Share on Facebook

Main News Page

ਨੈਣਾਂ ਦੇਵੀ ਨੂੰ ਬਣਨ ਵਾਲਾ ਰੋਪ ਵੇਅ ਸਿੱਖਾਂ ਨੂੰ ਮੂਰਤੀ ਪੂਜਕ ਬਣਾਉਣ ਦਾ ਅਹਿਮ ਹਿੰਦੂਤਵੀ ਸਿਆਸੀ ਹਥਿਆਰ ਸਾਬਤ ਹੋਵੇਗਾ
-
ਸਰਬਜੀਤ ਸਿੰਘ ਢੋਟੀਆਂ

ਅਨੰਦਪੁਰ ਸਾਹਿਬ ਖਾਲਸੇ ਦੀ ਜਨਮ ਭੂਮੀ 'ਤੇ ਸਿਜਦਾ ਕਰਨ ਜਾਣ ਵਾਲੇ ਪੇਂਡੂ ਸਿੱਖ, ਜਦੋਂ ਅਨੰਦਪੁਰ ਸਾਹਿਬ ਜਾਂਦੇ ਸਨ ਤਾਂ ਨੇੜੇ ਤੇੜੇ ਦੇ ਹੋਰਨਾਂ ਗੁਰਧਾਮਾਂ ਦੇ ਦਰਸਨ ਵੀ ਕਰ ਆਉਂਦੇ ਸਨ। ਅਨੰਦਪੁਰ ਦੇ ਨੇੜੇ ਤੇੜੇ 20 ਕਿਲੋਮੀਟਰ ਦੇ ਘੇਰੇ 'ਚ ਗੁਰੂ ਕੀਆਂ ਯਾਦਾਂ ਨਾਲ ਜੁੜੇ ਅਨੇਕਾ ਅਸਥਾਨ ਹਨ। ਇਨ੍ਹਾਂ ਬਹੁਤੇ ਥਾਂਵਾਂ ਨੂੰ ਪੱਕਾ ਰਾਹ ਵੀ ਨਹੀਂ ਜਾਂਦਾ... ਪਰ ਪੰਥਕ ਸਰਕਾਰ ਨੈਣਾਂ ਦੇਵੀ ਲਈ ਬਹੁ ਕਰੋੜੀ ਪ੍ਰਜੈਕਟ ਸਾਇਨ ਕਰ ਦਿਤਾ।

ਪੰਜਾਬ ਜਾਂ ਹਿਮਾਚਲ ਦੀ ਕਿਸੇ ਹਿੰਦੂ ਸਿੱਖ ਜਾਂ ਹੋਰ ਸਮਾਜਕ ਜਥੇਬੰਦੀ ਨੇ ਰੋਪ ਵੇਅ ਬਣਾਉਂਣ ਦੀ ਕੋਈ ਮੰਗ ਵੀ ਨਹੀਂ ਕੀਤੀ, ਪਰ ਫਿਰ ਵੀ ਇਹ ਪ੍ਰਜੈਕਟ ਆਮ ਪ੍ਰਜੈਕਟਾਂ ਨਾਲੋਂ ਜਲਦ ਸਿਰੇ ਚੜ ਜਾਵੇਗਾ।

ਅਸਲ 'ਚ ਇਹਦੇ ਪਿਛੇ ਭੋਲੇ ਭਾਲੀ ਪੇਂਡੂ ਜਨਤਾਂ ਨੂੰ ਰੋਪਵੇਅ ਦੇ ਚਾਅ ਨਾਲ ਅਨੰਦਪੁਰ ਗਇਆਂ ਨੂੰ ਵਰਗਲਾ ਕੇ ਨੈਣਾਂ ਦੇਵੀ ਦੇ ਚਰਨਾ 'ਚ ਲਿਜਾਉਂਣਾ ਹੈ । ਸਿੱਖਾਂ ਨੂੰ ਮੂਰਤੀ ਪੂਜਕ ਬਣਾਉਂਣ ਦੀ ਸ਼ਾਜਿਸ ਹੈ।

ਆਪਣੇ ਪਿੰਡਾਂ ਵਾਲਿਆਂ ਦੇ ਅਨੰਦਪੁਰ ਸਾਹਿਬ ਸਿੱਖੀ ਦੀ ਸਿਖਿਆ ਲੈਣ ਗਏ ਬੱਚੇ ਰੱਸੇ ਤੇ ਚਲਦੀ ਟ੍ਰੇਨ ਵੇਖ ਕੇ ਝੂਟਾ ਲੈਣ ਦੀ ਜਿਦ ਕਰਨਗੇ, ਜਵਾਨਾਂ ਦਾ ਵੀ ਹਵਾਂ 'ਚ ਚਲਦੀ ਰੇਲ ਦਾ ਝੂਟਾ ਲੈਣ ਨੂੰ ਦਿਲ ਮਚਲਗੇ। ਬੁਢੇ ਵੀ ਜਾਂਦੀ ਉਮਰੇ ਹੁਲਾਰਾ ਲੈਣ ਦੀ ਸੋਚਣਗੇ, ਤੇ ਇਕ ਵਾਰ ਚੜ੍ਹ ਜਾਂਣਗੇ ਨੈਣਾਂ ਦੇਵੀ ਵਾਲੀ ਗੱਡੀ। ਹਰ ਅਨੰਦਪੁਰ ਜਾਣ ਵਾਲਾ ਸਿੱਖ ਰੱਸੇ ਵਾਲੀ ਗੱਡੀ ਦਾ ਝੂਟਾ ਲੈਦਾਂ ਲੈਦਾਂ ਨੈਣਾਂ ਦੇਵੀ ਦੇ ਜਾ ਨਤਮਸਤਕ ਹੋਵੇਗਾ।

ਜਦੋਂ ਸਿੱਖ ਮੰਦਰ ਦੇ ਦੁਆਰ ਤੇ ਜਾ ਉਤਰੇਗਾ ਤਾਂ ਉਥੇ ਅੱਗਂ ਜਿਊਣਾਂ ਮੌੜ ਵਾਂਗੂ ਛਾਲ ਮਾਰਨੋ ਤਾਂ ਰਿਹਾ, ਮੱਥਾ ਤਾਂ ਟੇਕ ਕੇ ਹੀ ਮੁੜੇਗਾ। 500 ਸਾਲ ਦੀ ਘਾਲ ਕਮਾਈ ਘੂਹ 'ਚ ਪਾ ਕੇ ਜਵਾਕਾਂ ਦੇ ਮੱਥਿਆਂ ਤੇ ਬਾਮਣਵਾਦੀ ਤਿਲਕ ਲਵਾ ਕੇ ਸਿੱਖੀ ਦੀਆਂ ਜੜ੍ਹਾਂ 'ਚ ਦਾਤੀ ਫੇਰ ਕੇ ਫੁਲੀਆਂ ਖਾਂਦਾ ਅਨੰਦਪੁਰ ਮੁੜੇਗਾ।

(ਬਹੁਤ ਸਾਰੇ ਸਿੱਖ ਕਹਿਣਗੇ ਕਿ ਇਸ 'ਚ ਹਰਜ ਵੀ ਕੀ ਹੈ? ਹਿੰਦੂ ਵੀ ਤਾਂ ਸਾਡੇ ਗੁਰਵਾਰਿਆਂ 'ਚ ਆਉਂਦੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹੀ ਨੇ?

ਪਰ ਯਾਦ ਰੱਖੋ ਹਿੰਦੂ ਵੀਰ ਤਾਂ ਲਿੰਗ, ਲਛਮੀ ਤੋਂ ਲੈ ਕੇ ਪਿੱਪਲ, ਤੁਲਸੀ ਤੇ ਕੁਤੇ ਨੰਦੀ (ਬਲਦ) ਤੇ ਚੂਹੇ ਤਕ ਨੂੰ ਵੀ ਮੱਥਾ ਟੇਕ ਦਿੰਦੇ ਹਨ, ਉਨ੍ਹਾਂ ਲਈ ਗੁਰੂ ਗ੍ਰੰਥ ਸਾਹਿਬ ਅੱਗੇ ਝੁਕਣਾ ਕੋਈ ਅਰਥ ਨਹੀਂ ਰੱਖਦਾ, ਪਰ ਸਿੱਖ ਜੋ ਗੁਰੂ ਗ੍ਰੰਥ (ਗੁਰੂ ਸ਼ਬਦ ਤੋਂ ਇਲਾਵਾ) ਕਿਧਰੇ ਹੋਰ ਝੁਕ ਜਾਂਦਾ ਹੈ ਸਿੱਖ ਨਹੀਂ ਰਹਿੰਦਾ ।

ਸੋ, ਭਾਈ ਇਸ ਤਰ੍ਹਾਂ ਦੀ ਹਿੰਦੂ ਸਿੱਖ ਏਕਤਾ ਸਾਨੂੰ ਪੁਗਦੀ ਨਹੀਂ, ਸਾਵਧਾਨ ਰਹੋ!!!


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top