Share on Facebook

Main News Page

ਰਖੜੀ ਵਰਗੀ ਗੁਲਾਮੀ ਨੂੰ ਉਰਤਾਖੰਡ ਦੀ ਸਿੱਖ ਬੱਚੀਆਂ ਨੇ ਗਲੋਂ ਲਾਇਆ
ਪਰਮਜੀਤ ਸਿੰਘ ਉਤਰਾਖੰਡ

ਉਤਰਾਖੰਡ ਦੇ ਤਰਾਈ ਇਲਾਕੇ ਵਿੱਚ ਆਏ ਦਿਨ ਸਿੱਖ ਪਰੀਵਾਰਾਂ ਦੀਆਂ ਨੌਜਵਾਨ ਬੱਚੀਆਂ ਨੂੰ (ਹਿੰਦੂ ਅਤੇ ਮੁਸਲਮਾਨਾਂ) ਵੱਲੋਂ ਗਿਣੀਮਿੱਥੀ ਸ਼ਾਜਿਸ਼ ਅਧੀਨ ਗੁਮਰਾਹ ਕਰਕੇ ਘਰੋਂ ਭਜਾ ਕੇ ਲੈ ਜਾਣ ਦੀ ਘਟਨਾ ਅਖ਼ਬਾਰਾਂ ਦੀਆਂ ਸੁਰਖੀਆਂ ਬਣ ਕੇ ਸਾਮ੍ਹਣੇ ਲਿਆਦਾਂ ਜਾ ਰਿਹਾ ਹੈ, ਪਿਛਲੇ ਦਿਨੀਂ ਬਾਜਪੁਰ ਸ਼ਹਿਰ ਦੀ ਇੱਕ ਸਿੱਖ ਪਰੀਵਾਰ ਦੀ ਲੜਕੀ ਮੁਸਲਮਾਨ ਲੜਕੇ ਨਾਲ ਘਰੋਂ ਦੌੜਕੇ ਇਸਲਾਮ ਧਰਮ ਨੂੰ ਕਬੂਲ ਕਰ ਬੈਠੀ ਹੈ। ਬੀ.ਜੇ.ਪੀ ਅਤੇ ਕੱਟਰ ਹਿੰਦੂ ਜੱਥੇਬੰਦੀਆਂ ਵੱਲੋਂ ਇਸ ਮਸਲੇ ਨੂੰ ਜਾਣ ਬੁੱਝ ਕੇ ਮੀਡੀਏ ਵਿੱਚ ਲਿਆ ਕੇ ਸਿੱਖਾਂ ਨੂੰ ਮੁਸਲਮਾਨਾਂ ਦੇ ਖਿਲਾਫ ਭੜਕਾਇਆ ਜਾ ਰਿਹਾ ਹੈ ਅਤੇ ਸਿੱਖਾਂ ਦਾ ਸਿਰ ਨੀਵਾਂ ਕਰਣ ਦਾ ਕੋਝਾ ਯਤਨ ਕੀਤਾ ਜਾ ਰਿਹਾ ਹੈ।

ਇਨ੍ਹਾਂ ਮਸਲਿਆਂ ਨੂੰ ਗੰਭੀਰਤਾ ਨਾਲ ਵੀਚਾਰ ਕੇ ਦਾ ਖ਼ਾਲਸਾ ਪਰੀਵਾਰ (ਉਤਰਾਖੰਡ) ਨੇ ਸਿੱਖ ਨੌਜਵਾਨ ਬੱਚੇ ਅਤੇ ਬੱਚੀਆਂ ਨੂੰ ਸਿੱਖੀ ਸਿਧਾਂਤ, ਸਿੱਖ ਵਿਰਸੇ ਤੋਂ ਜਾਣੂ ਕਰਾਉਣ ਵਾਸਤੇ ਸਿੱਖ ਨੌਜਵਾਨਾਂ ਵੀਰਾਂ ਦੀ ਜੱਥੇਬੰਦੀ “ਸਿੱਖ ਯੂਥ ਔਰਜੇਨਾਈਜੇਸ਼ਨ” ਅਤੇ ਸਿੱਖ ਬੱਚੀਆਂ ਦੀ “ਸਿੱਖ ਕੌਰ ਔਰਜੇਨਾਈਜੇਸ਼ਨ” ਜੱਥੇਬੰਦੀ ਕਾਇਮ ਕੀਤੀ ਹੈ।

ਸਿੱਖ ਕੌਰ ਔਰਜੇਨਾਈਜੇਸ਼ਨ ਵੱਲੋਂ 28 ਜੁਲਾਈ ਨੂੰ ਭਰਮ ਤੋੜ ਦਿਵਸ ਮਨਾਇਆ ਗਿਆ ਜਿਸ ਵਿੱਚ ਸੰਗਤ ਅਤੇ ਨੌਜਵਾਨਾਂ ਨੂੰ ਔਰਤ ਦੇ ਗੱਲ ਪਾਈ ਗਈ ਗੁਲਾਮੀ (ਰਖੜੀ) ਬਾਰੇ ਦਸਦਿਆਂ ਦਾਸ (ਪਰਮਜੀਤ ਸਿੰਘ) ਨੇ ਅਤੇ ਸ.ਅਮਰਜੀਤ ਸਿੰਘ ਚੰਦੀ, ਵੀਰ ਪ੍ਰਿਤਪਾਲ ਸਿੰਘ ਨੇ ਗੁਰਮਤਿ ਦੀਆਂ ਵੀਚਾਰਾਂ ਪੇਸ਼ ਕੀਤੀਆਂ।ਜਿਸਦੇ ਨਤੀਜੇ ਵੱਜੋਂ ਸਿੱਖ ਬੱਚੀਆਂ ਨੇ ਰਖੜੀ ਵਰਗੀ ਗੁਲਾਮੀ ਨੂੰ ਸਦਾ ਵਾਸਤੇ ਗਲੋਂ ਲਾਉਣ ਦਾ ਪ੍ਰਣ ਕੀਤਾ। ਅਤੇ ਆਪਣਾ ਜੀਵਨ ਸਾਥੀ ਗੁਰਮਤਿ ਦਾ ਧਾਰਣੀ ਹੋਵੇ ਅਤੇ ਅਨੰਦ ਕਾਰਜ ਸਿੱਖ ਰਹਿਤ ਮਰਿਯਾਦਾ ਅਨੁਸਾਰ ਹੀ ਕਰਣ ਦਾ ਮਨ ਬਣਾਇਆ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top