Share on Facebook

Main News Page

"ਜੈ ਹਿੰਦ" ਟੀ.ਵੀ ਪ੍ਰੋਗਰਾਮ ’ਚ ਸਿੱਖ ਕਤਲੇਆਮ ਬਾਰੇ ਚੱਲੇ ਚੁਟਕਲੇ

ਸਿੱਖ ਮੈਰਾਥਨ ਦੌੜਾਕ ਫ਼ੌਜਾ ਸਿੰਘ ਦੀ "ਮੌਤ" ਵਿਖਾਈ ਗਈ

 

ਚੰਡੀਗੜ੍ਹ, 29 ਜੁਲਾਈ (ਗੁਰਪ੍ਰੀਤ ਮਹਿਕ) : 101 ਸਾਲਾ ਸਿੱਖ ਮੈਰਾਥਨ ਦੌੜਾਕ ਫ਼ੌਜਾ ਸਿੰਘ ਦਾ ਸਨਮਾਨ ਕਰਨ ਦੀ ਥਾਂ ਫ਼ਿਰਕੂ ਮੀਡੀਏ ਵਲੋਂ ਘਿਣਾਉਣਾ ਮਜ਼ਾਕ ਉਡਾਇਆ ਗਿਆ ਹੈ। ਇਹੀ ਨਹੀਂ ਫ਼ੌਜਾ ਸਿੰਘ ਨੂੰ ਲੈ ਕੇ ’84 ਦੇ ਸਿੱਖ ਕਤਲੇਆਮ ਬਾਰੇ ਵੀ ਸਿੱਖਾਂ ਦੀ ਹਾਸੀ ੳਡਾਈ ਗਈ ਹੈ।

ਟੀ.ਵੀ ਐਕਟਰ ਸੁਮੀਤ ਰਾਘਵਨ ਵਲੋਂ ਇੰਟਰਨੈਟ ’ਤੇ ਚਲਾਏ ਜਾ ਰਹੇ ਟੀਵੀ ਚੈਨਲ "ਜੈ ਹਿੰਦ" 'ਤੇ ਇਕ ਵਿਅਕਤੀ ਨੂੰ ਫ਼ੌਜਾ ਸਿੰਘ ਦਾ ਰੂਪ ਦੇ ਕੇ ਉਸ ਦੀ ਦਾੜ੍ਹੀ ਨਾਲ ਮੂੰਹ ਦਾ ਪਸੀਨਾ ਸਾਫ਼ ਕਰਵਾਇਆ ਜਾਂਦਾ ਹੈ ਅਤੇ ਐਂਕਰ ਬਣੇ ਸੁਮੀਤ ਰਾਘਵਨ ਦੇ ਸਵਾਲ ਦੇ ਜਵਾਬ ’ਚ ਨਕਲੀ ਫ਼ੌਜਾ ਸਿੰਘ ਅਪਣੀ ਵੱਡੀ ਉਮਰ ’ਚ ਵੀ ਮੈਰਾਥਨ ’ਚ ਦੌੜਨ ਦਾ ਰਾਜ਼ 1984 ਦੇ ਸਿੱਖ ਕਤਲੇਆਮ ਨੂੰ ਦਸਦਾ ਹੋਇਆ ਕਹਿੰਦਾ ਹੈ, "ਮੈਂ ਤਾਂ ’84 ਤੋਂ ਹੀ ਦੌੜ ਰਿਹਾ ਹਾਂ। ਮੈਂ ਟਾਈਟਲਰ ਦੇ ਅੱਗੇ ਭਜਦਾ-ਭੱਜਦਾ ਕੈਨੇਡਾ ਆਇਆ ਹਾਂ ਅਤੇ ਉਸ ਤੋਂ ਬਾਅਦ 9/11 ਤੋਂ ਬਾਅਦ ਸਿੱਖ, ਗੋਰਿਆਂ ਅੱਗੇ ਭੱਜ ਰਹੇ ਹਨ। ਜੇ ਹੁਣ ਮੈਂ ਭੱਜਣਾ ਬੰਦ ਕਰ ਦਿਤਾ ਤਾਂ ਕੋਈ ਮੈਨੂੰ ਮਾਰ ਦਵੇਗਾ।" ਇਸ ਜਵਾਬ ’ਤੇ ਪਰਦੇ ਪਿੱਛੇ ਹਾਸੀ ਵੀ ਗੂੰਜਦੀ ਹੈ।

ਇਸ ਤੋਂ ਬਾਅਦ ਨਕਲੀ ਫ਼ੌਜਾ ਸਿੰਘ ਤੋਂ "ਭੱਜੋ ਟਾਈਟਲਰ ਆਇਆ, ਭੱਜੋ ਮੋਦੀ ਆਇਆ" ਅਖਵਾ ਕੇ ਹਾਸੀ ਪੈਦਾ ਕੀਤੀ ਗਈ ਹੈ। ਇਸ ਨਾਲ ਜਿਥੇ ਸਿੱਖ ਵਿਰੋਧੀ ਦੁਸ਼ਮਣੀ ਦਾ ਪ੍ਰਗਾਵਾ ਕੀਤਾ ਗਿਆ ਹੈ, ਉੱਥੇ ਹੀ ਸਿੱਖ ਅਤੇ ਮੁਸਲਿਮ ਕਤਲੇਆਮ ਨੂੰ ਜਾਇਜ਼ ਠਹਿਰਾਉਣ ਤੇ ਟਾਈਟਲਰ ਅਤੇ ਮੋਦੀ ਵਰਗਿਆਂ ਨੂੰ ਹੀਰੋ ਸਿੱਧ ਕਰਨ ਦਾ ਮਕਸਦ ਵੀ ਸਾਫ਼ ਹੁੰਦਾ ਹੈ।

ਫ਼ੌਜਾ ਸਿੰਘ ਤੋਂ ਅਖਵਾਇਆ ਜਾਂਦਾ ਹੈ ਕਿ ਟਾਈਟਲਰ ਅਤੇ ਮੋਦੀ ਦੇ ਅੱਗੇ ਭੱਜਣ ਦੀ ਸਿੱਖਾਂ ਅਤੇ ਮੁਸਲਮਾਨਾਂ ਨੂੰ ਆਦਤ ਪੈ ਗਈ ਹੈ। ਇਸ ਲਈ ਮੁਸਲਮਾਨ ਵੀ ਵਧੀਆ ਮੈਰਾਥਨ ਸਿੱਧ ਹੋ ਸਕਦੇ ਹਨ। ਬੇਸ਼ਰਮੀ ਅਤੇ ਘਟੀਆਪਣ ਦੀ ਹੱਦ ਤਾਂ ਉਦੋਂ ਕਰ ਦਿਤੀ ਗਈ ਜਦ ਅੰਤ ’ਚ ਭੱਜਿਆ ਜਾਂਦਾ ਫ਼ੌਜਾ ਸਿੰਘ ਇਕ ਟਰੱਕ ਦੇ ਹੇਠਾਂ ਆ ਕੇ ਮਰ ਜਾਂਦਾ ਵਿਖਾਇਆ ਗਿਆ ਹੈ ਅਤੇ ਸੜਕ ’ਤੇ ਖ਼ੂਨ ਸਮੇਤ ਫ਼ੌਜਾ ਸਿੰਘ ਦੀ ‘ਲਾਸ਼’ ’ਤੇ ਵੀ ਜ਼ੋਰਦਾਰ ਹਾਸੀ ਪੈਦਾ ਕਰ ਕੇ ਸਿੱਖ ਵਿਰੋਧੀ ਫ਼ਿਰਕੂ ਮਾਨਸਕਤਾ ਦਾ ਖੁਲ੍ਹਮ-ਖੁਲ੍ਹਾ ਪ੍ਰਗਟਾਵਾ ਕੀਤਾ ਗਿਆ ਹੈ।

Contact details of Sumeet :

Mobile : +91 9920593693
Landline : +91 992834757
Email : info@sumeetraghvan.com

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top