Share on Facebook

Main News Page

ਹਿੰਦੁਸਤਾਨੀ ਮੀਡੀਆ ਵੱਲੋ ਸਿੱਖਾਂ ਪ੍ਰਤੀ ਸੌੜੀ ਸੋਚ ਦਾ ਪ੍ਰਗਟਾਵਾ
- ਸੁਖਦੀਪ ਸਿੰਘ ਬਰਨਾਲਾ

ਜੇ ਕਿਤੇ 101 ਸਾਲਾ ਮੈਰਾਥਨ ਜੇਤੂ ਦੌੜਾਕ ਬਾਬਾ ਫੌਜਾ ਸਿੰਘ ਦੀ ਜਗ੍ਹਾ, ਏਸੇ ਕਾਬਲੀਅਤ ਦਾ ਕੋਈ ਹਿੰਦੂ (ਜੋ ਕਿ ਨਹੀਂ ਹੈ) ਓਲੰਪਿਕ ਮਸ਼ਾਲ ਲੈ ਕੇ ਦੌੜਦਾ ਤਾਂ....

  1. ਸਾਰੇ ਇੰਡੀਅਨ ਚੈਨਲ ਹਫਤਾ ਪਹਿਲਾਂ ਹੀ ਇਹ ਬ੍ਰੇਕਿੰਗ ਨਿਊਜ਼ ਦੇ ਕੇ, ਓਸ ਦਿਨ ਲਾਈਵ ਪ੍ਰਸਾਰਨ ਕਰਦੇ ਹੋਣੇ ਸੀ...

  2. ਸ਼ਿਵ ਸੈਨੀਏ, ਬਜ਼ਰੰਗ ਦਲੀਏ ਤੇ ਹੋਰ ਕਈ ਕਾਗਜ਼ੀ ਸ਼ੇਰ ਓਸ ਅਣਹੋਏ ਦੀ ਕਾਮਯਾਬੀ ਲਈ ਹਵਨ ਕਰਦੇ ਹੋਣੇ ਸੀ...

  3. ਟੀ ਵੀ ਚੈਨਲ ਵਾਲਿਆਂ ਨੇ ਕਿਸੇ 90-95 ਸਾਲ ਦੇ ਬਜ਼ੁਰਗ ਨੂੰ ਓਸ ਅਣਹੋਏ ਦਾ ਬਚਪਨ ਦਾ ਦੋਸਤ ਦੱਸਕੇ... ਓਹਦੇ ਸਕੂਲ, ਪਰਿਵਾਰ ਤੋਂ ਲੈ ਕੇ ਖਾਣ-ਪੀਣ ਦੀ ਰੁਟੀਨ ਦੇ ਨਾਲ ਨਾਲ ਇਹ ਵੀ ਦੱਸ ਦੇਣਾ ਸੀ ਕਿ ਓਹ ਅਣਹੋਇਆ ਜੰਗਲ ਪਾਣੀ ਕਦੋਂ ਜਾਂਦਾ ਹੈ...

  4. ਟੀ ਵੀ 'ਤੇ 5-7 ਜੋਤਸ਼ੀ ਓਹਦੀ ਕਾਮਯਾਬੀ ਦੀਆਂ ਅਗਾਊਂ ਜਾਣਕਾਰੀਆਂ ਦੇ ਰਹੇ ਹੋਣੇ ਸੀ...

  5. ਟੀ ਵੀ 'ਤੇ ਕਿਸੇ ਡਾਕਟਰ ਨੂੰ ਬੁਲਾ ਕੇ ਓਸ ਅਣਹੋਏ ਦੀ ਦੀ ਸਿਹਤ ਦੇ ਰਾਜ਼ ਦੱਸੇ ਜਾਣੇ ਸੀ...

  6. ਲਤਾ ਮੰਗੇਸ਼ਕਰ ਨੂੰ ਓਹਦੀ ਹੌਸਲਾ ਅਫਜ਼ਾਈ ਲਈ ਨਿਊਜ਼ ਐਂਕਰ ਨੇ ਕੋਈ ਗਾਣਾ ਗਾਉਣ ਲਈ ਕਹਿਣਾ ਸੀ...

  7. ਅਮਿਤਾਬ ਨੇ ਓਹਦੇ ਨਾਲ ਭੱਜਣਾ ਸੀ ਮਸ਼ਾਲ ਲੈ ਕੇ...

  8. ਓਹਦੇ ਲਈ ਖੇਡ ਰਤਨ ਤੋਂ ਲੈ ਕੇ ਭਾਰਤ ਰਤਨ ਤੱਕ ਦੀ ਮੰਗ ਉਠਣੀ ਸੀ...

  9. ਲੰਦਨ 'ਚ ਭਾਰਤੀ ਕੌਂਸਲੇਟ ਜਨਰਲ ਨੇ ਓਹਦੇ ਨਾਲ ਹੋਣਾ ਸੀ...

  10. ਹੋ ਸਕਦਾ ਸੀ, ਅੰਨਾ ਹਜ਼ਾਰੇ ਵੀ ਓਹਨੂੰ ਆਪਣੇ ਅੰਦੋਲਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦਾ...

  11. ਸੋਨਾਕਸ਼ੀ ਤੋਂ ਲੈ ਕੇ ਸੋਨੀਆਂ ਗਾਂਧੀ ਤੱਕ ਸਭ ਨੇ ਵਧਾਈ ਸੰਦੇਸ਼ ਦੇਣੇ ਸੀ...

  12. ਬਾਂਦਰ ਸੈਨਾ ਨੇ ਲੱਖਾਂ ਰੁਪਏ ਦੇ ਪਟਾਕੇ ਫੂਕ ਦੇਣੇ ਸੀ...


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top