Share on Facebook

Main News Page

"ਡਰਟੀ ਪਿਕਚਰ" ਅਤੇ "ਜਿਸਮ" ਵਰਗੀਆਂ ਫਿਲਮਾਂ ਹੀ ਇਸਦਾ ਮੁੱਖ ਕਾਰਣ ਤਾਂ ਨਹੀਂ?
-
ਇਕਵਾਕ ਸਿੰਘ ਪੱਟੀ

ਬੀਤੇ ਕੁੱਝ ਸਮੇਂ ਤੋਂ ਲਗਾਤਾਰ ਲੜਕੀਆਂ ਨਾਲ ਛੇੜਛਾੜ ਦੇ ਮਾਮਲੇ ਵੱਡੀ ਗਿਣਤੀ ਵਿੱਚ ਸਾਹਮਣੇ ਆਏ ਹਨ, ਜਿਸ ਵਿੱਚ ਮੁੱਖ ਰੂਪ ਵਿੱਚ ਗੁਹਾਟੀ ਵਿਖੇ ਸ਼ਰੇਬਜ਼ਾਰ ਵਹਿਸ਼ੀਪੁਣੇ ਦਾ ਨੰਗਾ ਨਾਚ ਕਰਦੇ ਕੁੱਝ ਗੁੰਡਾ ਕਿਸਮ ਦੇ 17 ਤੋਂ ਵੱਧ ਲੋਕਾਂ ਨੇ ਇੱਕ ਲੜਕੀ ਦੇ ਜ਼ਬਰੀ ਕੱਪੜੇ ਉਤਾਰੇ ਅਤੇ ਜ਼ਬਰਦਸਤੀ ਕੀਤੀ। ਉਸਤੋਂ ਬਾਅਦ ਪੰਜਾਬ ਦੇ ਕੁਰਾਲੀ ਸ਼ਹਿਰ ਵਿੱਚ ਹੀ ਕੁੱਝ ਇਸੇ ਤਰਹਾਂ ਦੀ ਖਬਰ ਸਾਹਮਣੇ ਆਈ।

ਇਸ ਤੋਂ ਪਹਿਲਾਂ ਅੰਮ੍ਰਿਤਸਰ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵਿਦਿਆਰਥਣ ਦਾ ਕੈਂਪਸ ਦੇ ਬਾਹਰ ਹੀ ਉਸਦੇ ਸਾਬਕਾ ਪ੍ਰੇਮੀ ਵੱਲੋਂ ਸ਼ਰੇਆਮ ਉਸਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਇਹ ਸਾਰੀਆਂ ਘਟਨਾਵਾਂ ਪੜ੍ਹ, ਸੁਣ ਔਰ ਦੇਖਦਿਆਂ ਹੋਇਆਂ, ਮਿਤੀ 26 ਜੁਲਾਈ ਦੇ ਹਿੰਦੁਸਤਾਨ ਟਾਈਮਜ਼ ਅਖਬਾਰ ਤੇ ਪਹਿਲੇ ਅਤੇ ਨੌਵੇਂ ਪੇਜ਼ ਤੇ ਛਪੀਆਂ ਤਿੰਨ ਖਭਰਾਂ ਨੇ ਕਲਮ ਚੁੱਕਣ ਲਈ ਮਜਬੂਰ ਕਰ ਦਿੱਤਾ।

ਪਹਿਲੀ ਖਬਰ Teen Kills Herself after Gangrape by Teachers ਟੀਨ ਕਿਲਸ ਹਰਸੈੱਲਫ ਆਫਟਰ ਗੈਂਗਰੈਪ ਬਾਏ ਟੀਚਰਸ ਦੇ ਅਨੁਸਾਰ ਜੰਮੂ ਤੋਂ 150 ਕਿਲੋਮੀਟਰ ਦੂਰ ਰਾਜੌਰੀ ਵਿਖੇ ਦਸਵੀਂ ਜਮਾਤ ਵਿੱਚ ਪੜ੍ਹਦੀ 16 ਸਾਲ ਦੀ ਲੜਕੀ ਨਾਲ ਉਸਦੇ ਸਕੂਲ ਦੇ ਅਧਿਆਪਕਾਂ ਦੀ ਮਿਲੀਭੁਗਤ ਨਾਲ ਹੀ ਜ਼ਬਰੀ ਦੁਸ਼ਕਰਮ ਕਰ ਦਿੱਤਾ ਗਿਆ। ਆਪਣੀ ਸ਼ਿਕਾਇਤ ਦਰਜ ਕਰਵਾਉਣ ਤੋਂ ਦੋ ਦਿਨ ਬਾਅਦ ੳਕਿਤ ਲੜਕੀ ਵੱਲੋਂ ਜ਼ਹਿਰ ਖਾ ਕੇ ਆਤਮ ਹੱਤਿਆ ਕਰ ਲਈ ਗਈ ।

ਦੂਜੀ ਖਬਰ ਦੇ ਸਿਰਲੇਖ Minor Gangrape in Patna, Video Upload on Net ਮਾਈਨਰ ਗੈਂਗਰੇਪਡ ਇੰਨ ਪਟਨਾ, ਵੀਡੀਉ ਅੱਪਲੋਡ ਔਨ ਨੈੱਟ ਦੇ ਅਨੁਸਾਰ ਬਿਹਾਰ ਵਿਖੇ ਇੱਕ 17 ਸਾਲ ਦੀ ਲੜਕੀ ਦਾ ਉਸਦੇ ਸਾਬਕਾ ਕਲਾਸਮੇਟ ਨੇ 4 ਹੋਰਾਂ ਨਾਲ ਰਲ ਕੇ ਉਕਤ ਲੜਕੀ ਨਾਲ ਰੇਪ ਕਰਨ ਦੇ ਨਾਲ ਉਸਦਾ ਵੀਡੀਉ ਫਿਲਮਾਇਆ ਅਤੇ ਨੈੱਟ ਤੇ ਅੱਪਲੋਡ ਕਰ ਦਿੱਤਾ ਗਿਆ, ਉਥੋਂ ਦੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਵੱਲੋਂ ਉਕਤ ਦੋਸ਼ੀਆਂ ਦੇ ਖਿਲਾਫ ਗ੍ਰਿਫਤਾਰੀ ਦੇ ਵਰੰਟ ਜਾਰੀ ਕਰ ਦਿੱਤੇ ਗਏ ਸਨ।

ਤੀਸਰੀ ਖਬਰ ਵੀ ਇਸੇ ਖਬਰ ਦੇ ਹੇਠਾਂ Rape, Student Ends Life ਰੇਪ, ਸਟੂਡੈਂਟ ਐਂਡਸ ਲਈਫ ਦੇ ਮੁਤਾਬਿਕ ਚੇਨਈ ਤੋਂ 180 ਕਿਲੋਮੀਟਰ ਦੂਰ ਚੇਨਗਮ ਇਲਾਕੇ ਵਿੱਚ ਇੱਕ 22 ਸਾਲਾ ਲੜਕੀ ਦੇ ਨਹਾਉਂਦੀ ਦਾ ਅਸ਼ਲੀਲ ਐੱਮ.ਐੱਮ.ਐੱਸ ਉਸਦੇ ਰਿਸ਼ਤੇਦਾਰ ਲੜਕੇ ਵੱਲੋਂ ਹੀ ਬਣਾ ਕੇ, ਉਸ ਨੂੰ ਬਲੈਕ ਮੇਲ ਕਰਦਾ ਰਿਹਾ ਤੇ ਬਾਅਦ ਵਿੱਚ ਨੈੱਟ ਤੇ ਪਾ ਦਿੱਤਾ, ਜਿਸ ਤੋਂ ਦੁੱਖੀ ਹੋ ਕੇ ਉਕਤ ਲੜਕੀ ਨੇ ਖੁਦਕੁਸ਼ੀ ਨੋਟ ਲਿਖ ਕੇ ਆਤਮਹੱਤਿਆ ਕਰ ਲਈ।

ਇਸ ਤਰਹਾਂ ਇਹੋ ਜਿਹੀਆਂ ਵਹਿਸ਼ੀਪੁਣੇ ਦੀਆਂ ਘਟਨਾਵਾਂ ਦਿਨ-ਬ-ਦਿਨ ਵੱਧਦੀਆਂ ਜਾ ਰਹੀਆਂ ਹਨ, ਪਰ ਸਵਾਲ ਇਹ ਹੈ ਕਿ ਇਸ ਸੱਭ ਲਈ ਜਿੰਮੇਵਾਰ ਕੌਣ ਹੈ ? ਬੇਸ਼ੱਕ ਇਸ ਪਿੱਛੇ ਘਟੀਆ ਸੋਚ ਹੀ ਕੰਮ ਕਰਦੀ ਹੈ, ਪਰ ਇਸ ਗੰਦੀ ਸੋਚ ਨੂੰ ਬੜਾਵਾ ਦੇਣ ਵਿੱਚ ਕੀ ਸਾਡਾ ਇਲੈਕਟ੍ਰਿਨੋਕ ਮੀਡੀਆ, ਬਾਲੀਵੁੱਡ ਅਤੇ ਪਾਲੀਵੁੱਡ ਵਿੱਚ ਦਿਖਾਏ ਜਾ ਰਹੇ ਬੋਲਡ ਸੀਨ, ਅਸ਼ਲੀਲ ਦ੍ਰਿਸ਼, ਡਰਟੀ, ਜਿਸਮ ਵਰਗੀਆਂ ਫਿਲਮਾਂ ਦਾ ਨਿਰਮਾਣ, ਤੇ ਹੁਣ ਪੰਜਾਬ ਵਿੱਚ ਵੀ ਅਸ਼ਲੀਲ ਗਾਈਕੀ ਦਾ ਪਾਸਾਰਾ ਵੱਧਣਾ ਆਦਿਕ, ਕੀ (?) ਭਵਿੱਖ ਵਿੱਚ ਇਹੋ ਜਿਹੀਆਂ ਹੋਰ ਬੇਅੰਤ ਘਟਨਾਵਾਂ ਆਪਣੀ ਕੁੱਖ ਵਿੱਚ ਨਹੀਂ ਸਮਾਈ ਬੈਠਾ।

ਇਹੋ ਜਿਹੀਆਂ ਫਿਲਮਾਂ, ਗੀਤਾਂ ਦੇ ਵਿਡੀਉ ਫਿਲ਼ਮਾਂਕਣ ਸਬੰਧੀ ਕੁੱਝ ਵਿਸ਼ੇਸ਼ ਕਾਇਦੇ ਕਾਨੂੰਨ ਹੋਣੇ ਚਾਹੀਦੇ ਹਨ, ਔਰ ਇਹਨਾਂ ਤੋਂ ਪ੍ਰੇਰਿਤ ਹੋ ਕੇ ਵਹਿਸ਼ੀਪਣੁ ਨੂੰ ਅੰਜਾਮ ਦੇਣ ਵਾਲੇ ਇਨਸਾਨੀ ਜਾਨਵਾਰਾਂ ਦੇ ਖਿਲਾਫ ਵੀ ਸਖਤ ਕਾਨੂੰਨੀ ਪ੍ਰਕਿਰਿਆ ਹੋਣੀ ਚਾਹੀਦੀ ਹੈ, ਜੋ ਰਸਤੇ ਵਿੱਚ ਜਾ ਰਹੀ ਕਿਸੇ ਵੀ ਲੜਕੀ ਨੂੰ ਆਪਣੀ ਵਾਸਣਾ ਦਾ ਸ਼ਿਕਾਰ ਬਨਾਉਣ ਤੋਂ ਗੁਰੇਜ ਨਹੀਂ ਕਰਦੇ। ਜਾਂ ਫਿਰ ਇਹ ਮੰਨ ਲਿਆਂ ਜਾਵੇ ਕਿ ਭਾਰਤ ਵਿੱਚ ਔਰਤ ਸੇਫ ਨਹੀਂ ??

- ਇਕਵਾਕ ਸਿੰਘ ਪੱਟੀ
ਮੈਨੇਜਿੰਗ ਡਾਇਰੈਕਟਰ
ਰਤਨ ਇੰਸਟੀਚਿਊਟ ਆਫ ਐਜੁਕੇਸ਼ਨ
ਸੁਲਤਾਨਵਿੰਡ ਰੋਡ, ਅੰਮ੍ਰਿਤਸਰ
ਮੋ. 98150 24920


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top