Share on Facebook

Main News Page

ਰੱਖੜੀ ਮੌਕੇ ਬੀਬੀਆਂ ਨੇ ਰੱਜ ਕੇ ਕੀਤੀ ਗੁਰੂ ਘਰਾਂ ਵਿਚ ਮਨਮਤਿ !!!

ਅਨੰਦਪੁਰ ਸਾਹਿਬ, 2 ਅਗਸਤ (ਸੁਰਿੰਦਰ ਸਿੰਘ ਸੋਨੀ): ਸਿੱਖ ਸੰਗਤਾਂ ਆਪਣੇ ਤਿਉਹਾਰਾਂ ਤੇ ਰੀਤਾਂ ਰਸਮਾਂ ਪ੍ਰਤੀ ਕਿੰਨੀਆਂ ਕੁ ਸੁਚੇਤ ਹਨ, ਇਸ ਗੱਲ ਦਾ ਪਤਾ ਇਥੋਂ ਲਗ ਜਾਦਾਂ ਹੈ, ਕਿ ਅੱਜ ਸੰਗਤਾਂ ਨੇ ਗੁਰਦੁਆਰਿਆਂ ਵਿਚ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੀੜੇ, ਥੜਿਆਂ ਤੇ ਨਿਸ਼ਾਨ ਸਾਹਿਬਾਂ ਤੇ ਰੱਖੜੀਆਂ ਬੰਨ ਕੇ ਆਪਣੀ ਮਨਮਤਿ ਦਾ ਖੁੱਲ ਕੇ ਪ੍ਰਗਟਾਵਾ ਕੀਤਾ।

ਅਨੰਦਪੁਰ ਸਾਹਿਬ ਦਾ ਸ਼ਾਇਦ ਹੀ ਕੋਈ ਅਜਿਹਾ ਗੁਰਦੁਆਰਾ ਹੋਵੇਗਾ, ਜਿਥੇ ਇਸ ਮਨਮਤੀ ਤਿਉਹਾਰ ਦਾ ਖੁੱਲ ਕੇ ਦਿਖਾਵਾ ਨਾ ਕੀਤਾ ਗਿਆ ਹੋਵੇ। ਇਥੋਂ ਤੱਕ ਕਿ ਖਾਲਸੇ ਦੇ ਸਾਜਨਾ ਅਸਥਾਨ ਤਖਤ ਸ਼੍ਰੀ ਕੇਸਗੜ ਸਾਹਿਬ ਨੂੰ ਵੀ ਇਸ ਮਨਮਤਿ ਤੋਂ ਬਚਿਆ ਨਹੀਂ ਰਹਿਣ ਦਿਤਾ ਗਿਆ। ਅੱਜ ਅਮ੍ਰਿੰਤ ਵੇਲੇ ਤੋਂ ਹੀ ਸੰਗਤਾਂ ਗੁਰਦੁਆਰਿਆਂ ਵਿਚ ਵੱਡੀ ਗਿਣਤੀ ਵਿੱਚ ਆਉਣੀਆਂ ਸ਼ੁਰੂ ਹੋ ਗਈਆਂ ਤੇ ਸ਼ਬਦ ਗੁਰੂ ਦੇ ਪੀੜੇ, ਥੜਿਆਂ, ਨਿਸ਼ਾਨ ਸਾਹਿਬ, ਗੁਰਦੁਆਰਿਆਂ ਵਿਚ ਲੱਗੇ ਜੰਗਲਿਆਂ ਤੇ ਹੋਰ ਜਿਥੇ ਕੋਈ ਥਾਂ ਲੱਭੀ, ਉਥੇ ਹੀ ਰੱਖੜੀਆਂ ਬੰਨਣੀਆਂ ਸ਼ੁਰੂ ਕਰ ਦਿਤੀਆਂ, ਪਰ ਸਦਕੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਦੇ, ਜਿਨਾ ਚੋਂ ਕਿਸੇ ਨੇ ਵੀ ਇਹ ਮਨਮਤਿ ਕਰਨ ਤੋਂ ਨਹੀਂ ਰੋਕਿਆ।

ਇਸ ਬਾਰੇ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਪ੍ਰਿੰਸੀਪਲ ਸੁਰਿੰਦਰ ਸਿੰਘ ਨੇ ਕਿਹਾ ਕਿ ਬਹੁਤ ਹੀ ਬਦਕਿਸਮਤੀ ਵਾਲੀ ਗੱਲ ਹੈ ਕਿ ਸਿੱਖਾਂ ਨੂੰ ਵੀ ਸਿੱਖ ਰਹਿਤ ਮਰਯਾਦਾ ਤੇ ਸਿੱਖੀ ਸਿਧਾਤਾਂ ਤਾ ਗਿਆਨ ਨਹੀਂ। ਅਨਮਤੀ ਰਸਮਾਂ ਨੂੰ ਸਿੱਖ ਸੰਸਥਾਵਾਂ ਵਿੱਚ ਸੇਵਾ ਨਿਭਾਉਣ ਵਾਲੇ ਵੀ ਪੁਰੀ ਤਨਦੇਹੀ ਨਾਲ ਨਿਭਾਅ ਰਹੇ ਹਨ। ਉਨਾਂ ਕਿਹਾ ਕਿ ਇਹ ਅਤਿ ਅਫਸੋਸ ਦੀ ਗੱਲ ਹੈ ਕਿ ਗੁਰਦੁਆਰਿਆਂ ਵਿਚ ਨੌਕਰੀਆਂ ਕਰਨ ਵਾਲਿਆਂ ਦੇ ਪਰਿਵਾਰ ਵੀ ਰੱਖੜੀਆਂ ਬੰਨ ਕੇ ਘੁੰਮ ਰਹੇ ਹਨ। ਇਥੇ ਹੀ ਬਸ ਨਹੀਂ ਇਸ ਅਨਮਤੀ ਰਸਮ ਨੂੰ ਗੁਰਦੁਆਰਿਆਂ ਵਿਚ ਵੀ ਦਾਖਲ ਕਰ ਦਿਤਾ ਗਿਆ ਹੈ, ਜੋ ਗਹਿਰੀ ਚਿੰਤਾ ਦਾ ਵਿਸ਼ਾ ਹੈ। ਉਨਾਂ ਕਿਹਾ ਕਿ ਕੌਮ ਨੂੰ ਗੰਭੀਰ ਹੋ ਕੇ ਸੋਚਣਾ ਚਾਹੀਦਾ ਹੈ ਕਿ ਕੌਮ ਦਾ ਨਿਆਰਾਪਨ ਕਿਵੇਂ ਕਾਇਮ ਰੱਖਿਆ ਜਾਵੇ। ਜੇਕਰ ਇਸ ਵੱਲ ਤੁਰੰਤ ਧਿਆਨ ਨਾ ਦਿਤਾ ਗਿਆ, ਤਾਂ ਗੁਰਦੁਆਰਿਆਂ ਵਿਚ ਬ੍ਰਾਹਮਣੀ ਰੀਤਾਂ ਰਸਮਾਂ ਦਾ ਬੋਲਬਾਲਾ ਹੁੰਦਾ ਜਾਵੇਗਾ, ਜੋ ਸਿੱਖੀ ਦੇ ਪੱਤਨ ਦਾ ਕਾਰਨ ਬਣ ਸਕਦਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top