Share on Facebook

Main News Page

ਬਾਬਾ ਫ਼ੌਜਾ ਸਿੰਘ ਅਤੇ ਸਿੱਖ ਕੌਮ ਦਾ ਮਜ਼ਾਕ ਉਡਾਉਣ ਵਾਲੇ ਸੁਮੀਤ ਰਾਘਵਨ ਅਤੇ ਰਾਜੀਵ ਨਿਗਮ ਨੂੰ ਗ੍ਰਿਫ਼ਤਾਰ ਕਰ ਕੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ
- ਡਾ. ਦਿਲਗੀਰ

ਚੰਡੀਗੜ੍ਹ (ਪੱਤਰ ਪ੍ਰੇਰਕ) – ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਨੇ ਕਿਹਾ ਹੈ ਕਿ ਭਾਰਤ ਦੇ ‘ਜੈ ਹਿੰਦ’ ਨਾਂ ਦੇ ਟੀ.ਵੀ ‘ਤੇ ਸੁਮੀਤ ਰਾਘਵਨ ਅਤੇ ਰਾਜੀਵ ਨਿਗਮ ਨੇ ਸਿਰਫ਼ ਕੌਮਾਂਤਰੀ ਮੈਰਾਥਨ ਹੀਰੋ ਬਾਬਾ ਫ਼ੌਜਾ ਸਿੰਘ ਬਾਰੇ ਘਿਣਾਉਣੀ ਮਜ਼ਾਕੀਆ ਪੇਸ਼ਕਾਰੀ ਕਰ ਕੇ, ਸਿਰਫ਼ ਉਸ ਮਹਾਨ ਦੌੜਾਕ ਦਾ ਹੀ ਮਜ਼ਾਕ ਨਹੀਂ ਉਡਾਇਆ, ਬਲਕਿ ਸਿੱਖ ਪੰਥ ਦੇ ਖ਼ਿਲਾਫ਼ ਆਪਣੀ ਨੀਚਤਾ ਭਰੀ ਨਫ਼ਰਤ ਦਾ ਇਜ਼ਹਾਰ ਵੀ ਕੀਤਾ ਹੈ। ਇਨ੍ਹਾਂ ਦੀ ਹਰਕਤ ਤੋਂ ਜਗਦੀਸ਼ ਟਾਈਟਲਰ ਵਰਗੇ ਦਹਿਸ਼ਤਗਰਦਾਂ ਦੀ ਦਲਾਲੀ ਤੇ ਉਸ ਨਾਲ ਭਾਈਵਾਲੀ ਦੀ ਬੋਅ ਵੀ ਆਉਂਦੀ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਕੀ ਪੰਜਾਬ ਸਰਕਾਰ ਦਾ 295 ਦਫ਼ਾ ਵਾਲੀ ਸੋਧ ਵਾਲਾ ਕਾਨੂੰਨ ਸਿਰਫ਼ ਸ ਜੋਗਿੰਦਰ ਸਿੰਘ ਸਪੋਕਸਮੈਨ ਦੇ ਖ਼ਿਲਾਫ਼ ਝੂਠੇ ਕੇਸ ਦਰਜ ਕਰਨ ਵਾਸਤੇ ਹੀ ਬਣਾਇਆ ਗਿਆ ਹੈ, ਅਤੇ ਸਾਰੀ ਸਿੱਖ ਕੌਮ ਦੀ ਬਦਨਾਮੀ ਕਰਨ ਵਾਲਿਆਂ ਫ਼ਿਰਕੂ ਤੇ ਦਹਿਸ਼ਤਗਰਦ ਸੋਚ ਵਾਲਿਆਂ ‘ਤੇ ਲਾਗੂ ਨਹੀਂ ਹੁੰਦਾ। ਕਿਉਂਕਿ ਇਹ ਜੈਹਿੰਦ ਟੀ.ਵੀ. ਸਾਰੇ ਭਾਰਤ ਵਿਚ ਵੇਖਿਆ ਜਾਂਦਾ ਹੈ, ਇਸ ਕਰ ਕੇ ਇਸ ‘ਤੇ ਕੇਸ ਕਿਸੇ ਵੀ ਜਗਹ ਦਰਜ ਕੀਤਾ ਜਾ ਸਕਦਾ ਹੈ। ਪੰਜਾਬ ਸਰਕਾਰ ਨੂੰ ਇਸ ਨੀਚ ਹਰਕਤ ਦੇ ਜ਼ਿੰਮੇਦਾਰਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ। ਭਾਰਤ ਸਰਕਰ ਨੂੰ ਅਜਿਹੇ ਫ਼ਿਰਕੂ ਟੀ.ਵੀ. ਦਾ ਲਾਇਸੈਂਸ ਕੈਂਸਲ ਕਰਨਾ ਚਾਹੀਦਾ ਹੈ, ਅਤੇ ਜ਼ਿੰਮੇਦਾਰਾਂ ਨੂੰ ਦਹਿਸ਼ਤਗਰਦੀ ਕਾਨੂੰਨ ਹੇਠ ਗ੍ਰਿਫ਼ਤਾਰ ਕਰ ਕੇ, ਉਨ੍ਹਾਂ ‘ਤੇ ਮੁਕੱਦਮਾ ਚਲਾ ਕੇ ਉਨ੍ਹਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਜੋ ਮੁੜ ਕੇ ਕੋਈ ਵੀ ਕਿਸੇ ਧਰਮ ਦੇ ਖ਼ਿਲਾਫ਼ ਅਜਿਹੀ ਨੀਚ ਹਰਕਤ ਨਾ ਕਰ ਸਕੇ। ਇਹ ਵੀ ਸ਼ਰਮਨਾਕ ਹੈ, ਕਿ ਭਾਰਤ ਦੇ ਮੀਡੀਆ ਨੇ ਇਸ ਘਿਨਾਉਣੀ ਹਰਕਤ ਦੇ ਖ਼ਿਲਾਫ਼ ਇਕ ਲਫ਼ਜ਼ ਵੀ ਨਹੀਂ ਲਿਖਿਆ, ਜਿਸ ਤੋਂ ਸ਼ੱਕ ਪੈਂਦਾ ਹੈ ਕਿ ਇਹ ਹਰਕਤ ਕਿਤੇ ਵਡੇਰੀ ਸਾਜ਼ਿਸ਼ ਦਾ ਹਿੱਸਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top