Share on Facebook

Main News Page

ਪੰਜਾਬ 'ਚ ਖੁਲਣਗੇ ਕੈਸੀਨੋ
-
ਸੁਖਬੀਰ ਬਾਦਲ

ਪੰਜਾਬ ਦੇ ਅੱਧੀ ਅਬਾਦੀ ਜਦੋਂ ਕੈਂਸਰ ਦੇ ਡਰੋਂ ਪਾਣੀ ਦੀ ਘੁੱਟ ਪੀਣ ਤੋਂ ਡਰ ਰਹੀ ਹੈ, ਬੇਰੁਜਗਾਰ ਜਵਾਨੀ ਮੌਤ ਦਾ ਸੌਦਾ ਕਰ ਕੇ ਵੀ ਅਰਬ, ਯੂਰਪ ਦੇ ਜਹਾਜ਼ੇ ਚੜਨ ਲਈ ਕਾਹਲੀ ਏ, ਡੇਰਿਆਂ ਦੇ ਸਾਧ, ਵਾਹੀਕਾਰ ਕਿਸਾਨਾਂ ਦੀਆਂ ਜ਼ਮੀਨਾਂ ਤੇ ਜਬਰੀ ਕਬਜ਼ਾ ਕਰ ਰਹੇ ਨੇ, 94 ਫੀਸਦੀ ਪੇਂਡੂ ਕਾਲਜ ਨਹੀਂ ਪਹੁੰਚਦਾ, ਉਸ ਦੌਰ 'ਚ ਸੁਖਬੀਰ ਪੰਜਾਬ ਦੇ ਪਿੰਡਾਂ 'ਚ ਕੈਸੀਨੋ ਖੋਲ ਰਿਹਾ ਹੈ, ਪੰਜਾਬ ਦੀ ਤ੍ਰਸਦੀ ਵੇਖੋ, ਇਕ ਅਖਬਾਰ ਦੀ ਖਬਰ ਅਨੁਸਾਰ ਕੰਢੀ ਇਲਾਕੇ ਦੇ ਜਿਹੜੇ ਪਿੰਡਾਂ 'ਚ ਸੁਖਬੀਰ ਇਹ ਕੰਜਰਖਾਨਾ (ਕੈਸੀਨੋ) ਖੋਲਣ ਜਾ ਰਿਹਾ, ਉਸ ਪਿੰਡ ਦੇ ਲੋਕ ਉਜੜਦੇ ਪਿੰਡ ਦੇ ਬੋਹੜ ਥੱਲੇ ਸਰਕਾਰ ਦਾ ਸ਼ੁਕਰ ਕਰ ਰਹੇ ਨੇ ਕਿ ਚਲੋ ਕੈਸੀਨੋ 'ਚ ਹੀ ਸਹੀ, ਜਵਾਕਾਂ ਨੁੰ ਰੁਜ਼ਗਾਰ ਤਾਂ ਮਿਲੇਗਾ ......ਕਿਨਾਂ ਵਧੀਆ ਲੱਗੇਗਾ "ਪੰਥਕ" ਸਰਕਾਰ ਪੰਜਾਬ ਦੀਆਂ ਧੀਆਂ ਨੁੰ ਕੈਸੀਨੋਂਆਂ 'ਚ ਸ਼ਰਾਬ ਵਰਤਾਉਣ ਦਾ ਰੁਜਗਾਰ ਦੇਵੇਗੀ ....ਅਤੇ ਅਸੀਂ ਸੈਰ ਸਪਾਟੇ ਦੇ ਨਾਂ 'ਤੇ ਕੱਠੇ ਹੋਏ ਕੰਜਰਾਂ ਅੱਗੇ ਆਪਣੀਆਂ ਕੁੜੀਆਂ ਨਚਾਇਆ ਕਰਾਂਗੇ।

ਹਰ ਪੰਜਾਬੀ ਨੁੰ ਆਪਣੀ ਜਮੀਰ ਦੀ ਅਵਾਜ਼ ਸੁਣ ਕੇ ਹਰ ਪੱਧਰ 'ਤੇ ਇਨ੍ਹਾਂ ਕੰਜਰਖਾਨਿਆਂ ਦਾ ਵਿਰੋਧ ਕਰਨਾ ਚਾਹੀਦਾ ਹੈ , ਤੇ ਸਿੱਖਾਂ ਨੁੰ ਉਹ ਜਥੇਦਾਰ ਲੱਭ ਕੇ ਲਿਆਉਂਣਾ ਪਵੇਗਾ , ਜਿਹੜਾ ਮੋਰਾਂ ਕੰਜਰੀ ਨਚਾਉਣ ਬਦਲੇ ਕੋੜਿਆਂ ਦੀ ਸਜਾ ਦੇਂਦਾ ਸੀ .....

ਜਾਂ ਫਿਰ

ਕਿਸੇ ਨੂੰ ਅੰਮ੍ਰਿਤਾ ਪ੍ਰੀਤਮ ਦੀ ਤਰਜ਼ ਤੇ ਕਹਿਣਾ ਪਵੇਗਾ :

ਇਕ ਨਚਾਈ ਸੀ ਕੰਜਰੀ, ਤੁੰ ਬੰਨ ਕੇ ਮਾਰੇ ਕੋੜੇ
ਅੱਜ ਲੱਖਾਂ ਕੰਜਰੀਆਂ ਨੱਚਦੀਆ..............ਤੈਨੁੰ ਜਥੇਦਾਰ ਨੁੰ ਕਹਿਣ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top