Share on Facebook

Main News Page

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਿਪੋਰਟ ਕੌਮ, ਸਿੱਖੀ ਅਤੇ ਗੁਰਮਤਿ ਵਿਰੋਧੀ ਰੱਦ ਕੀਤੀ ਜਾਵੇ
- ਅਤਿੰਦਰ ਪਾਲ ਸਿੰਘ

3 ਅਗਸਤ 2012: ਗੁਰਦੁਆਰਾ ਵੜੈਚਾ ਰਾਧਾਸਵਾਮੀ ਕਾਂਡ ਬਾਬਤ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਜ ਸਿੰਘ ਸਾਹਿਬਾਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਖ਼ਾਲਸਤਾਨੀ ਵਲੋਂ ਪੱਤਰ ਲਿਖ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਪਣੀ ਬਣਾਈ ਕਮੇਟੀ ਦੀ ਭੇਜੀ ਰਿਪੋਰਟ ਨੂੰ ਪੂਰੀ ਤਰਾਂ ਸਿੱਖੀ ਦਾ ਘਾਣ ਕਰਨ ਵਾਲੀ, ਗੁਰਮਤਿ ਵਿਰੁਧ ਅਤੇ ਸਿੱਖ ਰਹਿਤ ਮਰਿਆਦਾ ਨੂੰ ਨਸ਼ਟ ਕਰਨ ਵਾਲੀ ਕਰਾਰ ਦਿੱਤਾ ਹੈ।

ਉਨਾਂ ਆਪਣੇ ਠੋਸ, ਬੁਨਿਆਦੀ ਅਤੇ ਗੁਰਮਤਿ ਵਿਰਾਸਤ ਦੇ ਪ੍ਰਮਾਣਾਂ ਸਮੇਤ ਕੁਲ 72 ਨੁਕਤਿਆਂ ਨੂੰ ਚੁੱਕਦੇ ਹੋਏ ਸਿੰਘ ਸਾਹਿਬਾਨਾਂ ਰਾਹੀਂ ਸਿੱਖ ਜਗਤ ਨੂੰ ਦਸਿਆ ਹੈ ਕਿ ਇਹ ਰਿਪੋਰਟ ਸਿਖਾਂ ਦੇ ਭੂਤ, ਵਰਤਮਾਨ ਅਤੇ ਭਵਿੱਖ ਨੂੰ ਕਿਵੇਂ ਖ਼ਤਮ ਕਰਨ ਵਾਲੀ ਤਿਆਰ ਕੀਤੀ ਗਈ ਹੈ। ਉਨਾਂ ਇਸ ਰਿਪੋਰਟ ਨੂੰ ਤਿਆਰ ਕਰਨ ਵਾਲੀ ਕਮੇਟੀ ਅਤੇ ਇਸ ਰਿਪੋਰਟ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜਣ ਵਾਲੇ ਜਿੰਮੇਵਾਰ ਬੰਦਿਆਂ ਨੂੰ ਗੁਨਹਗਾਰ ਦੱਸਦੇ ਹੋਏ ਤਨਖਾਹ ਲਾਉਣ ਦੀ ਅਤੇ ਸਿੱਖ ਧਰਮ ਦੇ ਮਾਮਲਿਆਂ ਵਿੱਚੋਂ ਹਮੇਸ਼ਾਂ ਬਾਹਰ ਕੱਢਣ ਦੀ ਵੀ ਮੰਗ ਕੀਤੀ ਹੈ।

ਸ਼੍ਰੋਮਣੀ ਅਕਾਲੀ ਦਲ ਖ਼ਾਲਸਤਾਨੀ ਦੇ ਪ੍ਰਧਾਨ ਅਤਿੰਦਰ ਪਾਲ ਸਿੰਘ ਖ਼ਾਲਸਤਾਨੀ ਆਪਣੇ ਪੱਤਰ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਜ ਸਿੰਘ ਸਾਹਿਬਾਨਾਂ ਨੂੰ ਬੇਨਤੀ ਕਰਕੇ ਮੰਗ ਕੀਤੀ ਹੈ ਕਿ ਜੇ ਕਰ ਰਾਧਾਸਵਾਮੀਆਂ ਰਾਹੀਂ ਵੜੈਚਾ ਗੁਰਦੁਆਰਾ ਕਾਂਡ ਨਾਲ ਸਬੰਧਤ ਆਦੇਸ਼ ‘ਗੁਰਮਤਿ’ ਅਨੁਰੂਪ ਹੀ ਹਨ ਤਾਂ ਕਿਉਂਕਿ ਹੁਣੇ ਹੀ ਮਈ 2012 ਵਿੱਚ ਉਨਾਂ ਫੂਲਪੁਰ ਵਿਖੇ ਜਿਥੈ ਕਿ ਕੋਈ ਵੀ ਸਿੱਖ ਪਰਿਵਾਰ ਨਹੀਂ ਰਹਿੰਦਾ ਹੈ ਅਤੇ ਪਿਛਲੇ 40 ਸਾਲਾਂ ਤੋਂ ਇਕ ਗੁਰਦੁਆਰਾ ਉਸੰਗਤ ਨਾਨਕ ਗੁਰੂ ਦਰਬਾਰੂ ਖ਼ਾਲੀ ਪਿਆ ਸੀ, ਅਤੇ ਉਥੋਂ ਦਾ ਹਿੰਦੂ ਸਮਾਜ ਉ¤ਥੋਂ ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਤੇ ਕਥਿਤ ਦਸਮ ਗ੍ਰੰਥ ਦੀਆਂ ਲਗਭਗ 100 ਸਾਲ ਪੁਰਾਣੀਆਂ ਬੀੜਾਂ ਨੂੰ ਹਟਾ ਕੇ, ਗੁਰਦੁਆਰਾ ਸਾਹਿਬ ਦੀ ਕੁਝ ਥਾਂ ਵੇਚ ਕੇ ਉਸ ਪੈਸੇ ਨਾਲ ਕਮੁਨਿਟੀ ਲਈ ਧਰਮਸ਼ਾਲਾ ਅਤੇ ਬਾਕੀ ਥਾਂ ਤੇ ਮੰਦਰ ਅਤੇ ਰਿਹਾਇਸ਼ੀ ਮਕਾਨ ਬਣਾਉਣਾ ਚਾਹੁੰਦਾ ਸੀ; ਨੂੰ ਅਜਿਹਾ ਕਰਨ ਤੋਂ ਰੋਕਿਆ ਹੈ। ਮੈਂ ਬਿਨਾਂ ਕਿਸੇ ਪੰਥਕ ਸ਼ਕਤੀ ਨੂੰ ਸੰਘਰਸ਼ ਵਿੱਚ ਪਾਇਆਂ ਅਤੇ ਸਿਆਸੀ ਲਾਹ ਤੋਂ ਉਸ ਸਥਾਨ ਉਪਰ ਮੁੜ ਗੁਰਦੁਆਰਾ ਸਾਹਿਬ ਬਣਵਾਇਆ ਹੈ ਅਤੇ ਹਿੰਦੂ ਸੰਗਤ ਹੀ ਉਸ ਦੀ ਦੇਖਭਾਲ ਕਰ ਰਹੀ ਹੈ। ਇਸ ਦੀ ਮੁਕੰਮਲ ਰਿਪੋਰਟ ਆਪ ਨੂੰ ਅਤੇ ਸਿੱਖ ਜਗਤ ਨੂੰ ਮੈਂ ਪਹਿਲਾਂ ਹੀ ਦੇ ਚਕਾ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੁਣ ਦੀ ਰਿਪੋਰਟ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਆਦੇਸ਼ ਅਨੁਸਾਰ ਮੈਂ ਇਹ ਕੰਮ ਹੁਣ ਗਲਤ ਕੀਤਾ ਹੈ। ਉਸ ਗੁਰਦੁਆਰਾ ਸਾਹਿਬ ਨੂੰ ਵਿਕਣ ਦੇਣਾ ਚਾਹੀਦਾ ਸੀ ਕਿਉਂਕਿ ਉ¤ਥੇ ਕੋਈ ਵੀ ਸਿੱਖ ਪਰਿਵਾਰ ਨਹੀਂ ਹੈ। ਨਾਲ ਹੀ ਪਿਛਲੇ 40 ਸਾਲ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਨਾ ਪ੍ਰਕਾਸ਼ ਹੋਇਆ ਹੈ ਅਤੇ ਨਾ ਹੀ ਸੁਖ ਆਸਨ ਸਾਹਿਬ ਹੋਇਆ ਹੈ। ਇਸ ਲਈ ਬਤੌਰ ਸਿੱਖ ਹੁਣ ਜਾਰੀ ਹੋਏ ਆਦੇਸ਼ ਮੁਤਾਬਕ ਮੈਂ ਧਰਮ ਦੇ ‘ਨਵੇਂ’ ਬਣਾਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਯਮਾਂ ਅਨੁਸਾਰ ‘ਅਪਰਾਧੀ ਹਾਂ । ਇਸ ਲਈ ਮੈਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆਪਣੀ ਭੁਲ ਬਖ਼ਸ਼ਾਉਣ ਅਤੇ ਤਨਖਾਹ ਲਵਾ ਕੇ ਦੋਸ਼ ਮੁਕਤ ਹੋਣ ਆਪ ਜੀ ਦੀ ਹਜ਼ੂਰੀ ਸਿੱਖ ਰਹਿਤ ਮਰਿਆਦਾ ਮੁਤਾਬਕ ਤਨਖਾਹ ਲਵਾਉਣ ਹਿਤ ਸਮਾਂ ਅਤੇ ਤਾਰੀਖ਼ ਦਿੱਤਾ ਜਾਵੇ।

ਅਤਿੰਦਰ ਪਾਲ ਸਿੰਘ ਖ਼ਾਲਸਤਾਨੀ ਵਲੋਂ ਇਹ ਸਟੈਂਡ ਲਏ ਜਾਣ ਤੋਂ ਬਾਅਦ ਇਹ ਸਮੁੱਚਾ ਮਾਮਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਨਾਮ ਸਿੱਖ ਰਹਿਤ ਮਰਿਆਦਾ, ਸਿੱਖ ਸੰਕਲਪਾਂ ਅਤੇ ਸਿਧਾਂਤਾਂ ਦਾ ਬਣ ਕੇ ਉਭਰ ਚੁਕਾ ਹੈ। ਦੇਖਦੇ ਹਾਂ ਸਿੰਘ ਸਾਹਿਬ ਇਸ ਤੇ ਕੀ ਕਾਰਵਾਈ ਕਰਦੇ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top