ਬਰੈਂਪਟਨ:
(ਡਾ ਬਲਜਿੰਦਰ ਸਿੰਘ ਸੇਖੋਂ) ਪੰਜਾਬੀ ਭਾਈਚਾਰੇ ਵਿਚ ਨਸ਼ਿਆਂ ਦੀ ਵੱਧ ਰਹੀ ਸਮੱਸਿਆ ਅਤੇ ਉਭਰ
ਰਹੇ ਲੱਚਰ ਸਭਿਆਚਾਰ ਪ੍ਰਤੀ ਜਾਗਰਤੀ ਲਿਆਉਣ ਦੇ ਮੰਤਵ ਲਈ ਬਣੀ ਸੰਸਥਾ ਲੋਕ ਜਾਗਰਤੀ ਮੰਚ ਵਲੋਂ
17 ਅਗਸਤ, 2012 ਦਿਨ ਸ਼ੁਕਰਵਾਰ ਨੂੰ ਸ਼ਾਮ 6 ਤੋਂ 9 ਵਜੇ ਤੱਕ ਖਾਲਸਾ ਕਮਿਉਨਿਟੀ ਸਕੂਲ, ਜੋ
69 ਮੇਟਲੈਂਡ ਸਟਰੀਟ, ਬਰੈਂਪਟਨ ਵਿਖੇ ਸਥਿਤ ਹੈ, ਲੜਕੇ ਤੇ ਲੜਕੀਆਂ ਦੇ “ਨਸ਼ਿਆਂ ਪ੍ਰਤੀ ਜਾਗਰਤੀ”
ਵਿਸ਼ੇ ਤੇ ਪ੍ਰਦਰਸ਼ਨੀ ਮੁਕਾਬਲੇ ਕਰਵਾਏ ਜਾ ਰਹੇ ਹਨ।
ਮੰਚ ਦੇ ਸੰਚਾਲਕ, ਸੁਰਜੀਤ ਸਿੰਘ ਝਬੇਲਵਾਲੀ ਨੇ ਦੱਸਿਆ ਕਿ
ਇਨ੍ਹਾਂ ਮੁਕਾਬਲਿਆਂ ਵਿਚ 12 ਤੋਂ 16 ਸਾਲ ਦੀ ਉਮਰ ਦੇ ਲੜਕੇ ਤੇ ਲੜਕੀਆਂ ਸ਼ਾਮਿਲ ਹੋ ਸਕਣਗੇ।
ਭਾਈਚਾਰੇ ਵਿਚ ਇਨ੍ਹਾਂ ਸਮੱਸਿਆਵਾਂ ਪ੍ਰਤੀ ਸੁਚੇਤ ਕੁਝ ਵਿਅੱਕਤੀਆਂ ਦੇ ਸਹਿਯੋਗ ਨਾਲ ਇਸ
ਮੁਕਾਬਲੇ ਵਿਚ
-
ਪਹਿਲੇ ਨੰਬਰ 'ਤੇ ਆਉਣ
ਵਾਲੇ ਪ੍ਰਤੀਯੋਗੀ ਨੂੰ ਲੈਪਟੌਪ Laptop
-
ਦੂਜੇ ਨੰਬਰ 'ਤੇ ਆਉਣ
ਵਾਲੇ ਨੂੰ ਆਈ ਪੌਡ iPod
-
ਤੀਸਰੇ ਨੰਬਰ 'ਤੇ
ਵਾਲੇ ਨੂੰ ਟੇਬਲੈਟ Tablet ਇਨਾਮ ਵਜੋਂ ਦਿਤੇ
ਜਾਣਗੇ।
ਇਸ ਸਮੇਂ ਚੰਗੇ ਵਿਚਾਰ ਸੁਣਨ ਦੇ ਨਾਲ ਨਾਲ ਇਸ ਸਮੇਂ ਆਏ
ਸੁਰੋਤਿਆਂ ਲਈ ਡਿਨਰ ਦਾ ਇੰਤਜ਼ਾਮ ਵੀ ਕੀਤਾ ਜਾ ਰਿਹਾ ਹੈ। ਮੁਕਾਬਲੇ ਵਿਚ ਸ਼ਾਮਿਲ ਹੋਣ ਲਈ
ਜਾਂ ਇਸ ਸਮੇਂ ਸਰੋਤੇ ਦੇ ਤੌਰ ਤੇ ਆਉਣ ਲਈ ਕਿਸੇ ਕਿਸਮ ਦੀ ਕੋਈ ਟਿਕਟ ਜਾਂ ਫੀਸ ਨਹੀਂ ਲਈ ਜਾ
ਰਹੀ। ਉਮੀਦ ਕੀਤੀ ਜਾਂਦੀ ਹੈ ਕਿ ਇਸ ਮੁਕਾਬਲੇ ਵਿਚਲੇ ਵਿਦਿਆਰਥੀ ਬਹੁਤ ਮਹੱਤਵ ਪੂਰਨ ਤੱਥ
ਇਕੱਠੇ ਕਰਕੇ ਅਪਣੇ ਵਲੋਂ ਵਧੀਆ ਪੇਸ਼ਕਾਰੀਆਂ ਕਰਨਗੇ, ਜਿਨ੍ਹਾਂ ਵਿਚ ਨਸ਼ਿਆਂ ਦੀ ਸਮੱਸਿਆ ਤੋਂ
ਕਿਵੇਂ ਬਚਿਆ ਜਾ ਸਕਦਾ ਹੈ, ਬਾਰੇ ਵੀ ਜਾਣਕਾਰੀ ਹੋਵੇਗੀ।
ਆਪਣੀਆਂ ਪੇਸ਼ਕਾਰੀਆਂ ਵਿਚ ਬੁਲਾਰੇ ਨਸ਼ਿਆਂ ਬਾਰੇ ਪ੍ਰਚਲਤ
ਮਨਘੜਤ ਗੱਲਾਂ ਤੇ ਤੱਥ, ਅਪਣੀ ਕਮਿਊਨਟੀ ਵਿਚਲੇ ਨਸ਼ੇੜੀ ਕਿਹੜੇ ਕਿਹੜੇ ਨਸ਼ੇ ਵਰਤਦੇ ਹਨ, ਨਸ਼ੇ
ਕਰਦੇ ਵਿਅੱਕਤੀ, ਜੋ ਆਮ ਕਰਕੇ ਘਰਦਿਆਂ ਕੋਲੋਂ ਇਸ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦਾ ਹੈ, ਬਾਰੇ
ਕਿਨ੍ਹਾਂ ਨਿਸ਼ਾਨੀਆਂ ਤੋਂ ਪਤਾ ਲਾਇਆ ਜਾ ਸਕਦਾ ਹੈ, ਨਸ਼ਿਆਂ ਨਾਲ ਕਿਸ ਤਰ੍ਹਾਂ ਦੇ ਸਰੀਰਕ ਤੇ
ਮਾਨਸਿਕ ਨੁਕਸਾਨ ਹੋ ਸਕਦੇ ਹਨ ਅਤੇ ਪ੍ਰੀਵਾਰ ਦੇ ਮੈਂਬਰ ਅਪਣੇ ਬੱਚਿਆਂ ਨੂੰ ਇਸ ਇਲਾਮਤ ਤੋਂ
ਕਿਸ ਤਰ੍ਹਾਂ ਦੂਰ ਰੱਖ ਸਕਦੇ ਹਨ, ਬਾਰੇ ਚਾਨਣਾ ਪਾਇਆ ਜਾਵੇਗਾ। ਸਭ ਨੂੰ ਅਪੀਲ ਕੀਤੀ ਜਾਂਦੀ
ਹੈ ਕਿ 12 ਤੋਂ 16 ਸਾਲ ਦੇ ਅਪਣੇ ਬੱਚਿਆਂ ਨੂੰ ਇਸ ਮੁਕਾਬਲੇ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ
ਕਰਨ। ਇਸ ਮੁਕਾਬਲੇ ਬਾਰੇ ਜਾਂ ਇਸ ਮੰਚ ਬਾਰੇ ਹੋਰ ਜਾਣਕਾਰੀ ਲਈ ਧਰਮਪਾਲ ਸਿੰਘ (647 448
1232) ਜਾਂ ਸੁਰਜੀਤ ਸਿੰਘ ਝਬੇਲਵਾਲੀ ਨਾਲ (647 403 2305) ਸੰਪਰਕ ਕੀਤਾ ਜਾ ਸਕਦਾ ਹੈ।