Share on Facebook

Main News Page

ਗੁਰਦੁਆਰੇ 'ਚ ਸ਼ਿਵਲਿੰਗ ਅਤੇ ਨਾਗ ਦੇਵਤਾ ਨੇ ਦਿੱਤੇ ਦਰਸ਼ਨ

ਅੰਮ੍ਰਿਤਸਰ ਦੇ ਆਦਰਸ਼ ਨਗਰ ਇਲਾਕੇ 'ਚ ਸਾਉਣ ਮਹੀਨੇ 'ਚ ਗੁਰੂਦੁਆਰਾ ਦੀ ਜ਼ਮੀਨ ਦੀ ਖੁਦਾਈ ਦੌਰਾਨ ਜ਼ਮੀਨ ਵਿਚੋਂ ਲੋਕਾਂ ਨੂੰ ਸ਼ਿਵਲਿੰਗ ਨੇ ਦਰਸ਼ਨ ਦਿੱਤੇ ਹਨ। ਇਲਾਕੇ 'ਚ ਗੁਰਦੁਆਰਾ ਸਾਹਿਬ ਨਾਲ ਲੱਗਦੀ ਦੀਵਾਰ ਦੀ ਖੁਦਾਈ ਦੌਰਾਨ ਪਹਿਲਾਂ ਜ਼ਮੀਨ 'ਚੋਂ ਸੱਪ ਨਿਕਲਿਆ ਅਤੇ ਬਾਅਦ 'ਚ ਸ਼ਿਵਲਿੰਗ ਨੇ ਮਜ਼ਦੂਰਾਂ ਨੂੰ ਦਰਸ਼ਨ ਦਿੱਤੇ। ਇਸ ਦੀ ਸੂਚਨਾ ਮਿਲਣ 'ਤੇ ਗੁਰਦੁਆਰੇ ਦੇ ਸੇਵਾਦਾਰ ਦਰਸ਼ਨ ਸਿੰਘ ਨੇ ਇਸ ਦੀ ਸੂਚਨਾ ਗੁਰਦੁਆਰਾ ਸਾਹਿਬ ਨੂੰ ਜ਼ਮੀਨ ਦੇਣ ਵਾਲੇ ਵਿਅਕਤੀ ਨੂੰ ਦਿੱਤੀ।

ਜ਼ਮੀਨ ਤੋਂ ਸ਼ਿਵਲਿੰਗ ਨਿਕਲਣ ਦੀ ਸੂਚਨਾ ਮਿਲਣ ਨਾਲ ਹੀ ਇਲਾਕੇ 'ਚ ਭਗਵਾਨ ਸ਼ਿਵ ਦੇ ਭਗਤਾਂ ਨੇ ਉੱਥੇ ਸ਼ਿਵ ਪੂਜਨ ਅਤੇ ਉੱਥੇ ਭਜਨ ਕੀਰਤਨ ਸ਼ੁਰੂ ਕਰ ਦਿੱਤਾ।

 

ਟਿੱਪਣੀ: ਮੂਰਖ ਕਿਤੋਂ ਲੱਭਣ ਥੋੜੇ ਹੀ ਜਾਣਾ ਪੈਂਦਾ ਹੈ, ਪੰਜਾਬ 'ਚ ਭਰੇ ਪਏ ਨੇ...


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top