Share on Facebook

Main News Page

ਸਿੱਖ ਜਥੇਬੰਦੀਆਂ, ਜਥੇਦਾਰ ਵਲੋਂ ਲਏ ਗਏ ਫੈਸਲਿਆਂ ਪ੍ਰਤੀ ਅਸਹਿਮਤ ਹਨ
-
ਧਿਆਨ ਸਿੰਘ ਮੰਡ

ਅੰਮ੍ਰਿਤਸਰ, 5 ਅਗਸਤ (ਸੁਖਵਿੰਦਰਜੀਤ ਸਿੰਘ ਬਹੋੜੂ) - ਸ਼੍ਰੋਮਣੀ ਅਕਾਲੀ ਦਲ (ਅ) ਦੇ ਸੀਨੀਅਰ ਮੀਤ ਪ੍ਰਧਾਨ ਧਿਆਨ ਸਿੰਘ ਮੰਡ ਸਾਬਕਾ ਮੈਂਬਰ ਲੋਕ ਸਭਾ ਨੇ ਸਥਾਨਕ ਸਰਕਟ ਹਾਊਸ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ, ਕਿ ਸਿੱਖ ਰਾਜਨੀਤਕ ਆਗੂਆਂ, ਪੰਥਕ ਦਲਾਂ, ਸਿੱਖ ਸੰਪਰਦਾਵਾਂ, ਸੰਤ ਸਮਾਜ, ਬੁੱਧੀਜੀਵੀਆਂ ਤੇ ਦਲਿਤ ਸਮਾਜ ਦੀ ਅਹਿਮ ਮੀਟਿੰਗ ਕਿਲਾ ਭੰਗੀਆਂ ਤਰਨ-ਤਾਰਨ ਰੋਡ ਸਥਿਤ ਗੁਰਦੁਆਰਾ ਸਾਹਿਬ ਵਿਖੇ 6 ਅਗਸਤ ਨੂੰ ਸਵੇਰੇ 11 ਵਜੇ ਹੋ ਰਹੀ ਹੈ। ਇਸ ਮੀਟਿੰਗ ਦਾ ਮੁੱਖ ਏਜੰਡਾ ਬਿਆਸ ਨਜ਼ਦੀਕ ਪਿੰਡ ਵੜੈਚ ਸਥਿਤ ਗੁਰਦੁਆਰਾ ਢਾਹੁਣ 'ਤੇ ਇਸ ਗੰਭੀਰ ਮਸਲੇ ਪ੍ਰਤੀ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਦਿੱਤੀ ਗਈ ਕਲੀਨ ਚਿੱਟ 'ਤੇ ਵਿਚਾਰ ਕਰਕੇ, ਅਗਲੇ ਐਕਸ਼ਨ ਪ੍ਰੋਗਰਾਮ ਦਾ ਐਲਾਨ ਕਰਨ ਤੋਂ ਇਲਾਵਾ ਹੋਰ ਭਖਦੇ ਵੱਖ-ਵੱਖ ਸਿੱਖ ਮਸਲਿਆਂ ਬਾਰੇ ਵੀ ਗੱਲਬਾਤ ਹੋਵੇਗੀ।

ਸ: ਧਿਆਨ ਸਿੰਘ ਮੰਡ ਨੇ ਦੱਸਿਆ ਕਿ ਪਿਛਨੇ ਦਿਨਾਂ 'ਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਲਏ ਗਏ ਫੈਸਲਿਆਂ ਪ੍ਰਤੀ ਉਹ ਅਸਹਿਮਤ ਹਨ।

ਇਸ ਮੌਕੇ ਸ: ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸ: ਹਰਬੀਰ ਸਿੰਘ ਸੰਧੂ, ਸ: ਜਰਨੈਲ ਸਿੰਘ ਸਖੀਰਾ, ਸ: ਬਲਦੇਵ ਸਿੰਘ ਸਿਰਸਾ, ਸ: ਅਮਰੀਕ ਸਿੰਘ ਨੰਗਲ ਅਤੇ ਦਮਦਮੀ ਟਕਸਾਲ ਅਜਨਾਲਾ ਦੇ ਮੁਖੀ ਭਾਈ ਅਮਰੀਕ ਸਿੰਘ ਆਦਿ ਮੌਜੂਦ ਸਨ। ਇਹ ਵੀ ਜ਼ਿਕਰਯੋਗ ਹੈ ਕਿ 7 ਅਗਸਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਪੰਜ ਸਿੰਘ ਸਾਹਿਬਾਨ ਦੀ ਹੋ ਰਹੀ ਅਹਿਮ ਮੀਟਿੰਗ 'ਚ ਸਿੱਖ ਮਸਲੇ ਵਿਚਾਰੇ ਜਾਣਗੇ, ਪਰ ਪੰਥਕ ਦਲਾਂ ਵੱਲੋਂ 6 ਅਗਸਤ ਨੂੰ ਲਿਆ ਜਾਣ ਵਾਲਾ ਫੈਸਲਾ ਜਥੇਦਾਰਾਂ ਦੀ ਹੋ ਰਹੀ ਮੀਟਿੰਗ 'ਚ ਸਭ ਤੋਂ ਵੱਧ ਭਖਦਾ ਮਸਲਾ ਹੋਵੇਗਾ। ਇਹ ਵੀ ਚਰਚਾ ਹੈ ਕਿ ਸ਼ਾਇਦ ਜਥੇਦਾਰਾਂ ਦੀ ਮੀਟਿੰਗ ਕੁਝ ਸਮੇਂ ਲਈ ਅੱਗੇ ਪਾ ਦਿੱਤੀ ਜਾਵੇ।


ਟਿੱਪਣੀ: ਕਿਉਂ ਹੁਣ ਜਥੇਦਾਰ ਦਾ ਫੈਸਲਾ ਸਰਵਉਚ ਨਹੀਂ? ਇਹ ਉਹੀ ਜਥੇਦਾਰ ਨਹੀਂ, ਜਿਸਨੇ ਅੱਜ ਤੱਕ ਕੋਈ ਵੀ ਫੈਸਲਾ ਸਿੱਖ ਕੌਮ ਦੇ ਹਿੱਤ ਲਈ ਨਹੀਂ ਲਿਆ। ਜਦੋਂ ਤੱਕ ਲਿਫਾਫਾ ਜਥੇਦਾਰ ਬਣਦਾ ਰਹੇਗਾ, ਤੱਦ ਤੱਕ ਇਹੀ ਹੋਏਗਾ। ਜਥੇਦਾਰੀ ਸਿਸਟਮ ਖਤਮ ਹੋਣਾ ਚਾਹੀਦਾ ਹੈ, ਕੇਵਲ ਗੁਰਬਚਨ ਸਿੰਘ ਨੂੰ ਹਟਾਇਆਂ ਗੱਲ ਨਹੀਂ ਬਣਨੀ। ਇਸਦੀ ਥਾਂ 'ਤੇ ਕੋਈ ਹੋਰ ਸਿਰੇ ਦਾ ਟੁੱਕੜਬੋਚ ਬਿਠਾ ਦਿੱਤਾ ਜਾਵੇਗਾ, ਫਿਰ ਕੀ ਕਰੋਗੇ?

ਖ਼ਾਲਸਾ ਨਿਊਜ਼ ਟੀਮ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top