Share on Facebook

Main News Page

ਆਓ, ਕੈਨੇਡਾ ਨੂੰ ਸਾਫ ਸੁਥਰਾ ਰੱਖੀਏ

(ਗੁਰਦੇਵ ਸਿੰਘ ਸੱਧੇਵਾਲੀਆ) ਪਿਛਲੇ ਸਾਲ ‘ਗੁਰੂ ਨਾਨਕ ਮਿਸ਼ਨ ਕਨੇਡਾ’ ਦੇ ਬੈਨਰ ਹੇਠ ਅਸੀਂ ਕੁਝ ਮਿੱਤਰਾਂ-ਦੋਸਤਾਂ ਰਲਕੇ ਇੱਕ ਛੋਟਾ ਜਿਹਾ ਯਤਨ ਅਰੰਭਿਆ ਸੀ। ਉਹ ਯਤਨ ਸੀ, ਜੂਨ ਚੁਰਾਸੀ ਦੇ ਸ਼ਹੀਦਾਂ ਦੀ ਯਾਦ ਵਿਚ ਹਰੇਕ ਮਹੀਨੇ ਦੇ ਪਹਿਲੇ ਹਫਤੇ ਬੱਚਿਆਂ ਨੂੰ ਨਾਲ ਲੈ ਕੇ ਸੜਕਾਂ ਉਪਰੋਂ ਗਾਰਬੇਜ ਇਕੱਠਾ ਕਰਨਾ। ਜਿਸ ਵਿਚ ਕੋਈ 30-35 ਬੱਚੇ ਹੋ ਜਾਂਦੇ ਸਨ, ਜਿਨ੍ਹਾਂ ਲਈ ਅਖੀਰ ਤੇ ਖਾਣ-ਪੀਣ ਯਾਨੀ ਪੀਜ਼ਾ ਵਗੈਰਾ ਦਾ ਪ੍ਰਬੰਧ ਵੀ ਕੀਤਾ ਜਾਂਦਾ ਸੀ। ਇਹ ਸਾਰਾ ਕੁਝ ਸਰਦੀਆਂ ਆਉਂਣ ਤੱਕ ਯਾਨੀ ਨਵੰਬਰ ਤੱਕ ਚਲਦਾ ਹੈ। ਇਸ ਵਾਰੀ ਵੀ ਇਹ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਹੈ, ਅਸੀਂ ਚਾਹੁੰਨੇ ਹਾਂ ਕਿ ਹੋਰ ਲੋਕ ਵੀ ਅਪਣੇ ਬੱਚਿਆਂ ਨੂੰ ਇਸ ਵਿਚ ਸ਼ਾਮਲ ਕਰਕੇ ‘ਇਨਵਾਇਰਮਿੰਟ’ ਵਿਚ ਹਿੱਸਾ ਪਾਉਂਣ। ਇਸ ਨਾਲ ਇਕ ਤਾਂ ਦੂਜੇ ਭਾਈਚਾਰਿਆਂ ਵਿਚ ਇਕ ਚੰਗਾ ਸੁਨੇਹਾ ਜਾਂਦਾ ਹੈ, ਕਿ ਇਹ ਲੋਕ ਗੰਦ ਪਾਉਣ ਵਾਲੇ ਹੀ ਨਹੀਂ ਬਲਕਿ ਜਿਸ ਮੁਲਕ ਵਿੱਚ ਰਹਿ ਰਹੇ ਹਨ, ਉਥੇ ਦੀ ਸਾਫ-ਸਫਾਈ ਦਾ ਵੀ ਧਿਆਨ ਰੱਖਦੇ ਹਨ, ਦੂਜਾ ਤੁਹਾਡੇ ਬੱਚਿਆਂ ਦੀ ਆਦਤ ਪੈਂਦੀ ਹੈ, ਕਿ ਜਿਥੇ ਤੁਸੀਂ ਰਹਿੰਦੇ ਹੋਵੋਂ ਉਥੇ ਬਾਰੇ ਤੁਹਾਡੇ ਕੁੱਝ ਫਰਜ ਹਨ।

ਅਗਲੇਰੀ ਸ਼ੁਰੂਆਤ 4 ਅਗਸਤ ਦਿਨ ਸ਼ਨੀਵਾਰ ਨੂੰ ਸਵੇਰੇ ਕੋਈ 11 ਕੁ ਵਜੇ ਨੂੰ ਹੋਵੇਗੀ। ਬ੍ਰੈਂਪਟਨ ਵਿਖੇ ਮੈਕਲਾਗਨ (McLaughlin Road) ਅਤੇ ਰੇਲਾਸਨ (Ray Lawson Blvd.) ਵਾਲੇ ‘ਨਾਨਕਸਰ-ਠਾਠ’ ਦੇ ਸਾਹਮਣੇ ਵਾਲੇ ਪਾਰਕ ਵਿਚ, ਸਾਰੇ ਲੋਕ ਇਕੱਠੇ ਹੁੰਦੇ ਹਨ, ਜਿਹੜੇ ਅਪਣੇ ਬੱਚਿਆਂ ਨੂੰ ਲੈ ਕੇ ਆਉਣ ਦੇ ਚਾਹਵਾਨ ਹੋਣ, ਉਹ ਸ੍ਰ. ਗੁਰਮੁੱਖ ਸਿੰਘ ਬਾਠ ਨਾਲ 647-968-7400 'ਤੇ ਸਪੰਰਕ ਕਰ ਸਕਦੇ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top