Share on Facebook

Main News Page

ਸਿੱਖ ਦੌੜਾਕ ਫ਼ੌਜਾ ਸਿੰਘ ਦਾ ਵਿਵਾਦਤ ਵੀਡੀਉ ਇੰਟਰਨੈਟ ਤੋਂ ਹਟਾਇਆ

ਸਿੱਖ ਕਤਲੇਆਮ ’ਤੇ ਸ਼ੁਗਲਬਾਜ਼ੀ ਕਰਨ ਵਾਲੇ, ਬਜ਼ੁਰਗ ਸਿੱਖ ਦੌੜਾਕ ਸ. ਫ਼ੌਜਾ ਸਿੰਘ ਦਾ ਮਜ਼ਾਕ ਉਡਾਉਣ ਵਾਲੇ ਅਤੇ ਟੀਵੀ ਪ੍ਰੋਗਰਾਮ ’ਚ ਉਨ੍ਹਾਂ ਦੀ ਟਰੱਕ ਹੇਠ ਆ ਕੇ ਮੌਤ ਵਿਖਾਉਣ ਦੇ ਦੋਸ਼ੀ ਸੁਮੀਤ ਰਾਘਵਾਨ ਨੇ ਸਿੱਖ ਕੌਮ ਦੇ ਗੁੱਸੇ ਨੂੰ ਵੇਖਦਿਆਂ ਇੰਟਰਨੈਟ ਤੋਂ ਉਕਤ ਸਿੱਖ ਵਿਰੋਧੀ ਵੀਡੀਉ ਨੂੰ ਹਟਾ ਦਿਤਾ ਹੈ। ਇਸ ਦੇ ਨਾਲ ਹੀ ਸੁਮੀਤ ਰਾਘਵਾਨ ਨੇ ਅਪਣਾ ਮੋਬਾਈਲ ਅਤੇ ਲੈਂਡਲਾਈਨ ਨੰਬਰ ਵੀ ਬੰਦ ਹਾਲ ਦੀ ਘੜੀ ਬੰਦ ਕਰ ਦਿਤੇ ਹਨ।

ਉਧਰ ਪ੍ਰੋਗਰਾਮ ’ਚ ਨਕਲੀ ਫ਼ੌਜਾ ਸਿੰਘ ਬਣਨ ਵਾਲੇ ਰਾਜੀਵ ਨਿਗਮ ਨੇ ਵੀ ਅਪਣਾ ਮੋਬਾਈਲ ਫ਼ੋਨ ਬੰਦ ਕਰ ਦਿਤਾ ਹੈ। ਫ਼ੇਸਬੁੱਕ ’ਤੇ ਸੁਮੀਤ ਰਾਘਵਨ ਦੀ ਇਸ ਫ਼ਿਰਕੂ ਕਰਤੂਤ ਦਾ ਜੰਮ ਕੇ ਵਿਰੋਧ ਹੋ ਰਿਹਾ ਹੈ। ਸੁਮੀਤ ਰਾਘਵਨ ਦੇ ਫ਼ੇਸਬੁੱਕ ਅਕਾਊਂਟ ’ਤੇ ਵੀ ਲੋਕਾਂ ਵਲੋਂ ਉਸ ਨੂੰ ਰੱਜ ਕੇ ਲਾਹਨਤਾਂ ਪਾਈਆਂ ਜਾ ਰਹੀਆਂ ਹਨ ਪਰ ਸੁਮੀਤ ਵਲੋਂ ਖ਼ੁਦ ਅਜੇ ਤਕ ਕੋਈ ਜਵਾਬੀ ਟਿਪਣੀ ਜਾਂ ਮੁਆਫ਼ੀ ਨਹੀਂ ਮੰਗੀ ਗਈ।

ਇਸ ਦੌਰਾਨ ਫ਼ਿਲਮ ਲੇਖਕ ਅਤੇ ਗੀਤਕਾਰ ਅਮਰਦੀਪ ਸਿੰਘ ਗਿੱਲ ਨੇ ਜਾਣਕਾਰੀ ਦਿਤੀ ਹੈ ਕਿ ਉਹ ਸੁਮੀਤ ਰਾਘਵਨ ਅਤੇ ਰਾਜੀਵ ਨਿਗਮ ਵਿਰੁਧ ਬਠਿੰਡਾ ਦੀ ਅਦਾਲਤ ’ਚ ਕੇਸ ਕਰਨ ਜਾ ਰਹੇ ਹਨ ਅਤੇ ਇਸ ਕੰਮ ’ਚ ਪ੍ਰਸਿੱਧ ਵਕੀਲ ਨਵਕਿਰਨ ਸਿੰਘ ਵੀ ਉਨ੍ਹਾਂ ਦੀ ਮਦਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ 84 ਦੇ ਕਤਲੇਆਮ ’ਤੇ ਸ਼ੁਗਲਬਾਜ਼ੀ ਕਰਨ ਨਾਲ ਸਿੱਖ ਕੌਮ ਦੇ ਹਿਰਦੇ ਵਲੂੰਧਰੇ ਗਏ ਹਨ। ਇਸ ਤੋਂ ਇਲਾਵਾ 9/11 ਤੋਂ ਬਾਅਦ ਸਿੱਖਾਂ ’ਤੇ ਹੋਏ ਹਮਲਿਆਂ ਅਤੇ ਕਤਲਾਂ ਨੂੰ ਵੀ ਇਨ੍ਹਾਂ ਵਿਅਕਤੀਆਂ ਨੇ ਮਜ਼ਾਕ ਦਾ ਵਿਸ਼ਾ ਬਣਾਇਆ ਹੈ। ਫ਼ੇਸਬੁੱਕ ’ਤੇ ਸਿੱਖ ਨੌਜਵਾਨਾਂ ਵਲੋਂ ਕਿਹਾ ਗਿਆ ਹੈ ਕਿ ਸਿੱਖਾਂ ਨੂੰ ਚਾਹੀਦਾ ਹੈ ਕਿ ਪੰਜਾਬ ਭਰ ’ਚ ਅਤੇ ਜਿਥੇ ਵੀ ਸਿੱਖ ਰਹਿੰਦੇ ਹਨ, ਥਾਂ-ਥਾਂ ’ਤੇ ਇਨ੍ਹਾਂ ਦੋਵਾਂ ਦੋਸ਼ੀਆਂ ਵਿਰੁਧ ਮੁਕੱਦਮੇ ਦਰਜ ਕੀਤੇ ਜਾਣ ਤਾਕਿ ਭੱਵਿਖ ’ਚ ਕੋਈ ਵੀ ਫ਼ਿਰਕੂ ਵਿਅਕਤੀ ਅਜਿਹੀ ਘਟੀਆ ਹਰਕਤ ਨਾ ਕਰ ਸਕੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top