ਮੈਂ ਤਾਂ ਕਦੀ ਕਦੀ ਇਹ ਸੋਚਦਾ ਹਾਂ ਕਿ ਜੇ ਕਿਸੇ ਬੰਦੇ ਦੀ ਸ਼ਕਲ ਦੇ ਅਗੇ
ਸ਼ੀਸ਼ਾ (ਆਈਨਾ) ਰੱਖ ਕੇ ਉਸ ਨੂੰ ਇਹ ਪੁਛਿਆ ਜਾਵੇ ਕਿ, ਦਸ ਇਹ ਕੌਣ ਹੈ? ਤੇ ਉਹ ਸ਼ੀਸ਼ਾ ਵੇਖ ਕੇ
ਵੀ ਇਹ ਕਹੀ ਜਾਵੇ ਕਿ, "ਇਹ ਮੈਂ ਨਹੀਂ"। ਇਥੋਂ ਤੱਕ ਤੇ ਇਹ ਮਹਿਸੂਸ ਕੀਤਾ ਜਾ ਸਕਦਾ ਹੈ ਕਿ
ਇਹ ਬੰਦਾ ਜਾਣਬੁਝ ਕੇ ਬਹਾਨਾ ਕਰ ਰਿਹਾ ਹੈ। ਜਦੋਂ ਉਹ ਹੀ ਬੰਦਾ ਕਿਸੇ ਹੋਰ ਦਾ ਨਾਮ ਲੈ ਕੇ ਇਹ
ਕਹਿਣ ਲਗ ਪਵੇ ਕਿ, “ਇਹ ਮੈਂ ਨਹੀਂ, ਇਹ ਤਾਂ ਫਲਾਨਾਂ ਹੈ”।
ਇਸ ਤੋਂ ਬਾਅਦ ਤੇ ਇਹ ਹੀ ਸੋਚਿਆ ਜਾ ਸਕਦਾ ਹੈ ਕਿ ਇਸ ਦੀ ਦੀਮਾਗੀ ਹਾਲਤ ਠੀਕ ਨਹੀਂ, ਜਾਂ ਕੋਈ
ਨੀਮ ਪਾਗਲ ਹੈ। ਅੱਜ ਸਾਡੇ ਵਿਚੋਂ ਬਹੁਤਿਆਂ ਦਾ ਹਾਲ ਵੀ ਇਹ ਹੀ ਹੈ। ਬਹੁਤ ਸਾਰੇ ਵਿਦਵਾਨਾਂ
ਨੇ, ਇਸ "ਕਾਲੀ ਦੀ ਕਿਤਾਬ" ਬਾਰੇ ਬਹੁਤ ਕੁਝ ਲਿਖਿਆ ਹੈ, ਲੇਕਿਨ ਇਸ ਨੂੰ ਫੇਰ ਵੀ ਅਸੀਂ "ਦਸਮ
ਬਾਣੀ" ਕਹੀ ਜਾ ਰਹੇ ਹਾਂ। ਐਸਾ ਬੇਵਜਿਹ ਹੀ ਨਹੀਂ ਹੋ ਰਿਹਾ ਹੈ। ਇਹ ਤਾਂ ਪੰਥ ਵਿਰੋਧੀਆਂ ਦੀ
ਇਕ ਬਹੁਤ ਵੱਡੀ ਸਾਜਿਸ਼ ਹੈ। ਸਿੱਖਾਂ ਦਾ "ਹਿੰਦੂਕਰਣ" ਕਰਨ ਅਤੇ ਉਨਾਂ ਨੂੰ "ਦੇਵੀ ਪੂਜਕ"
ਬਨਾਉਣ ਲਈ ਇਹ ਕਿਤਾਬ ਹੀ ਉਨ੍ਹਾਂ ਕੋਲ ਸਭ ਤੋਂ ਵਡਾ ਹਥਿਆਰ ਹੈ। ਇਸ ਕਿਤਾਬ ਨੂੰ ਉਹ ਕਿਸੇ ਵੀ
ਹੀਲੇ, ਸਿੱਖਾਂ ਦਾ "ਦੂਜਾ ਗੁਰੂ" ਬਣਾਈ ਰਖਣਾਂ ਚਾਹੁੰਦੇ ਨੇ। ਜਦੋਂ ਇਹ ਗਲ ਸਾਫ ਹੈ ਕਿ ਗੁਰੂ
ਗ੍ਰੰਥ ਸਾਹਿਬ ਹੀ ਸਾਡੇ ਇਕੋ ਇਕ “ਸ਼ਬਦ ਗੁਰੂ “ਹਨ। ਕੇਵਲ ਤੇ ਕੇਵਲ ਸ਼ਬਦ ਗੁਰੂ ਵਿੱਚ ਦਰਜ ਬਾਣੀ
ਨੂੰ ਹੀ "ਗੁਰੂਬਾਣੀ" ਦਾ ਦਰਜਾ ਪ੍ਰਾਪਤ ਹੈ। ਹੋਰ ਹਰ ਬਾਣੀ “ਕੱਚੀ” ਹੈ।
ਫੇਰ ਇਹ "ਦੇਵੀ ਪੂਜਾ" ਵਾਲੀ ਕਿਤਾਬ, "ਦਸਮ ਬਾਣੀ" ਕਿਵੇਂ ਬਣ ਗਈ?
ਅਥ ਦੇਵੀ ਜੂ ਕੀ ਉਸਤਤ ਕਥਨੰ ॥
ਤੁਹੀ ਅਸਤ੍ਰਣੀ ਆਪ “ਰੂਪਾ” ॥ ਤੁਹੀ “ਅੰਬਕਾ” ਜੰਭ ਹੰਤੀ ਅਨੂਪਾ ॥
ਤੁਹੀ ਅੰਬਕਾ, ਸੀਤਲਾ, ਤੋਤਲਾ
ਹੈ ॥ ਪ੍ਰਿਥਵੀ ਭੂਮ ਆਕਾਸ਼ ਤੈ ਹੀ ਕੀਆ ਹੈ ॥੪੨੧॥
ਤੁਹੀ ਮੁੰਡ ਮਰਦੀ ਕਪਰਦੀ ਭਵਾਨੀ ॥ ਤੁਹੀ ਕਾਲਕਾ ਲਪਾਜਾ ਰਾਜਧਾਨੀ ॥ ਮਹਾ ਜੋਗ ਮਾਇਆ ਤੁਹੀ
ਈਸ਼੍ਵਰੀ ਹੈ ॥ ਤੁਹੀ ਤੇਜ ਆਕਾਸ਼ ਥੰਭੋ ਮਹੀ ਹੈ ॥੪੨੨॥
ਤੁਹੀ ਰਿਸ਼ਟਣੀ ਪੁਸ਼ਟਣੀ ਜੋਗ ਮਾਇਆ ॥ ਤੁਹੀ ਮੋਹ ਸੁ ਚਉਦਹੂੰ ਲੋਕ ਛਾਇਆ ॥ ਤੁਹੀ ਸੁੰਭ ਨੈਸੁੰਭ
ਹੰਤੀ ਭਵਾਨੀ ॥ ਤੁਹੀ ਚਉਦਹੂੰ ਲੋਗ ਕੀ ਜੋਤਿ ਜਾਨੀ ॥੪੨੩॥
ਤੁਹੀ ਰਿਸ਼ਟਣੀ ਪੁਸ਼ਟਣੀ ਸ਼ਸਤ੍ਰਣੀ ਹੈ ॥ ਤੁਹੀ ਕਸ਼ਟਣੀ ਹਰਤਣੀ ਅਸਤ੍ਰਣੀ ਹੈ ॥ ਤੁਹੀ ਜੋਗ ਮਾਇਆ
ਤੁਹੀ ਬਾਕ ਬਾਨੀ ॥ ਤੁਹੀ ਜੰਭਰਾ ਅੰਬਕਾ ਰਾਜਧਾਨੀ ॥੪੨੪॥
ਮਹਾ ਭੈਰਵੀ ਭੂਤਨੇਸੁਰੀ ਭਵਾਨੀ ॥ ਭਵੀ ਭਾਵਨੀ ਭਬਯੰ ਕਾਲੀ ਕ੍ਰਿਪਾਣੀ ॥ ਜਯਾ ਆਜਯਾ ਹਿੰਗੁਲਾ
ਪਿੰਗੁਲਾ ਹੈ ॥ ਸ਼ਿਵਾ ਸੀਤਲਾ ਮੰਗਲਾ ਤੋਤਲਾ ਹੈ ॥੪੨੬॥
ਤੁਹੀ ਅੱਛਰਾ ਪੱਛਰਾ ਬੁੱਧ ਬ੍ਰਿੱਧਿਆ ॥ ਤੁਹੀ ਭੈਰਵੀ ਭੂਪਣੀ ਸੁੱਧ ਸਿੱਧਿਆ ॥ ਮਹਾ ਬਾਹਣੀ
ਅਸਤ੍ਰਣੀ ਸ਼ਸਤ੍ਰ ਧਾਰੀ ॥ ਤੁਹੀ ਤੀਰ ਤਰਵਾਰ ਕਾਤੀ ਕਟਾਰੀ ॥੪੨੭॥
ਅਖੌਤੀ ਦਸਮ ਗਰੰਥ : ਪੰਨਾ ੭੩੧ ਪੰ. ੨
ਮੋਹਣੀ ਛੰਦ ॥
ਜੈ ਦੇਵੀ ਭੇਵੀ ਭਾਵਾਣੀ ॥ ਭਉ ਖੰਡੀ ਦੁਰਗਾ ਸਰਬਾਣੀ ॥ ਕੇਸਰੀ
ਆਬਾਹੀ ਕਊ ਮਾਰੀ ॥ ਭੈਖੰਡੀ ਭੈਰਵਿ ਉੱਧਾਰੀ ॥੪੫॥
ਅਕਲੰਕਾ ਅੱਤ੍ਰੀ ਛਤ੍ਰਾਣੀ ॥ ਮੋਹਣੀਅੰ ਸਰਬੰ ਲੋਕਾਣੀ ॥ ਰਕਤਾਗੀ ਸਾਗੀ ਸਾਵਿਤ੍ਰੀ ॥ ਪਰਮੇਸ੍ਰੀ
ਪਰਮਾ ਪਾਵਿਤ੍ਰੀ ॥੪੬॥ ਅਖੌਤੀ ਦਸਮ ਗਰੰਥ : ਪੰਨਾ
੧੨੮੩ ਪੰ. ੮
ਪਹਿਲਾ "ਕਾਲੀ ਦੀ ਕਿਤਾਬ" ਦਾ ਇਹ ਬਿਆਨ ਦਰਜ ਕੀਤਾ ਜਾਵੇ, ਜਿਸ ਵਿੱਚ ਉਹ ਸਾਫ ਸਾਫ ਇਹ ਇਕਬਾਲ
ਕਰਦੀ ਹੈ ਕਿ "ਅੱਥ ਦੇਵੀ ਜੁ ਕੀ ੳਸ਼ਤਤ ਕਥਨੰ" ॥ ਜਾਨੀ ਕਿ "ਮੈਂ ਹੁਣ ਦੇਵੀ ਜੀ ਦੀ ਉਸਤਤ ਕਰਨ
ਜਾ ਰਿਹਾ ਹਾਂ"।
ਹਲੀ ਵੀ ਅਸੀਂ ਕਹੀ ਜਾਈਏ ਕੇ ਇਹ "ਅਕਾਲਪੁਰਖ” ਦੀ ਉਸਤਤ ਹੈ ਤੇ ਸਾਨੂੰ ਕੋਈ ਨੀਮ ਪਾਗਲ ਹੀ
ਤਾਂ ਕਹੇਗਾ ਨਾਂ? ਇਸ ਸਲੋਕ ਵਿਚ ਦੇਵੀ ਦੇ ਕਿਨੇ ਨਾਮ ਹਨ ਉਨਾਂ ਨੂੰ ਇਕੱਠਾ ਕਰ ਲਇਏ। 1428
ਪੰਨਿਆ ਵਾਲੀ ਇਸ ਕਿਤਾਬ ਵਿੱਚ ਜੇ "ਦੇਵੀ ਦੁਰਗਾ" ਦੇ ਸਾਰੇ ਨਾਮ ਲਿਖੀਏ ਤੇ ਸੈਕੜੇ ਹੀ ਨਾਮ
ਹੋ ਜਾਂਣਗੇ। ਇਸ "ਕਾਲੀ ਦੀ ਕਿਤਾਬ " ਦੇ ਸਿਰਫ ਦੋ ਪੰਨਿਆਂ ਵਿੱਚ ਹੀ ਸਾਨੂੰ ਉਪਰ ਲਿਖੇ ਦੇਵੀ
ਦੇ ਇਨੇ ਨਾਮ ਮਿਲ ਗਏ ਨੇ। ਪੂਰੀ ਦੇਵੀ ਉਸਤਤ ਨਾਲ ਭਰੀ ਇਸ ਕਿਤਾਬ ਵਿੱਚ ਕਿਨੇ ਨਾਮ ਹੋਣਗੇ?
ਇਹ ਅੰਦਾਜਾ ਤੁਸੀ ਆਪ ਲਗਾ ਸਕਦੇ ਹੋ । ਖੈਰ, ਇਸ ਗਲ ਨੂੰ ਅਗੇ ਵਧਾਨ ਲਈ ਫਿਲਹਾਲ ਸਾਨੂੰ ਇਨੇ
ਕੁ ਨਾਮ ਹੀ ਕਾਫੀ ਹਨ।
ਰੁਪਾ, ਅੰਬਕਾ, ਸੀਤਲਾ, ਤੋਤਲਾ, ਭਵਾਨੀ, ਕਾਲਕਾ, ਮਾਇਆ, ਜੋਗ ਮਾਇਆ, ਜੰਭਰਾ, ਭੈਰਵੀ, ਸ਼ਿਵਾ,
ਕਾਲੀ, ਹਿੰਗੁਲਾ, ਪਿੰਗੁਲਾ, ਦੁਰਗਾ, ਭੈਰਵੀ, ਭੈਰਵਿ,
ਸਾਵਿਤ੍ਰੀ, ਪਰਮੇਸ੍ਰੀ, ਪਾਵਿਤ੍ਰੀ, ਅੱਛਰਾ, ਪੱਛਰਾ, ਮਹਾ ਬਾਹਣੀ, ਅਸਤ੍ਰਣੀ...