ਸਾਰੇ ਵੀਰਾਂ-ਭੈਣਾਂ ਅਤੇ ਖਾਸ ਕਰ ਕੇ ਉਨ੍ਹਾਂ ਵੀਰਾਂ ਨੂੰ
ਜੋ ਆਪਣੀਆਂ ਮਾਵਾਂ, ਭੈਣਾਂ ਨੂੰ ਬੁਹੁਤ ਪਿਆਰ ਤੇ ਬਹੁਤ ਇੱਜ਼ਤ ਦਿੰਦੇ ਹਨ। ਉਹਨਾਂ ਨੂੰ ਬੇਨਤੀ
ਹੈ ਕੇ ਔਰਤ (ਆਪਣੀ ਮਾਤਾ,ਭੈਣ) ਦੇ ਮੱਥੇ ’ਤੇ ਲੱਗੇ ਹੋਏ ਰੱਖੜੀ ਵਰਗੇ ਕਲੰਕ ਨੂੰ ਲਾਹ ਕੇ
ਸੁਟ ਦੇਣ ਦਾ ਹੁਣ ਵੇਲਾ ਆ ਚੁਕਾ ਹੈ, ਜੀਵਨ ਦੀ ਘਾੜਤ ਕਰਨ ਵਾਲੀ ਗੁਰਬਾਣੀ ਗਿਆਨ ਦੀ ਮਰਯਾਦਾ
ਅਨੁਸਾਰ ਹਰ ਰੋਜ਼ ਧਰਮ ਦੇ ਨਾਮ ਤੇ ਰੱਖੜੀ, ਕਰਵਾ ਚੌਥ ਆਦਿ ਵਰਗੇ ਬੇਲੋੜੇ ਤਿਉਹਾਰਾਂ ਨੂੰ
ਅੱਖਾਂ ਬੰਦ ਕਰਕੇ ਮਨਾਉਦੇ ਰਹਨਾਂ ਬਿਲਕੁਲ ਗਲਤ ਹੈ। {ਜ਼ਾਂ ਬਹਾਨੇ ਬਣਾ ਕੇ……!!! ਅਸੀਂ ਤਾਂ
ਜੰਮਣ (ਪੈਦਾ ਹੋਣ) ਤੋਂ ਲੈ ਕੇ ਅੱਜ ਤੱਕ ਇਸੇ ਤਰ੍ਹਾਂ ਹੀ ਕਰਦੇ ਆਏ ਹਾਂ, ਜੀ ! ਸਾਡੇ ਤਾਂ -
ਵੱਡੇ ਵਡੇਰੇ ਦਾਦਾ-ਦਾਦੀ, ਨਾਨਾ-ਨਾਨੀ, ਮਾਂ-ਪਿਉ ਵੀ ਇਹੀ ਤਿਉਹਾਰ ਮਨਾਉਂਦੇ ਆ ਰਹੇ ਨੇ ਅਸੀਂ
ਕਿਵੇਂ ਛੱਡ ਦੇਈਏ ਆਪਣੇ ਪੁਰਖਿਆਂ (ਵੱਡਿਆਂ) ਦੀ ਰੀਤ ਨੂੰ)।
ਜੇ ਪੁਰਖਿਆਂ ਦੀ ਰੀਤ ਇੰਨੀ ਮਹੱਤਤਾ ਰਖਦੀ ਸੀ ਫਿਰ ਤਾਂ
ਬਾਬੇ ਨਾਨਕ ਨੂੰ ਵੀ ਅੱਖਾਂ ਬੰਦ ਕਰਕੇ (ਜ਼ਾਂ ਵੱਡਿਆਂ ਦੀ ਰੀਤ ਆਦਿ) ਆਖ ਕੇ ਜਨੇਊ ਧਾਰਨ (ਪਹਿਨ)
ਕਰ ਲੈਣਾ ਚਾਹੀਦਾ ਸੀ ਪਰ ਗਰੂ ਨਾਨਕ ਸਾਹਿਬ ਨੇ ਬੇਲੋੜੀ ਰੀਤ ਅੱਗੇ ਸਿਰ ਨਾ ਝੁਕਾਉਂਦਿਆਂ
ਸਾਹਮਣੇ ਬੈਠੇ ਪੰਡਤ ਨੂੰ ਜਨੇਉ ਪਾਉਣ ਬਾਰੇ ਸਵਾਲ ਕੀਤੇ। ਜਿੰਨ੍ਹਾਂ ਦਾਂ ਉਸ ਪੁਜਾਰੀ ਕੋਲ
ਕੋਈ ਚੰਗਾ ਜਵਾਬ ਨਹੀਂ ਸੀ ਅਤੇ ਨਾਂ ਹੀ ਕਿਸੇ ਰਿਸ਼ਤੇਦਾਰ ਜਾਂ ਮਾਤਾ-ਪਿਤਾ ਦੀ ਕੋਈ ਪਰਵਾਹ
ਕੀਤੇ ਬਿਨਾਂ ਦਲੀਲ ਤੇ ਦਲੇਰੀ ਨਾਲ ਜਨੇਉ ਪਾਉਣ ਵਰਗੇ ਮਨਮਤੀ ਕਰਮਕਾਂਡ ਨੂੰ ਰੱਦ ਕਰਦਿਆਂ ਗੁਣਾਂ
ਰੂਪੀ ਜਨੇਉ ਧਾਰਣ ਕਰਣ ਦੀ ਗੱਲ ਕੀਤੀ।
ਇਸ ਲਈ ਸਭ ਵੀਰਾਂ-ਭੈਣਾਂ ਨੂੰ ਬੇਨਤੀ ਹੈ ਕਿ ਰਖੱੜੀ ਦੇ
ਤਿਉਹਾਰ ਤੋਂ ਪਹਿਲਾਂ ਰਖੱੜੀ ਵਰਗੇ ਅਨਮਤੀ ਤਿਉਹਾਰਾਂ ਦਾ ਸੱਚ ਜਗ ਜ਼ਾਹਰ ਕਰਦੀ ਫਿਲਮ “ਅਜ਼ਾਦ
ਸਮਾਜ ਗੁਲਾਮ ਸੋਚ” ਨੂੰ ਇਕ ਲਹਿਰ ਦੀ ਤਰ੍ਹਾਂ ਹਰ ਪਾਸੇ (ਐਸ. ਐਮ.ਐਸ., ਫੇਸਬੁਕ, ਟਵੀਟਰ, ਈ-ਮੇਲ,
ਆਦਿ ਰਾਹੀਂ) ਫੈਲਾ ਦੇਈਏ ਤਾਂ ਜੋ ਗਿਆਨ ਦੀ ਇਸ ਆਂਧੀ ਨਾਲ ਭ੍ਰਮ ਦੇ ਛੱਪਰ ਉਡ ਜਾਣ ਅਤੇ
ਮਨੁੱਖਤਾ ਦੇ ਜੀਵਨ ਅੰਦਰ ਇਕ ਅਜ਼ਾਦ ਅਤੇ ਨਵੀਂ ਜਾਗ੍ਰਿਤੀ ਪੈਦਾ ਹੋ ਸਕੇ।