Share on Facebook

Main News Page

ਟਾਈਗਰ ਜਥਾ ਯੂ. ਕੇ. ਵੱਲੋਂ ਰੁਲਦੇ (ਆਰ.ਐਸ.ਐਸ ਦਾ ਰੁਲਦਾ ਸਿੰਘ) ਦੇ ਯਾਰ ਅਖੌਤੀ ਖਾਲਿਸਤਾਨੀ ਜਸਵੰਤ ਸਿੰਘ ਠੇਕੇਦਾਰ ਤੇ ਇਸ ਵਰਗੇ ਹੋਰਨਾਂ ਦੀ ਅਸਲੀਅਤ ਲੋਕਾਂ ਸਾਹਮਣੇ ਲਿਆਉਣਾ ਸ਼ਲਾਘਾਯੋਗ ਉਪਰਾਲਾ
- ਗੁਰਚਰਨ ਸਿੰਘ ਗੁਰਾਇਆ

ਜਰਮਨ:- ਦੁਨੀਆਂ ਦਾ ਇਤਿਹਾਸ ਦਰਸਾਉਦਾ ਹੈ ਕਿ ਦੇਸ਼ ਤੇ ਕੌਮ ਦੀ ਸੇਵਾ ਕਰਨੀ ਬਹੁਤ ਔਖੀ ਹੈ, ਜਿਨ੍ਹਾਂ ਨੇ ਦੇਸ਼ ਤੇ ਕੌਮ ਦੀ ਸੇਵਾ ਕੀਤੀ ਫਿਰ ਉਹਨਾਂ ਨੇ ਲੱਖਾਂ ਮਸਬੀਤਾਂ ਝੱਲੀਆਂ ਹਨ। ਇਸੇ ਤਰ੍ਹਾਂ ਸਿੱਖ ਕੌਮ ਦੀਆਂ ਹੱਕੀ ਮੰਗਾਂ ਲਈ ਸ਼ੁਰੂ ਹੋਇਆਂ ਧਰਮਯੁੱਧ ਮੋਰਚਾ ਜੋ ਕਿ ਹਿੰਦੋਸਤਾਨ ਦੀ ਹਕੂਮਤ ਵੱਲੋ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰਕੇ ਸਿੱਖਾਂ ਨੂੰ ਹਿੰਦੋਸਤਾਨ ਵਿੱਚ ਗੁਲਾਮ ਹੋਣ ਦਾ ਅਹਿਸਾਸ ਕਰਾਇਆ, ਤਾਂ ਇਹ ਹੀ ਮੋਰਚਾ ਸਿੱਖ ਕੌਮ ਦੇ ਅਜ਼ਾਦ ਘਰ ਖਾਲਿਸਤਾਨ ਵਿੱਚ ਤਬਦੀਲ ਹੋ ਗਿਆ ਤੇ ਸਿੱਖ ਕੌਮ ਦੇ ਅਜ਼ਾਦ ਘਰ ਦੀ ਪ੍ਰਾਪਤੀ ਲਈ ਸਿੱਖ ਕੌਮ ਦੇ ਧਰਮੀ ਮਰਜੀਵੜਿਆਂ ਨੇ ਲੱਖਾਂ ਮਸਬੀਤਾਂ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ, ਇਸ ਤੋਂ ਆਪਣਾ ਆਪ ਕੁਰਬਾਨ ਕਰ ਦਿੱਤਾ।

ਸਿਆਣਿਆਂ ਦਾ ਕਥਨ ਹੈ ਕਿ ਕੌਮਾਂ ਦੇ ਸੂਰਬੀਰ ਯੋਧੇ ਕੁਰਬਾਨੀ ਤੇ ਘਾਲਣਾ ਘਾਲਕੇ ਜੋ ਸੁਨਿਹਰੀ ਇਤਿਹਾਸ ਸਿਰਜਦੇ ਹਨ ਫਿਰ ਇਸ ਸਿਰਜੇ ਇਤਿਹਾਸ ਤੋਂ ਉਸ ਕੌਮ ਦੀਆਂ ਕਈ ਪੀੜੀਆਂ ਤੱਕ ਕਮਾਈ ਖਾਦੀਆਂ ਹਨ। ਅੱਜ ਸਿੱਖ ਕੌਮ ਦੀ ਅਜ਼ਾਦੀ ਦੇ ਸੰਘਰਸ਼ ਨਾਲ ਵੀ ਇਸੇ ਤਰ੍ਹਾਂ ਹੋਇਆ ਹੈ। ਸਿੱਖ ਕੌਮ ਦੇ ਸੂਰਬੀਰ ਯੋਧਿਆਂ ਨੇ ਸੰਘਰਸ਼ ਨੂੰ ਸਮਰਪਿਤ ਹੋ ਕੇ ਆਪਣਾ ਆਪ ਨਿਸ਼ਾਵਰ ਕਰ ਕੇ ਇੱਕ ਸੁਨਿਹਰੀ ਇਤਿਹਾਸ ਸਿਰਜ ਗਏ, ਤੇ ਇਹਨਾਂ ਮਹਾਨ ਸ਼ਹੀਦਾਂ ਦੇ ਅਧੂਰੇ ਸੁਪਨੇ ਨੂੰ ਪੂਰਾ ਕਰਨ ਲਈ ਅੱਜ ਵੀ ਰੂਪਪੋਸ਼, ਦਹਾਕਿਆਂ ਤੋਂ ਹਿੰਦੋਸਤਾਨ ਦੀਆਂ ਕਾਲ ਕੋਠੜੀਆਂ ਵਿੱਚ ਬੰਦ ਜਾ ਦੇਸ਼ ਵਿਦੇਸ਼ ਵਿੱਚ ਸੁਹਿਰਦਤਾਂ ਤੇ ਈਮਾਨਦਾਰੀ ਨਾਲ ਆਪਣਾ ਫਰਜ਼ ਨਿਭਾ ਰਹੇ ਹਨ, ਬੇਸ਼ੱਕ ਉਹਨਾਂ ਦੀ ਗਿਣਤੀ ਬਹੁਤ ਘੱਟ ਰਹਿ ਗਈ ਹੈ, ਉਹ ਧੰਨਤਾ ਦੇ ਯੋਗ ਹਨ। ਸਿੱਖ ਕੌਮ ਦੇ ਇਹਨਾਂ ਮਹਾਨ ਸ਼ਹੀਦਾਂ ਦੇ ਪਰਿਵਾਰਾਂ ਜਿਨ੍ਹਾਂ ਨੇ ਸ਼ਹੀਦ ਦੀ ਸੋਚ ਨੂੰ ਮਨ ਵਿੱਚ ਵਸਾਇਆ ਤੇ ਉਸ ਉਪਰ ਕਾਇਮ ਹਨ ਉਹਨਾਂ ਦੀ ਅਰਥਿਕ ਹਾਲਤ ਬੇਸ਼ੱਕ ਤਰਸਯੋਗ ਬਣੀ ਹੋਈ ਹੈ, ਪਰ ਉਹਨਾਂ ਨੇ ਸ਼ਹੀਦਾਂ ਦੇ ਕਾਤਲਾਂ ਨਾਲ ਸਾਂਝ ਨਹੀਂ ਪਾਈ ਉਹਨਾਂ ਪਰਿਵਾਰਾਂ ਦੇ ਸਬਰ ਸਿਦਕ ਨੂੰ ਪ੍ਰਣਾਮ ਹੈ।

ਸ਼ਹੀਦਾਂ ਤੇ ਸ਼ਹੀਦਾਂ ਦੇ ਸੁਪਨੇ ਖਾਲਿਸਤਾਨ ਦੇ ਨਾਮ ਤੇ ਰੋਟੀਆਂ ਸੇਕਣ ਵਾਲਿਆਂ ਦੀ ਵੀ ਕੋਈ ਘਾਟ ਨਹੀਂ ਹੈ। ਸ਼ੋਹਰਤ ਤੇ ਦਲੌਤ ਦੀ ਖਾਤਰ ਕਈ ਸ਼ਹੀਦ ਪਰਿਵਾਰਾਂ ਤੇ ਸ਼ਹੀਦਾਂ ਦੀਆਂ ਵਾਰਿਸ ਕਹਾਉਣ ਵਾਲੀਆਂ ਜਥੇਬੰਦੀਆਂ ਤੇ ਉਹਨਾਂ ਮਹਾਨ ਸ਼ਹੀਦਾਂ ਦੇ ਅੰਗੀ ਸਾਥੀਆਂ ਨੇ ਆਪਣੀ ਜ਼ਮੀਰ ਮਾਰ ਕੇ ਸ਼ਹੀਦਾਂ ਦੇ ਕਾਤਲਾਂ ਜਾਂ ਉਹਨਾਂ ਦੀ ਸ੍ਰਪ੍ਰਸਤੀ ਕਰਨ ਵਾਲਿਆਂ ਦੀ ਅਧੀਨਗੀ ਕਬੂਲ ਕਰ, ਬਿਨ੍ਹਾਂ ਜ਼ਮੀਰ ਤੋਂ ਲਾਸ਼ਾਂ ਐਸ਼ੋ ਅਰਾਮ ਦੀ ਜਿੰਦਗੀ ਬਤੀਤ ਕਰ ਰਿਹੀਆਂ ਹਨ।

ਇਸੇ ਤਰ੍ਹਾਂ ਜਦੋਂ ਖਾਲਿਸਤਾਨ ਦੀ ਪਵਿੱਤਰ ਧਰਤੀ ਤੇ ਸੂਰਬੀਰ ਯੋਧਿਆਂ ਦੀ ਚੜ੍ਹਤ ਸੀ ਤਾਂ ਵਿਦੇਸ਼ਾਂ ਵਿੱਚ ਵੀ ਸੰਘਰਸ਼ ਦੀ ਚੜ੍ਹਤ ਸੀ। ਵਿਦੇਸ਼ੀ ਖਾਲਿਸਤਾਨੀ ਆਗੂ ਇੰਝ ਮਹਿਸੂਸ ਕਰਦੇ ਸਨ ਕਿ ਖਾਲਿਸਤਾਨ ਬਣਿਆਂ ਕਿ ਬਣਿਆ, ਤੇ ਖਾਲਿਸਤਾਨ ਵਿੱਚ ਸਾਡੀਆਂ ਕੁਰਸੀਆਂ ਮਨਿਸਟਰੀਆਂ ਅੰਮਬੈਸਡਰੀਆਂ ਵੱਟ ਤੇ ਪਈਆਂ ਹਨ। ਸਿੱਖ ਕੌਮ ਦੇ ਗੱਦਾਰ ਲੀਡਰਾਂ ਦੀਆਂ ਗਦਾਰੀਆਂ ਤੇ ਖਾਲਿਸਤਾਨੀ ਭੇਖ ਵਿਚਲੇ ਗੱਦਾਰਾਂ ਕਰਕੇ ਜਿਉਂ ਜਿਉਂ ਅਜ਼ਾਦੀ ਦੇ ਸੰਘਰਸ਼ ਦੀ ਲਹਿਰ ਮੱਠੀ ਪੈਦੀ ਗਈ ਤਿਉਂ ਤਿਉਂ ਅਖੌਤੀ ਵਿਦੇਸ਼ੀ ਖਾਲਿਸਤਾਨੀਆਂ ਦੀ ਵੀ ਖਾਲਿਸਤਾਨੀ ਕੰਝ ਲਹਿਣੀ ਸ਼ੁਰੂ ਹੋ ਗਈ ਤੇ ਹਿੰਦੋਸਤਾਨੀ ਭਗਤੀ ਉਜਾਗਰ ਹੋਣੀ ਸ਼ੁਰੂ ਹੋ ਗਈ, ਤੇ ਕਈ ਹੌਲੀ ਹੌਲੀ ਆਨੇ ਬਹਾਨੇ ਨਾਲ ਆਪਣੀ ਕੰਝ ਲਾ ਰਹੇ ਹਨ। ਇਸੇ ਤਰ੍ਹਾਂ ਯੂ. ਕੇ. ਮੰਦਰਾਂ ਵਿੱਚ ਗਾਵਾਂ ਦੀਆਂ ਪੂਛਾਂ ਤੇ ਕੰਨ ਵੱਢਕੇ ਬਣੇ ਪੰਜਾਹ ਹਜ਼ਾਰੀ ਅਖੌਤੀ ਖਾਲਿਸਤਾਨੀ, ਜੋ ਕਿ ਵੀਹਵੀ ਸਦੀ ਦੇ ਮਹਾਨ ਸ਼ਹੀਦ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਕਾਗਰਸ ਦਾ ਏਜੰਟ ਕਹਿਣ ਵਾਲੇ ਜਸਵੰਤ ਸਿੰਘ ਠੇਕੇਦਾਰ ਦੀ ਟਾਈਗਰ ਜਥਾ ਕੰਝ ਲਾ ਕੇ ਉਸ ਦੀ ਅਸਲੀਅਤ ਸੰਗਤਾਂ ਸਾਹਮਣੇ ਲਿਆਉਣ ਦਾ ਬਹੁਤ ਸ਼ਲਾਘਾਯੋਗ ਕੰਮ ਕੀਤਾ ਹੈ।

ਟਾਈਗਰ ਜਥੇ ਵਾਲੇ ਸਿੰਘ ਨੂੰ ਇਸ ਸੱਚ ਨੂੰ ਸਾਹਮਣੇ ਲਿਆਉਣ ਦੀ ਵਧਾਈ ਦਿੰਦਾ ਹਾਂ ਜੋ ਕਿ ਇਹ ਅਖੌਤੀ ਖਾਲਿਸਤਾਨੀ ਜਸਵੰਤ ਸਿੰਘ ਠੇਕੇਦਾਰ ਦਾ ਅਗਨੀ ਦੁਆਲੇ ਪੰਖਡ ਕਰਮ ਤੇ ਚੰਦਾਰਾਸੁਆਮੀ ਨਾਲ ਤਸਵੀਰਾਂ ਹੁਣ ਸਾਹਮਣੇ ਆਈਆਂ ਹਨ। ਪਰ ਰਾਸ਼ਟਰੀ ਸਿੱਖ ਸੰਗਤ ਦੇ ਰੁਲਦਾ ਸਿੰਘ ਨਾਲ ਯਾਰੀ ਤਾਂ ਬਹੁਤ ਸਮਾਂ ਪਹਿਲਾਂ ਹੀ ਉਜਾਗਰ ਹੋ ਗਈ ਸੀ, ਜਦੋਂ ਰੁਲਦਾ ਸਿੰਘ ਦੇ ਇੰਗਲੈਡ ਵਿੱਚ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਤੇ ਸਾਥੀਆਂ ਨੇ ਛਿੱਤਰਾਂ ਦਾ ਹਾਰ ਪਾਇਆ ਸੀ, ਤਾਂ ਇਸ ਠੇਕੇਦਾਰ ਉਦੋ ਵੀ ਬਹੁਤ ਤਕਲੀਫ ਹੋਈ ਸੀ ਤੇ ਰੁਲਦੇ ਦੇ ਮਰਨੇ ਤੇ ਵੀ ਇਸ ਨੇ ਬੜਾ ਸੋਗ ਮਨਾਇਆ ਸੀ। ਉਸੇ ਦੀ ਘਨੇੜੀ ਚੜ੍ਹਕੇ ਇਹ ਪੰਜਾਹ ਹਜ਼ਾਰੀ ਇੰਡੀਆਂ ਦਾ ਚੱਕਰ ਲਾਕੇ ਆਇਆ ਸੀ। ਰੁਲਦਾ ਸਿੰਘ ਨੂੰ ਸਿੰਘਾਂ ਨੇ ਬੇਸ਼ੱਕ ਉਸ ਦੇ ਕਰਮਾ ਦੀ ਸਜਾ ਦੇ ਦਿੱਤੀ, ਪਰ ਰੁਲਦਾ ਸਿੰਘ ਹਿੰਦੋਸਤਾਨ ਦੀ ਹਕੂਮਤ ਲਈ ਖਾਲਿਸਤਾਨੀ ਭੇਸ ਵਿੱਚ ਇੰਨੇ ਰੁਲਦੇ ਪੈਦਾ ਕਰ ਗਿਆ ਕਿ ਹੁਣ ਬੇਸ਼ੱਕ ਉਤਨੇ ਅਸਲੀ ਖਾਲਿਸਤਾਨੀ ਨਾ ਹੋਣ ਉਸ ਰੁਲਦਾ ਸਿੰਘ ਦੀ ਲਾਈ ਪਿਉਦ ਨੇ ਵਿਦੇਸ਼ਾਂ ਵਿੱਚ ਖਾਲਿਸਤਾਨ ਦੇ ਸੰਘਰਸ਼ ਨੂੰ ਖਤਮ ਕਰਨ ਲਈ ਆਪਣੇ ਰੰਗ ਵਖੇਰਨੇ ਸ਼ੁਰੂ ਕਰ ਦਿੱਤੇ ਹਨ। ਖਾਲਿਸਤਾਨ ਦੇ ਸੰਘਰਸ਼ ਨੂੰ ਤਨੋ ਮਨੋ ਧਨੋ ਸਮਰਪਿਤ ਸਿੰਘਾਂ ਨੂੰ ਖਾਲਿਸਤਾਨੀ ਭੇਸ ਵਿੱਚ ਰੁਲਦੇ ਦੀ ਲਾਈ ਪਿਉਂਦ ਵਾਲੀ ਸੋਚ ਤੇ ਆਨੇ ਬਹਾਨੇ ਲੋਕਾਂ ਨੂੰ ਗੁੰਮਰਾਹ ਕਰਨ ਵਾਲਿਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ, ਤੇ ਖਾਲਿਸਤਾਨ ਦੇ ਨਾਮ ਤੇ ਦੌਲਤ ਤੇ ਸ਼ੋਹਰਤ ਕਮਾ ਕੇ, ਹੁਣ ਜਿੰਨ੍ਹਾਂ ਨੂੰ ਇਹ ਅਜ਼ਾਦੀ ਦਾ ਸੰਘਰਸ਼ ਫਾਲਤੂ ਅਜਿਹਾ ਲਗਣ ਲੱਗ ਪਿਆ ਹੈ, ਤੇ ਆਨੇ ਬਹਾਨੇ ਹੁਣ ਇਸ ਤੋਂ ਪਾਸਾ ਵੱਟਣ ਵਾਲੇ ਵੀਰੋਂ ਇਹ ਦੌਲਤ ਸ਼ਹੌਰਤ ਨਾਲ ਨਹੀਂ ਜਾਣੀ, ਇਹ ਦਲੌਤ ਤੇ ਸ਼ਹੌਰਤ ਤਾਂ ਬੇਜ਼ਮੀਰੇ ਲੋਕਾਂ ਕੋਲ ਵੀ ਬਹੁਤ ਹੁੰਦੀ ਹੈ। ਆਪਣੀ ਆਤਮਾ ਕੋਲੋ ਪੁੱਛਣ ਦੀ ਖੇਚਲ ਕਰਕੇ ਆਪਣੇ ਫਰਜ਼ਾਂ ਦਾਂ ਪਹਿਚਾਣ ਕਰਦੇ ਹੋਏ ਨਾ ਆਪ ਲੀਹ ਤੋਂ ਉਤਰੀਏ ਤੇ ਨਾ ਹੋਰਨਾਂ ਨੂੰ ਲੀਹ ਤੋਂ ਉਤਾਰਨ ਦੀ ਕੋਸ਼ਿਸ਼ ਕਰੋ ਤੇ ਨਾ ਹੀ ਢਹਿਦੀ ਕਲਾਂ ਵਾਲੀਆਂ ਸਲਾਹਾਂ ਦੇਵੋ।

ਭੁਲਾਂ ਚੱਕਾਂ ਲਈ ਖਿਮਾਂ ਦਾ ਜਾਚਕ

ਗੁਰਚਰਨ ਸਿੰਘ ਗੁਰਾਇਆ
ਜਨਰਲ ਸਕੱਤਰ ਸਿੱਖ ਫੈਡਰੇਸ਼ਨ ਜਰਮਨੀ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top