ਦੀ ਯਾਦ ਮਨਾਈ ਜਾਵੇਗੀ ਜੀ।

ਦਰਸ਼ਨ ਸਿੰਘ ਖਾਲਸਾ

ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਮਿਲਵੌਕੀ, ਅਮਰੀਕਾ ਵਿਖੇ ਕੀਰਤਨ ਕੀਤਾ
03 June 2012


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top